Headlines News :
Home » » ਪੰਜਾਬ ’ਚ ਲਾਲ ਬੱਤੀ ਸਭਿਆਚਾਰ ਦਾ ਬੋਲ ਬਾਲਾ - ਪਰਮਜੀਤ ਸਿੰਘ ਪੰਮੀ

ਪੰਜਾਬ ’ਚ ਲਾਲ ਬੱਤੀ ਸਭਿਆਚਾਰ ਦਾ ਬੋਲ ਬਾਲਾ - ਪਰਮਜੀਤ ਸਿੰਘ ਪੰਮੀ

Written By Unknown on Sunday 22 June 2014 | 02:48

 ਪੰਜਾਬ ਵਿੱਚ ਲਾਲ ਬੱਤੀ ਸੱਭਿਆਚਾਰ ਦਾ ਬੋਲ ਬਾਲਾ ਖਤਮ ਹੋਣ ਦੀ ਬਜਾਏ ਦਿਨ -ਬ-ਦਿਨ ਵਧਦਾ ਜਾ ਰਿਹਾ ਹੈ ,ਲਾਲ ਬੱਤੀ ਦੀ ਦੀ ਦੁਵਰਤੋਂ ਇੱਕ ਫੈਸ਼ਨ ਬਣਦੀ ਜਾ ਰਹੀ ਹੈ ।  ਸੁਪਰੀਮ ਕੋਰਟ ਵਲੋ  ਸਿਅਸਤਦਾਨਾਂ ਅਤੇ ਅਸਰ ਰਸੂਖ ਵਾਲੇ ਲਾਲ ਬੱਤੀ ਲਾਉਣ ਦੇ ਸ਼ੁਕੀਨਾਂ ’ਤੇ ਸ਼ਿਕੰਜ਼ਾ ਕਸਣ ਲਈ ਢੁਕਵੇਂ ਕਦਮ ਚੁੱਕਣ ਲਈ ਹੁਕਮ ਜਾਰੀ ਕੀਤੇ ਗਏ ਹਨ,ਜੋ ਇੱਕ ਸ਼ੁਭ ਸ਼ਗਨ ਹੈ ਇਸ ਨਾਲ ਜਿਥੇ ਲਾਲ ਬੱਤੀ ਦੀ ਦੁਰਵਰਤੋਂ ਨੂੰ ਠੱਲ੍ਹ ਪਵੇਗੀ ਉਥੇ ਇਸ ਦੀ ਵਰਤੋਂ ਦੇ ਸ਼ੌਕੀਨਾਂ ਨੂੰ ਨਥ ਵੀ ਪਾਈ ਜਾ ਸਕੇਗੀ । ਪੰਜਾਬ ਸਰਕਾਰ ਵਲੋਂ ਇਨ੍ਹਾਂ ਹੁਕਮਾਂ ਦੇ ਮੱਦੇ ਨਜ਼ਰ ਜਾਰੀ ਕੀਤੇ ਹੁਕਮਾਂ ਅਨੁਸਾਰ ਹੁਣ ਸੂਬੇ ਦੀਆਂ ਬਹੁਗਿਣਤੀ ਸਿਆਸੀ ਸ਼ਖ਼ਸੀਅਤਾ ਅਤੇ ਅਫਸਰ ਦੀਆਂ ਗੱਡੀਆਂ ’ਤੁੇ ਹੁਣ ਲਾਲ ਬੱਤੀ ਨਜ਼ਰ ਨਹੀਂ ਆਵੇਗੀ । ਇਥੇ ਦੱਸਣਯੋਗ ਹੈ ਕਿ ਤਾਜ਼ਾ ਹੁਕਮਾਂ ਅਨੁਸਾਰ ਹੁਣ ਕੇਵਲ  ਸਰਕਾਰੀ ਅਹੁਦੇ ’ਤੇ ਬਿਰਾਜਮਾਨ ਸ਼ਖ਼ਸੀਅਤਾਂ ਹੀ  ਆਪਣੀ ਗੱਡੀ ’ਤੇ ਲਾਲ ਬੱਤੀ ਦੀ ਵਰਤੋਂ ਕਰਨ ਦੇ ਯੋਗ ਹੋਣਗੇ । ਇਸ ਤੋਂ ਇਲਾਵਾ ਜਿਨ੍ਹਾਂ ਨੂੰ ਲਾਲ ਬੱਤੀ ਲਾਉਣ ਦੇ ਅਧਿਕਾਰ ਦਿੱਤੇ ਗਏ ਹਨ, ਉਨ੍ਹਾਂ ਨੂੰ ਨਿੱਜੀ ਫੇਰੀ ਦੌਰਾਨ ਲਾਲ ਬੱਤੀ ਨੂੰ ਢਕਣਾ ਪਵੇਗਾ । ਸਰਕਾਰ ਨੇ ਲਾਲ ਬੱਤੀ ਦੀ ਵਰਤਾੋਂ ਸੰਬੰਧੀ ਜੁਲਾਈ ’ਚ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਨਵੇਂ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਅਨੁਸਾਰ ਲਾਲ ਬੱਤੀ ਦੀ ਵਰਤੋਂ ਸੰਬੰਧੀ ਡੀ ਜੀ ਪੀ ਟਰੈਫਿਕ ਵਲੋਂ ਸਟਿੱਕਰ ਜਾਰੀ ਕੀਤੇ ਜਾਣਗੇ ।  ਫਿਰ ਇਸ ਲਈ ਡੀ ਜੀ ਪੀ ਵਲੋਂ ਪ੍ਰਵਾਨਗੀ ਜ਼ਰੂਰੀ ਹੈ। ਲਾਲ ਬੱਤੀ ਲਾਉਣ ਦਾ ਸ਼ੌਕ ਸ਼ੁਦਾਅ ਤੱਕ ਘਰ ਕਰਦਾ ਜਾ ਰਿਹਾ ਹੈ ਤੇ ਉਹ ਮਾਨਯੋਗ ਸਰਵਉਚ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ।  ਕਿਧਰੇ ਨਾ ਕਿਧਰੇ ਸਰਕਾਰਾਂ ਵੀ ਆਪਣੇ ਚਹੇਤਿਆਂ ਨੂੰ ਵਿੰਗੇ- ਟੇਢੇ ਢੰਗ ਨਾਲ ਲਾਲ ਬੱਤੀ ਦੀ ਇਜ਼ਾਜ਼ਤ ਦੇ ਕੇ ਵੀ ਹਿਤ ਪਾਲਦੀਆਂ ਹਨ । ਜਿਸ ਦੇ ਓਹਲੇ ’ਚ ਕਈ ਗੈਰ ਸਮਾਜਿਕ ਤੱਤ ਨਸ਼ਿਆਂ ਅਤੇ ਹੋਰ ਕਈ ਨਜ਼ਾਇਜ਼ ਧੰਦਿਆਂ  ਕਾਰੋਬਾਰ ਵੀ ਵਧਣ ਲੱਗਦਾ ਹੈ ।  ਅਜਿਹੇ ਮਾਮਲੇ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿਕਾਰ ਬਣਦੇ ਦੇਖੇ ਗਏ ਹਨ। ਇਉਂ  ਪੰਜਾਬ ਵਿੱਚ ਆਪਣੀ ਟੌਹਰ ਅਤੇ ਫੋਕੀ ਹੈਂਕੜ ਜਮਾਉਣ ਲਈ ਲਾਲ ਬੱਤੀ ਅਤ ਨੀਲੀ ਬੱਤੀ ਲਾਉਣ ਦਾ ਪ੍ਰਚਲਨ ਲਗਾਤਰ ਜਾਰੀ ਹੈ ।  ਚਲੋ  ਮੰਤਰੀ ਜਾਂ ਵਿਧਾਇਕ ਦੀ ਗੱਡੀ ’ਤੇ ਲਾਲ ਬੱਤੀ ਜਾਇਜ਼ ਮੰਨੀ ਜਾ ਸਕਦੀ ਪਰ ਪਰ ਉਸਦੇ ਮੁੰਡੇ ਵਲੋਂ ਰੋਹਬ ਜਮਾਉਣ ਲਈ ਜਾਂ ਫੁਕਰਪੁਣੇ ਲਈ ਲਾਲ ਬੱਤੀ ਵਾਲੀ ਗੱਡੀ ਦੀ ਵਰਤੋਂ ਕਿਸੇ ਤਰ੍ਹਾ ਵੀ ਜਾਇਜ਼ ਨਹੀਂ , ਕਈ ਵਾਰੀ ਤਾਂ ਇਹ ਵੀ ਦੇਖਣ ’ਚ ਆਇਐ ਕਿ ਮੰਤਰੀ ਦੇ ਜਿੰਨੇ ਪੀ. ਏ ਅਨੀਆਂ ਗੱਡੀਆਂ ’ਤੇ ਲਾਲ ੱਬੱਤੀ , ਪੀ .ਏ ਤੋਂ ਲੈ ਕੇ ਦਸ ਤੱਕ ਵੀ ਹੋ ਜਾਂਦੇ ਨੇ । ਇਥੇ ਹੀ ਬੱਸ ਨਹੀਂ ਹੁਕਮਰਾਨ ਪਾਰਟੀਆਂ ਦੇ  ਜ਼ਿਲਾ ਪ੍ਰਧਾਨ ਬਲਾਕ ਪ੍ਰਧਾਨ ਵਾਰਡ ਪ੍ਰਧਾਨ ਵੀ ਤੇ ਹੋਰ ਆਮ ਅਹੁਦੇਦਾਰ ਤੇ ਸਾਬਕਾ ਅਹੁਦੇਦਾਰ ਵੀ ਲਾਲ ਬੱਤੀ ਦਾ ਨਜ਼ਾਰਾ ਲੈਂਦੇ ਦੇਖੇ ਜਾ ਸਕਦੇ ਪਰ ਕੌਣ ਕਹੇ ਰਾਣੀ ਅੱਗਾ ਢੱਕ ।  ਹੋਰ ਤਾਂ ਹੋਰ ਸ਼ਰੀਕੇ ਭਾਈ ਚਾਰੇ ਵਾਲੇ ਵੀ ਵਿਧਾਇਕਾਂ ਜਾਂ ਮੰਤਰੀਆਂ ਦੀਆਂ  ਲਾਲ ਬੱਤੀ ਵਾਲੀਆਂ ਗੱਡੀਆਂ  ਖਿੱਚੀ ਫਿਰਦੇ ਨੇ ।  ਇਸ ਮਾਮਲੇ ’ਚ ਅਫਸਰਾਂ ਦੇ ਟੱਬਰ ਵੀ ਘੱਟ ਨਹੀਂ  । ਹੋਰ ਤਾਂ ਹੋਰ ਕਲਯੁਗ ਰੱਥ ਅਗਨ ਕਾ ਦਾ ਹੋਕਾ ਦੇਣ ਵਾਲੇ ਬਾਬੇ ਵੀ ਆਪਣੀਆਂ ਗੱਡੀਆਂ ’ਤੇ ਲਾਲ ਬੱਤੀ ਲਾਉਣ ਨੂੰ ਵੱਡੀ ਸ਼ਾਨ ਅਤੇ ਟੌਹਰ ਸਮਝਦੇ ਨੇ ਭਲਾ ਇਨ੍ਹਾਂ ਕੋਈ ਪੁੱਛੇ ਬਈ ਜੇ ਤੁਸੀਂ ਦੁਨਿਆਵੀ ਕਾਨੂੰਨ ਦੀ ਪਾਲਣਾ ਨਹੀਂ ਕਰ ਸਕਦੇ ਤਾਂ ਫਿਰ ਅਕਾਲੀ ਹੁਕਮ ’ਚ ਕਿਵੇਂ ਰਹੋਗੇ ਭਾਈ ! ਬਹੁਤੀ ਵਾਰ ਅਜਿਹੇ ਅੰਨ੍ਹੇ ਸ਼ੌਕੀਨ ਲਾਲ ਬੱਤੀ ਦੀ ਹੈਂਕੜ ’ਚ ਗੱਡੀ ਲੋੜੋਂ ਵੱਧ ਭਜਾ ਕੇ ਦੁਰਘਟਨਾਵਾਂ ਵੀ ਕਰ ਦਿੰਦੇ ਨੇ । ਪਿਛਲੇ ਦਿਨੀੰਂ ਇੱਕ ਨੀਲੀ ਬੱਤੀ ਵਾਲੀ ਗੱਡੀ ਨੇ ਡੇਹਲੋਂ ਨੇੜੇ ਇੱਕ ਵਿਚਾਰਾ ਗਰੀਬ ਮਜ਼ਦੂਰ ਹੀ ਪਾਰ ਬੁਲਾ ਦਿੱਤਾ ।  ਅੱਜ ਕੱਲ੍ਹ ਦੇਖਣ ’ਚ ਆਇਆ ਹੈ ਕਿ ਲਾਲ ਬੱਤੀ ਦੇ ਸ਼ੌਕੀਨ ਹੁਣ ਲਾਲ ਬੱਤੀ ਦੀ ਵਰਤੋਂ ਸ਼ਹਿਰੋਂ ਬਾਹਰ ਕਰਦੇ ਵੇਖੇ ਗਏ ਹਨ ਜਾਂ ਫਿਰ ੋਿੲਹ ਲੋਕ ਦੂਰੋਂ ਪੁਲਿਸ ਨਾਕੇ ਨੂੰ ਦੇਖ ਕੇ ਲਾਲ ਬੱਤੀ ਲਾਹ ਕੇ ਗੱਡੀ ’ਚ ਰੱਖ ਲੈਂਦੇ ਹਨ ਤੇ ਨਾਕਾ ਲੰਘਣ ’ਤੇ  ਫਿਰ ਦੋਬਾਰਾ ਇਸ ਨੂੰ ਗੱਡੀ ’ਤੇ ਸਜਾ ਲੈਂਦੇ ਹਨ। ਮਾਨਯੋਗ ਸਰਵਉੱਚ  ਅਦਾਲਤ  ਦੇ ਹੁਕਮਾਂ ਤੋਂ ਬਾਅਦ ਪੁਲਿਸ ਵਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਬਾਅਦ ਭਾਵੇਂ ਇਹ ਸ਼ੌਕ ਕੁਝ ਘਟਿਆ ਹੈ ਪਰ ਅਜੇ ਵੀ ਲਾਲ ਬੱਤੀ ਜਾਂ ਨੀਲੀ ਬੱਤੀ ਲਾਉਣ ਦੇ ਸ਼ੌਕੀਨਾਂ ਨੇ ਇਸ ਦੀ ਵਰਤੋਂ ਦੇ ਢੰਗ ਤਰੀਕੇ ਬਦਲ ਲਏ ਹਨ । ਸਰਕਾਰ ਵਲੋਂ ਜਾਰੀ ਹੁਕਮ ਕਾਬਲੇ ਤਾਰੀਫ ਹਨ। ਪਰ, ਲੋੜ ਹੈ ਅਦਾਲਤ ਦੇ ਹੁਕਮਾਂ ਨੂੰ ਸੰਜੀਦਗੀ ਅਤੇ ਦ੍ਰਿੜ੍ਹਤਾ ਨਾਲ ਲਾਗੂ ਕਰਨ ਦੀ ਤਾਂ ਕਿ ਪੰਜਾਬ ’ਚ ਲਾਲ ਬੱਤੀ ਦੀ ਆੜ ’ਚ ਤੇਜ਼ੀ ਨਾਲ ਫੈਲਣ ਵਾਲੇ ਕਾਲੇ ਕਾਰੋਬਾਰ ਨੂੰ ਠੱਲ਼੍ਹ ਪਾਈ ਜਾ ਸਕੇ ।
                                                                                     
     


ਪਰਮਜੀਤ ਸਿੰਘ ਪੰਮੀ 
                                                                                         9417855275 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template