Headlines News :
Home » » ਬੁਝਾਰਤਾਂ - ਤਸਵਿੰਦਰ ਸਿੰਘ ‘ਬੜੈਚ’

ਬੁਝਾਰਤਾਂ - ਤਸਵਿੰਦਰ ਸਿੰਘ ‘ਬੜੈਚ’

Written By Unknown on Friday 13 June 2014 | 02:58

1. ਰਾਹੇ-ਰਾਹੇ ਜਾਨੀਂ ਆਂ, ਰਾਹ ਦੇ ਵਿਚ ਡੱਬਾ।
ਮੈਂ ਉਹਨੂੰ ਚੁੱਕ ਨਾ ਸਕਾਂ, ਹਾਏ ਉਏ ਮੇਰਿਆ ਰੱਬਾ।

2. ਨਿੱਕਾ ਜਿਹਾ ਕਾਕਾ ਟੈਂ-ਟੈਂ ਕਰਦਾ।
ਭਾਰ ਚੁਕਾਇਆ ਤਾਂ ਚੁੱਪ ਕਰਦਾ।

3. ਅੱਠ ਹੱਡੀਆਂ ਥੱਬਾ ਆਂਦਰਾਂ ਦਾ।
ਜਿਹੜਾ ਮੇਰੀ ਬਾਤ ਨਾ ਬੁੱਝੂ ਉਹ ਪੁੱਤ ਬਾਂਦਰਾਂ ਦਾ।

4. ਜੋ ਚੀਜ਼ ਮੈਂ ਲੈਣ ਗਿਆ, ਉਹ ਦਿੰਦੇ ਸੀ।
ਜੇ ਉਹ ਨਾ ਦਿੰਦੇ ਹੁੰਦੇ, ਤਾਂ ਮੈਂ ਲੈ ਆਉਂਦਾ।

5. ਐਨੀ ਕੁ ਹਰਨੀ, ਸਾਰਾ ਖੇਤ ਚਰਨੀ।
ਮੀਂਗਣ ਇਕ ਨਾ ਕਰਨੀ।

6. ਆਰ ਢਾਂਗਾ ਪਾਰ ਢਾਂਗਾ ਵਿਚ ਟੱਲ ਮਟੱਲੀਆਂ।
ਆਉਂਣ ਕੂੰਜਾਂ ਦੇਣ ਬੱਚੇ, ਨਦੀ ਨਾਉਣ ਚੱਲੀਆਂ।

7. ਵਾਹ ਓ ਰੱਬਾ ਤੇਰੇ ਕੰਮ, ਬਾਹਰ ਹੱਡੀਆਂ ਅੰਦਰ ਚੰਮ।

8. ਇੰਨੀ ਕੁ ਡੱਡ, ਕਦੀ ਨਾਲ ਕਦੇ ਅੱਡ।

9. ਐਡਾ ਸਾਡਾ ਕੋਠੜਾ, ਅੱਸੀ ਨੱਬੇ ਬਾਰ।
ਵੱਸੇ ਅੰਦਰ ਗੋਦੜਾ, ਝੂਟੇ ਦੇਵੇ ਨਾਰ।

10. ਇਕ ਮੇਰਾ ਭਾਈ ਡੱਡੂ, ਹੇਠਾਂ ਦੀ ਖਾਊ ਉੱਪਰ ਦੀ ਕੱਢੂ।

ਉੱਤਰ:- 1. ਖੂਹ 2. ਹਲਟ ਦਾ ਕੁੱਤਾ 3. ਮੰਜਾ 4. ਸੁਹਾਗਾ
5. ਦਾਤੀ 6. ਖੂਹ ਦੀਆਂ ਟਿੰਡਾਂ 7. ਕੱਛੂ 8. ਕੁੰਜੀ
9. ਛਾਨਣਾ 10. ਰੰਦਾ


ਤਸਵਿੰਦਰ ਸਿੰਘ ‘ਬੜੈਚ’
ਪਿੰਡ ਦੀਵਾਲਾ, ਤਹਿ: ਸਮਰਾਲਾ
ਜ਼ਿਲ੍ਹਾ ਲੁਧਿਆਣਾ।
ਮੋਬਾ:- 98763-22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template