Headlines News :
Home » » ਲੜਕੀਆਂ ਦੀ ਸੁਰੱਖਿਆ ਲਈ ਯਤਨ ਜ਼ਰੂਰੀ - ਬਿਕਰਮਜੀਤ ਸਿੰਘ

ਲੜਕੀਆਂ ਦੀ ਸੁਰੱਖਿਆ ਲਈ ਯਤਨ ਜ਼ਰੂਰੀ - ਬਿਕਰਮਜੀਤ ਸਿੰਘ

Written By Unknown on Saturday 28 June 2014 | 02:39

ਵਰਤਮਾਨ ਸਮੇਂ ਸਾਡੇ ਸਮਾਜ ਵਿਚ ਲੜਕੀਆਂ ਨਾਲ ਹੋ ਰਹੇ ਦੁਸ਼ਕਰਮ ਇਕ ਵੱਡੀ ਚਿੰਤਾ ਦਾ ਵਿਸ਼ਾ ਹਨ। ਰੋਜ਼ਾਨਾ ਹੀ ਅਖਬਾਰਾਂ , ਟੀ.ਵੀ ਚੈਨਲਾਂ ਵਿਚ ਲੜਕੀਆਂ ਨਾਲ ਹੋ ਰਹੇ ਸਰੀਰਕ ਸ਼ੋਸ਼ਣਾਂ ਅਤੇ ਹੋਰ ਘਿਨਾਉਣੇ ਜੁਰਮਾਂ ਦੀਆਂ ਖਬਰਾਂ ਸਾਨੂੰ ਆਮ ਹੀ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ । ਲੜਕੀਆਂ ਨਾਲ ਵਾਪਰ ਰਹੀਆਂ ਅਜਿਹੀਆਂ ਕੌਝੀਆਂ ਅਤੇ ਮਾੜੀਆਂ ਘਟਨਾਵਾਂ ਚੰਗੇ ਸਿਹਤਮੰਦ ਸਮਾਜ ਦੀ ਨਹੀਂ , ਬਲਕਿ ਅਤੀ ਘ੍ਰਿਣਤ , ਪਸ਼ੂ ਬਿਰਤੀ ਵਾਲੇ  ਬਿਮਾਰ ਸਮਾਜ ਦੀ ਨਿਸ਼ਾਨੀ ਹੈ। 
ਅਜੋਕੇ ਸਮੇਂ ਸਥਿਤੀ ਇਹ ਬਣੀ ਪਈ ਹੈ ਕਿ ਮਾਪੇ ਘਰੋਂ ਸਕੂਲ-ਕਾਲਜ ਅਤੇ ਨੌਕਰੀ ਕਰਨ ਗਈ ਆਪਣੀਆਂ ਬੱਚੀਆਂ ਨੂੰ ਸੁਰੱਖਿਅਤ ਨਹੀਂ ਸਮਝਦੇ। ਉਹ ਰੋਜ਼ਾਨਾ ਉਦੋਂ ਤਕ  ਫਿਕਰਮੰਦ ਰਹਿੰਦੇ ਹਨ  ਜਦ ਤਕ ਉਨ੍ਹਾਂ  ਦੀ ਬੱਚੀ ਘਰ ਵਾਪਸ ਨਹੀਂ ਆ ਜਾਂਦੀ।
 ਸ਼ਹਿਰਾਂ ਕਸਬਿਆਂ ਵਿਚ ਮਨਚਲੇ ਅਵਾਰਾ ਕਿਸਮ ਦੇ ਕਈ ਲੜਕੇ ਆਮ ਹੀ ਸਕੂਲਾਂ-ਕਾਲਜਾਂ  ਦੇ ਬਾਹਰ ਉਥੇ ਪੜ੍ਹਨ ਜਾਣ ਵਾਲੀਆਂ ਲੜਕੀਆਂ ਨੂੰ ਤੰਗ- ਪਰੇਸ਼ਾਨ ਕਰਦੇ  ਦੇਖੇ ਜਾ ਸਕਦੇ ਹਨ। ਇਥੋਂ ਤਕ ਕਿ ਇਹ ਨੌਜਵਾਨ ਲੜਕੇ ਜਿਆਦਾਤਰ ਪੈਦਲ ਚੱਲਣ ਵਾਲੀਆਂ ਲੜਕੀਆਂ ਨੂੰ  ਡਰਾ-ਧਮਕਾ  ਕੇ ਆਪਣੇ ਨਾਲ ਚੱਲਣ ਲਈ ਮਜਬੂਰ ਕਰਦੇ ਹਨ, ਜਿਸ ਕਾਰਨ ਲੜਕੀਆਂ ਵਿਚ ਡਰ ਅਤੇ ਸਹਿਮ ਦਾ ਮਹੌਲ ਪੈਦਾ ਹੁੰਦਾ ਹੈ।
ਡਰ ਦੇ ਮਾਰੇ ਇਹ ਲੜਕੀਆਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ  ਉਨ੍ਹਾਂ ਨਾਲ ਵਾਪਰਦੀਆਂ  ਅਜਿਹੀਆਂ ਮਾੜੀਆਂ ਘਟਨਾਵਾਂ ਬਾਰੇ ਕੁਝ ਨਹੀਂ ਦੱਸਦੀਆਂ , ਜਿਸ ਨਾਲ ਉਨ੍ਹਾਂ ਦੀ ਸਥਿਤੀ ਹੋਰ ਬਦ ਤੋਂ ਬਦਤਰ ਹੋ ਜਾਂਦੀ ਹੈ; ਪਰੰਤੂ ਜਦ ਤਕ ਲੜਕੀਆਂ ਇਨ੍ਹਾਂ  ਮਨਚਲੇ ਅਤੇ ਅਵਾਰਾ ਕਿਸਮ ਦੇ ਆਪਹੁਦਰੇ ਨੌਜਵਾਨਾਂ ਤੋਂ ਡਰਦੀਆਂ ਰਹਿਣਗੀਆਂ  ਅਤੇ ਆਪਣੇ ਸਰਪ੍ਰਸਤਾਂ ਨੂੰ ਕੁਝ ਨਹੀਂ ਦੱਸਣਗੀਆਂ , ਉਦੋਂ ਤਕ ਉਨ੍ਹਾਂ ਦੀ ਇਹ ਦਸ਼ਾ ਠੀਕ ਹੋਣ ਵਾਲੀ ਨਹੀਂ।
ਲੜਕੀਆਂ ਦੇ ਪਰਿਵਾਰਕ ਮੈਂਬਰ ਵੀ ਆਪਣੀਆਂ ਬੱਚੀਆਂ ਨੂੰ ਆਤਮ-ਨਿਰਭਰ ਬਣਨ ਵਾਸਤੇ ਉਨ੍ਹਾਂ ਦੀ ਪ੍ਰੇਰਨਾ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਹਰੇਕ ਗੱਲ ਪੂਰੀ ਸੰਜੀਦਗੀ ਅਤੇ ਧਿਆਨਪੂਰਵਕ ਸੁਣਨੀ ਚਾਹੀਦੀ ਹੈ। ਉਨ੍ਹਾਂ ਨਾਲ ਰੋਜ਼ਾਨਾ ਸਕੂਲ- ਕਾਲਜ ਆਉਂਦੇ ਜਾਂਦੇ ਸਮੇਂ ਵਾਪਰਦੀ ਹਰ ਗੱਲ ਤੋਂ ਜਾਣੂ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਬੱਚੀ ਨਾਲ ਭਵਿੱਖ ਵਿਚ ਵਾਪਰਨ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕਦਾ ਹੈ।
ਸਮਾਜ ਵਿਚ ਲੜਕੀਆਂ ਨਾਲ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਵੀ ਸਖਤ ਕਦਮ ਪੁੱਟਣਾ ਚਾਹੀਦੇ ਹਨ। ਸ਼ਹਿਰਾਂ –ਕਸਬਿਆਂ  ਦੇ ਸਥਾਨਕ ਪ੍ਰਸ਼ਾਸਨ ਨੂੰ ਲੜਕੀਆਂ ਦੇ ਸਕੂਲਾਂ-ਕਾਲਜਾਂ ਦੇ ਬਾਹਰ ਵਿਸ਼ੇਸ਼ ਇੰਤਜ਼ਾਮ ਕਰਨੇ ਚਾਹੀਦੇ ਹਨ, ਖਾਸਕਰ ਇਨ੍ਹਾਂ ਥਾਂਵਾਂ ’ਤੇ ਜ਼ਨਾਨਾ ਪੁਲਿਸ ਅਧਿਕਾਰੀਆਂ ਦਾ ਹੋਣਾ ਲਾਜ਼ਮੀ ਕਰਨਾ ਚਾਹੀਦਾ ਹੈ। ਲੜਕੀਆਂ ਨਾਲ ਆਉਂਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਵਿਸ਼ੇਸ਼ ਪ੍ਰਬੰਧਾਂ ਦਾ ਹੋਣਾ ਅਤੀ ਜ਼ਰੂਰੀ ਹੈ। ਇਥੋਂ ਤਕ ਕਿ ਆਮ ਜਨਤਾ ਦਾ ਵੀ ਫਰਜ਼ ਹੈ ਕਿ  ਸਮਾਜ ਵਿਚ ਲੜਕੀਆਂ ਨਾਲ ਵਾਪਰਦੀਆਂ ਮਾੜੀਆਂ ਘਟਨਾਵਾਂ ਨੂੰ ਮੂਕ-ਦਰਸ਼ਕ ਬਣ ਕੇ ਨਾ ਦੇਖਣ, ਸਗੋਂ ਉਸ ਨੂੰ ਰੋਕਣ ਦੇ ਵਾਜਬ ਅਤੇ ਲੋੜੀਂਦੇ ਯਤਨ ਕਰਨ, ਤਾਂ ਕਿ ਸਾਡੇ ਸਮਾਜ ਵਿਚ ਲੜਕੀਆਂ ਨਾਲ ਹੋ ਰਹੇ ਅੰਨਿਆ ਨੂੰ ਠੱਲ ਪਾਈ ਜਾ ਸਕੇ। ਜਿਸ ਨਾਲ ਮਾਪਿਆਂ ਦੇ ਮਨਾਂ ਅੰਦਰ ਸਕੂਲ ਕਾਲਜ ਪੜ੍ਹਨ ਗਈਆਂ ਆਪਣੀਆਂ ਬੱਚੀਆਂ ਪ੍ਰਤੀ ਕਿਸੇ ਕਿਸਮ ਅਸੰਤੁਲਿਤ, ਸਹਿਮਿਆ ਅਤੇ ਡਰ ਦਾ ਮਹੌਲ ਖਤਮ ਹੋ ਸਕੇ।

ਬਿਕਰਮਜੀਤ ਸਿੰਘ 
2946/7 ਬਜ਼ਾਰ ਲੁਹਾਰਾਂ,
ਸ੍ਰੀ ਅੰਮ੍ਰਿਤਸਰ।
ਮੋ: 87278-00372

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template