Headlines News :
Home » » ਅੱਜ ਮਾਂ ਬੋਲੀ - ਸੁਖਵਿੰਦਰ ‘ਚਹਿਲ’

ਅੱਜ ਮਾਂ ਬੋਲੀ - ਸੁਖਵਿੰਦਰ ‘ਚਹਿਲ’

Written By Unknown on Sunday 29 June 2014 | 00:56

ਅੱਜ ਮਾਂ ਬੋਲੀ ਰੋ ਰਹੀ ਏ,
ਹੰਝੂਆਂ ਨਾਲ ਮੁੱਖ ਧੋ ਰਹੀ ਏ।

ਉਹ ਹਾਲਤ ਨਾ ਇਸਦੀ ਰਹਿ ਗਈ,
ਬੁੱਲੇ ਵੇਲੇ ਜੋ ਰਹੀ ਏ।

ਆਪਣਿਆਂ ਇਹਨੂੰ ਵਿਸਾਰ ਦਿੱਤਾ ਏ,
ਹੁਣ ਤਾਂ ਆਪਾ ਖੋ ਰਹੀ ਏ।

ਰੂਹ ਤਾਂ ਪੁੱਤਾਂ ਲੁੱਟ ਲਈ ਇਸਦੀ ,
ਹੁਣ ਤਾਂ ਬੁੱਤ ਹੀ ਢੋਅ ਰਹੀ ਏ।

ਮਾੜੀ ਕਲਮ ਨੇ ਸੰਘੀ ਘੁੱਟਤੀ,
ਹੌਲੀ-ਹੌਲੀ ਮੋ ਰਹੀ ਏ।

‘ਚਹਿਲਾ’ ਦੁਨੀਆਂ ਜ਼ਾਲਮ ਹੋ ਗਈ,
ਲਾਸ਼ ਕਲਮ ਨਾਲ ਕੋਹ ਰਹੀ ਏ।

ਸੁਖਵਿੰਦਰ ‘ਚਹਿਲ’
(ਅੱਕਾਂਵਾਲੀ)
 07589429550
ਗਲੀ ਨੰ.3, ਮਕਾਨ ਨੰ.100,
ਜੋਗਿੰਦਰ ਨਗਰ (ਬਡੁੰਗਰ)
 ਪਟਿਆਲਾ, ਪਿੰਨ ਕੋਡ,147001


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template