ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰਾਂ ਤੈਨੂੰ?
ਸ਼ਬਦ ਛੋਟੇ ਨੇ ਇਸ ਦੁਨੀਆਂ ਦੇ,
ਤੂੰ ਹੀ ਤਾਂ ਝੁਲੇ ਝੁਲਾਏ ਨੇ,
ਪੀਰ ਪੈਗੰਬਰਾਂ ਤੇ ਰਿਸ਼ੀਆਂ ਮੁਨੀਆਂ ਦੇ।
ਹਯਾਤੀ ਦਾ ਪਹਿਲਾ ਪਾਠ ਮੈਨੂੰ,
ਤੂੰ ਹੀ ਤਾਂ ਪੜਾਇਆ ਸੀ,
ਜਿਸ ਦਿਨ ਉਂਗਲੀ ਫੜ ਕੇ ਮਾਏ,
ਮੈਨੂੰ ਤੁਰਨਾ ਸਿਖਾਇਆ ਸੀ।
ਤੇਰੇ ਹੋਠੀਂ ਸਦਾ ਹੀ ਉਪਜਦੀ,
ਮੇਰੇ ਲਈ ਨਵੀ ਅਸੀਸ ਮਾਂ,
ਹੋਵੇ ਪੀੜ ਤਾਂ ਜਿਸਮ ਮੇਰੇ ਵਿੱਚ,
ਪਰ ਤੇਰੇ ਕਾਲਜੇ ਪੈਂਦੀ ਚੀਸ ਮਾਂ।
ਮੇਰੇ ਲਈ ਖੁਦਾ ਨਾਲ,
ਕਰਦੀ ਪਈ ਵਕਾਲਤ ਤੂੰ,
ਜਿੱਥੇ ਸਾਰੇ ਗੁਨਾਹ ਮੇਰੇ ਮਾਫ ਨੇ,
ਹੈਂ ਇਹੋ ਜਿਹੀ ਇੱਕ ਅਦਾਲਤ ਤੂੰ
ਜਿੰਨਾਂ ਸਿਰਾਂ ਤੇ ਮਾਵਾਂ ਦੇ ਹੱਥ ਟਿਕਦੇ,
ਵਜੂਦ ਉਨ੍ਹਾਂ ਦਾ ਕਦੇ ਨਹੀ ਖੌ ਸਕਦਾ
ਹੋ ਸਕਦੈ ਸੋਹਣਾ ਰੱਬ ਵੀ ਹੋਵੇ,
ਪਰ ਮਾਂ ਤੋਂ ਸੋਹਣਾ ਨਹੀ ਹੋ ਸਕਦਾ।
ਤੇਰੀਆਂ ਸੂਤਕ ਪੀੜਾਂ ਦਾ ਮਾਂ,
ਮੇਰੇ ਸਿਰ ਅਹਿਸਾਨ ਹੈ,
ਤੇਰੀ ਸੁੱਚੀ ਕੁੱਖ ਨੂੰ ਅੰਮੀਏਂ
ਲੱਖ ਲੱਖ ਪ੍ਰਣਾਮ ਹੈ।
ਖੁਦਾ ਦੇ ਅੱਗੇ ਝੋਲੀ ਅੱਡ ਕੇ,
ਮੰਗੇ “ਪੁਸਪ”ਦੁਆਵਾਂ,
ਤੇਰਾ ਹੀ ਤਾਂ ਭਾਰ ਵੰਡਾਵਣ,
ਰੱਖੀਂ ਸਲਾਮਤ ਸਭ ਦੀਆਂ ਮਾਵਾਂ।
ਸ਼ਬਦ ਛੋਟੇ ਨੇ ਇਸ ਦੁਨੀਆਂ ਦੇ,
ਤੂੰ ਹੀ ਤਾਂ ਝੁਲੇ ਝੁਲਾਏ ਨੇ,
ਪੀਰ ਪੈਗੰਬਰਾਂ ਤੇ ਰਿਸ਼ੀਆਂ ਮੁਨੀਆਂ ਦੇ।
ਹਯਾਤੀ ਦਾ ਪਹਿਲਾ ਪਾਠ ਮੈਨੂੰ,
ਤੂੰ ਹੀ ਤਾਂ ਪੜਾਇਆ ਸੀ,
ਜਿਸ ਦਿਨ ਉਂਗਲੀ ਫੜ ਕੇ ਮਾਏ,
ਮੈਨੂੰ ਤੁਰਨਾ ਸਿਖਾਇਆ ਸੀ।
ਤੇਰੇ ਹੋਠੀਂ ਸਦਾ ਹੀ ਉਪਜਦੀ,
ਮੇਰੇ ਲਈ ਨਵੀ ਅਸੀਸ ਮਾਂ,
ਹੋਵੇ ਪੀੜ ਤਾਂ ਜਿਸਮ ਮੇਰੇ ਵਿੱਚ,
ਪਰ ਤੇਰੇ ਕਾਲਜੇ ਪੈਂਦੀ ਚੀਸ ਮਾਂ।
ਮੇਰੇ ਲਈ ਖੁਦਾ ਨਾਲ,
ਕਰਦੀ ਪਈ ਵਕਾਲਤ ਤੂੰ,
ਜਿੱਥੇ ਸਾਰੇ ਗੁਨਾਹ ਮੇਰੇ ਮਾਫ ਨੇ,
ਹੈਂ ਇਹੋ ਜਿਹੀ ਇੱਕ ਅਦਾਲਤ ਤੂੰ
ਜਿੰਨਾਂ ਸਿਰਾਂ ਤੇ ਮਾਵਾਂ ਦੇ ਹੱਥ ਟਿਕਦੇ,
ਵਜੂਦ ਉਨ੍ਹਾਂ ਦਾ ਕਦੇ ਨਹੀ ਖੌ ਸਕਦਾ
ਹੋ ਸਕਦੈ ਸੋਹਣਾ ਰੱਬ ਵੀ ਹੋਵੇ,
ਪਰ ਮਾਂ ਤੋਂ ਸੋਹਣਾ ਨਹੀ ਹੋ ਸਕਦਾ।
ਤੇਰੀਆਂ ਸੂਤਕ ਪੀੜਾਂ ਦਾ ਮਾਂ,
ਮੇਰੇ ਸਿਰ ਅਹਿਸਾਨ ਹੈ,
ਤੇਰੀ ਸੁੱਚੀ ਕੁੱਖ ਨੂੰ ਅੰਮੀਏਂ
ਲੱਖ ਲੱਖ ਪ੍ਰਣਾਮ ਹੈ।
ਖੁਦਾ ਦੇ ਅੱਗੇ ਝੋਲੀ ਅੱਡ ਕੇ,
ਮੰਗੇ “ਪੁਸਪ”ਦੁਆਵਾਂ,
ਤੇਰਾ ਹੀ ਤਾਂ ਭਾਰ ਵੰਡਾਵਣ,
ਰੱਖੀਂ ਸਲਾਮਤ ਸਭ ਦੀਆਂ ਮਾਵਾਂ।
ਪੁਸ਼ਪਿੰਦਰ ਕੌਰ
ਮੋਰਿੰਡਾ
9417051627
0 comments:
Speak up your mind
Tell us what you're thinking... !