Headlines News :
Home » » ਏਥੇ ਲੱਖਾਂ ਦਾਮਨੀਆਂ - ਕਰਮਜੀਤ ਕੌਰ ਕਰਮੀ

ਏਥੇ ਲੱਖਾਂ ਦਾਮਨੀਆਂ - ਕਰਮਜੀਤ ਕੌਰ ਕਰਮੀ

Written By Unknown on Thursday 12 June 2014 | 01:12

ਏਥੇ ਲੱਖਾਂ ਦਾਮਨੀਆਂ
ਇੱਕ ਨਹੀ, ਏਥੇ ਲੱਖਾਂ ਦਾਮਨੀਆਂ
ਬੱਸਾਂ ਵਿੱਚ ਸ਼ਿਕਾਰ ਹੁੰਦੀਆਂ ਨੇ
ਰੇਲਾਂ ਵਿੱਚ ਵੀ ਪੱਤ ਉਡਾਈ ਜਾਂਦੀ ਏ
ਬਲਾਤਕਾਰੀ ਘੁੰਮਣ ਸ਼ਰੇਆਮ ਮਸਤੀਆਂ ‘ਚ
ਉਂਗਲ ਦਾਮਨੀਆਂ ਤੇ ਹੀ ਚੁੱਕੀ ਜਾਂਦੀ ਏ।
ਅੱਗੇ ਹੋਰ, ਅੱਗੇ ਹੋਰ
ਬਲਾਤਕਾਰ ਇਹਨਾਂ ਲਈ ਫੈਸ਼ਨ ਬਣ ਗਿਆ
ਇੱਜਤ ਆਬਰੂ ਲੁੱਟਣਾ ਇਹਨਾਂ ਲਈ ਅੰਹਕਾਰ ਬਣ ਗਿਆ
ਨਾ ਜੇਲ੍ਹਾਂ ਨਾ ਨਾਕੇ ਨੇ
ਇਹ ਤਾਂ ਬਲਾਤਕਾਰੀ ਸ਼ਰੀਫ ਕਾਕੇ ਨੇ।
ਸਰਕਾਰ ਨੇ ਵੀ ਮੱਦਦ ਬਹੁਤ ਕੀਤੀ
ਟਖੇ ਬੱਸਾਂ ਤੋ ਪਰਦੇ ਹਟਵਾ ਦਿੱਤੇ ਨੇ
ਸ਼ਲਾਤਕਾਰੀ ਖੁਲ੍ਹੇ ਛੁਡਵਾ ਦਿੱਤੇ ਨੇ
ਲੁੱਟ ਮਚਾਉਣ ਲਈ ਰਸਤੇ ਖੁਲਵਾ ਦਿੱਤੇ ਨੇ
ਬਲਾਤਕਾਰੀ ਨਿਰਦੋਸ ਕਰਾਰ ਦਵਾ ਦਿੱਤੇ ਨੇ
ਦਾਮਨੀ ਹਾਕਾਂ ਮਾਰਦੀ
ਇਨਸਾਫ ਦੁਆ ਦਿਉ
ਸਰਕਾਰ ਭੁੱਬਾਂ ਮਾਰਦੀ
ਇਹ ਕੇਸ ਦਫਨਾ ਦਿਉ
ਕਰਮੀ ਆਖੇ ਕਰੋੜਾਂ ਦਾਮਨੀਆਂ ਦੀ ਇੱਜਤ ਬਚਾ ਲਿਉ।
ਜ਼ੁਲਮ ਦੀ ਹੱਦ ਪਾਰ ਹੋ ਗਈ ਏ
ਸਾਡੇ ਸੁਪਨਿਆਂ ਦੀ ਮੰਜਿਲ ਤਬਾਹ ਹੋ ਗਈ ਏ
ਸਾਨੂੰ ਘਰਾਂ ‘ਚ ਡੱਕਣ ਦੀ ਸਲਾਹ ਹੋ ਗਈ ਏ
ਇਹਦੇ ਲਈ ਕੁਝ ਤਾਂ ਕਰਨਾ ਪਊ
ਲੜਨਾ ਪਊ ਜਾਂ ਮਰਨਾ ਪਉ।
ਜ਼ੁਲਮ ਸਹਿ ਕੇ ਅਸਾਂ ਵੇਖ ਲਿਆ
ਹੁਣ ਜੁਲਮ ਸ਼ਹਿ ਨੀ ਹੁੰਦਾ
ਚੁੱਪ ਰਹਿ ਕੇ ਅਸ਼ਾਂ ਵੇਖ ਲਿਆ
ਹੁਣ ਚੁੱਪ ਰਹਿ ਨੀ ਹੁੰਦਾ
ਜੁਲਮ ਦਾ ਨਾਸ਼ ਕਰਨ ਲਈ
ਚੁੱਪੀ ਨੂੰ ਤੋੜਨ ਲਈ
ਹੁਣ ਅਸੀ ਵੀ ਤਿਆਰ ਹਾਂ
ਹੁਣ ਅਸੀ ਵੀ ਤਿਆਰ ਹਾਂ।

ਕਰਮਜੀਤ ਕੌਰ ਕਰਮੀ


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template