Headlines News :
Home » » ਬਾਲ-ਗੀਤ ਖੁੱਲ੍ਹ ਗਏ ਸਕੂਲ - ਰਮੇਸ਼ ਬੱਗਾ ਚੋਹਲਾ

ਬਾਲ-ਗੀਤ ਖੁੱਲ੍ਹ ਗਏ ਸਕੂਲ - ਰਮੇਸ਼ ਬੱਗਾ ਚੋਹਲਾ

Written By Unknown on Thursday 12 June 2014 | 01:22

ਖੁੱਲ੍ਹ ਗਏ ਸਕੂਲ ਮੁੜ ਆ ਗਈਆਂ  ਰੌਣਕਾਂ।    
ਸੁੰਨੀਆਂ ਇਮਾਰਤਾਂ ‘ਚ ਛਾ ਗਈਆਂ ਰੌਣਕਾਂ।
ਕੋਈ ਗਿਆ ਨਾਨਕੇ ਤੇ ਕੋਈ ਭੂਆ ਕੋਲ ਸੀ,                                             
ਇੱਕ ਦੂਜੇ ਨਾਲ ਭੇਤ  ਰਹੇ  ਸਭ  ਖੋਲ੍ਹ ਸੀ,                                             
 ਮਾਮੇ ਮਾਸੀਆਂ ਦੇ ਫੇਰਾ ਪਾ ਗਈਆਂ ਰੌਣਕਾਂ।
 ਖੁੱਲ੍ਹ ਗਏ.......................................।

 ਕਈਆਂ ਘਰ ਬੈਠ ਕੇ ਬਿਤਾਈਆਂ ਖ਼ੂਬ ਛੁੱਟੀਆਂ,                                       
 ਘੁੰਮ ਫਿਰ ਯਾਰਾਂ ਨਾਲ ਮੌਜਾਂ  ਬਹੁਤ  ਲੁੱਟੀਆਂ,                                     
 ਕੀਮਤੀ ਕਈ ਪਲਾਂ ਨੂੰ ਗਵਾ ਗਈਆਂ ਰੌਣਕਾਂ। 
 ਖੁੱਲ੍ਹ ਗਏ---------------------------।

 ਕੈਪਾਂ ਵਿੱਚ ਜਾ ਕੇ ਕਈਆਂ ਨਵਾਂ ਕੁਝ ਸਿੱਖਿਆ,
 ਨਵਿਆਂ ਢੰਗਾਂ ਦੇ ਨਾਲ ਪੜ੍ਹਿਆ  ਤੇ  ਲਿਖਿਆ,
 ਮੌਕਿਆਂ ਦਾ ਲਾਭ ਵੀ ਉਠਾ ਗਈਆਂ ਰੌਣਕਾਂ।
 ਖੁੱਲ੍ਹ ਗਏ----------------------।

  ਬੱਚਿਆਂ ਦੇ ਆਉਣ ਨਾਲ ਮਹਿਕ ਪਏ ਸਕੂਲ ਨੇ,
  ਹੋਏ  ਜੋ  ਬੇਜਾਨ ਉਹ  ਸਹਿਕ  ਪਏ ਸਕੂਲ ਨੇ,
 ‘ਚੋਹਲੇ’ ਕੋਲ ਗੀਤ  ਲਿਖਾ ਗਈਆਂ ਰੌਣਕਾਂ।
  ਖੁੱਲ੍ਹ ਗਏ------------------------।                                            
                                         
    ਰਮੇਸ਼ ਬੱਗਾ ਚੋਹਲਾ 
 #1348/17/1,
ਗਲੀ ਨੰ:8
 ਹੈਬੋਵਾਲ ਖੁਰਦ(ਲੁਧਿਆਣਾ) 
ਮੋਬ:9463192719 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template