Headlines News :
Home » » ਮੈਂ ਉਦੋਂ ਆਵਾਂਗੀ - ਸਤਵੰਤ ਕੌਰ ਕਲੋਟੀ

ਮੈਂ ਉਦੋਂ ਆਵਾਂਗੀ - ਸਤਵੰਤ ਕੌਰ ਕਲੋਟੀ

Written By Unknown on Sunday 29 June 2014 | 01:03

ਉਹੀ ਪਿੰਡ
ਉਹੀ ਘਰ
ਪਰ ਡਾਹਡੀ ਉਦਾਸ ਏ
ਹਵਾ ਅੱਜ
ਪਲੰਘ ਤੇ ਲੇਟੀ ਹੈ ਮੇਰੀ ਮਾਂ
ਬੇ-ਸੁਧ, ਬੇ-ਹਰਕਤ,
ਮੌਤ ਨਾਲ ਲੜਦੀ
ਸਾਹਾਂ ਦਾ ਲੇਖਾ ਪੂਰਾ ਕਰਦੀ

ਇੱਕ ਪਾਸੇ ਬੈਠਾ
ਮੇਰਾ ਬਾਪ
ਬੜਾ ਉਦਾਸ
ਬੇ-ਆਸ
ਕੀ ਦੇਵਾਂ ਧਰਵਾਸ
ਜਦ ਬੁਝਦੀ ਦਿਸਦੀ ਲਾਟ

ਔਖੇ ਸ਼ੂਕਦੇ ਸਾਹ
ਸੁਰਤੀ, ਖੋਰੇ ਕਿੱਥੇ ਲੱਗੀ ਜਾ
ਮੈਂ ਉਹਦੇ ਕੰਨ ਤੇ
ਇੱਕ ਚੁੰਡੀ ਭਰਦੀ ਹਾਂ
ਪਰ,
ਉਹ ਨਹੀਂ ਹਿਲਦੀ ,
ਨਾ ਕੁਛ ਬੋਲਦੀ
ਜੀਂਦੇ ਹੋਣ ਦਾ ਭਰਮ ਤੋੜਦੀ
ਰੂਹ ਵਿਲਕ ਉਠਦੀ ਏ
ਪਰ, ਅਥਰੂ ਪੀ ਜਾਂਦੀ ਹਾਂ
ਹਉਕੇ ਤੇ ਵੱਡਾ ਸਾਰਾ
ਪੱਥਰ ਧਰ ਦਿੰਦੀ ਹਾਂ,
ਬਾਪ ਦੇ ਸਾਹਵੇ
ਮਜਬੂਤੀ ਦਾ ਨਾਟਕ
ਹਮੇਸ਼ਾ ਦੀ ਤਰ੍ਹਾਂ ਕਰਦੀ ਹਾਂ
ਵੱਡੀ ਔਲਾਦ ਦੀ ਭੂਮਿਕਾ
ਅਦਾ ਕਰਦੀ ਹਾਂ...

ਤੁਰਨ ਵੇਲੇ ਮਾਂ ਦੇ ਮੱਥੇ ਤੇ
ਹੱਥ ਧਰਦੀ ਹਾਂ
ਮਨ ਹੀ ਮਨ ਵਾਦਾ ਕਰਦੀ ਹਾਂ
ਮਾਂ!
ਮੈਂ ਫਿਰ ਆਵਾਂਗੀ
ਜਦ ਮੈਨੂੰ ਖਬਰ ਮਿਲੇਗੀ
ਤੇਰੇ ਮੁੱਕ ਜਾਣ ਦੀ
ਮੈਂ ਉਡੀਕਾਂਗੀ
ਤੇਰੀ ਮੌਤ ਦੀ ਖਬਰ
ਮਾਂ !
ਮੈਂ ਹੁਣ ਉਦੋਂ ਆਵਾਂਗੀ..

ਸਤਵੰਤ ਕੌਰ  ਕਲੋਟੀ
ਲੈਕਚਰਾਰ ਫ਼ਿਜਿਕਸ
168, ਸਤਕਰਮ ਵਿਲਾ,
ਕੈਨਾਲ ਕਾਲੋਨੀ ਰੋਡ,
ਹੁਸ਼ਿਆਰਪੁਰ 
ਫੋਨ -95011-98881
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template