Headlines News :
Home » » ਨਸ਼ੇ ਤਿਆਗੋ ਹੁਣ ਤਾਂ ਜਾਗੋ - ਸਾਹਿਬ ਸਿੰਘ (ਛੱਬੀ ਸਵਾੜਾ)

ਨਸ਼ੇ ਤਿਆਗੋ ਹੁਣ ਤਾਂ ਜਾਗੋ - ਸਾਹਿਬ ਸਿੰਘ (ਛੱਬੀ ਸਵਾੜਾ)

Written By Unknown on Friday 13 June 2014 | 02:49

ਸ਼ਰਾਬ ਨਸ਼ੇ ਦੀ ਹਰ ਇਕ ਤਾਰੀਫ ਕਰਦਾ ਪਰ ਉਨ੍ਹਾਂ  ਕਮਲਿਆਂ ਲੋਕਾਂ ਨੂੰ ਇਹ ਨਹੀ ਪਤਾ ਹੈ ਕਿ ਇਸ ਨਸ਼ੇ ਦੀ ਬਦੋਲਤ ਕਿੰਨੇ ਘਰ ਉਜੜੇ ਕਿੰਨੀਆਂ ਧੀਆਂ ਘਰ ਤੋਂ ਬੇ ਘਰ ਹੋਈਆਂ ਹਨ।ਹਰ ਇਕ ਕਲਾਕਾਰ ਜਾਂ ਫਿਲਮੀ ਐਕਟਰ ਇਸ ਨਸ਼ੇ ਦੀ ਹਰ ਇਕ ਗੀਤ ਜਾਂ ਫਿਲਮ ਵਿਚ ਪ੍ਰਸੰਸਾਂ ਕਰਦਾ ਹੈ । ਗੀਤ ਅਤੇ ਫਿਲਮ ਵਿਚ ਸ਼ਰਾਬ ਦੇ ਠੇਕੇ ਦੀ ਵਿਡੀੳ ਜਰੂਰ ਬਣਾਉਦੇ ਆਪਣੀ ਮਸ਼ਹੂਰੀ ਕਰਨ ਲਈ ਉਨ੍ਹਾਂ ਨੂੰ ਇੰਨੀ ਸਮਝ ਨਹੀ ਕਿ ਸਾਡੀ ਆਉਣ ਵਾਲੀ ਪੀੜੀ ਲਈ ਬਹੁਤ ਹਾਨੀਕਾਰਕ ਹੈ ? ਜਿਵੇ ਸਿਆਣੇ ਕਹਿੰਦੇ ‘ਖਰਬੁੱਜੇ ਨੂੰ ਖਰਬੁੱਜਾ ਵੇਖ ਕੇ ਰੰਗਂ ਫੜਦਾ’ ਇਹੋ ਹਾਲ ਸਾਡੀ ਆਉਣ ਵਾਲੀ ਪੀੜੀ ਦਾ ਹੋ ਜਾਣਾ ਇਹੋ ਜਿਹੀਆਂ ਫਿਲਮਾਂ ਨੂੰ ਵੇਖ ਕੇ ਉਹ ਵੀ ਸੁਆਦ ਵੇਖਣ ਲੱਗ ਪੈਣਗੇ ਵਿਆਹਾਂ ਸ਼ਾਦੀਆਂ ਵਿਚ ਵੀ ਇਸ ਚੀਜ ਦਾ ਬਹੁਤ ਜਿਅਦਾਂ ਇਸਤੇਮਾਲ ਕੀਤਾ ਜਾਦਾਂ ਹੈ।ਕੁਝ ਲੋਕ ਤਾਂ ਇਹ ਵੀ ਆਖਦੇ ਨੇ ਕਿ ਜਿਸ ਵਿਆਹ ਵਿਚ ਸ਼ਰਾਬ ਹੀ ਨਾ ਹੋਵੇ ਉਹ ਵਿਆਹ ਹੀ ਕਾਹਦਾ ਹਰ ਇਕ ਜੰਕਸ਼ਨ ਰੋਡ ਤੇ ਵੱਡੇ ਅੱਖਰਾਂ ਵਿਚ ਲਿਖ ਕੇ  ਸਰਕਾਰ ਨੇ ਲਗਾਇਆ ਹੁੰਦਾਂ ਕਿ ਸ਼ਰਾਬ ਤੇ ਡਰਾਇਵੀਗ ਦਾ ਕੋਈ ਮੇਲ ਨਹੀ ਪਰ ਡਰਾਇਵਰ ਫਿਰ ਵੀ ਨਹੀ ਸਮਝਦੇ ਇਸ ਸ਼ਰਾਬ ਨੂੰ ਪੀਣ ਦੇ ਕਾਰਨ ਹੀ ਤਰ੍ਹਾਂ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ ।ਇੰਨਾਂ ਡਰਾਇਵਰਾਂ ਦੀ ਅਣਗਹਿਲੀ ਕਾਰਨ ਸਾਡੇ ਸਕੁਲੀ ਬੱਚਿਆਂ ਦੀ ਚੱਤੋਂ ਪੈਰ ਜਾਨ ਖਤਰੇ ਵਿਚ ਰਹਿੰਦੀ ਹੈ ਅਤੇ ਕਈ ਗਰੀਬ ਸਾਈਕਲਾਂ ਤੇ ਜਾਣ ਵਾਲੇ ਬਿਨ੍ਹਾਂ ਗੱਲ ਤੋਂ ਹੀ ਲਪੇਟ ਵਿਚ ਆ ਜਾਦੇਂ ਹਨ । ਕਿੰਨੀਆਂ ਮਾਂਵਾ ਦੇ ਪੁੱਤ ਇਸ ਨਸ਼ੇ ਦੀ ਬਦੋਲਤ ਮੌਤ ਦੇ ਘਾਟ ਉਤਰੇ ਹਨ ? ਪਰ ਉਨ੍ਹਾਂ ਮਾਵਾਂ ਦੇ ਦਿਲਾਂ ਨੂੰ ਕਦੀ ਪੁੱਛ ਕੇ ਵੇਖਿਉ ਉਨ੍ਹਾਂ ਤੁਹਾਨੂੰ ਕਿਵੇ ਪਾਲਿਆ ਹੈ ।ਇਹ ਨਸ਼ਾ ਸ਼ਰਿਆਮ ਵਿਕ ਰਿਹਾ ਜੀ ਟੀ ਰੋਡ ਦੀਆਂ ਦੁਕਾਨਾਂ ਉਤੇ ਇਸ ਨਸ਼ੇ ਤੇ ਵੀ ਸਰਕਾਰ ਨੂੰ ਪਾਬੰਦੀਂ ਲਗਾੳੇਣੀ ਚਾਹੀਦੀ ਹੈ । ਤਾਂ ਜੋ ਸਾਡਾ ਸਮਾਜ ਨਸ਼ਿਆਂ ਤੋਂ ਬਚਾਇਆ ਜਾ ਸਕੇ ਅਤੇ ਹਰ ਇਕ ਇਂੰਨਸਾਨ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਬਿਤਾਉਣ। 
                                       
  

ਸਾਹਿਬ ਸਿੰਘ (ਛੱਬੀ ਸਵਾੜਾ)
                                               ਮੋ : 9914872622

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template