Headlines News :
Home » » ਬਾਪੂ ਬਾਪੂ ਕਹਿੰਦੇ ਸੀ - ਪਰਮਜੀਤ ਸਿੰਘ ਪੰਮੀ

ਬਾਪੂ ਬਾਪੂ ਕਹਿੰਦੇ ਸੀ - ਪਰਮਜੀਤ ਸਿੰਘ ਪੰਮੀ

Written By Unknown on Sunday 22 June 2014 | 01:47

ਬਾਪੂ ਬਾਪੂ ਕਹਿੰਦੇ ਸੀ ,ਬੜੇ ਸੁਖਾਲੇ ਰਹਿੰਦੇ ਸੀ ਜਦੋਂ ਇਹ ਮੁਹਾਵਰਾ ਬਚਪਨ ‘ਚ ਬਾਪੂ ਦੇ ਮ੍ਹੂੰਹੋਂ ਸੁਣਿਆ ਕਰਦੇ ਸੀ ਤਾਂ ਇਹ ਮਹਿਜ਼ ਇੱਕ ਮੁਹਾਵਰਾ ਜਾਪਦਾ ਸੀ, ਇਸ ਨੂੰ ਸੁਣ ਕੇ ਹੱਸ ਕੇ ਟਾਲ ਛੱਡਿਆ ਕਰਦੇ ਸੀ ਪਰ ਹੁਣ ਜਦੋਂ ਜ਼ਿੰਦਗੀ ਦੇ ਪੰਧ ‘ਤੇ ਤੁਰਦਿਆਂ ਤੁਰਦਿਆਂ ਬਾਪੂ ਵਾਲੀ ਮੰਜਿਲ ‘ਤੇ ਆਣ ਪੁੱਜੇ ਹਾਂ ਤਾਂ ਇਸ ਮੁਹਾਵਰੇ ਦੇ ਅਰਥ ਵੀ ਚੰਗੀ ਤਰ੍ਹਾਂ ਸਮਝ ਆ ਰਹੇ ਨੇ ਬਾਪੂ ਦਾ ਜ਼ਿੰਦਗੀ ਕਿੰਨਾ ਵੱਡਾ ਸਥਾਨ ਹੁੰਦਾ । ਬਾੁਪੂ ਦੇ ਹੁੰਦਿਆਂ ਨਾ ਕੋਈ ਫਿਕਰ ਨਾ ਫਾਕਾ , ਬੱਸ ਮੀਜਾਂ ਹੀ ਮੌਜਾਂ , ਸ਼ਾਇਦ ਇਸੇ ਕਰਕੇ ਹੀਕਿਸੇ ਗੀਤਕਾਰ ਨੇ ਲਿਖਿਆ ਹੈ ਕਿ ਉਹ ਮੌਜਾਂ ਭੁੱਲਣੀਆਂ ਨੂ ਜੋ ਬਾਪੂ ਦੇ ਸਿਰ ‘ਤੇ ਕਰੀਆਂ ।ਬਚਪਨ ‘ਚ ਦਿਨ ਦੇ ਛਿਪਾ ਨਾਲ  ਬਾਪੂ ਦੇ ਘਰ ਆਉਣ ਦੀ ਉਡੀਕ  ਬੜੀ ਬੇਸਬਰੀ ਨਾਲ ਹੁੰਦੀ ਸੀ ,ਤੇ ਜਦੋਂ ਬਾਪੂ ਘਰ ਆ ਜਾਂਦਾ ਤਾਂ ਇਉਂ ਲੱਗਦਾ ਕਿ ਹੁਣ ਸਾਡਾ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ । ਬਾਪੂ ਦੀ ਬੁੱਕਲ ਸਭ ਤੋਂ ਸੁਰੱਖਿਅਤ ਥਾਂ ਜਾਪਦੀ ਸੀ । ਇਉਂ ਬਾਪੂ ਦੁਨੀਆਂ ਦਾ ਸਭ ਤੋਂ ਬਲਵਾਨ ਵਿਅਕਤੀ ਜਾਪਦਾ ਸੀ । ਕੁਝ ਸੁਰਤ ਸੰਭਲੀ ਤਾਂ ਜੇਬ ਖਰਚ ਜਾਂ ਹੋਰ ਲੋੜਾਂ ਪੂਰੀਆਂ ਕਰਨ ਲਈ ਬਾਪੂ ਨੂੰ ਹੁਕਮ ਚਾੜ੍ਹ ਦੇਣਾ ਤੇ ਬਾਪੂ ਨੇ ਵੀਖਿੜੇ ਮੱਥੇ ਸਭ ਕੁਝ ਪ੍ਰਵਾਨ ਕਰ ਲੈਣਾ । ਸਾਰੀਆਂ ਲੋੜਾਂ -ਚਾਈਂ ਚਾਈਂ ਪੂਰੀਆਂ ਕਰਦਾ ।ਸਾਡੇ ਪਾਸ ਹੋਣ ਦੀ ਸਭ ਤੋਂ ਵੱਧ ਖੁਸ਼ੀ ਬਾਪੂ ਨੂੰ  ਹੀ ਹੁੰਦੀ ਤੇ ਉਹ ਫੁਲਿਆ ਨਹੀਂ ਸਮਾਉਂਦਾ ਤੇ ਆਪਣੇ ਆਪ ਨੂੰ ੱਿਗੱਠ ਉਚੱਾ ਮਹਿਸੂਸ ਕਰਦਾ । ਜਾਂ ਇਉਂ ਕਹਿ ਲਈਏ ਕਿ ਉਹ ਆਪਣੇ ਪੁੱਤ ‘ਚ ਆਪਣੇ ਆਪ ਨੂੰ ਦੇਖਦਾ ਹੈ ।ਆਪਣੇ ਜੀਵਨ ਦਾ ਰੀ ਪਲੇਅ ਦੇਖ ਦੇਖ ਖੁਸ਼ ਹੁੰਦਾ ਹੈ ।ਕਬੀਲਦਾਰੀ ਦੀ ਵਾਰੀ ਆਈ ਤਾਂ ਬਾਪੂ ਕਰੇ ਜਾਂ ਨਾ ਕਰੇ , ਮਰਨੇ -ਪਰਨੇ ਜਾਵੇ ਜਾਂ ਨਾ ਜਾਵੇ ।ਬਹੁਤੇ ਫੈਸਲੇ ਬਾਪੂ ‘ਤੇ ਛੱਡ ਦਿੱਤੇ ਜਾਂਦੇ ਕਿ ਬਾਪੂ ਜੀ ਨੂੰ ਪੁੱਛਾਂਗੇ ਜਾਂ ਬਾਪੂ ਜੀ ਨਹੀਂ ਮੰਨਦੇ ਕਹਿ ਕੇ ਕੰਮ ਸਾਰ ਲਿਆ ਜਾਂਦਾ ।ਬਾਪੂ ਚੁੱਪ ਚਾਪ ਸਭ ਕੁਝ ਕਰੀ ਜਾਂਦਾ ।ਬਾਪੂ ਦੀਆਂ ਗੱਲਾਂ ਕਿਸੇ ਇਨਸਾਈਕਲੋਪੀਡੀਆ ਦੇ ਰੈਫਰੈਨਸ ਤੋਂ ਘੱਟ ਨਹੀਂ ਸੀ ਹੁੰਦੀਆਂ ।ਇਹ ਗੱਲ ਵੱਖਰੀ ਹੈ ਕਿ ਬੰਦਾ ਜੁਆਨੀ ਦੇ ਜੋਸ਼ ‘ਚ ਕਈ ਵਾਰ ਸਿਆਣਿਆਂ ਦੀਆਂ ਆਖੀਆਂ ਗੱਲਾਂ ਨੂੰ ਅਣਡਿੱਠ ਵੀ ਕਰ ਦਿੰਦਾ ਹੈ ਪਰ ਸਮਾਂ ਪਾ ਕੇ ਉਹੀ ਗੱਲਾਂ ਸ਼ੱਤ ਪ੍ਰਤੀਸ਼ਤ ਸੱਚ ਸੱਾਬਤ ਹੁੰਦੀਆਂ ਨੇ ਬਾਪੂ ਦੀਆਂ ਆਖੀਆਂ ਗੱਲਾਂ ਯਾਦ ਕਰ ਕਰ ਬੰਦਾ ਸਮੇਂ ਨੂੰ ਝੂਰਦਾ ਹੈ ਤੇ ਫਿਰ ਤਾਂ ਬੱਸ ਜਬ ਚਿੜੀਆਂ ਚੁੱਗ ਗਈ ਖੇਤ ਵਾਲੀ ਗੱਲ ਤੋਂ ਸਿਵਾ ਕੁਝ ਵੀ ਪੱਲੇ ਨਹੀਂ ਪੈਂਦਾ ਕਿ ਬਾਪੂ ਦੇ ਤਜਰਬੇ ਤੋਂ ਕੁਝ ਸਿਖਿਆ ਕਿਉਂ ਨਾ , ਬਾਪੂ ਤਾਂ ਜ਼ਿੰਦਗੀ ਦਾ ਤਜਰਬਾ ਆਪਣੇ ਨਾਲ ਹੀ ਲੈ ਕੇ ਇਸ ਜਹਾਨ ਤੋਂ ਕੂਚ ਕਰ ਚੁੱਕਾ ਹੁੰਦਾ ।ਜਦੋਂ ਇਨਸਾਨ ਆਪ ਬਾਪ ਬਣਦਾ ਤਾਂ ਉਸ ਨੂੰ ਆਪਣੇ ਬਾਪੂ ਦੀਆਂ ਆਖੀਆਂ ਗੱਲਾਂ ਹਰ ਪਲ ਯਾਦ ਆਉਂਦੀਆਂ ਨੇ , ਇਸ ‘ਚ ਵੀ ਕੋਈ ਸ਼ੱਕ ਨਹੀਂ ਕਿ ਇਨਸਾਨ ਦਾ ਪਹਿਲਾ ਅਧਿਆਪਕ ਉਸਦੀ ਮਾਂ ਹੁੰਦੀ ਹੈ । ਮਾਂ ਦੀ ਲੋਰੀ ਇਨਸਾਨ ਦੀ ਸਾਂਝ ਉਸਦੀ ਮਾਂ ਬੋਲੀ ਨਾਲ ਪੁਆਉਂਦੀ ਹੈ । ਉਸ ਨੂੰ ਗਰਭ ਦੇ ਅੰਦਰ ਤੇ ਫਿਰ ਜਨਮ ਪੀੜਾਂ ਸਹਿ ਕੇ ਉਸ ਨੂੰ ਸੰਸਾਰ ਦਿਖਾਉਂਦੀ ਹੈ । ਉਸ ਦੇ ਬਿਨਾਂ ਬੋਲਿਆਂ ਉਸਦੀ ਹਰ ਲੋੜ ਭੁੱਖ ਦੁੱਖ ਨੂੰ ਮਹਿਸੂਸ ਕਰਦੀ ਹੈ , ਆਪ ਗਿੱਲੇ ਪੈ ਕੇ ਉਸ ਨੂੰ ਸੁੱਕੇ ਪਾਉਂਦੀ ਹੈ । ਮਾਂ ਸਿਖਿਆਵਾਂ ਵੀ ਇਨਸਾਨ ਦੀ ਜ਼ਿੰਦਗੀ ‘ਚ ਮਹੱਤਵ ਪੂਰਣ ਰੋਲ ਨਿਭਾਉਂਦੀਆ ਨੇ ਇਸੇ ਕਰਕੇ ਵੱਖ –ਵੱਖ ਵਿਦਵਾਨਾਂ ਨੇ ਮਾਂ ਯੂਨੀਵਰਸਿਟੀ ਦਾ ਦਰਜਾ ਦਿੱਤਾ ਹੈ ਤੇ ਕਿਹਾ ਹੈ ਕਿ ਮਾਂ ਚਾਹੇ ਆਪਣੇ ਬੱਚੇ ਨੂੰ ਰਾਮ ਬਣਾ ਸਕਦੀ ਹੈ ਤੇ ਚਾਹੇ ਰਾਵਣ ਬਣਾ ਸਕਦੀ ਹੈ ਪਰ ਬਾਪੂ ਦਾ ਰੋਲ ਵੀ ਕਿਸੇ ਗਲੋਂ ਘੱਟ ਨਹੀਂ ਹੁੰਦਾ । ਉਹ ਘਰ ਦਾ ਬਾਨ੍ਹਣੂ ਬੰਨਦਾ ਹੈ ਘਰ ਨੂੰ ਬਣਾ ਕੇ ਰੱਖਣ ‘ਚ, ਘਰ ਨੂੰ ਤੋਰਨ ਲਈ  ਕਬੀਲਦਾਰੀ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਨ ‘ਲਈ ਉਹ ਪੂਰਾ ਟਿੱਲ ਲਾਉਂਦਾ ਹੈ ਭਾਵੇਂ ਇਸ ਲਈ ਉਸ ਨੂੰ ਕਈ ਵਾਰ ਸਖਤ ਫੈਸਲੇ ਵੀ ਲੈਣੇ ਪੈਂਦੇ ਨੇ । ਪਰਿਵਾਰ ਦੇ ਕਈ ਮੈਂਬਰਾਂ ਦੀ ਝਾੜ ਝੰਬ ਵੀ ਕਰਨੀ ਪੈਂਦੀ ਹੈ , ਪਰ ਅਫਸੋਸ ਕਿ ਸਾਨੂੰ ਬਾਪੂ ਦੀਆਂ ਝਿੜਕਾਂ ਹੀ ਯਾਦ ਰਹਿ ਜਾਂਦੀਆਂ ਨੇ , ਉਸਦਾ ਨਿਛਾਵਰ ਕੀਤਾ ਪਿਆਰ ਦੂਜੇ ਨੰਬਰ ‘ਤੇ ਰਹਿ ਜਾਂਦਾ ਹੈ ।ਅਸੀਂ ਬਾਪੂ ਤੋਂ ਕਈ ਵਾਰ ਟਾਲਾ ਵੱਟਣ ਲੱਗਦੇ ਹਾਂ । ਅਜੋਕੇ ਸਮੇਂ ‘ਚ ਅੱਜ ਜਦੋਂ ਆਰਥਿਕਤਾ ਸਾਡੇ ਸਮਾਜ ‘ਤੇ ਭਾਰੂ ਹੋ ਚੁੱਕੀ ਹੈ , ਬਜ਼ੁਰਗਾਂ ਨੂੰ ਅਣਡਿੱਠ ਕਰਨ ਦੀ ਪ੍ਰਵਿਰਤੀ ਪੂਰੀ ਤਰ੍ਹਾਂ ਪੰਜਾਬੀ ਸਮਾਜ ‘ਚ ਭਾਰੂ ਹੋ ਚੁੱਕੀ ਹੈ । ਥਾਂ –ਥਾਂ ਖੁੱਲ੍ਹ ਰਹੇ ਬ੍ਰਿਧ ਆਸ਼ਰਮ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹਨ।ਸ਼ਾਇਦ ਇਸੇ ਕਾਰਨ ਹੀ ਪੰਜਾਬੀ ਦੇ ਨਾਮਵਰ ਗੀਤਕਾਰ  ਇੰਦਰਜੀਤ ਹਸਨਪੁਰੀ ਨੇ ਲਿਖਿਆ ਹੈ ਕਿ ਕਦੋਂ ਮਰੇਗਾ ਬਾਪੂ ਮੇਰਾ ਕਦੋਂ ਮੈਂ ਧਨਵਾਨ ਬਣਾਂਗਾ ‘। ਇਹ ਲਾਈਨਾਂ ਅਗਿਆਨਤਾ ‘ਚ ਫਸੇ ਤੇ ਆਰਥਿਕਤਾ ਦੀ ਘੁੰਮਣਘੇਰੀ ‘ਚ ਗੋਤੇ ਖਾਂਦੇ  ਪੁੱਤਰਾਂ ਦੀ ਧੰਨ ਦੌਲਤ ਲਈ  ਲਾਲਸਾ ਨੂੰ ਬਿਆਨਦੀਆਂ ਹਨ ,ਜੋ ਕੁਦਰਤ ਦੇ ਅਨਮੋਲ ਤੋਹਫੇ  ਸੁਤੇਸਿੱਧ  ਆਪਣੇ ਨੂੰ ਆਪਣੇ ਅਮੀਰ ਹੋਣ ਦੇ ਰਾਹ ‘ਚ ਰੋੜਾ ਸਮਝਣ ਲੱਗਦੇ ਹਨ । ਅੱਜ ਕੱਲ਼੍ਹ ਵੱਖ -ੱਵਖ ਅਖਬਾਰਾਂ ‘ਚ ਛਪਦੇ ਬੇਦਖਲੀ ਦੇ ਇਸ਼ਤਿਹਾਰ ਦੇਖ ਕੇ ਮਨ ਠਠੰਬਰ ਜਾਂਦਾ ਹੈ ਕਿ ਇਸ ਪੱਿਵਤਰ ਰਿਸ਼ਤੇ ਨੂੰ ਵੀ ਨਸ਼ਿਆਂ ਅਤੇ  ਆਰਥਿਕਤਾ ਦਾ ਗ੍ਰਹਿਣ ਲੱਗ ਗਿਆ ਹੈ ਕਿ ਪੋਟਾ ਪੋਟਾ ਕਰ ਕੇ ਪਾਲੇ ਪੁੱਤ ਨੂੰ ਮਾਂ –ਬਾਪ ਵਲੋਂ  ਬੇਦਖਲ ਕਰਨਾ ਦਿਲ ‘ਤੇ ਪੱਥਰ ਰੱਖਣ ਵਾਲੀ ਗੱਲ ਲਗੱਦੀ ਹੈ । ਪੁੱਤਾਂ ਵਲੋਂ ਆਪਣੇ ਮਾਂ –ਬਾਪ ਦਾ ਕਤਲ ਦੀਆਂ ਘਟਨਾਵਾਂ ਦੀ ਘੋਰ ਕਲਯੁੱਗ ਦੀਆਂ ਨਿਸ਼ਾਨੀਆਂ ਹਨ । ਰੱਬ ਕਰੇ ਕਿ ਇਨ੍ਹਾਂ ਪਵਿੱਤਰ  ਰਿਸ਼ਤਿਆਂ ਨੂੰ ਭੈੜੀ ਨਜ਼ਰ ਨਾ ਲੱਗੇ ।  ਰਿਸ਼ਤੇ  ਪਰ ਮਾਂ-ਬਾਪ ਅਜਿਹਾ ਅਨਮੋਲ ਤੋਹਫਾ ਹਨ ਜਿਨ੍ਹਾਂ ਤੋਂ ਦੁਨੀਆਂ ਦੀ ਦੌਲਤ ਵਾਰੀ ਜਾ ਸਕਦੀ ਹੈ ਕੁਰਬਾਨ ਕੀਤੀ ਜਾ ਸਕਦੀ ਹੈ ਪਰ ਅਫਸੋਸ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਉਸ ਵੇਲੇ ਹੁੰਦਾ ਹੈ ਜਦੋਂ ਬਾਪੂ ਇਸ ਫਾਨੀ ਸੰਸਾਰ ਤੋਂ ਕੂਚ ਕਰ ਚੁੱਕਾ ਹੁੰਦਾ ਹੈ ਤੇ ਫਿਰ ਯਾਦ ਆਉਦੀਆਂ ਨੇ ਬਾਪੂ ਦੀਆਂ ਗੱਲਾਂ ,ਝਿੜਕਾਂ ਲਾਡ ਪਿਆਰ ਤੇ ਮਨ ‘ਚ ਆਉਂਦਾ ਹੈ ਬਾਪੂ –ਬਾਪੂ ਕਹਿੰਦੇ ਸੀ ਬੜੇ ਸੁਖਾਲੇ ਰਹਿੰਦੇ ਸੀ   
                                           
     



ਪਰਮਜੀਤ ਸਿੰਘ ਪੰਮੀ 
                                                9417855275 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template