Headlines News :
Home » » ਪੰਚਾਇਤੀ ਜ਼ਮੀਨ ਅਤੇ ਦਲਿਤ-ਵਰਗ ਦੇ ਮਸਲੇ - ਗੁਰਤੇਜ ਸਿੰਘ ਸਰਾਓ

ਪੰਚਾਇਤੀ ਜ਼ਮੀਨ ਅਤੇ ਦਲਿਤ-ਵਰਗ ਦੇ ਮਸਲੇ - ਗੁਰਤੇਜ ਸਿੰਘ ਸਰਾਓ

Written By Unknown on Sunday 22 June 2014 | 01:23

                          ਕਿਸੇ ਵੀ ਪਿੰਡ ਦੀ ਸਾਂਝੀ ਜ਼ਮੀਨ ਪੰਚਾਇਤ ਦੇ ਅਧੀਨ ਹੁੰਦੀ ਹੈ ।ਜਿਸ ਨੂੰ ਪੰਚਾਇਤੀ ਜ਼ਮੀਨ ਕਿਹਾ ਜਾਂਦਾ ਹੈ । ਪੰਜਾਬ ਦੇ ਪਿੰਡਾਂ ਵਿਚ ਸਾਂਝੀ ਥਾਂ ਨੂੰ ’ਸ਼ਾਮਲਾਟ ’ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।ਹਰ ਸਾਲ ਪੰਚਾਇਤ ਇਸ ਸ਼ਾਮਲਾਟ ਦੀ ਬੋਲੀ ਲਾਉਂਦੀ/ਕਰਾਉਂਦੀ ਹੈ ।ਨਿਯਮਾਂ ਅਨੁਸਾਰ ਪਿੰਡ ਵਿਚ ਸਭ ਤੋਂ ਵੱਧ ਬੋਲੀ ਦੇਣ ਵਾਲਾ ਵਿਆਕਤੀ ਇਕ ਸਾਲ ਲਈ ਪੰਚਾਇਤੀ ਜ਼ਮੀਨ ’ਤੇ ਖੇਤੀ (ਵਾਹੀ ) ਕਰ ਸਕਦਾ ਹੈ ।ਕੁੱਲ ਸ਼ਾਮਲਾਟ ਦਾ ਕੁਝ ਹਿੱਸਾ ਦਲਿਤ -ਵਰਗ ਲਈ ਰਾਖਵਾਂ ਵੀ ਹੁੰਦਾ ਹੈ ।ਜਿਸ ਦੀ ਬੋਲੀ ਦਲਿਤ ਭਾਈਚਾਰੇ ਦੇ ਵਿਆਕਤੀ ਹੀ ਦੇ ਸਕਦੇ ਹਨ ।ਜਿਸ ਪਿੰਡ ਵੀ ਪੰਚਾਇਤ ਕੋਲ ਇਹ ਸ਼ਾਮਲਾਟ ਹੈ ।ਉੱਥੇ ਰਾਮ-ਰੋਲਾ ਪਿਆ ਹੀ ਰਹਿੰਦਾ ਹੈ ।ਕੁਝ ਵੱਡੇ-ਘਰਾਣੇ ਇਸ ਸ਼ਾਮਲਾਟ ਦੀ ਵੱਧ ਤੋਂ ਵੱਧ ਬੋਲੀ ਦੇ ਕੇ ਠੇਕੇ ਦੀ ਬਣਦੀ ਰਕਮ ਭਰ ਦਿੰਦੇ ਹਨ ।ਪ੍ਰੰਤੂ ਵਿਰੋਧੀ ਧਿਰ ਦੇ ਕੁਝ ਵਿਆਕਤੀ ਹਮੇਸ਼ਾ ਹੀ ਭੋਲੇ -ਭਾਲੇ ਲੋਕਾਂ ਨੂੰ ਉਗਲਾਂ ਲਾ ਕੇ ਜਾਂ ਕਿਸੇ ਪ੍ਰਕਾਰ ਦਾ ਲਾਲਚ ਦੇ ਕੇ ਜਿਆਦਾ ਤੋਂ ਜਿਆਦਾ ਬੋਲੀ ਦੇਣ ਲਈ ਉਕਸਾਉਂਦੇ ਹਨ ।
                                     ਹਰ ਸਾਲ ਸ਼ਾਮਲਾਟ ਦੀ ਬੋਲੀ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿਚ ਪੰਚਾਇਤਾਂ ਜੁੜਦੀਆਂ ਹਨ ।ਜਿਸ ਦਿਨ ਸ਼ਾਮਲਾਟ ਦੀ ਬੋਲੀ ਵੀ ਹੋ ਜਾਂਦੀ ਹੈ ।ਉਸ ਦਿਨ ਤੋਂ ਹੀ ਬੋਲੀ ਦੇਣ ਵਾਲੀ ਧਿਰ ਨਾਲ ਵਿਰੋਧੀ ਧਿਰ ਖਾਰ ਖਾਣ ਲਗਦੀ ਹੈ ।ਭਾਵ ਪਿੰਡ ਵਿਚ ਤੂੰ-ਤੂੰ ,ਮੈˆ ਮੈˆ ਤੋਂ ਗੱਲ ਲੜਾਈ ਤੱਕ ਵੀ ਪੁੱਜ ਜਾਂਦੀ ਹੈ ।ਕਈ ਵਾਰ ਤਾਂ ਪੰਚਾਇਤ ਨੇ ਸ਼ਾਮਲਾਟ ਦੀ ਅਜੇ ਬੋਲੀ ਵੀ ਨਹੀਂ ਕੀਤੀ ਹੁੰਦੀ ਕਿ ਪਿੰਡ ਦੇ ਵਿਆਕਤੀ ਆਪਸ ਵਿਚ ਪਹਿਲਾ ਹੀ ਇਕ ਦੂਜੇ ਦੀ ਵਿਰੋਧਤਾ ਕਰਨ ਲੱਗ ਪੈˆਦੇ ਹਨ ।ਜਿਵੇਂ ਕਿ ਮਾਛੀਵਾੜੇ ਕੋਲ ਪੈˆਦੇ ਪਿੰਡ ਪਵਾਤ ਵਿਚ ਇਕ ਵਿਆਕਤੀ ਨੇ ਬੋਲੀ ਹੋਣ ਤੋਂ ਪਹਿਲਾਂ ਹੀ ਸ਼ਾਮਲਾਟ ਵਿਚ  ਵਾਹੀ ਕਰਨੀ ਸ਼ੁਰੂ ਕਰ ਦਿੱਤੀ ਸੀ । ਜਦੋਂ ਪਿੰਡ ਦੇ ਕਿਸੇ ਪੰਚਾਇਤ ਮੈˆਬਰ ਨੇ ਉਸਨੂੰ ਵਾਹੀ ਕਰਨ ਤੋਂ ਰੋਕਿਆ ਤਾਂ ਉਹਨਾਂ ਦਾ ਝਗੜਾ ਹੋ ਗਿਆ ।ਝਗੜੇ ਦੌਰਾਨ ਕੁਝ ਵਿਆਕਤੀ ਸੱਟਾਂ ਲੱਗਣ ਕਾਰਨ ਜ਼ਖਮੀ ਵੀ ਹੋ ਗਏ ਸਨ ।
                          ਗੱਲ,ਇੱਥੇ ਹੀ ਖ਼ਤਮ ਨਹੀਂ ਹੁੰਦੀ ! ਅੱਜ-ਕੱਲ੍ਹ ਸ਼ਾਮਲਾਟ ਦੀ  ਬੋਲੀ ਦੇ ਕੇ ਠੇਕੇ ਦੀ ਬਣਦੀ ਰਕਮ ਦੇਣਾ ਵੀ ਇੰਝ ਲਗਦਾ ਹੈ ਜਿਵੇਂ ਅਮੀਰ ਲੋਕਾਂ ਦੀ ਪਹੁੰਚ ਤੱਕ ਹੀ ਸੀਮਿਤ ਹੋ ਗਿਆ ਹੋਵੇ ।ਕਿਉਂਕਿ ਦਲਿਤ ਭਾਈਚਾਰੇ ਦੇ ਲੋਕ ਜਿਆਦਾਤਰ  ਪਿੰਡਾਂ ਵਿਚ ਰਹਿੰਦੇ ਹੋਏ ਮਿਹਨਤ-ਮਜ਼ਦੂਰੀ ਕਰਕੇ ਆਪਣੀਆਂ ਪਰਿਵਾਰਕ ਲੋੜਾਂ ਪੂਰੀਆਂ ਕਰਦੇ ਹਨ ।ਇਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਬਹੁ-ਗਿਣਤੀ ਦੇ ਦਲਿਤ-ਲੋਕ ਉਹੀ ਕਮਾਉਂਦੇ ਅਤੇ ਉਹੀ ਖ਼ਾਂਦੇ ਹਨ । ਇਹਨਾਂ ਕੋਲ ਆਮਦਨ ਦਾ ਕੋਈ ਦੂਜਾ  ਸਾਧਨ ਵੀ ਤਾਂ ਨਹੀਂ ਹੈ । ਇਹ ਲੋਕ ਪੰਚਾਇਤ ਵਾਲੀ ਰਾਖ਼ਵੀ ਜ਼ਮੀਨ ਦੀ ਬੋਲ਼ੀ ਦੇ ਕੇ ਠੇਕਾ ਤਾਰਨ ਤੋਂ ਵੀ ਅਸਮਰੱਥ ਹਨ ।ਫਿਰ ਵੀ ਜੇਕਰ ਦਲਿਤ ਭਾਈਚਾਰੇ ਦੇ ਇਹ ਲੋਕ ਜਾਂ ਕੁਝ ਪਰਿਵਾਰ ਇੱਕਜੁੱਟ ਹੋ ਕੇ ਮਹਿੰਗੇ ਭਾਅ ਦੀ ਬੋਲੀ  ਦੇ ਵੀ ਦੇਣ ਤਾਂ ਵੀ ਉਹਨਾਂ ਦੇ ਬਸ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ । ਦੂਸਰੇ ਪਾਸੇ ਹਰ ਆਉਂਦੇ ਸਾਲ ਠੇਕੇ ਦੀ ਕੀਮਤ ਵਧ ਜਾਂਦੀ ਹੈ ।ਪੰਚਾਇਤੀ ਜ਼ਮੀਨ ਦਾ ਠੇਕਾ ਵਧਣਾ ਦਲਿਤ-ਵਰਗ ਲਈ ਇਕ ਅਸਹਿ ਪੀੜ ਬਣ ਜਾਂਦਾ ਹੈ। ਉਹ ਚਾਹਕੇ ਵੀ ਆਪਣੇ ਹਿੱਸੇ ਆਉਂਦੀ ਰਾਖਵੀ ਪੰਚਾਇਤੀ ਜ਼ਮੀਨ ’ਤੇ ਖੇਤੀ ਨਹੀਂ ਕਰ ਪਾਉਂਦੇ ।ਇਸ ਪ੍ਰਕਾਰ ਆਰਥਿਕਤਾ ਦੀ ਚੱਕੀ ਵਿਚ ਪਿਸਦੇ ਦਲਿਤ-ਵਰਗ ਦੇ ਲੋਕ ਜ਼ੁਲਮ ਅਤੇ ਅਨਿਆਂ ਦਾ ਸ਼ਿਕਾਰ ਹੋ ਜਾਂਦੇ ਹਨ ।ਸੁਤੰਤਰਤਾ ਪ੍ਰਾਪਤ ਦੇਸ਼ ਦੇ ਇਹਨਾਂ ਸਮਾਜਿਕ ਪ੍ਰਾਣੀਆਂ ਨਾਲ ਕੀ-ਕੀ ਵਧੀਕੀਆਂ ਹੁੰਦੀਆਂ ਹਨ ?ਇਹ ਤਾਂ ਰੱਬ ਹੀ ਜਾਣਦਾ ਹੈ ਜਾਂ ਫਿਰ ਇਹ ਲੋਕ ?
                          ਸਾਡੇ ਭਾਰਤੀ ਸਮਾਜ ਅੰਦਰ ਦਲਿਤ-ਵਰਗ ਦੇ ਕੁਝ ਲੋਕ ਇਕ ਪਾਸੇ ਗ਼ਰੀਬੀ ਨਾਲ ਜੂਝ ਰਹੇ ਹਨ ਅਤੇ ਦੂਜੇ ਪਾਸੇ ਕੁਝ ਲੋਕ ਉੱਚ-ਜਾਤੀ ਦੇ ਲੋਕਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਨ ।ਉੱਚ-ਸ਼੍ਰੇਣੀ ਵੱਲੋਂ ਕੀਤੇ ਜਾ ਰਹੇ ਜ਼ੁਲਮ ਅਤੇ ਅਨਿਆਂ ਦੀ ਤਸਵੀਰ ਪੇਸ਼ ਕਰਦੀ ਇਕ ਘਟਨਾ ਜਿਲ੍ਹਾ ਸੰਗਰੂਰ ਦੀ ਮੂਣਕ ਤਹਿਸੀਲ ’ਚ ਪੈˆਦੇ ਪਿੰਡ ਬਾਉਪੁਰ ਦੀ ਲਈ ਜਾ ਸਕਦੀ ਹੈ ।ਇਸ ਪਿੰਡ ਵਿਚ ਜਦੋਂ ਤੋਂ ਦਲਿਤ-ਭਾਈਚਾਰੇ ਦੇ ਕੁਝ ਪਰਿਵਾਰਾਂ ਨੇ ਰਲ ਕੇ ਰਾਖ਼ਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਦਿੱਤੀ ਹੈ ।ਉਸ ਦਿਨ ਤੋਂ ਪਿੰਡ ’ਚੋਂ ਕੁਝ ਉੱਚ -ਜਾਤੀ ਦੇ ਲੋਕਾਂ ਨੇ ਸਪੀਕਰ ਰਾਹੀਂ ਅਨਾਉਂਸਮੈˆਟ ਕਰਕੇ ਦਲਿਤਾਂ ਦਾ ਬਾਈਕਾਟ ਹੀ ਕਰ ਰੱਖਿਆ ਹੈ ।ਪਿਛਲੇ ਪੰਦਰਵਾੜੇ ਤੋਂ ਦਲਿਤ-ਲੋਕਾਂ ਦਾ ਬਾਈਕਾਟ ਕਰਕੇ ਉੱਚ-ਜਾਤੀ ਦੇ ਲੋਕਾਂ ਨੇ ਇਹਨਾਂ ਦਾ ਖੇਤਾਂ ਵਿਚੋਂ ਲੰਘਣਾ ਬੰਦ,ਘਰਾਂ ’ਚੋਂ ਦੁੱਧ-ਲੱਸੀ ਦੇਣਾ ਬੰਦ,ਵਾਟਰ ਸਪਲਾਈ ਬੰਦ,ਮਜ਼ਦੂਰੀ ਦੇਣਾ ਬੰਦ ਅਤੇ ਸਕੂਲ  ਵਿਚ ਪੜਦੇ ਬੱਚਿਆਂ ਦਾ ਪੜਨਾ ਵੀ ਬੰਦ ਕਰ ਰੱਖਿਆ ਹੈ ।
              ਪਿੰਡ ਦੇ ਉੱਚ-ਸ਼੍ਰੇਣੀ ਦੇ ਕੁਝ ਲੋਕਾਂ ਵੱਲੋਂ ਦਲਿਤ ਭਾਈਚਾਰੇ ਦਾ ਸਮਾਜਿਕ ਬਾਈਕਾਟ ਕਰਨਾ ਇਹ ਦਰਸਾਉਂਦਾ ਹੈ ਕਿ ਉਹ ਇਹਨਾਂ ਪਰਿਵਾਰਾਂ ਦੀ ਇਕਜੁੱਟਤਾ ਤੋਂ ਖ਼ੁਸ਼ ਨਹੀਂ ਹਨ ।ਇਸ ਏਕਤਾ ਨੂੰ ਤੋੜਨ ਜਾਂ ਖ਼ਤਮ ਕਰਨ ਦੇ ਨਜ਼ਰੀਏ ਨਾਲ ਹੀ ਸ਼ਾਇਦ ਉਨ੍ਹਾਂ ਨੇ ਪਿੰਡ ’ਚ ਰਹਿੰਦੇ ਰਵਿਦਾਸ ਮੰਦਰ ਦੇ ਪੁਜਾਰੀ ਦੀ ਕੁੱਟਮਾਰ ਕੀਤੀ ਸੀ । ਕੀ ਉਹ ਇਸ ਤਰ੍ਹਾਂ ਕੁੱਟਮਾਰ ਕਰਕੇ ਦਲਿਤ-ਲੋਕਾਂ ਨੂੰ ਡਰਾਉਣਾ ਚਾਹੁੰਦੇ ਸੀ ? ਪ੍ਰੰਤੂ ਕੁੱਟਮਾਰ ਕਰਨ ਨਾਲ ਤਾਂ ਅਜਿਹਾ ਕੁਝ ਵੀ ਨਹੀਂ ਹੋਇਆ । ਸਭ ਕੁਝ ਉਹਨਾਂ ਦੀ ਸੋਚ ਦੇ ਉਲਟ ਹੋਇਆ ਹੈ ।ਇਹ ਲੋਕ ਅੱਜ ਤੱਕ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ।ਭਾਵੇ ਕੁਝ ਲੋਕ ਇਸ ਘਟਨਾ ਨੂੰ ਦਬਾਉਣ ਲਈ ਸਮਝੌਤਾ ਕਰਨ ਲਈ ਦਬਾਅ ਵੀ ਪਾ ਰਹੇ ਹਨ । ਇਸ ਪਿੰਡ ਦੇ ਦਲਿਤ ਭਾਈਚਾਰੇ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਜੇਕਰ ਉਂਨ੍ਹਾਂ ਨੂੰ ਲੋੜੀਂਦੇ  ਅਤੇ ਬਣਦੇ ਹੱਕ ਨਹੀਂ ਮਿਲਦੇ ਉਹ ਪਿੰਡ ਛੱਡ ਕੇ ਚਲੇ ਜਾਣਗੇ । ਇਹਨੀ ਦਿਨੀ ਇਸ ਪਿੰਡ ਦਾ ਮਾਹੌਲ ਬੜਾ ਹੀ ਤਨਾਅ ਗ੍ਰਸਤ ਹੈ ।ਪੁਲਿਸ ਮੁਲਾਜ਼ਮ ਪਿੰਡ ’ਚ ਦਿਨ-ਰਾਤ ਨਿਗਰਾਨੀ ਲਈ ਤੈਨਾਤ ਕੀਤੇ ਹੋਏ ਹਨ ਤਾਂ ਜੋ ਕਿਸੇ ਪ੍ਰਕਾਰ ਦੀ ਘਟਨਾ ਨਾ ਵਾਪਰੇ ।
                  ਅਜਿਹੀਆਂ ਘਟਨਾਵਾਂ ਉਦੋਂ ਹੀ ਵਾਪਰਦੀਆ ਹਨ ਜਦੋਂ ਮਨ-ਮਾਨੀਆਂ ਕਰਨ ਵਾਲੇ ਵਿਆਕਤੀਆਂ ਦੇ ਹੱਥ ਸ਼ਕਤੀ ਹੁੰਦੀ ਹੈ ।ਜੇਕਰ ਪਿੰਡ ਦਾ ਮੁੱਖੀ ਅਤੇ ਲੋਕ ਸਿਆਣੇ ਹੋ ਤਾਂ ਅਜਿਹੀ ਘਟਨਾ ਵਾਪਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।ਪ੍ਰਸ਼ਾਸਨ ਵੀ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ ਜਿਵੇਂ ਕਿ ਉਸਨੂੰ ਕੁਝ ਪਤਾ ਹੀ ਨਾ ਹੋਵੇ । ਦੇਖਿਆ ਜਾਵੇ ਤਾਂ ਇਸ ਪਿੰਡ ਦੇ ਲੋਕਾਂ ਦਾ ਹੱਕਾਂ ਦੀ ਮੰਗ ਕਰਨਾ ਕੋਈ ਗੁਨਾਹ ਨਹੀਂ ਹੈ ।ਪ੍ਰੰਤੂ ਹੱਕਾਂ ਬਦਲੇ ਸਮਾਜਿਕ ਬਾਈਕਾਟ ਹੀ ਕਰ ਦੇਣਾ ਬੜੀ ਮੰਦਭਾਗੀ ਗੱਲ ਹੈ ।ਅਸੀਂ ਜਿਸ ਸਮਾਜ ਵਿਚ ਰਹਿੰਦੇ ਹਾਂ ਉੱਥੇ ਅਮੀਰ ਗਰੀਬ ਦੇ ਅਤੇ ਗਰੀਬ ਅਮੀਰ ਦੇ ਕੰਮ ਆ ਰਿਹਾ ਹੈ ਜਿਸ ਕਰਕੇ ਸੰਸਾਰ ਦੀ ਗੱਡੀ ਚੱਲ ਰਹੀ ਹੈ ।ਇਹ ਜਿੰਦਗੀ ਦੇ ਦੋ ਪਹੀਏ ਹਨ  ਜੇ ਇਕ ਨਿਕਲ ਜਾਵੇ ਤਾਂ ਜਿੰਦਗੀ ਰੂਪੀ ਗੱਡੀ ਰੁਕ ਜਾਵੇਗੀ । ਇਸ ਜਿੰਦਗੀ ਨੂੰ ਮਾਣਨ ਲਈ ਅੱਜ  ਲੋਕਾਂ ਅੰਦਰ ਵਧ ਰਹੇ ਤਨਾਅ ਨੂੰ ਰੋਕਣ ਦੀ ਲੋੜ  ਹੈ ।ਜੇਕਰ ਗ਼ਰੀਬ ਲੋਕ ਵਿਆਕਤੀਗਤ ਤੌਰ ’ਤੇ ਸਮੱਸਿਆਵਾਂ ਨਾਲ ਨਹੀਂ ਨਜਿੱਠ ਪਾ ਰਹੇ ਤਾਂ ਮੌਕੇ ਦੀ ਸਰਕਾਰ ਤੱਕ ਅਸਰ ਰਸੂਖ਼ ਰੱਖਣ ਵਾਲੇ ਅਧਿਕਾਰੀ ਅਤੇ ਲੋਕ ਇਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਜ਼ਰੂਰ ਕਰਵਾਉਣ ।
                    ਦੁਨੀਆਂ ਦੇ ਹਰੇਕ ਵਿਆਕਤੀ ਨੂੰ ਆਪਣੀ ਸਾਕਾਰਾਤਮਕ ਤੇ ਨਿਰਪੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ।ਜਿਸ ਨਾਲ ਭਵਿੱਖ ਵਿਚ ਇਨਸਾਫ਼ ਦੇ ਫ਼ਰਿਸ਼ਤਿਆਂ  ਦੀ ਹਮੇਸ਼ਾ ਕਦਰ ਪੈˆਦੀ ਰਹੇ। ਨਹੀਂ ਤਾਂ ਉਹ ਵੀ ਦਿਨ ਦੂਰ ਨਹੀਂ ਹੈ ਜਦੋਂ ਭਾਰਤ ਦੇ ਸਵਿਧਾਨ ਦੀ ਉਲੰਘਣਾ ਕਰਨ ਵਾਲਿਆ  ਨੂੰ ਇਹ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ ।ਦੂਸਰੇ ਪਾਸੇ ਸਰਕਾਰ ਨੂੰ ਵੀ ਪੰਚਾਇਤਾਂ ਅਤੇ ਦਲਿਤ ਵਰਗ ਦੇ ਲੋਕਾਂ ਅੰਦਰ ਪੈਦਾ ਹੋ ਚੁੱਕੀਆਂ ਗੰਭੀਰ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਅੰਦਰ ਕਿਸੇ ਵੀ ਭਾਈਚਾਰੇ ਦਾ ਸਮਾਜਿਕ ਬਾਈਕਾਟ ਨਾ ਹੋਵੇ ।
                                                                                     
    ਗੁਰਤੇਜ ਸਿੰਘ ਸਰਾਓ
                                                                                      ਸੰਪਰਕ:98144-75783
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template