ਮੇਜਰ ਸਿੰਘ
ਨਾਭਾ। |
ਹਰਦੀਪ ਸਿੰਘ ਪਟਵਾਰੀ ਸਾਮ ਨੂੰ ਰੋਜ਼ਾਨਾ ਉਪਰਲੀ ਕਮਾਈ ਨੂੰ ਹਜ਼ਮ ਕਰਨ ਪਈ ਪੈˆਗ ਲਾਉਣ ਦਾ ਆਦੀ ਬਣ ਗਿਆ ਸੀ। ਜਦੋਂ ਉਹ ਘਰ ਆਉਂਦਾ, ਉੁਸ ਦੀ ਬੀ.ਏ ਪਾਸ ਪਤਨੀ ਅਤੇ ਬੱਚੇ ਉਸਦੀਆਂ ਗਾਲਾਂ ਤੋਂ ਡਰਦੇ ਸਹਿਮ ਜਾਂਦੇ। ਘਰ ਦੀਆਂ ਲੋੜਾਂ ਵੱਲ ਉਸ ਦਾ ਕੋਈ ਧਿਆਨ ਨਹੀਂ ਸੀ। ਘਰ ਦਾ ਮਾਹੌਲ ਨਰਕ ਬਣਦਾ ਜਾ ਰਿਹਾ ਸੀ। ਪਤਨੀ ਅਤ ਬੱਚੇ ਮਾਨਸਿਕ ਪੀੜਾ ਕਾਰਣ ਦੁਬਲੇ ਪਤਲੇ ਹੁੰਦੇ ਜਾ ਰਹੇ ਸੀ। ਪਟਵਾਰੀ ਸਾਹਬ ਦੀ ਤਾਂ ਸਿਰਫ ਆਪਣੀ ਹੀ ਜ਼ਿੰਦਗੀ ਸੀ। ਰਿਸਤੇਦਾਰ ਸਾਕ ਸਬੰਧੀ ਘਰ ਆਉਣ ਤੋਂ ਝਿਜਕਦੇ ਸਨ।
ਪਟਵਾਰੀ ਸਾਹਬ ਇਕ ਦਿਨ ਜਿਆਦਾ ਸਰਾਬ ਪੀਣ ਕਾਰਨ ਸੁੱਤੇ ਹੀ ਰਹਿ ਗਏ। ਰਿਸਤੇਦਾਰ, ਨਜ਼ਦੀਕੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਾਲ, ਪਰਿਵਾਰਕ ਜਿੰਮੇਵਾਰੀਆਂ ਨਿਭਾਉਣ ਦੀ ਚਿੰਤਾ ਕਰ ਰਹੇ ਸੀ। ਬੱਚੇ ਅਜੇ ਛੋਟੇ ਸੀ। ਭੋਗ ਦੀ ਰਸਮ ਤੇ ਮਹਿਕਮੇ ਦੇ ਉੱਚ ਅਧਿਕਾਰੀ ਨੇ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਅਤੇ ਉਸ ਦੇ ਬਣਦੇ ਬਕਾਏ ਤੁਰੰਤ ਦਿੱਤੇ ਜਾਣ ਦਾ ਐਲਾਨ ਕੀਤਾ । ਥੋੜੇ ਦਿਨਾਂ ’ਚ ਹੀ ਸਾਰਾ ਕੁਝ ਪੂਰ ਚੜ ਗਿਆ। ਹੁਣ ਕੁਲਵਿੰਦਰ ਕੌਰ ਸਫੈਦ ਚੁੰਨੀ ਲੈ ਕੇ ਦਫਤਰ ਜਾਣਾ ਸ਼ੁਰੂ ਹੋ ਗਈ। ਬੱਚੇ ਵਧੀਆਂ ਸਕੂਲ ਵਿੱਚ ਪੜਨ ਪਾ ਦਿੱਤੇ। ਹੁਣ ਘਰੇ ਹਰ ਚੀਜ਼ ਮੌਜੂਦ ਸੀ। ਹੋਲੀ-ਹੋਲੀ ਕੁਲਵਿੰਦਰ ਦਫਤਰੀ ਮਹੌਲ ਵਿੱਚ ਐਨੀ ਘੁਲ ਮਿਲ ਗਈ ਕਿ ਉਹ ਹੁਣ ਸਫੈਦ ਚੁੰਨੀ ਲੈਣਾ ਵੀ ਭੁੱਲ ਗਈ ਸੀ। ਉਸ ਦੇ ਚੇਹਰੇ ਤੇ ਹੁਣ ਲਾਲੀ ਭਾਂਪਦੀ ਸੀ।
0 comments:
Speak up your mind
Tell us what you're thinking... !