Headlines News :
Home » » ਧਰਮ ਅਤੇ ਸਮਾਜ ਸੇਵਾ ਨੂੰ ਸਮਰਪਿਤ ਸ਼ਖਸ਼ੀਅਤ ਸ:ਅਵਤਾਰ ਸਿੰਘ ਕੈਂਥ - ਜਸਵੰਤ ਕੌਰ ‘ਮਣੀ’

ਧਰਮ ਅਤੇ ਸਮਾਜ ਸੇਵਾ ਨੂੰ ਸਮਰਪਿਤ ਸ਼ਖਸ਼ੀਅਤ ਸ:ਅਵਤਾਰ ਸਿੰਘ ਕੈਂਥ - ਜਸਵੰਤ ਕੌਰ ‘ਮਣੀ’

Written By Unknown on Saturday 21 June 2014 | 03:54

ਕਾਦਰ ਦੀ ਕੁਦਰਤ ਦਾ ਕਰਿਸ਼ਮਾਂ ਹੀ ਹੁੰਦਾ ਹੈ ਕਿ ਸ੍ਰਿਸ਼ਟੀ ਉੱਪਰ ਫੁੱਲ ਤਾਂ ਅਨੇਕਾਂ ਪ੍ਰਕਾਰ ਦੇ ਹੁੰਦੇ ਹਨ, ਪਰ ਉਨ੍ਹਾਂ ਵਿੱਚ ਵੱਖਰੀਤੇ ਆਕਰਸ਼ਿਤ/ਮੰਤਰਮੁਗਧ ਕਰਨ ਵਾਲੀ ਸੁਗੰਧੀ ਕਿਸੇ ਟਾਂਵੇ/ਵਿਰਲੇ ਦੇ ਹਿੱਸੇ ਹੀ ਕੁਦਰਤ ਬਖਸ਼ਿਸ ਕਰਦੀ ਹੈ। ਅਜਿਹੀ ਹੀ ਵਿਸ਼ੇਸ਼ ਤੇ ਵਿਲੱਖਣ ਸੁਗੰਧੀ/ਮਹਿਕ ਵਾਲੇ ਫੁੱਲ ਦੀ ਤਰ੍ਹਾਂ ਵੱਖਰੀ ਪਹਿਚਾਣ ਬਣਾਈ ਹੈ, ਬਠਿੰਡਾ ਦੇ ਬਹੁਪੱਖੀ ਕਲਾਵਾਂ ਦੇ ਸੁਮੇਲ ਅਵਤਾਰ ਸਿੰਘ ਕੈਂਥ ਨੇ ਜਿਨ੍ਹਾਂ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ ਹੈ। ਆਪ ਦਾ ਜਨਮ ਸ: ਪ੍ਰੀਤਮ ਸਿੰਘ (ਸੁਪਰਡੈਂਟ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ) ਮਾਤਾ ਨੰਦ ਕੌਰ ਦੀ ਕੁੱਖੋਂ 13 ਫਰਵਰੀ 1958 ਨੂੰ ਬਠਿੰਡਾ ਵਿਖੇ ਹੋਇਆ,ਆਪ ਜੀ ਦਾ ਪਿਛੋਕੜ ਚਮਕੌਰ ਦੀ ਗੜ੍ਹੀ ਦਾ ਹੈ। ਆਪ ਤਿੰਨ ਵੱਡੀਆਂ ਭੈਣਾਂ ਅਤੇ ਤਿੰਨ ਭਰਾ ਹਨ, ਆਪ ਪੰਜਵੇਂ ਨੰਬਰ ਤੇ ਆਉਂਦੇ ਹਨ। ਆਪ ਨੇ ਪੜ੍ਹਾਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਪੜ੍ਹਾਈ ਕੀਤੀ, ਪੜ੍ਹਾਈ ਦੇ ਨਾਲ ਹੀ ਖੇਡਾਂ ’ਚ ਰੁਚੀ ਕਾਰਨ ਹਾਕੀ ਅਤੇ ਵਾਲੀਬਾਲ ਵੀ ਖੇਡਦੇ ਰਹੇ। 

ਗੁਰਦੁਆਰਾ ਸਿੰਘ ਸਭਾ ਦੇ ਨਜ਼ਦੀਕ ਹੋਣ ਕਾਰਨ ਆਪਣੇ ਪਿਤਾ ਦੇ ਨਾਲ ਹਰ ਰੋਜ਼ ਜੋੜਿਆਂ ਦੀ ਸੇਵਾ ਕਰਨੀ , ਗੁਰੂ ਘਰ ਨਾਲ ਅਥਾਹ ਪ੍ਰੇਮ ਅਤੇ ਵਿਸ਼ਵਾਸ਼ ਹੈ, ਜਦ ਵੀ ਆਪ ਨੇ ਗੁਰਦੁਆਰਾ ਸਾਹਿਬ ਜਾਣਾ ਤਾਂ ਪੂਰੀ ਤਿਆਰ ਭਾਵ ਤਿਆਰ ਬਰ ਤਿਆਰ ਹੋ ਕੇ ਜਾਣਾ ਚਾਹੇ ਰਾਤ ਹੋਵੇ ਜਾਂ ਦਿਨ , ਕਦੀ ਵੀ ਦਸਤਾਰ ਤੋਂ ਬਿਨ੍ਹਾਂ ਉਨ੍ਹਾ ਨੂੰ ਕਿਸੇ ਵੀ ਸਮਾਗਮ ਵਿਚ ਨਹੀ ਵੇਖਿਆ ਗਿਆ ਜਿਵੇਂ ਕਿ ਆਮ ਲੋਕ ਪਟਕਾ ਬੰਨ੍ਹ ਕੇ ਜਾਂ ਸਿਰੋਪਾ ਬੰਨ੍ਹ ਕੇ ਹੀ ਤੁਰ ਜਾਂਦੇ ਹਨ। ਆਪਣੀ ਦਾਦੀ ਸ਼ਿਆਮ ਕੌਰ ਅਤੇ ਦਾਦੇ ਸ: ਗੁਰਦਿਆਲ ਸਿੰਘ ਦੇ ਨਕਸ਼ੇ ਕਦਮ ’ਤੇ ਚੱਲਦੇ ਹੋਏ ਧਰਮ ਮੋਰਚਿਆਂ ਵਿਚ ਭਾਗ ਵੀ ਲੈਂਦੇ ਰਹੇ ਆਪ ਜੀ ਦੀ ਦਾਦੀ ਤਾਂ ਪੰਜਾਬੀ ਮੋਰਚੇ ’ਚ ਸਿਰਕੱਢ ਆਗੂ ਰਹੇ ਹਨ। ਗੁਰੂ ਘਰ ਨਾਲ ਅਥਾਹ ਪ੍ਰੇਮ ਹੋਣ ਕਾਰਨ ਆਪ ਨੇ ਆਲ
ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿਰ ਕੱਢ ਆਗੂ ਵੀ ਰਹੇ, ਹਰ ਸਾਲ ਕਿਤੇ ਨਾ ਕਿਤੇ ਫੈਂਡਰੇਸ਼ਨ ਮੈਂਬਰਾਂ ਦੇ ਨਾਲ ਗੁਰਮਤਿ ਟ੍ਰੇਨਿੰਗ ਕੈਂਪ ਅਤੇ ਦਸਤਾਰ ਸਿਖਲਾਈ ਕੈਂਪ ਆਯੋਜਿਤ ਕਰਦੇ ਰਹਿੰਦੇ ਸੀ। ਸ੍ਰੀ ਅਨੰਦਪੁਰ ਸਾਹਿਬ, ਨੈਨੀਤਾਲ ਕੈਂਪ ਦੌਰਾਨ ਨੇਪਾਲ ’ਚ ਵੀ ਘੁੰਮ-ਫਿਰ ਆਏ ਸੀ। ਅਵਤਾਰ ਸਿੰਘ ਕੈਂਥ ਨੇ ਖੁਦ ਖੂਨਦਾਨ ਕਰਨ ਵਿਚ ਵੀ ਕਦੇ ਝਿਜਕ ਮਹਿਸੂਸ ਨਹੀ ਕੀਤੀ ਆਪ ਜੀ ਦਾ ਖੂਨ ਗਰੁੱਪ 0- ਹੈ। ਆਪ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਮੈਂਬਰ ਹੋਣ ਦੇ ਨਾਤੇ ਸ਼ਿਮਲਾ ਵਿਖੇ ਵੀ ਕੈਂਪ ਖੂਨਦਾਨ ਕੈਂਪ ਵਿੱਚ ਕਈ ਵਾਰ ਹਿੱਸਾ ਲੈ ਚੁੱਕੇ ਹਨ।    
    ਆਲ ਇੰਡੀਆ ਸਿੱਖ ਸਟੂਡੈਂਟਸ ਫੈਂਡਰੇਸ਼ਨ ਵਲੋਂ ਮੇਰਠ ’ਚ ਗੁਰੂ ਘਰ ਨੂੰ ਆਜ਼ਾਦ ਕਰਵਾਉਣ ਲਈ ਬੀਬੀ ਰਜਿੰਦਰ ਕੌਰ ਪੁੱਤਰੀ ਮਾਸਟਰ ਤਾਰਾ ਸਿੰਘ ਦੀ ਅਗਵਾਈ ’ਚ ਮੋਰਚੇ ਵਿਚ ਭਾਗ ਲੈ ਕੇ ਕੁਝ ਸਮਾਂ ਜੇਲ੍ਹ ਯਾਤਰਾ ਵੀ ਕੀਤੀ। ਅੱਤਵਾਦ ਦੇ ਸਮੇਂ ਆਪ ਦੋ ਕੁ ਮਹੀਨੇ ਸੀ.ਏ.ਸਟਾਫ਼ ਵਿਚ ਰਹਿਣ ਮਗਰੋਂ ਤਿੰਨ ਕੁ ਮਹੀਨੇ ਕੇਂਦਰੀ ਜੇਲ੍ਹ ਬਠਿੰਡਾ ਵੀ ਰਹੇ।ਪ੍ਰੰਤੂ ਪਿਤਾ ਦੇ ਅਸਰ ਰਸੂਖ ਕਾਰਨ ਪੁਲਿਸ ਮੁਕਾਬਲੇ ਤੋਂ ਬਚ ਗਏ। 
               ਗੁਰੂ ਘਰ ’ਚ ਮੇਲਾ ਮਾਘੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਸਾਖੀ ਮੌਕੇ ਜੋੜਿਆਂ ਅਤੇ ਲੰਗਰ ਦੀ ਸੇਵਾ ਕਰਦੇ ਰਹਿੰਦੇ ਹਨ। ਆਪ ਕਈ ਸਾਲਾਂ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਦੇ ਦਫ਼ਤਰ ਇੰਨਚਾਰਜ ਤੋਂ ਬਾਅਦ ਹੁਣ ਛੇ ਸਾਲਾਂ ਤੋਂ ਮੁੱਖ ਸੇਵਾਦਾਰ ਦੀ ਸੇਵਾ ਕਰਕੇ ਘਰ-ਘਰ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਆਪ ਜੀ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ 17 ਫਰਵਰੀ 1984 ਨੂੰ ਗੁਰਮਤਿ ਗੁਰ-ਮਰਿਯਾਦਾ ਨਾਲ ਹੋਇਆ। ਆਪ ਜੀ ਦੇ ਚਾਰ ਲੜਕੀਆਂ ਨੇ ਜਨਮ ਲਿਆ, ਜਿਨ੍ਹਾਂ ਨੂੰ ਆਪ ਨੇ ਪੁੱਤਰਾਂ ਦੀ ਤਰ੍ਹਾਂ ਪਿਆਰ ਦਿੱਤਾ । ਜੂਨ ਮਹੀਨੇ ਆਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿਖੇ ਛਬੀਲ ਲਾ ਕੇ ਸੇਵਾ ਕਰ ਰਹੇ ਸਨ ਕਿ ਖ਼ਬਰ ਆਈ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋ ਗਿਆ ਅਤੇ ਸ਼ਹਿਰ ’ਚ ਕਰਫਿਊ ਘੋਸ਼ਿਤ ਕੀਤਾ ਗਿਆ ਤਾਂ ਆਪ ਦੇ ਮੂੰਹੋਂ ਸਹਿਜ ਸੁਭਾਅ ਹੀ ਨਿਕਲ ਗਿਆ ਕਿ ਹੁਣ ਹਰ ਸਿੱਖ ਦੇ ਘਰ ਘੱਟੋਂ ਘੱਟ ਪੰਜ ਬੱਚੇ ਜਨਮ ਹੋਣੇ ਚਹਿੰਦੇ ਹਨ। ਪ੍ਰਮਾਤਮਾ ਦੀ ਖੇਡ ਕਿ ਸਾਥੀ ਨੇ ਪੁੱਛਿਆ ਕਿ ਅਗਰ ਲੜਕੀਆਂ ਹੋ ਗਈਆਂ ਤਾਂ ਆਪ ਨੇ ਕਿਹਾ ਕਿ ਉਹ ਵੀ ਤਾਂ ਗੁਰਸਿੱਖ ਦੇ ਘਰ ਹੀ ਪੈਦਾ ਹੋ ਕੇ ਗੁਰਸਿੱਖ ਦੇ ਘਰ ਜਾਣ ਗਈਆਂ। 
ਧਰਮ ਅਤੇ ਵਿਰਸੇ ਦੀ ਸੰਭਾਲ/ ਪ੍ਰਚਾਰ ਕਰਨ ਲਈ ਆਪ ਉਸ ਸਭਾ ਸੁਸਾਇਟੀ ’ਚ ਭਾਗ ਲੈਂਦੇ ਰਹੇ ਜਿਥੇ ਵੀ ਆਪ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਆਪ ਮਾਲਵਾ ਹੈਰੀਟੇਜ ਫਾਊਡੈਸ਼ਨ, ਪ੍ਰੋਫੈਸ਼ਰ ਮੋਹਨ ਸਿੰਘ ਸੱਭਿਆਚਾਰਕ ਮੇਲੇ ਦੇ ਵੀ ਅਣਥੱਕ ਮੈਂਬਰ ਹਨ। 

ਇਸ ਤੋਂ ਬਾਅਦ ਸਮੇਂ ਨੇ ਅਜਿਹੀ ਕਰਵਟ ਬਦਲੀ ਤਾਂ ਆਪ ਪੱਤਰਕਾਰੀ ਖੇਤਰ ਵਿਚ ਵੀ ਸਿਰਫ਼ ਇਸ ਲਈ ਆਏ ਕਿ ਕੁਝ ਲਿਖ ਕੇ ਪੰਥ ਅਤੇ ਸਮਾਜ ਦੀ ਸੇਵਾ ਕੀਤੀ ਜਾਵੇ। 
          ਅਵਤਾਰ ਸਿੰਘ ਕੈਂਥ ਜਿੱਥੇ ਇੱਕ ਵਧੀਆਂ ਪੱਤਰਕਾਰ ਸਥਾਪਿਤ ਹੋਇਆ ਹੈ ਉਥੇ ਇੱਕ ਵਧੀਆ ਲੇਖਕ, ਸਮਾਜ ਸੇਵੀ ਤੇ ਧਰਮ ਦੀ ਸੇਵਾ ਕਰਨ ਵਿੱਚ ਵੀ ਖੂਬ ਨਾਮਣਾ ਖੱਟਿਆ ਹੈ। ਮਿੱਠ ਬੋਲੜੇ ਤੇ ਸ਼ਾਂਤ ਸੁਭਾਅ ਦੇ ਮਾਲਕ ਅਵਤਾਰ ਸਿੰਘ ਕੈਂਥ ਦੀ ਹਰ ਕੋਈ ਤਹਿ ਦਿਲੋਂ ਇੱਜ਼ਤ ਕਰਦਾ ਹੈ। ਅਵਤਾਰ ਸਿੰਘ ਕੈਂਥ ਨੂੰ ਸਮਾਜ ਸੇਵਾ ਦਾ ਸ਼ੌਂਕ ਪਾਗਲਪਣ ਦੀ ਹੱਦ ਤੱਕ ਹੈ। ਗਰੀਬ ਤੇ ਯੋਗ ਵਿਦਿਆਰਥੀਆਂ ਦੀ ਸਨਾਖ਼ਤ ਕਰਕੇ  ਸਮੇਂ-ਸਮੇਂ ਤੇ ਉਨ੍ਹਾਂ ਦੀ ਮਦਦ ਕਰਦੇ ਰਹਿੰਦੇ ਹਨ। ਆਪ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਪੱਤਰਕਾਰੀ ਰਾਹੀਂ ਬੁਲੰਦ ਕਰਕੇ ਵੀ ਸਮਾਜ ਸੇਵਾ ਦੀ ਵਿਲੱਖਣ ਸੁਗੰਧੀ ਬਿਖੇਰਦੇ ਰਹਿੰਦੇ ਹਨ। ਗਰਮੀਆਂ ਦੇ ਮੌਸਮ ਵਿਚ ਠੰਡੇ/ਮਿੱਠੇ ਪਾਣੀ ਦੀਆਂ ਛਬੀਲਾਂ ਦਾ ਆਯੋਜਨ ਕਰਨਾ ਤੇ ਹਰ ਗਰੀਬ ਤੇ ਲੋੜਵੰਦਾਂ ਦੀ ਮਦਦ ਕਰਨਾ ਸ਼ਾਇਦ ਜਿਵੇਂ ਅਵਤਾਰ ਸਿੰਘ ਕੈਂਥ ਆਪਣਾ ਕਰਮ /ਧਰਮ ਹੀ ਸਮਝਦਾ ਹੈ। ਇਨ੍ਹਾਂ ਦੇ ਲੇਖ ਅਕਸਰ ਹੀ ਦੇਸ਼ -ਵਿਦੇਸ਼ ਦੇ ਪੰਜਾਬੀ ਅਖ਼ਬਾਰਾਂ /ਰਸਾਲਿਆਂ ਵਿਚ ਵੱਡੀ ਤਾਦਾਦ ਵਿੱਚ ਛਪਦੇ ਰਹਿੰਦੇ ਹਨ। ਇਨ੍ਹਾਂ ਲੇਖਾਂ ਦੇ ਸੁਨੇਹੇ ਜ਼ਰੀਏ ਵੀ ਉਹ ਸਮਾਜ ਨੂੰ ਸੇਧ ਦੇਣ ਦੀ ਗੱਲ ਹੀ ਵਿਸੇਸ਼ ਤੌਰ ’ਤੇ ਪ੍ਰਮੁੱਖ ਰੱਖਦੇ ਹਨ। ਸਿੱਖ ਧਰਮ ਪ੍ਰਤੀ ਵੀ ਉਨ੍ਹਾਂ ਵਿੱਚ ਅਥਾਹ ਸ਼ਰਧਾ ਅਤੇ ਪਿਆਰ ਸਾਫ਼ ਝਲਕਦਾ ਨਜ਼ਰੀ ਪੈਂਦਾ ਹੈ। 
ਆਪ 2008 ’ਚ ਮਾਲਦੀਪ ਟਾਪੂ ਅਤੇ 2010 ਦੇ ਮਾਰਚ ਮਹੀਨੇ ਮਲੇਸ਼ੀਆ ਦੀ ਵਿਦੇਸ਼ ਯਾਤਰਾ ਵੀ ਕਰ ਆਏ ਹਨ।  ਪੌਦੇ ਲਗਾਉਣ ਦੀ ਚੇਟਕ ਆਪ ਨੂੰ ਰੋਜ਼ਾਨਾ ਅਜੀਤ ਅਖ਼ਬਾਰ ਦੇ ਸੰਪਾਦਕ ਸ: ਬਰਜਿੰਦਰ ਸਿੰਘ ਜੀ ਹਮਦਰਦ ਸਾਹਿਬ ਤੋਂ ਲੱਗੀ ਅਤੇ ਹਰ ਸਾਲ ਧਾਰਮਿਕ ਅਸਥਾਨਾਂ ਅਤੇ ਸਕੂਲਾਂ ਵਿਚ ਪੌਦੇ ਲਗਾਉਂਦੇ ਰਹਿੰਦੇ ਹਨ। ਆਪ ਜੀ ਦੀ ਧਰਮ ਅਤੇ ਸਮਾਜ ਸੇਵਾ ਪ੍ਰਤੀ ਲਗਨ ਨੂੰ ਦੇਖ ਦੇ ਹੋਏ ਕਈ ਵਾਰ ਧਾਰਮਿਕ ਸੰਸਥਾਵਾਂ ਅਤੇ ਹੋਰ ਵੀ ਅਨੇਕਾਂ ਹੀ ਸੰਸਥਾਵਾਂ ਵਲੋਂ ਆਪ ਜੀ ਨੂੰ ਬਹੁਤ ਸਾਰੇ ਮਾਨ-ਸਨਮਾਨ  ਮਿਲ ਚੁੱਕੇ ਹਨ। ਪ੍ਰਮਾਤਮਾ ਕਰੇ ਕਿ ਅਵਤਾਰ ਸਿੰਘ ਕੈਂਥ ਆਪਣੇ ਹਿੱਸੇ ਦੀ ਸਮਾਜ ਸੇਵਾ ਪ੍ਰਤੀ ਲੋਹ ਇਸੇ ਤਰ੍ਹਾਂ ਬਿਖੇਰਦੇ ਰਹਿਣ।


ਜਸਵੰਤ ਕੌਰ ‘ਮਣੀ’
ਪਿੰਡ+ਡਾਕ-ਕੋਟਗੁਰੁੂ 
ਬਠਿੰਡਾ
ਮੋ: 98888-70822

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template