Headlines News :
Home » » ਬਹੁਪੱਖੀ ਪ੍ਰਤਿਭਾ ਦੀ ਮਾਲਕ ਸਟੇਟ ਐਵਾਰਡੀ ਪ੍ਰਿੰਸੀਪਲ ਜਗਦੀਸ਼ ਕੌਰ ਸਿੱਧੂ - ਕਰਮਵੀਰ ਕੌਰ

ਬਹੁਪੱਖੀ ਪ੍ਰਤਿਭਾ ਦੀ ਮਾਲਕ ਸਟੇਟ ਐਵਾਰਡੀ ਪ੍ਰਿੰਸੀਪਲ ਜਗਦੀਸ਼ ਕੌਰ ਸਿੱਧੂ - ਕਰਮਵੀਰ ਕੌਰ

Written By Unknown on Sunday 22 June 2014 | 02:04

ਸਮਾਜ ਵਿੱਚ ਵਿਚਰਦਿਆਂ ਗਾਹੇ ਬਗਾਹੇ ਕਈ ਅਜਿਹੀਆਂ ਸ਼ਖ਼ਸੀਅਤਾਂ ਵੀ ਮਿਲ ਜਾਂਦੀਆਂ ਹਨ, ਜਿੰਨ੍ਹਾਂ ਦੀ ਸੰਗਤ ਕਰਨ ਤੇ ਇੰਝ ਲੱਗਦਾ ਹੈ ਕਿ ਧਰਤੀ ਤੇ ਵੀ ਜੰਨਤ ਹੈ। ਬੱਸ ਲੋੜ ਪਾਰਖੂ ਦ੍ਰਿਸ਼ਟੀ ਦੀ ਹੁੰਦੀ ਹੈ। ਅਜਿਹੀ ਹੀ ਇੱਕ ਬਹੁਪੱਖੀ ਸ਼ਖਸ਼ੀਅਤ ਦੀ ਮਾਲਕ ਦਾ ਨਾਮ ਹੈ ਸਟੇਟ ਐਵਾਰਡੀ ਪ੍ਰਿੰਸੀਪਲ ਜਗਦੀਸ਼ ਕੌਰ ਸਿੱਧੂ। ਮੈਡਮ ਸਿੱਧੂ ਨੇ ਆਪਣੀ ਸਖ਼ਤ ਮਿਹਨਤ ਤੇ ਮਿਲਾਪੜੇ ਸ਼ੁਭਾਅ ਦੀ ਬਦੌਲਤ ਖੂਬ ਜਸ/ਮਾਣ ਖੱਟਿਆ ਹੈ। 
 ਸਿੱਖਿਆ ਦੇ ਖੇਤਰ ਵਿੱਚ ਇੱਕ ਸਕੂਲ ਅਧਿਆਪਕਾ ਤੋਂ ਪ੍ਰਿੰਸੀਪਲ ਦੇ ਅਹੁੱਦੇ ਤੇ ਪਹੁੰਚੇ ਮੈਡਮ ਜਗਦੀਸ਼ ਕੌਰ ਸਿੱਧੂ ਦਾ ਜਨਮ 2 ਜਨਵਰੀ 1954 ਨੂੰ ਮਾਲਵੇ ਦੇ ਮਸ਼ਹੂਰ ਪਿੰਡ ਉੜਾਗ ਵਿਖੇ ਸ: ਆਤਮਾ ਸਿੰਘ ਸਿੱਧੂ ਦੇ ਘਰ ਹੋਇਆ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਪੋਸਟ ਗ੍ਰੈਜੂਏਸ਼ਨ ਸ਼ਹਿਰੀ ਹੋਸਟਲ ਵਿੱਚ ਰਹਿ ਕੇ ਕੀਤੀ। ਜਦੋਂ ਕਿ ਇੱਕ ਅਧਿਆਪਕਾ ਵਜੋਂ ਜਿੰਦਗੀ ਦੀ ਸ਼ੁਰੂਆਤ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਸਕੂਲ ਤੋਂ ਸ਼ੁਰੂ ਕੀਤੀ। 
 1981 ਵਿੱਚ ਦਸ਼ਮੇਸ਼ ਗਰਲਜ਼ ਪਬਲਿਕ ਸਕੂਲ ਬਾਦਲ ਜੋ ਅਜੇ ਹੋਂਦ ਵਿੱਚ ਵੀ ਨਹੀ ਆਇਆ ਸੀ। ਨਾ ਕੋਈ ਵਿਦਿਆਰਥੀ, ਨਾ ਚਾਰਦੀਵਾਰੀ ਤੇ ਨਾ ਫਰਨੀਚਰ ਵਗੈਰਾ ਸੀ। ਜੇ ਸੀ ਤਾਂ ਸਿਰਫ਼ ਚੰਦ ਕੁ ਕਮਰੇ ਸਨ। ਮੈਡਮ ਸਿੱਧੂ ਨੇ ਉਸ ਸਮੇਂ ਸਕੂਲ ਦੀ ਵਾਂਗਡੋਰ ਆਰਜੀ ਤੌਰ ’ਤੇ ਸੰਭਾਲੀ ਅਤੇ ਇਲਾਕੇ ਦੇ ਪਿੰਡਾਂ ‘ਚ ਘਰ-ਘਰ ਜਾਕੇ ਬੱਚਿਆਂ ਨੂੰ ਸਕੂਲ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਦੀ ਅਣਥੱਕ ਮਿਹਨਤ ਤੇ ਯਤਨਾਂ ਸਦਕਾ ਹੀ ਉਹ ਬੂਟਾ ਜੋ ਮੈਡਮ ਸਿੱਧੂ ਨੇ ਆਪਣੇ ਹੱਥੀ ਲਇਆ ਸੀ ਲੰਮੀ ਮਿਹਨਤ ਦੇ ਬਾਅਦ ਹੁਣ ਸਿੱਖਿਆ ਜਗਤ ਦਾ ਬਾਬਾ ਬੋਹੜ ਬਣ ਚੁੱਕਾ ਹੈ। ਜਿਸ ਵਿੱਚ ਵੱਖ-ਵੱਖ ਸੂਬਿਆਂ ਦੀਆਂ ਲੜਕੀਆਂ ਵੀ ਇੱਥੇ ਰਹਿ ਕੇ ਵਿੱਦਿਆ ਗ੍ਰਹਿਣ ਕਰ ਰਹੀਆਂ ਹਨ। 
ਪ੍ਰਿੰਸੀਪਲ ਜਗਦੀਸ਼ ਕੌਰ ਸਿੱਧੂ 1981 ਤੋਂ ਲੈ ਕੇ 2003 ਤੱਕ ਵਾਇਸ ਪ੍ਰਿੰਸੀਪਲ ਦੇ ਅਹੁੱਦੇ ਤੇ ਰਹੇ ਫਰਵਰੀ 2003 ਤੋਂ ਸਕੂਲ ਪ੍ਰਿੰਸੀਪਲ ਸ: ਹਰਬੰਸ ਸਿੰਘ ਸੈਣੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਪ੍ਰਿੰਸੀਪਲ ਦੇ ਅਹੁੱਦੇ ਤੇ ਬਿਰਾਜਮਾਨ ਹੋਏ। ਇਸ ਤੋਂ ਪਹਿਲਾਂ ਲੱਗਭੱਗ ਇੱਕ ਦਹਾਕੇ ਤੱਕ ਜਗਦੀਸ਼ ਕੌਰ ਸਿੱਧੂ ਕੌਮੀ ਸੇਵਾ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਦੇ ਤੌਰ ਤੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਪ੍ਰਤੀ ਜਾਗਰੂਕ ਕਰਦੇ ਰਹੇ। ਉਹ ਸ਼ੁਰੂ ਤੋਂ ਹੀ ਆਪਣੇ ਨਿੱਘੇ ਸ਼ੁਭਾਅ ਅਤੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਕਰਕੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵਿੱਚ ਬੇਹੱਦ ਹਰਮਨ ਪਿਆਰੇ ਰਹੇ ਹਨ। ਇਨ੍ਹਾਂ ਦੀ ਯੋਗ ਰਹਿਨੁਮਈ ਹੇਠ ਸਕੂਲ ਨੇ ਵੱਖ-ਵੱਖ ਖੇਤਰਾਂ ਵਿੱਚ ਕਾਫ਼ੀ ਮੱਲਾਂ ਮਾਰੀਆਂ ਹਨ ’ਤੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਕਾਫ਼ੀ ਜਿਆਦਾ ਇਜ਼ਾਫਾ ਹੋਇਆ ਹੈ। ਬਤੌਰ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਦੇ ਤੌਰ ’ਤੇ ਉਹਨਾਂ ਵੱਲੋ ਕੀਤੇ ਸਮਾਜ ਸੇਵੀ ਕਾਰਜਾਂ ਕਰਕੇ ਡਾਇਰੈਕਟਰ ਯੂਥ ਸਰਵਿਸ਼ਜ਼ ਪੰਜਾਬ ਵੱਲੋਂ ਵੀ ਵਿਸੇਸ਼ ਪ੍ਰਸੰਸਾਂ ਪੱਤਰ ਨਾਲ ਸਨਮਾਨਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਖਾਸ਼ਕਰ ਕਰਕੇ ਹੋਣਹਾਰ ਤੇ ਗਰੀਬ ਵਿਦਿਆਰਥੀਆਂ ਦੀ ਮਦਦ ਕਰਨਾ ਤਾਂ ਆਪਣਾ ਧਰਮ ਹੀ ਸਮਝਦੇ ਹਨ। ਖੂਨਦਾਨ ਕੈਂਪ ਲਵਾਉਣੇ, ਕੁੜੀਆਂ ਦੀ ਲੋਹੜੀ ਤੇ ਤੀਆਂ ਤੋਂ ਇਲਾਵਾ ਹੋਰ ਦਿਹਾੜੇ ਵੀ ਸਕੂਲ ਕੈਂਪਸ ’ਚ ਮਨਾਉਣਾ ਨਹੀ ਭੁੱਲਦੇ। ਮੈਡਮ ਸਿੱਧੂ ਖੁਦ ਵੀ ਕਈ ਵਾਰ ਖੂਨਦਾਨ ਕਰਕੇ ਇਨਸਾਨੀਅਤ ਦਾ ਪ੍ਰਮਾਣ ਦੇ ਚੁੱਕੇ ਹਨ। ਹਰ ਵਰ੍ਹੇ ਸੈਂਕੜੇ ਪੌਦੇ ਲਵਾਉਣਾ ਤਾਂ ਉਹਨਾਂ ਦਾ ਸ਼ੌਂਕ ਹੀ ਬਣ ਗਿਆ ਹੈ । ਮੈਡਮ ਸਿੱਧੂ ਦੇ ਅਨੇਕਾਂ ਹੀ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਅਥਾਹ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ’ਤੇ ਅੱਜ ਕੱਲ੍ਹ ਚੰਗੇ ਰੁਤਬਿਆ ਉੱਪਰ ਤਾਇਨਾਤ ਹਨ। ਮੈਡਮ ਸਿੱਧੂ ਦੇ 6-7 ਵਿਦਿਆਰਥੀ ਤਾਂ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵੀ ਜਿੱਤ ਚੁੱਕੇ ਹਨ। ਜਦੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਹਿਯੋਗ ਸਦਕਾ ਸਕੂਲ ਵਿੱਚ ਸ਼ੂਟਿੰਗ ਰੇਂਜ ਬਣਾਈ ਗਈ ਤਾਂ ਇਸ ਦੀ ਪਹਿਲੀ ਪਹਿਲੀ ਜਿੰਮੇਵਾਰੀ ਪ੍ਰਿੰਸੀਪਲ ਜਗਦੀਸ਼ ਕੌਰ ਸਿੱਧੂ ਨੂੰ ਸ਼ੂਟਿੰਗ ਇੰਚਾਰਜ ਬਣਾਕੇ ਸ਼ੌਂਪੀ ਗਈੇ ਮੈਡਮ ਦੀ ਬਦੌਲਤ ਸਕੂਲ ਚੈਂਪੀਅਨਜ਼ ਟਰਾਫ਼ੀ ਜੋ ਲੁਧਿਆਣੇ ਹੋਈ ਪਹਿਲੇ ਵਰ੍ਹੇ ਹੀ ਸਕੂਲ ਦੀ ਝੋਲੀ ਪਵਾਈ। ਇੱਕ ਵਾਰ ਫਰੀਦਕੋਟ ਦਾ ਭਗਤ ਸਿੰਘ ਪਾਰਕ ਜੋ ਕਿ ਕੂੜੇ ਨਾਲ ਭਰਕੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਸੀ ਦੀ ਸਫ਼ਾਈ ਦੀ ਮੁਹਿੰਮ ਚਲਾਕੇ ਮਿਸ਼ਾਲ ਪੈਦਾ ਕਰਕੇ ਰੱਖ ਦਿੱਤੀ। ਜਦੋਂ ਉਸ ਸਮੇਂ ਦੇ ਐਮ.ਪੀ. ਮਾਣਯੋਗ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪਾਰਕ ਦਾ ਸ਼ੁਭ ਮਹੂਰਤ ਕਰਕੇ ਸ਼ਹਿਰੀਆਂ ਨੂੰ ਸ਼ੌਪਿਆਂ ਤਾਂ ਸ੍ਰੀਮਤੀ ਜਗਦੀਸ਼ ਕੌਰ ਸਿੱਧੂ ਨੂੰ ਉਹਨਾਂ ਦੀ ਇਸ ਮਹਾਨ ਸੇਵਾ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। 
ਸਿੱਧੂ ਮੈਡਮ ਨੇ ਵਿਦਿਆਰਥਣਾਂ ਦੀ ਸ਼ਖਸ਼ੀਅਤ ਉਸਾਰੀ ਵੱਲ ਤਾਂ ਵਿਸ਼ੇਸ਼ ਧਿਆਨ ਹੀ ਦਿੱਤਾ ਹੋਇਆ ਹੈ। ਪ੍ਰਿੰਸੀਪਲ ਜਗਦੀਸ਼ ਕੌਰ ਸਿੱਧੁੂ ਕਈ ਵਾਰ ਤਾਂ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਉਨ੍ਹਾਂ ਨੇ ਆਪਣੇ ਆਪ ਨੂੰ ਸਮਾਜ ਸੇਵਾ ਲਈ ਸਮਰਪਿਤ ਕੀਤਾ ਹੋਵੇ। ਇਸ ਬਦਲੇ ਉਨ੍ਹਾਂ ਨੂੰ ਮਿਲੇ ਮਾਨ-ਸਨਮਾਨਾਂ ਦੀ ਲੜੀ ਕਾਫ਼ੀ ਲੰਮੀ ਹੇੈ। ਜਿਸ ਵਿਚ ਉਨ੍ਹਾਂ ਨੂੰ 2004 ਵਿੱਚ ਵਿੱਦਿਅਕ ਸੇਵਾਵਾਂ ਵਜੋਂ ਦਿੱਲੀ ਵਿਖੇ ਹੋਏ ਇੱਕ ਸਮਾਗਮ ਦੌਰਾਨ ਭਾਰਤ ਜਯੋਤੀ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਵਿਖੇ ਅਧਿਆਪਕ ਦਿਵਸ ਦੇ ਮੌਕੇ ’ਤੇ ਪੰਜਾਬ ਸਰਕਾਰ ਦੇ ਸੂਬਾ ਪੱਧਰੀ ਸਮਾਗਮ ਵਿਚ ਉਨ੍ਹਾਂ ਦੀਆਂ ਬਿਹਤਰੀਨ ਵਿੱਦਿਅਕ ਸੇਵਾਵਾਂ ਲਈ ਸਟੇਟ ਐਵਾਰਡ ਨਾਲ ਸਨਮਾਨਿਆ ਗਿਆ ਹੈ। ਜੋ ਕਿ ਪੂਰੇ ਮਾਲਵੇ ਤੇ ਖਾਸ਼ਕਰ ਵਿੱਦਿਆ ਦੇ ਗੜ੍ਹ ਬਣ ਚੁੱਕੇ ਪਿੰਡ ਬਾਦਲ ਲਈ ਬੜੇ ਹੀ ਮਾਣ ਦੀ ਗੱਲ ਹੈ। ਸਟੇਟ ਐਵਾਰਡੀ ਪ੍ਰਿੰਸੀਪਲ ਜਗਦੀਸ਼ ਕੌਰ ਸਿੱਧੂ ਜੀ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਜੀਵਨ ਸਾਥੀ ਸ: ਜੋਗਿੰਦਰ ਸਿੰਘ ਤੋਂ ਇਲਾਵਾ ਦੋ ਲੜਕੇ ਵਿਦੇਸ਼ ਵਿੱਚ ਉਚੇਰੀ ਵਿੱਦਿਆ ਹਾਸ਼ਲ ਕਰੇ ਰਹੇ ਹਨ। ਸਕੂਲ ਦਾ ਹਰ ਵਿਦਿਆਰਥੀ ਸਿੱਧੂ ਮੈਡਮ ਤੇ ਮਾਣ ਕਰਦਾ ਨਹੀ ਥੱਕਦਾ ਹੈ। ਰੱਬ ਕਰੇ ਇਹ ਮਾਣ ਇਸੇ ਤਰ੍ਹਾਂ ਬਰਕਰਾਰ ਰਹੇ ਤੇ ਸਟੇਟ ਐਵਾਰਡੀ ਪ੍ਰਿੰਸੀਪਲ ਜਗਦੀਸ਼ ਕੌਰ ਸਿੱਧੂ ਹਮੇਸ਼ਾਂ ਚੜ੍ਹਦੀ ਕਲਾਂ ਵਿੱਚ ਰਹਿਣ।

ਕਰਮਵੀਰ ਕੌਰ
ਅਧਿਆਪਕਾ ਦਸਮੇਸ਼ ਗਰਲਜ਼ ਸਕੂਲ
 ਬਾਦਲ ( ਬਠਿੰਡਾ) 
ਮੋ: 98888-70822

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template