Headlines News :
Home » » ਜਾਅਲੀ ਯੂਨੀਵਰਸਿਟੀਆਂ - ਕਰਮ ਚੰਦ ਸਮਰਾਲਾ

ਜਾਅਲੀ ਯੂਨੀਵਰਸਿਟੀਆਂ - ਕਰਮ ਚੰਦ ਸਮਰਾਲਾ

Written By Unknown on Saturday 21 June 2014 | 04:19

ਪਿਛਲੇ ਦਿਨੀਂ ਮਿਤੀ 5 ਜੂਨ 2014 ਨੂੰ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਲੇਖਕ ਵੱਲੋਂ ਅਜੀਤ ਮੈਗਜੀਨ ਵਿੱਚ ਦਿੱਤਾ ਲੇਖ ਪੜਿਆ। ਦੱਸਿਆ ਗਿਆ ਸੀ ਕਿ ਦੇਸ਼ ਵਿੱਚ ਕਾਫੀ ਜਾਅਲੀ ਯੂਨੀਵਰਸਿਟੀਆਂ ਚੱਲ ਰਹੀਆਂ ਹਨ ਅਤੇ ਇਹ ਲਿਖਿਆ ਸੀ ਕਿ ਯੂ.ਜੀ.ਸੀ ਨੇ ਇਨਾਂ ਜਾਅਲਸਾਜਾਂ ਤੋਂ ਬਚਣ ਦੀ ਸਲਾਹ ਦਿੱਤੀ ਸੀ।
ਬਹੁਤ ਹੀ ਹੈਰਾਨੀ ਨਾਲ ਲਿਖਣਾ ਪੈਦਾ ਹੈ ਕਿ ਲੋਕ ਇਨਾਂ ਤੋਂ ਬਚਣ। ਮੇਰੇ ਅਨੁਸਾਰ ਇਹ ਹੈ ਕਿ ਅਸੀਂ ਕਿਸ ਦੇਸ਼ ਵਿੱਚ ਰਹਿ ਰਹੇ ਹਾਂ, ਕਿਸ ਦੇਸ਼ ਦੀ ਸਰਕਾਰ ਦੀ ਸਰਪਰਸਤੀ ਵਿੱਚ ਜੀਵਨ ਜੀਅ ਰਹੇ ਹਾਂ ਕਿ ਭਾਰਤ ਦੇਸ਼ ਵਿੱਚ ਅਨਾਰਕੀ ਹੈ। ਕੀ ਕੋਈ ਕਿਸੇ ਨੂੰ ਕਹਿਣ ਸੁਣਨ ਵਾਲਾ ਨਹੀਂ ਹੈ। ਜੋ ਸਰਕਾਰ ਚੱਲ ਰਹੀ ਹੈ ਉਹ ਇਕ ਨਾਂ ਮਾਤਰ ਦੀ ਹੀ ਸਰਕਾਰ ਹੈ? ਕਦੀ ਸਰਕਾਰ ਵੱਲੋਂ ਜਾਗੋ ਗ੍ਰਾਹਕ ਜਾਗੋ ਦੇ ਸਲੋਗਨ ਦਾ ਟੀ.ਵੀ. ਉੱਤੇ ਪ੍ਰਚਾਰ ਕੀਤਾ ਜਾਂਦਾ ਹੈ। ਇਹ ਸਭ ਕੀ ਹੈ? ਮੈਂ ਪਿਛਲੇ ਸਾਲ ਇਸ ਸੰਬੰਧੀ ਲਿਖਿਆ ਸੀ। ਹੁਣ ਜਾਅਲੀ ਯੂਨੀਵਰਸਿਟੀਆਂ ਵਾਰੇ ਕਮਿਸ਼ਨ ਵੱਲੋਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਸਾਡੇ ਲੋਕ ਸਾਡੀ ਨੌਜਵਾਨ ਪੀੜ੍ਹੀ ਕਿੰਨੀ ਕੁ ਕਾਨੂੰਨ ਦੀ ਜਾਣਕਾਰ ਹੈ? ਪ੍ਰੰਤੂ ਅਸੀਂ ਹਾਲੇ ਵੀ ਸ਼ਰੀਫ ਅਤੇ ਇਨਸਾਨੀਅਤ ਦੇ ਮੁਦਈ ਹਾਂ। ਇਸ ਤਰਾਂ ਕਮਿਸ਼ਨ ਵੱਲੋਂ ਲੋਕਾਂ ਨੂੰ ਸਲਾਹ ਦੇਣਾ ਕਿ ਇਨਾਂ ਯੂਨੀਵਰਸਿਟੀਆਂ ਤੋਂ ਬਚਕੇ ਰਹਿਣਾ। ਕਮਿਸ਼ਨ ਲੋਕਾਂ  ਨੂੰ ਕਹਿਣ ਦੀ ਵਜਾਏ ਸਰਕਾਰ ਪਾਸੋਂ ਇਕ ਕਾਨੂੰਨ ਪਾਸ ਕਰਵਾਏ ਕਿ ਦੇਸ਼ ਵਿੱਚ ਕੋਈ ਵੀ ਵਿਦਿਅਕ ਅਦਾਰਾ ਭਾਵ ਯੂਨੀਵਰਸਿਟੀ ਜਾਅਲੀ ਨਹੀਂ ਖੋਲੀ ਜਾ ਸਕਦੀ। ਅਗਰ ਕਿਸੇ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ 24 ਘੰਟੇ ਅੰਦਰ ਅੰਦਰ ਨਜ਼ਰਬੰਦ ਕਰ ਦਿੱਤਾ ਜਾਵੇਗਾ। ਸਰਕਾਰ ਹਰ ਅਦਾਰੇ ਦੇ ਦਫਤਰ ਦਾ ਧਿਆਨ ਰੱਖੇ ਸਿਵਾਏ ਨੌਜਵਾਨਾਂ ਨੂੰ ਇਹ ਕਹਿਣ ਦੇ ਕਿ ਜਾਅਲੀ ਯੂਨੀਵਰਸਿਟੀਆਂ ਤੋਂ ਬਚੋ। 
   ਮੈਂ ਪਿਛਲੇ ਸਾਲ ਲਿਖਿਆ ਸੀ ਕਿ ਕੋਈ ਵੀ ਟਰੈਵਲ ਏਜੰਸੀ, ਸਕੂਲ,ਕਾਲਜ,ਪ੍ਰਾਪਰਟੀ ਡੀਲਰ ਬਿਨਾਂ ਸਰਕਾਰ ਦੀ ਮੰਜੂਰੀ ਤੋਂ ਨਾ ਖੋਲਿਆ ਜਾਵੇ ਕਿਉਂਕਿ ਇਹ ਦੱਸੀਆਂ ਸੰਸਥਾਵਾਂ ਹੀ ਭੋਲੇ-ਭਾਲੇ ਲੋਕਾਂ/ਨੌਜਵਾਨਾਂ ਦੀ ਲੁੱਟ ਦਾ ਕਾਰਨ ਬਣਦੀਆਂ ਹਨ। ਸੋ ਮੇਰੀ ਰਾਜ ਸਰਕਾਰ/ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਇਹੋ ਜਿਹੇ ਵਿਦਿਅਕ ਅਦਾਰੇ ਬਿਨਾਂ ਸਰਕਾਰੀ ਮੰਜੂਰੀ/ਮਾਨਤਾ ਤੋਂ ਨਾ ਖੁੱਲਣ ਦਿੱਤੇ ਜਾਣ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਪੜਨ ਦੀ ਵਜਾਏ ਇਸ ਸੋਚ ਵਿੱਚ ਹੀ ਨਾ ਡੁੱਬੀ ਫਿਰੇ ਕਿ ਉਹ ਠੀਕ ਅਦਾਰੇ ਵਿੱਚ ਪੜ ਰਹੇ ਹਨ ਜਾਂ ਗਲਤ ਅਦਾਰੇ ਵਿੱਚ। ਦੇਸ਼ਾਂ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਖਤਰੇ ਤੋਂ ਬਾਹਰ ਰਹਿਣਾ ਜ਼ਰੂਰੀ ਹੈ।
                                                                                                                                                                                                                            
                                                                                                      ਕਰਮ ਚੰਦ
                                                                                                      ਸਮਰਾਲਾ
98723-72504 






Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template