Headlines News :
Home » » ਸਾਕਾ 84 ਅਤੇ ਹੋਰ ਮਹਾਨ ਸ਼ਹੀਦਾਂ ਦੇ ਨਾਮ - ਰਮੇਸ਼ ਬੱਗਾ ਚੋਹਲਾ

ਸਾਕਾ 84 ਅਤੇ ਹੋਰ ਮਹਾਨ ਸ਼ਹੀਦਾਂ ਦੇ ਨਾਮ - ਰਮੇਸ਼ ਬੱਗਾ ਚੋਹਲਾ

Written By Unknown on Sunday 22 June 2014 | 01:31

                    ਸ਼ਹੀਦੀਆਂ
ਧੰਨ ਧੰਨ ਨੇ ਉਨ੍ਹਾਂ ਦੀਆਂ ਮਾਂਵਾਂ,ਜਿੰਨ੍ਹਾਂ ਦੇ ਪੁੱਤ ਪਾ ਗਏ  ਸ਼ਹੀਦੀਆਂ।                          
ਬਹੁਤ ਉੱਚੀਆਂ ਉਨ੍ਹਾਂ ਦੀਆਂ ਥਾਂਵਾਂ,ਜਿਨ੍ਹਾਂ ਦੇ ਪੁੱਤ ਪਾ ਗਏ ਸ਼ਹੀਦੀਆਂ।
         ਗੁਰੂੁ ਪੰਜਵੇਂ ਸ਼ਹੀਦੀ ਪਾਈ  ਹੱਸ ਕੇ,
    ਕਿਵੇਂ ਮੰਨਣਾ ਹੈ ਭਾਣਾ ਗਏ ਦੱਸ ਕੇ,
ਗਲੇ ਮੌਤ ਨੂੰ ਲਗਾਇਆ ਨਾਲ ਚਾਵਾਂ,ਜਿਨ੍ਹਾਂ ਦੇ ਪੁੱਤ ਪਾ ਗਏ ਸ਼ਹੀਦੀਆਂ।
ਧੰਨ ਧੰਨ---------------------------------------------------।

ਜਾਂਦੇ ਧਰਮ ਨੂੰ ਬਚਾਇਆ ਨੌਵੇਂ ਗੁਰਾਂ ਨੇ,                                
      ਦਿੱਲੀ ਸੀਸ ਕੱਟਵਾਇਆ ਨੌਵੇਂ ਗੁਰਾਂ ਨੇ,                              
ਦੀਨ ਦੁੱਖੀਆਂ ਦਾ ਬਣੇ ਸਿਰਨਾਵਾਂ,ਜਿਨ੍ਹਾਂ ਦੇ ਪੁੱਤ ਪਾ ਗਏ ਸ਼ਹੀਦੀਆਂ।                        
ਧੰਨ ਧੰਨ-------------------------------------------------।
                    
ਬੰਦ ਬੰਦ ਗਿਆ ਸਰੀਰ ਨਾਲੋਂ  ਕੱਟਿਆ,                                
ਮਨੀ ਸਿੰਘ ਰਿਹਾ ਜ਼ਲਾਦਾਂ ਅੱਗੇ ਡੱਟਿਆ,                              
ਖਿੱੜੇ ਮੱਥੇ ਨਾਲ ਝੱਲੀਆਂ ਸਜ਼ਾਵਾਂ,ਜਿਨ੍ਹਾਂ ਦੇ ਪੁੱਤ ਪਾ ਗਏ ਸ਼ਹੀਦੀਆਂ।                            
ਧੰਨ ਧੰਨ------------------------------------------------।
             
                       ਆਰਾ ਜਾਂਦਾ ਸੀ ਸਰੀਰ ਤਾਈਂ ਖੋਲ੍ਹਦਾ,                
ਮੁੱਖੋਂ ਸਤਿਨਾਮ ਮਤੀ  ਦਾਸ   ਬੋਲਦਾ,
ਕੰਬ ਗਈਆਂ ਸੀ ਜ਼ਾਲਮ ਦੀਆਂ ਬਾਹਵਾਂ,ਜਿਨ੍ਹਾਂ ਦੇ ਪੁੱਤ ਪਾ ਗਏ ਸ਼ਹੀਦੀਆਂ।
ਧੰਨ ਧੰਨ-----------------------------------------।

                     ਸੰਨ ਚੁਰਾਸੀ ਤੇ ਮਹੀਨਾ ਸੀ ਗਾ ਜੂਨ ਦਾ,
   ਪਿਆ ਭਰਿਆ ਬੇਦੋਸ਼ਿਆਂ ਦੇ ਖਨੂ  ਦਾ.
 ਗਈਆਂ  ਬਦਲ  ਸੰਵਿਧਾਨ ਦੀਆਂ ਧਰਾਵਾਂ, ਜਿਨ੍ਹਾਂ ਦੇ ਪੁੱਤ ਪਾ ਗਏ ਸ਼ਹੀਦੀਆਂ।
 ਧੰਨ ਧੰਨ ਨੇ ਉਨ੍ਹਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਪਾ   ਗਏ   ਸ਼ਹੀਦੀਆਂ।

                                   ਰਮੇਸ਼ ਬੱਗਾ ਚੋਹਲਾ ,
ਲੁਧਿਆਣਾ

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template