Headlines News :
Home » » ਵਕਤ ਨੂੰ ਧੱਕਾ - ਮੁਨੀਸ਼ ਸਰਗਮ

ਵਕਤ ਨੂੰ ਧੱਕਾ - ਮੁਨੀਸ਼ ਸਰਗਮ

Written By Unknown on Sunday 22 June 2014 | 02:38

ਕਿਸ ਤਾਰੇ ਨੂੰ ਅਰਘ ਚੜ੍ਹਾਵਾਂ,
ਕਿਸ ਤਾਰੇ ਤਾਈਂ ਪੂਜਣ ਜਾਵਾਂ,
ਹਰ ਇਕ ਤਾਰਾ ਰੁੱਸਿਆ ਸੱਜਣ,
ਪਹਿਲਾਂ ਕਿਹੜਾ ਯਾਰ ਮੰਨਾਵਾਂ ।

ਕਈਆਂ ਨੂੰ ਮੰਨਿਆ ਹਮਜੋਲੀ,
ਪਰ ਹਰ ਇਕ ਨੇ ਭੰਨਿਆ ਦਿਲ ਨੂੰ ,
ਭੰਨੇ, ਫਿੱਸੇ, ਪਿੱਲੇ, ਦਿਲ ਨੂੰ ,
ਕਿਹੜੀ ਰੂਹ ਦਾ ਪੋਸ਼ਣ ਪਾਵਾਂ ।

ਦਿਲ ਖੋਰਾਂ ਦੀਆਂ ਕਰਾਂ ਕਤਾਰਾਂ,
ਰੁੱਖੇਪਣ ਦੀਆਂ ਗੋਲੀਆਂ ਮਾਰਾਂ,
ਪਰ ਫਿਰ ਵੀ ਖ਼ੁਦ ਦਾ ਮਨ ਤੜਫੇ,
ਆਪਣੇ ਸੱਜਣ! ਕਾਹਦੀਆਂ ਮਾਰਾਂ।

ਜੇ ਬਿਰਹੇ ਦੀ ’ਸਰਗਮ’ ਗਾਵਾਂ,
ਦੁਨੀਆਂ ’ਚ ਮਾੜਾ ਵੱਜ ਜਾਵਾਂ,
ਵਫ਼ਾ ਦਾ ਸੂਰਜ ਕੱਦ ਦਾ ਡੁੱਬਾ,
ਵਫ਼ਾ ਦੀ ਕਿਥੋਂ ਕਿਰਨ ਲਿਆਵਾਂ।

ਅੱਕ ਕੇ ਕੱਲ੍ਹੇਪਣ ਵਿਚ ਰਹਿਕੇ,
ਮੈˆ ਜੀਵਣ ਨੂੰ ਧੱਕਾ ਲਾਵਾਂ,
ਮੁੱਕਦੇ ਬਲ ਹਲੀਮੀ ਦੇ ਸੰਗ,
ਸਾਹਾਂ ਦਾ ਭੰਡਾਰ ਮੁਕਾਵਾਂ ,
ਸਾਹਾਂ ਦਾ ਭੰਡਾਰ ਮੁਕਾਵਾਂ ।

ਮੁਨੀਸ਼ ਸਰਗਮ
ਪਿੰਡ ਅਤੇ ਡਾ: ਸਿਧਵਾਂ ਬੇਟ ,
ਲੁਧਿਆਣਾ 
ਫੋਨ: 81465-41700 


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template