Headlines News :
Home » » ਜਦੋˆ ਕਥਾਵਾਚਕ ਮਸਕੀਨ ਨੇ ਵੀ ਰੰਘਰੇਟਿਆਂ ਦੀ ਕੁਰਬਾਨੀ ਨੂੰ ਵਿਸਾਰਿਆਂ - ਰਾਮ ਸਿੰਘ ਰੱਲਾ

ਜਦੋˆ ਕਥਾਵਾਚਕ ਮਸਕੀਨ ਨੇ ਵੀ ਰੰਘਰੇਟਿਆਂ ਦੀ ਕੁਰਬਾਨੀ ਨੂੰ ਵਿਸਾਰਿਆਂ - ਰਾਮ ਸਿੰਘ ਰੱਲਾ

Written By Unknown on Thursday 12 June 2014 | 01:30

ਹਿੰਦੋਸਤਾਨ ਦੀ ਬਹੁਤ ਹੀ ਮੰਨੀ ਪ੍ਰਮੰਨੀ ਮਹਾਨ ਹਸਤੀ ਕਥਾ ਵਾਚਕ ਸਵ: ਗਿਆਨੀ ਸੰਤ ਸਿੰਘ ਜੀ ਮਸਕੀਨ ਬੜੇ ਲੰਬੇ ਸਮੇˆ ਤੋˆ ਟੀ.ਵੀ. ਚੈਨਲਾ ਤੇ ਜੰਤਾ ਦੇ ਦਰਬਾਰ, ਹੋਰ ਉਰੇ-ਪਰੇ ਸਿੱਖ ਸਿਧਾਤਾਂ ਤੇ, ਕਥਾ ਕਰਦੇ ਸਨ, ਗਿਆਨ ਏਨਾ ਸੀ, ਕਿ ਸੁਨਣ ਵਾਲਾ ਅੱਛ-ਅੱਛ-ਕਰ ਉਠਦਾ ਸੀ, ਗੁਰਬਾਣੀ ਦੇ ਇੱਕ-ਇੱਕ-ਅੱਖਰ ਦਾ ਗਿਆਨ ਤੇ ਫਿਰ ਉਸਦਾ ਉਲਥਾ ਕਰਨਾ, ਦੁਨੀਆ ਦੇ ਕੋਨੇ ਕੋਨੇ ਚ ਆਰਥਿਕ ਰਾਜਨੀਤਕ, ਸਮਾਜਿਕ ਤੇ ਸੱਭਿਆਚਾਰਕ ਵਿਸ਼ਿਆ ਤੇ ਪਕੜ੍ਹ ਹਰ ਨਿੱਕੀ ਤੋˆ ਨਿੱਕੀ ਤੇ ਵੱਡੀ ਤੋˆ ਵੱਡੀ ਚੀਜ਼ ਤੇ ਪਕੜ੍ਹ ਤੇ ਫਿਰ ਉਸ ਨੂੰ ਜੰਤਾ ਸਾਹਮਣੇ ਰੱਖਣਾ ਉਸ ਦੀ ਬਹੁਤ ਵੱਡੀ ਸਮਝ ਦਾ ਹੀ ਪ੍ਰਤੀਕ ਸੀ, ਦੁਨੀਆ ਉਸ ਦੀ ਕਥਾ ਸਾਹ ਬੰਦ ਕਰਕੇ ਸੁਣਦੀ ਸੀ, ਸੰਤ ਸਿੰਘ ਜੀ ਮਸਕੀਨ ਦੀਆਂ ਗੱਲਾਂ ਨੋਟ ਕਰਨ ਵਾਲੀਆਂ ਹੁੰਦੀਆਂ ਹਨ। ਕਈ ਵਾਰ ਤਾ ਮਨ ਭਾਵਕ ਹੋ ਜਾਂਦਾ ਸੀ, ਤੇ ਕੋਈ ਬਗਾਵਤ ਕਰਨ ਨੂੰ ਜੀ ਕਰਦਾ ਸੀ। ਇਸ ਦਾ ਖੁਲਾਸਾ ਮਸਕੀਨ ਜੀ ਇੱਕ ਦਿਨ ਕਥਾ ਚ ਵੀ ਕਹਿ ਰਹੇ ਸੀ, ˆˆਕਿ ਇੱਕ ਦਿਨ ਇੱਕ ਨੌਜਵਾਨ ਆ ਕੇ ਕਹਿਣ ਲੱਗਾ ਬਾਬਾ ਜੀ, ਤੁਹਾਡੀਆਂ ਗੱਲਾਂ ਸੁਣ ਕੇ ਮੇਰਾ ਖੂਨ ਖੋਲਣ ਲੱਗ ਜਾਂਦਾ ਹੈ, ਮੈ ਕਿਹਾ ਕਾਕਾ-ਖ਼ੌਲਣਾ ਵੀ ਚਾਹੀਦਾ ਹੈ, ਜੇਕਰ ਹੁਣ ਨਾ ਖ਼ੌਲਿਆ, ਫਿਰ ਕਦੋ ਖ਼ੌਲੇਗਾ, ਜੇਕਰ ਨਾਂ ਖੋਲਿਆ ਫਿਰ ਤੁਹਾਡੀ ਜੁਆਨੀ ਤੇ ਵੀ ਸ਼ੱਕ ਕੀਤਾ ਜਾ ਸਕਦਾ ਹੈ।(ਮਸਕੀਨ ਦੀ ਕਥਾ ਚੋ)
ਕਹਿਣ ਦਾ ਭਾਵ ਕਿ ਸੰਤ ਜੀ ਬੜੀਆਂ ਖਰੀਆਂ ਖਰੀਆਂ ਗੱਲਾਂ ਗੁਰਬਾਣੀ ਦੀਆਂ ਉਦਾਹਰਣਾ ਦੇ ਦੇ ਕੇ ਕਰਦੇ ਸਨ।

ਥੋੜੇ ਦਿਨ ਹੋਏ ਮੈਂ ਸੰਤ ਜੀ ਦੀ ਕਥਾ ਅੰਮ੍ਰਿਤ ਟੀ.ਵੀ. ਚੈਨਲ ਵਾਲਿਆਂ ਵੱਲੋˆ ਸੁਣ ਰਿਹਾ ਸੀ, ਕਥਾ ਵਿੱਚ ਮਸਕੀਨ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਜਿਕਰ ਕਰ ਰਹੇ ਹਨ, ਇੱਕ-ਇੱਕ ਗੱਲ ਨੂੰ ਬੜਾ ਵਧਾ ਚੜਾ ਕੇ ਪੇਸ਼ ਕਰ ਰਹੇ ਸਨ, ਮੈਨੂੰ ਵੀ ਕੁਝ ਸਮੇਂ ਟੀ.ਵੀ. ਮੂਹਰੇ ਬੈਠ ਕੇ ਸੁਨਣ ਦਾ ਮੌਕਾ ਮਿਲਿਆ, ਚਾਂਦਨੀ ਚੌˆਕ ਤੋˆ ਜਦੋˆ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੋ ਜਾਂਦੀ ਹੈ, ਤਾਂ ਮਸਕੀਨ ਜੀ ਗੁਰੂ ਦਾ ਸ਼ੀਸ ਤੇ ਧੜ ਚੁਕਣ ਦੀ ਵਾਰਤਾ, ਸੰਗਤਾਂ ਸਾਹਮਣੇ ਜਾ ਕਹਿਣ ਲਈ, ਪੂਰੇ ਸੰਸਾਰ ਚ ਜੋ ਸਿੱਖ ਬੈਠੇ ਨੇ ਉਨ੍ਹਾਂ ਸਾਹਮਣੇ ਪੇਸ਼ ਕਰ ਰਹੇ ਸਨ।
ਕਹਿ ਰਹੇ ਸਨ, ‘‘ਕਿ ਗੁਰੂ ਸਾਹਿਬ ਜੀ ਦਾ ਸ਼ੀਸ ਤੇ ਧੜ ਕੋਈ ਵੀ ਦਿੱਲੀ ਦਾ ਸਿੱਖ ਲੈਣ ਨਹੀˆ ਆਇਆ, ਮੁਗਲ ਹਕੁਮਤ ਦੇ ਸਿਪਾਹੀ ਸਿੱਖਾ ਦੇ ਘਰਾਂ ਚ ਜਾ ਕੇ ਕਹਿ ਰਹੇ ਸਨ, ਕਿ ਜੇਕਰ ਤੁਸੀ, ਗੁਰੂ ਨੂੰ ਮੰਨਦੇ ਹੋ, ਤਾਂ ਧੜ ਤੇ ਸ਼ੀਸ ਚੁੱਕ ਕੇ, ਸੰਸ਼ਕਾਰ ਕਰ ਸਕਦੇ ਹੋ,’’ ਪ੍ਰੰਤੂ ਦਿੱਲੀ ਦੇ ਸਿੱਖ ਕਹਿ ਰਹੇ ਸਨ, ਅਸੀ ਤਾਂ ਸਿੱਖ ਹੀ ਨਹੀ ਹਾਂ, ਅਸੀ ਤਾਂ ਸਿੱਖ ਹੀ ਨਹੀ ਹਾਂ।
ਸੀਸ਼ ਤੇ ਧੜ ਚਾਰ ਦਿਨ ਚਾਂਦਨੀ ਚੌਕ ‘ਚ ਰੁਲਦੇ ਰਹੇ, ਕੋਈ ਵੀ ਸਿੱਖ ਅੱਗੇ ਨਹੀ ਆਇਆ। ਫਿਰ ਕੀ ਹੋਇਆ ਲੱਖੀ ਸ਼ਾਹ ਵਣਜਾਰਾ ਧੜ ਲੈ ਗਿਆ, ਤੇ ਇੱਕ ˆˆਰੰਘਰੇਟਾˆˆ ਸ਼ੀਸ ਚੁੱਕ ਕੇ ਲੈ ਗਿਆ। ਧੜ ਨੂੰ ਅੱਗ ਦੀ ਭੇਟ ਕਰ ਦਿੱਤਾ, ਤੇ ਰੰਗਰੇਟਾ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਪਾਸ ਚਲਿਆ ਗਿਆ, ਜਿਥੇ ਜਾ ਕੇ ਸ਼ੀਸ਼ ਦਾ ਸੰਸਕਾਰ ਕੀਤਾ ਗਿਆ, ਇਹ ਗੱਲ ਮਸ਼ਕੀਨ ਜੀ ਵਾਰ-ਵਾਰ ਦੁਹਰਾ ਰਹੇ ਸਨ, ਉਸ ਸਮੇˆ ਮੈˆ ਵੀ ਕਥਾ ਸੁਣ ਰਿਹਾ ਸੀ, ਮੈਨੂੰ ਲੱਗਿਆ ਕਿ ਮਸ਼ਕੀਨ ਜੰਤਾ ਤੋˆ ਕੁਝ ਛੁੱਪਾ ਰਿਹਾ ਹੈ। ਇਤਿਹਾਸ ਨਾਲ-ਧੋਖਾ ਕਰ ਰਿਹਾ ਹੈ, ਰੰਘਰੇਟਿਆਂ ਨਾਲ ਅਨਿਆਂ ਕਰ ਰਿਹਾ ਹੈ। ਸੰਤ ਮਸ਼ਕੀਨ ਦੀ ਯਾਦਦਾਸਤ ਏਨੀ ਤੇਜ਼ ਹੈ ਕਿ ਉਹ ਅਰਬ ਮੁਲਕਾ ਦੇ, ਰਾਜਿਆ ਮਹਾਰਾਜਿਆ, ਪੰਡਤਾ, ਮੁਲਾਣਿਆ, ਪੰਛੀਆਂ, ਪੌਦਿਆਂ, ਧਾਰਮਿਕ ਸਥਾਨਾ ਦੇ ਨਾਮ ਬੜੀ ਚੰਗੀ ਤਰ੍ਹਾਂ ਲੈ ਰਹੇ ਹੁੰਦੇ ਹਨ, ਪ੍ਰੰਤੂ ਜਿਸਨੇ ਗੁਰੂ ਸਾਹਿਬ ਦਾ ਸੀਸ ਚੁੱਕਿਆ ਉਸਦਾ ਨਾਮ ਲੈਣਾ ਕਿਉ ਭੁਲ ਗਿਆ, ਕਿਵੇ ਸੀਸ ਚੁਕਿਆ ? ਕਿਉ ਭੁਲਗਿਆ? ਕਦੋ ਸੀਸ ਚੁੱਕਿਆ? ਕਿਉ ਭੁਲ ਗਿਆ, ਲੱਖੀ ਸ਼ਾਹ ਵਣਜਾਰੇ ਦਾ ਨਾਮ ਕਿਵੇਂ ਯਾਦ ਰਹਿ ਗਿਆ। ‘‘ਸੀਸ ਗੰਜ’’ ਸਿਰਾ ਦਾ ਖ਼ਜਾਨਾ, ਕਿਵੇਂ ਯਾਦ ਆ ਗਿਆ। ਅਸਲ ਵਿੱਚ ਇਹ ਕਥਾ ਵਾਚਕ, ਇਥੇ, ਬੇਈਮਾਨੀ ਕਰ ਗਿਆ, ਮਕਾਰੀ ਕਰ ਗਿਆ, ਵਾਰ ਵਾਰ ਇਹ ਗੱਲ ਦੁਹਰਾ ਰਿਹਾ ਸੀ, ਕਿ ਇੱਕ ਰੰਘਰੇਟਾਂ ਸੀਸ ਚੁਕ ਕੇ ਲੈ ਗਿਆ, ਤੇ ਵਣਜਾਰਾ ਧੜ ਚੁੱਕ ਕੇ ਲੈ ਗਿਆ, ਮੈਨੂੰ ਸੁਣਕੇ ਬੜੀ ਹੈਰਾਨੀ ਹੋਈ, ਇਹ ਕਥਾ ਵਾਚਕ ਪੁਰੇ ਸੰਸਾਰ ਦੇ ਲੋਕਾਂ ਨੂੰ ਸੱਚ ਦੱਸਣੋ ਵੀ ਡਰਦੇ ਨੇ, ਬੇਈਮਾਨੀ ਤੇ ਮਕਾਰੀ ਕਰਦੇ ਨੇ ਇਹ ਤਾਂ ਮੈˆ ਨਹੀˆ ਦੱਸ ਸਕਦਾ ਕਿ ਉਸ ਦੇ ਦਿਮਾਗ ਚ ਕੀ ਚੱਲ ਰਿਹਾ ਸੀ, ਪ੍ਰੰਤੂ ਇੰਨਾਂ ਜਰੂਰ ਕਹਿਣਾ ਪੈ ਰਿਹਾਂ ਹੈ, ਕਿ ਉਸਨੇ ਭਾਈ ਜੈਤਾ ਜੀ ਨਾਲ ਇਨਸਾਫ ਨਹੀˆ ਕੀਤਾ, ਉਸ ਦੇ ਪਿਤਾ ਨਾਲ ਇਨਸਾਫ ਨਹੀˆ ਕੀਤਾ, ਉਸਦੇ ਪ੍ਰਵਾਰ ਨਾਲ, ਇਨਸਾਫ ਨਹੀˆ ਕੀਤਾ, ਇਨ੍ਹਾਂ ਇਤਿਹਾਸ ਬਾਰੇ ਜਾਨਣ ਦੇ ਬਾਵਜੂਦ ਵੀ ਟਪਲਾ ਕਿਵੇ ਖਾ ਗਿਆ? ਇਸ ਵਿੱਚ ਵੀ ਕੋਈ ਡੁਘੀ ਭਾਵਨਾ ਲਗਦੀ ਹੈ।
ਏਨਾ ਕੁਝ ਲਿਖਣ ਦਾ ਮੇਰਾ ਮਤਲਬ ਇਹ ਨਹੀˆ ਕਿ ਮੇਰੀ ਮਸਕੀਨ ਜੀ ਨਾਲ ਕੋਈ  ਜਾਤੀ ਰੰਜਸ ਹੈ, ਪਾਠਕ ਜਨਾ ਨੂੰ ਦੱਸਣਾ ਚਾਹਵਾਗਾ ਕਿ ਮਸਕੀਨ ਜੀ ਕਿਥੇ ਕੀ ਕੀ ਲਕੋ ਗਏ?
ਰੰਘਰੇਟਿਆ ਦੇ ਪੂਰਨ ਇਤਿਹਾਸ ਬਾਰੇ ਜੇਕਰ ਚਾਨਣਾ ਪਾਈਏ ਤਾਂ ਰਚਨਾ ਬੜੀ ਲੰਬੀ ਹੋ ਜਾਵੇਗੀ। ਥੋੜੇ ਸਬਦਾ ˆਚ ਵਰਨਣ ਕਰਨਾ ਚਾਹਵਾਗਾ ਕਿ, ‘‘ਜਦੋ ਹਿੰਦੋਸਤਾਨ ˆਚ ਅਕਬਰ ਦਾ ਰਾਜ ਸੀ ਅੱਜ ਦੇ ਹਿੰਦੂ ਰਾਜ ਵਾਗੂ ਉਸਨੇ ਵੀ ਇੱਕ ਮੁਹਿੰਮ ਚਲਾਈ ਸੀ, ਭਾਰਤ ਨੂੰ ਮੁਗਲਸਤਾਨ ਬਨਾਉਣ ਦੀ, ਧੱਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ, ਜੋ ਨਹੀˆ ਬਣਦਾ ਸੀ, ਉਸਦਾ ਸਿਰ ਕਲਮ ਕਰ ਦਿੱਤਾ ਜਾਂਦਾ ਜਾਂ ਕੋਈ ਹੋਰ ਹਰਬਾ ਵਰਤਿਆ ਜਾਂਦਾ, ਹਿੰਦੂਆਂ ਨੇ ਆਪਣੇ ਧਾਰਮਿਕ ਗ੍ਰੰਥ ਛੁਪਾ ਦਿੱਤੇ ਸਨ, ਪ੍ਰੰਤੂ ਮੁਗਲਾ ਤੇ ਬ੍ਰਾਹਮਣ ਬਾਦ ਦਾ ਗਲਬਾ ਜੰਤਾ ਦੇ ਸਿਰ ਤੇ ਸਦਾ ਘੂਕਦਾ ਰਹਿੰਸੀ। ਲੋਕ ਮੁਗਲਾ ਨਾਲੋ ਹਿੰਦੂਆਂ ਦੇ ਬ੍ਰਾਹਮਣ ਬਾਦ ਤੋˆ ਤੰਗ ਸਨ। ਜੁਲਮ ਦੀ ਹੱਦ ਏਨੀ ਵਧ ਗਈ ਸੀ, ਕਿ ਹਿੰਦੂਆ ਦੇ ਵੱਡਿਆ ਨੇ ਜਾ ਅਕਬਰ ਪਾਸ ਫਰਿਆਦ ਲਾਈ ਪਾਤਸਾਹੋ ਹਰ ਰੋਜ ਏਨੇ-ਏਨੇ ਕਤਲ ਕਰੀ ਜਾ ਰਹੇ ਹੋ, ਇੱਕ ਦਿਨ ਸਾਰੀ ਸਲਤਨਤ ਮੁਕ ਜਾਵੇਗੀ ਰਾਜ ਕਿਸ ਤੇ ਕਰੋਗੇ, ਹਿੰਦੂ ਰਾਜਿਆ ਦੀ ਫਰਿਆਦ ਨੇ, ਅਕਬਰ ਨੂੰ ਸੋਚੀ ਪਾ ਦਿੱਤਾ, ਉਸ ਨੇ ਆਪਣੇ ਵਜੀਰਾ ਦੀ ਸਲਾਹ ਨਾਂਲ ਇੱਕ ਨਵੇ ਧਰਮ ਦੀ ਨੀਹ ਰੱਖ ਦਿੱਤੀ, ਜਿਸ ਵਿਚ ਹਿੰਦੂ ਵੀ ਆ ਸਕਦੇ ਸਨ, ਤੇ ਮੁਸਲਮਾਨ ਵੀ। ਧਰਮ ਨੂੰ ਨਾ ਦਿੱਤਾ ਗਿਆ ‘‘ਦੀਨ ਏ ਇਲਾਹੀ’’ ਹਿੰਦੋਸਤਾਨ ਦੇ ਕੋਨੇ ਕੋਨੇ ˆਚੋ ਮੁਗਲਾ ਤੇ ਬ੍ਰਾਹਮਣਾਂ ਦੇ ਸਤਾਏ ਹੋਏ ਗਰੀਬ ਰਾਜਪੁਤ ਘਰਾਣੇ ਦੇ ਲੋਕ ‘‘ਦੀਨ ਏ ਇਲਾਹੀ’’ ਧਰਮ ਚ ਸ਼ਾਮਲ ਹੋ ਗਏ, ਰਾਜੇ ਨੇ ਐਲਾਨ ਕਰ ਦਿੱਤਾ ਕਿ ਜੋ ਵੀ ‘‘ਦੀਨ ਏ ਇਲਾਹੀ’’ ਕਬੂਲੇਗਾ ਉਹ ਰਾਜ ਦਰਬਾਰ ਤੇ ਫੌਂਜ ਚ ਵੀ ਭਰਤੀ ਹੋ ਸਕੇਗਾ, ਲੋਕਾਂ ਨੇ , ਧੜ੍ਹਾ ਧੜ ਅੱਜ ਦੇ ਪ੍ਰੇਮੀਆਂ ਵਾਗੂ ਅਕਬਰ ਦਾ ਨਵਾ ਧਰਮ ਅਪਨਾਉਣਾ ਸੁਰੂ ਕਰ ਦਿੱਤਾ/ਮੁਗਲਾ ਚ ਇੱਕ ਕੌਮ ਹੈ ਜਿਸ ਨੂੰ ਰੰਘੜ ਕਿਹਾ ਜਾਂਦਾ ਹੈ। ਰੰਘੜ ਕੌਮ ਦੇ ਲੋਕਾਂ ਨੇ ਵੀ ˆˆਦੀਨ ਏ ਇਲਾਹੀˆˆ ਧਰਮ ਅਪਣਾ ਲਿਆ, ਜਿਸ ਤਰ੍ਹਾ ਅੱਜ ਸੱਚਾ ਸੋਦਾ ਦੇ ਪ੍ਰੇਮੀ ਆਪਸ ਚ ਮੁੰਡੇ ਕੁੜੀ ਦਾ ਵਿਆਹ ਰਚਾ ਲੈਦੇ ਹਨ, ਉਸੇ ਤਰ੍ਹਾ ਰਾਜਪੁਤਾ ਨੇ ਵੀ ਰੰਘੜ ਕੌਮ ਚ ਬੱਚੇ ਬੱਚੀਆਂ ਦੇ ਵਿਆਹ ਕਰਨੇ ਸੁਰੂ ਕਰ ਦਿੱਤੇ। ਕਿਉਕਿ ਉਨ੍ਹਾਂ ਦਾ ਹੁਣ ਵੱਖਰਾ ਧਰਮ ਤਾਂ ਰਿਹਾ ਹੀ ਨਹੀˆ ਸੀ, ਸਭ ਅੱਲਾ ਹੂੰ ਅਕਬਰ ਹੀ ਕਹਿੰਦੇ ਸਨ ਤੇ ‘‘ਦੀਨ ਏ ਇਲਾਹੀ’’ ਨੂੰ ਮੰਨਦੇ ਸਨ। ਇਸ ਨਾਂਲ ਹਿੰਦੂਆ ਨੂੰ ਕੁਝ ਰਾਹਤ ਮਿਲੀ ਪਰ ਹਿੰਦੂ ਇਜਮ ਤੋˆ ਨਿਯਾਤ ਨਹੀˆ ਮਿਲੀ। ਅਕਬਰ ਦਾ ‘‘ਦੀਨ ਏ ਇਲਾਹੀ’’ 30 ਸਾਲਾ ਤੱਕ ਚੱਲਿਆ ਏਨੇ ਲੰਬੇ ਸਮੇ ਚ ਰਾਜਪੁਤਾਂ ਤੇ ਰੰਘੜਾ ਦੀਆਂ ਰਿਸ਼ਤੇਦਾਰੀਆਂ ਪੈ ਗਈਆਂ ਅਕਬਰ ਤੋˆ ਬਾਅਦ ਜਹਾਂਗੀਰ ਨੇ, ਦੀਨ ਏ, ਇਲਾਹੀ ਦਾ ਭੋਗ ਪਾ ਦਿੱਤਾ ਮੁਗਲਾਂ ਨੇ ਰੰਘੜਾ ਨੂੰ ਵਾਪਸ ਆਪਣੇ ਧਰਮ ਚ ਸ਼ਾਮਲ ਕਰ ਲਿਆ ਪ੍ਰੰਤੂ ਹਿੰਦੂ ਬ੍ਰਾਹਮਣਾ ਨੇ ਦੀਨੇ ਏ, ਇਲਾਹੀ ਧਰਮ ਚ ਗਏ ਰਾਜਪੁਤਾ ਨੂੰ ਵਾਪਸ ਲੈਣ ਤੋˆ ਇਨਕਾਰ ਕਰ ਦਿੱਤਾ, ਰੰਘੜਾ ਦੀ ਲੜਕੀ ਦੇ ਪੇਟੋ ਪੈਦਾ ਹੋਏ ਬੱਚੇ ਨੂੰ ਰੰਘਰੇਟਾ ਕਹਿ ਕੇ ਦੁਰਕਾਰਿਆ ਜਾਣ ਲੱਗਾ, ਰੰਗਰੇਟੇ ਦੇ ਬੱਚੇ ਨੂੰ ਰੰਘਰੇਟੜਾ ਕਹਿ ਕੇ ਸਰਮਸਾਰ ਕਰਦੇ ਸਨ, ਰੰਘਰੇਟੇ ਮਾਰੇ-ਮਾਰੇ ਫਿਰਨ ਲੱਗੇ, ਕੋਈ ਵੀ ਜਾਤ ਬਰਾਦਰੀ ਇਨ੍ਹਾਂ ਨੂੰ ਮੂੰਹ ਨਹੀˆ ਸੀ ਲਾਉਦੀ ਰੰਘਰੇਟਿਆ ਦਾ ਮਲੀਆ ਮੇਟ ਕਰਨ ਵਾਸਤੇ ਹਰ ਹੀਲੇ ਅਪਣਾਏ ਜਾਣ ਲੱਗੇ, ਅਜੇਹਾ ਹੀ ਇੱਕ ਪ੍ਰੀਵਾਰ ਪਟਨੇ ਤੋˆ ਦਿੱਲੀ ਆ ਕੇ ਮੁਗਲ ਸਮਰਾਟ ਔਰੰਗਜੇਬ ਦੀ ਸੈਨਾਂ ਚ ਭਰਤੀ ਹੋਇਆ ਸੀ, ਤੇ ਸਰਕਾਰੇ ਦਰਬਾਰੇ ਜਾਂਦਾ ਆਉਦਾ ਸੀ, ਉਨ੍ਹਾਂ ਦੀ ਦਿੱਲੀ ‘ਚ ਇੱਕ ਸੰਗੀਤ ਅਕੈਡਮੀ ਵੀ ਸੀ, ਜਿਥੇ ਸੰਗੀਤ ਦੀ ਸਿਖਿਆ ਦਿੱਤੀ ਜਾਂਦੀ ਸੀ, ਹਰ ਜਾਤ ਬਰਾਦਰੀ ਦੇ ਬੱਚੇ, ਉਥੇ ਸੰਗੀਤ ਦੀ ਸਿੱਖਿਆ ਲੈਦੇ ਸਨ। ਰੰਘਰੇਟਾ ਪ੍ਰੀਵਾਰ ਦਾ ਇੱਕ ਲੜਕਾ ‘‘ਸਦਾ ਨੰਦ’’ ਵੀ ਉਥੇ ਸੰਗੀਤ ਦੀ ਸਿੱਖਿਆ ਹਾਸਲ ਕਰਦਾ ਸੀ, ਸੰਗੀਤ ਅਕੈਡਮੀ ਵਿੱਚ, ਇੱਕ ਬ੍ਰਾਹਮਣਾ ਦੀ ਲੜਕੀ ˆˆਲਾਜਵੰਤੀˆˆ ਨਾਲ ਉਸਦਾ ਰੋਮਾਸ ਹੋ ਗਿਆ, ਦੋਵਾ ਨੇ, ਇੱਕ ਦੂਜੇ ਨਾਲ ਜਿਉਣ ਮਰਨ ਦੀਆਂ ਕਸਮਾ ਖਾ ਲਈਆ ਤੇ ਇੱਕ ਦੂਜੇ ਨਾਲ ਵਿਆਹ ਕਰਾਉਣ ਲਈ ਬਜਿਦ ਹੋ ਗਏ, ਪ੍ਰੰਤੂ ਬ੍ਰਾਹਮਣ ਭਾਈ ਚਾਰੇ ਨੂੰ ਇਹ ਗੱਲਾਂ ਮੰਨਜੂਰ ਨਹੀˆ ਸਨ, ਉਨ੍ਹਾਂ ਨੇ ਲਾਜਵੰਤੀ ਦੇ ਪਿਤਾ ਦਾ ਭਾਂਡਾ ਤਿਆਗ ਦਿੱਤਾ। ਵਿਚਾਰਾ ਪੰਡਤ ਆਪਣੇ ਭਾਈਜਾਰੇ, ਚੋ ਬਾਹਰ ਨਾਂ ਜਾ ਸਕਿਆ, ਲਾਜਵੰਤੀ ਦਾ ਵਿਆਹ ਰੋਕ ਦਿੱਤਾ ਗਿਆ। ਸ਼ਦਾ ਨੰਦ ਸਦਮਾ ਨਾ ਸਹਾਰਦਾ ਹੋਇਆ, ਨੀਮ ਪਾਗਲ ਹੋ ਗਿਆ, ਪੂਰੇ ਦਿੱਲੀ ਸ਼ਹਿਰ ਚ ਡੱਫਲੀ ਵਜਾਉਦਾ ਫਿਰਦਾ ਰਹਿੰਦਾ। 
ਅੱਜ ਦੀ ਤਰ੍ਹਾਂ ਪੁਰਾਣੇ ਸਮਿਆ ਵਿੱਚ ਇੱਕ ਸੰਗ ਦਿੱਲੀ ਤੋˆ ਤੀਰਥ ਯਾਤਰਾ ਲਈ ਤੁਰਿਆ, ਜਿਨ੍ਹਾਂ ਨੇ ਜੀਅ ਲਗਵਾਉਣ ਲਈ ਸਦਾ ਨੰਦ ਨੂੰ ਡੱਫਲੀ ਸਮੇਤ ਨਾਲ ਲੈ ਲਿਆ, ਸੰਗ ਤੁਰਦਾ ਤੁਰਦਾ ਬਾਬਾ ਬਕਾਲਾ ਪਹੁੰਚ ਗਿਆ। ਕੁਝ ਦਿਨ ਬਕਾਲੇ ਰਹਿਣ ਤੋˆ ਬਾਅਦ ਸੰਗ ਅੱਗੇ ਚੱਲ ਪਿਆ ਪ੍ਰੰਤੂ ˆˆਸਦਾ ਨੰਦˆˆ, ਗੁਰੂ ਤੇਗ ਬਹਾਦਰ ਜੀ ਪਾਸ ਹੀ ਰਹਿ ਗਿਆ। ਜਦੋ ਗੁਰੂ ਜੀ ਕੀਰਤਨ ਕਰਦੇ, ਤਾਂ ਸਦਾ ਨੰਦ ਕਿਸੇ ਡੂੰਘੇ ਖਿਆਲ ਵਿਚ ਲੀਨ ਹੋ ਜਾਂਦਾ, ਸੰਗਤਾ ਉਠ ਕੇ ਚਲੀਆਂ ਜਾਂਦੀਆਂ ਪ੍ਰੰਤੂ ਸਦਾ ਨੰਦ ਮਸਤੀ ਚ ਲੀਨ ਹੀ ਰਹਿੰਦਾ, ਉਸ ਨੂੰ ਵੈਰਾਗ ਮਈ ਨੀਦ ਚੋ ਉਠਾਇਆ ਜਾਂਦਾ, ਮਾਤਾ ਗੁਜਰੀ ਨੇ ਸਦਾ ਨੰਦ ਤੋˆ ਅੰਦਰਲੀ ਗੱਲ ਬਾਰੇ ਪਤਾ ਕਰ ਲਿਆ, ਤੇ ਗੁਰੂ ਜੀ ਨੂੰ ਦੱਸ ਦਿੱਤਾ, ਜਦੋ ਗੁਰੂ ਜੀ ਨੂੰ ਉਸ ਦੇ ਪਿਛਲੇ ਰੋਮਾਂਸ ਦਾ ਲਾਜਵੰਤੀ ਪ੍ਰਤੀ ਪਤਾ ਲੱਗਾ, ਤਾਂ ਗੁਰੂ ਜੀ ਸਦਾ ਨੰਦ ਦਾ ਵਿਆਹ ਕਰਾਉਣ ਲਈ ਬਕਾਲੇ ਤੋˆ ਦਿੱਲੀ ਪਹੁੰਚ ਗਏ, ਪੰਡਤ ਜੀ ਨੂੰ ਜਾ ਕਿ ਸਮਾਝਇਆ, ਇਹ ਵੀ ਕਿਹਾ, ‘‘ਕਿ ਔਰਤ ਜਿਸ ਨੂੰ ਪਿਆਰ ਕਰਦੀ ਹੈ। ਉਸ ਨੂੰ ਹੀ ਆਪਣਾ ਪਤੀ ਸਮਝਦੀ ਹੈ ਵਰਨਾ, ਕਿਸੇ ਹੋਰ ਨਾਲ ਵਿਆਹ ਕਰੋਗੇ, ਤਾਂ ਸਿਰੇ ਨਹੀˆ ਚੜਨ੍ਹਾਂ ਕਿਸੇ ਵੱਖਰੀ ਮੁਸੀਬਤ ਵਿੱਚ ਪੈ ਜਾਵੋਗੇ’’। 
ਪੰਡਤ ਜੀ ਨੇ ਗੁਰੂ ਜੀ ਦੀ ਗੱਲ ਮੰਨ ਕੇ ਲਾਜਵੰਤੀ ਦਾ ਵਿਆਹ ˆˆਸਦਾ ਨੰਦˆˆ ਨਾਲ ਕਰ ਦਿੱਤਾ। ਗੁਰੂ ਜੀ ਮੁੜ ਦੁਬਾਰਾ ਬਾਬਾ ਬਕਾਲਾ ਆ ਗਏ ਕੁੱਝ ਸਮਾਂ ਰਹਿਣ ਤੋ ਬਾਅਦ ਲਾਜਵੰਤੀ ਨੇ ਆਪਣੇ ਮਾਤਾ ਪਿਤਾ ਨੂੰ ਮਿਲਣ ਦੀ ਇੱਛਾ ਜਾਹਰ ਕੀਤੀ, ਲਾਜਵੰਤੀ ਦੀ ਇੱਛਾ ਨੂੰ ਸਮਝਦੇ ਹੋਏ, ਕੁਝ ਸਮਾ ਬਕਾਲਾ ਰਹਿਣ ਤੋˆ ਬਾਅਦ ਗੁਰੂ ਜੀ ਸਦਾ ਨੰਦ, ਲਾਜਵੰਤੀ, ਤੇ ਮਾਤਾ ਗੁਜਰੀ ਮਾਮਾ ਕ੍ਰਿਪਾਲ ਦਿੱਲੀ ਵਿਚਦੀ ਹੁੰਦੇ ਹੋਏ ਪਟਨਾ ਬਿਹਾਰ ˆਚ ਪਹੁੰਚ ਗਏ, ਦੂਰ ਦੂਰ ਸਿੱਖੀ ਦਾ ਪ੍ਰਚਾਰ ਕਰਨਾ ਸੁਰੂ ਕਰ ਦਿੱਤਾ। ਪਟਨਾ ਵਿਖੇ ਹੀ ਲਾਜਵੰਦੀ ਦੀ ਕੁਖੋ ਭਾਈ ਜੈਤਾ ਜੀ ਦਾ ਜਨਮ ਹੋਇਆ, ਜੋ ਗੁਰੂ ਗੋਬਿੰਦ ਸਿੰਘ ਤੋˆ ਕਈ ਸਾਲ ਵੱਡਾ ਸੀ, ਇਥੇ ਹੀ ਗੋਬਿੰਦ ਰਾਏ ਦਾ ਜਨਮ ਹੋਇਆ। ਦੋਵਾਂ ਦੇ ਨਾਮ ਭੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖੇ ˆˆਜੈਤੇˆˆ ਦਾ ਮਤਲਬ ਜਿੱਤਿਆ ਨਾ ਜਾਣ ਵਾਲਾ। ਰਚਨਾ ਲੰਬੀ ਹੋਣ ਤੋˆ ਬੱਸ ਐਨਾ ਹੀ ਲਿਖਾਗਾ ਕਿ ਭਾਈ ਜੈਤਾ ਜੀ, ਦਿੱਲੀ ਗੁਰੂ ਤੇਗ ਗੋਬਿੰਦ ਬਹਾਦਰ ਨਾਲ, ਗਿਰਫਤਾਰ ਹੋਏ ਸਨ, ਪ੍ਰੰਤੂ ਕਿਸੇ ਤਰੀਕੇ ਬਾਹਰ ਆ ਗਏ, ਆਪਣੇ ਪਿਤਾ ˆˆਸਦਾ ਨੰਦˆˆ ਤੇ ਤਾਏ ਨਾਲ ਮਿਲ ਕੇ ਸ਼ੀਸ ਤੇ ਧੜ ਚੁਕਣ ਦੀਆਂ ਵਿਉਤਾ ਕਰਨ ਲੱਗੇ ਦਿੱਲੀ ਦੇ ਸਿੱਖਾਂ ਚ ਦਹਿਸਤ ਏਨੀ ਸੀ, ਕਿ ਕੋਈ ਵੀ ਸ਼ੀਸ ਤੇ ਧੜ ਚੁੱਕਣ ਲਈ ਸਾਹਮਣੇ ਨਹੀˆ ਸੀ, ਆ ਰਿਹਾ। ਔਰੰਗਜੇਬ ਦੀ ਲੜਕੀ ਜੈਬ ਉਨ ਨਿਸ਼ਾ ਜੋ ਗੁਰੂ ਦੀਆ ਸਿਖਿਆਵਾਂ ਦੀ ਕਾਇਲ ਸੀ। ਉਹ ਗੁਪਤ ਢੰਗ ਨਾਲ ਗੁਰੂ ਜੀ ਤੇ ਸਿੰਘਾਂ ਦੀ ਮੱਦਦ ਕਰਦੀ ਸੀ। ਉਸ ਨੇ ਦਰੋਗੇ ਨੂੰ ਹਰ ਸੰਭਵ ਮੱਦਦ ਕਰਨ ਵਾਸਤੇ ਹਦਾਇਤ ਕੀਤੀ ਹੋਈ ਸੀ, ਸ਼ਹੀਦੀ ਤੋˆ ਬਾਅਦ ਭਾਈ ਜੈਤਾ ਤੇ, ਸ਼ਦਾ ਨੰਦ, ਨੇ ਦਰੋਗੇ ਨਾਲ ਗੰਢ ਤੁਪ ਕੀਤੀ ਲਾਸ਼ ਤੇ ਸ਼ੀਸ ਚੁਕਣ ਲਈ ਸੌਦਾ ਤਹਿ ਕੀਤਾ, ਸੋਦੇ ਦੀ ਰਕਮ ਏਥੇ ਆ ਕੇ ਮੁਕੀ ਕਿ ਲਾਸ਼ ਦੀ ਥਾਂ ਤੇ ਲਾਸ਼ ਰੱਖ ਦੇਵੋ, ਫਿਰ ਹੀ ਚੁੱਕੀ ਜਾ ਸਕਦੀ ਹੈ। ਸੌਦਾ ਬੜਾ ਮਹਿੰਗਾ ਸੀ, ਕਰਨਾ ਵੀ ਲਾਜਮੀ ਪੈਣਾ ਸੀ। ਰਾਤ ਦਾ ਹਨੇਰਾ ਸੀ ਫੈਸਲਾ ਲੈਣ ਲਈ ਸਮਾਂ ਬਹੁਤ ਘੱਟ ਸੀ, ਸਾਹਮਣੇ ਗੁਰੂ ਦਾ ਸ਼ੀਸ ਤੇ ਧੜ ਪਈ ਸੀ, ਸਿੰਘਾ ਦੇ ਸਿਦਕ ਪਰਖਣ ਦਾ ਸਮਾਂ ਸੀ।
ਮੇਰਾ ਇਹ ਰਚਨਾ ਲਿਖਣ ਦਾ ਅਸਲੀ ਮਕ.ਦ ਹੀ ਇਹੀ ਹੈ, ‘‘ਕਿ ਜੰਤਾ ਦੇ ਸਾਹਮਣੇ ਸੱਚ ਲਿਆਂਦਾ ਜਾਵੇ। ਸੰਤ ਸਿੰਘ ਜੀ ਮਸਕੀਨ ਉਪਰ ਦਿੱਤੀਆਂ ਸਾਰੀਆਂ ਗੱਲਾ ਖਾਂ ਗਏ।
ਚਾਂਦਨੀ ਚੌਕ ਚੌ ਦੋਵੇ ਪਿਉ ਪੁਤ ਸੀਸ ਕਿਵੇ ਚੁਕਦੇ ਨੇ ਭਾਈ ਜੈਤਾ ਆਪਣੇ ਬਾਪੂ ਨੂੰ ਕਹਿੰਦਾ ਹੈ :-
1. ਬਾਪੂ ਉਠ ਕਿ ਬੀਹੀ ਵਿੱਚ ਦੇ ਬਹੁਕਰ 
ਨਾਲੇ ਆਖਦੇ ਚੌਕ ਨਾ ਚੜ੍ਹੇ ਕੋਈ 
ਛਿਟੇ ਖੂਨ ਦੇ ਨਹੀˆ ਇਹ ਤਾਂ ਵਰ੍ਹੇ ਕੋਲੇ
ਏਧਰ ਪੈਰ ਪਾ ਕੇ ਸੋਹਦਾ ਨਾ ਸੜੇ ਕੋਈ
2. ਅੱਜ ਰਾਤ ਦੀ ਅੱਖ ਵੀ ਚੁਗਲ ਵਰਗੀ 
ਸੀਸ ਤਲੀ ਰੱਖਕੇ ਹੈ ਸੀਸ ਚੁਕਣਾ
ਸੀਸ ਚੁੱਕਣ ਦੀ ਫੀਸ ਹੈ ਸੀਸ ਬਾਪੂ
ਦੱਸ ਤੂੰ ਫੀਸ ਦੇਣੀ ਜਾਂ ਹੈ ਸੀਸ ਚੁਕਣਾ
(ਸੰਤ ਰਾਮ ਉਦਾਸੀ ਦੀ ਕਲਮ ਚੋˆ)
ਰੰਘਰੇਟਿਆਂ ਦਾ ਇਤਿਹਾਸ 1850 ਤੱਕ, ਲੇਖਕ ‘‘ਨਿਰੰਜਣ ਆਰਫੀ’’ ਗੁਰੂ ਦੇ ਬੇਟੇ ਲੇਖਕ ਜਸਵੰਤ ਸਿੰਘ ਦੋਵੇ ਲੇਖਕਾ ਨੇ ਇਤਿਹਾਸ ਦੀ ਖੋਜ ਪੜਤਾਲ ਕਰਕੇ ਲਿਖਿਆ ਹੈ ਕਿ, ‘‘ਸਦਾ ਨੰਦ’’ ਨੇ, ਆਪਣੇ ਗਲ ਚ ਤਲਵਾਰ ਮਾਰ ਕਿ ਆਪਣੇ ਆਪ ਨੂੰ ਜਖਮੀ ਕਰ ਲਿਆ, ਖੂਨ ਦੀਆਂ ਧਾਰਾ ਵਹਿ ਤੁਰੀਆਂ ਭਾਈ ਜੈਤੇ ਨੇ ਬਾਪ ਦੀ ਧੜ ਤੇ ਸ਼ੀਸ ਚੁਕ ਕੇ, ਗੁਰੂ ਦੇ ਧੜ ਤੇ ਸੀਸ ਨਾਲ ਵਟਾ ਲਿਆ, ਘੋੜਿਆ ਦੀਆਂ ਖੁਰਜੀਆ ਚ ਸੁਟ ਕਿ ਰਕਾਬ ਗੰਜ ਨੂੰ ਰਵਾਨਾ ਹੋ ਗਏ।
ਬਾਕੀ ਰਚਨਾ ਲਿਖਣ ਤੋˆ ਪਹਿਲਾ ਮੈˆ ਸੰਤ ਸਿੰਘ ਜੀ ਮਸਕੀਨ ਦੀ ਰੂਹ ਤੋˆ ਪੁਛਦਾ ਹਾ, ‘‘ਕਿ ਕਦੇ ਵਪਾਰੀ ਵੀ ਮੱਚਦੀ ਅੱਗ ਚ ਹੱਥ ਦਿਆ ਕਰਕੇ ਨੇ, ਨਾਲੇ ਕਿਸ ਹਾਲ ਚ ਲੱਖੀ ਸਾਹ ਵਣਜਾਰੇ ਨੇ ਧੜ ਚੁਕਿਆ, ਦੋਵਾਂ ਦਾ ਤਾਲਮੇਲ ਕਿਵੇ ਹੋਇਆ, ਦਿੱਲੀ ਦਾ ਸਿੱਖ ਤਾਂ ਕੋਈ ਅੱਗੇ ਨਹੀ ਆਇਆ ਲੱਖੀ ਸਾਹ ਵਣਜਾਰਾ ਮਚਦੀ ਅੱਗ ਚ ਹੱਥ ਦੇਣ ਕਿਵੇ ਵੜ ਗਿਆ, ਸਭ ਘਟੀਆਂ ਇਤਿਹਾਸ ਕਾਰਾ ਦੀਆਂ ਤੋੜ ਮਰੋੜ ਕਿ ਬਣਾਈਆਂ ਹੋਈਆਂ ਕਹਾਣੀਆਂ ਨੇ, ਜਿਨ੍ਹਾਂ ਨੂੰ ਮਸਕੀਨ ਜੀ ਵਰਗੇ, ਤੱਥਾਂ ਨੂੰ ਤੋੜ ਮਰੋੜ ਕੇ ਜੰਤਾ ਸਾਹਮਣੇ ਪੇਸ਼ ਕਰ ਰਹੇ ਹਨ। ਤੇ ਗੁੰਮਰਾਹ ਕਰ ਰਹੇ ਸਨ।
ਲਾਸ਼ ਚੁਕ ਕੇ ‘‘ਰਕਾਬ ਗੰਜ’’ ਲਿਆਂਦੀ ਗਈ, ਧੜ ਵੀ ਪਹਿਲਾਂ ਤੋˆ ਬਣਾਈ ਗਈ ਵਿੳਅਨੁਸਾਰ ਚਿੱਖਾ ਚ ਰੱਖਕੇ ਘਰ ਨੂੰ ਅੱਗ ਲਗਾ ਦਿੱਤੀ, ‘‘ਤੇ ਸੀਸ ਨੂੰ ਤਿੰਨ ਸਿੰਘ ਲੈ ਕਿ ਅਨੰਦਪੁਰ ਨੂੰ ਚੱਲ ਪਏ ਜਿੰਨ੍ਹਾਂ ਦੀ ਅਗਵਾਈ ਭਾਈ ਜੈਤਾ ਜੀ ਕਰ ਰਿਹਾ ਸੀ। ਸੀਸ ਤੇ ਧੜ ਦੀ ਪੜ੍ਹਤਾਲ ਸ਼ੁਰੂ ਹੋ ਗਈ ਭਾਈ ਜੈਤੇ ਦਾ ਪ੍ਰੀਵਾਰ ਹਕੂਮਤ ਵੱਲੋ ਚੁੱਕ ਲਿਆ ਗਿਆ, ਤੇ ਸਣੇ-ਬੱਚੇ ਕੋਹਲੂ ਰਾਹੀ ਪੀੜ ਦਿੱਤੇ, ਦਰੋਗਾ ਭੱਜਕੇ ਅਨੰਦਪੁਰ ਨੂੰ ਚਲਿਆ ਗਿਆ।
ਦਿੱਲੀ ਤੋˆ ਅਨੰਦਪੁਰ ਦਾ ਸਫਰ 265 ਕਿ.ਮੀ. ਦਾ ਦੱਸਿਆ ਹੈ, ਜੋ ਜੈਤਾ ਜੀ ਨੇ ਪੰਜ ਦਿਨਾਂ ਚ ਤਹਿ ਕੀਤਾ, ਜਿਥੇ ਜਿਥੇ ਜੈਤਾ ਠਹਿਰਿਆ ਸੀ ਉਥੇ ਗੁਰੂ ਸਾਹਿਬ ਦੀ ਯਦਾਗਾਰ ਬਣੀ ਹੈ। ਸਭ ਗੱਲਾਂ ਮਸਕੀਨ ਆਪਣੀ ਕਥਾ ‘ਚੋ ਅਲੋਪ ਕਰ ਗਿਆ। ਆਖ਼ਰੀ ਦਿਨ ਜਦੋˆ ਭਾਈ ਜੈਤਾ ਸ਼ੀਸ ਗੋਬਿੰਦ ਰਾਏ ਨੂੰ ਭੇਟ ਕਰਦਾ ਹੈ, ਤਾਂ ਗੋਬਿੰਦ ਰਾਏ, ਭਾਈ ਜੈਤੇ ਨੂੰ ਗੁਰੂ ਕੇ ਬੇਟੇ ਕਹਿ ਕੇ ਉਪਾਦੀ ਦਿੰਦੇ ਹਨ। ਸੰਸਕਾਰ ਤੋˆ ਬਾਅਦ ਭਾਈ ਜੈਤੇ ਤੇ ਗੋਬਿੰਦ ਰਾਏ ਦਾ ਪ੍ਰੀਵਾਰ, ਲੰਬਾ ਸਮਾਂ ਰੁਪੋਸ ਹੋ ਜਾਂਦੇ ਹਨ, ਤੇ ਪਾਉਟਾ ਸਾਹਿਬ ਚਲੇ ਜਾਂਦੇ ਹਨ। ਜਿਥੇ ਜਾ ਕੇ ਗੋਬਿੰਦ ਰਾਏ, ਮੁਗਲ ਹਕੁਮਤ ਨਾਲ ਲੋਹਾ ਲੈਣ ਲਈ ਮਾਮੇ ਕ੍ਰਿਪਾਲ ਦੀ ਨਿਰਦੇਸ਼ਨਾ ਹੇਠ ਵਿਉਤ ਬੰਦੀ ਹੋਣ ਲੱਗੀ, ਤੇ ਜੰਗੀ ਅਭਿਆਸ ਵੀ ਤੇ ਖਾਲਸਾ ਪੰਥ ਦੀ ਨੀਂਹ ਰੱਖਣ ਲਈ ਤਿਆਰੀਆਂ ਹੋਣ ਲੱਗੀਆਂ, ‘‘ਸਵਾ ਲਾਖ ਸੇ ਏਕ ਲੜਾਉ ਤਵੈ ਗੋਬਿੰਦ ਸਿੰਘ ਨਾਮ ਕਹਾਉ ਪ੍ਰੰਤੂ ਮਸਕੀਨ ਜੀ ਤਾਂ ਗੋਬਿੰਦ ਰਾਏ ਦੇ ਮੂਹੋ ਸੀਸ ਭੇਂਟ ਕਰਨ ਸਮੇˆ ਹੀ ਇਹ ਗੱਲਾਂ ਅਖਵਾ ਰਹੇ ਨੇ, ਜੋ ਇਤਿਹਾਸ ਨੂੰ ਪੁਠਾ ਗੇੜਾ ਦੇਣ ਦੇ ਬਰਾਬਰ ਹੈ।
ਮਸਕੀਨ ਤਾਂ ਭਾਈ ਜੈਤੇ ਦਾ ਨਾਮ ਲੈਣ ਤੋˆ ਵੀ ਟਾਲਾ ਵੱਟ ਗਿਆ ਹੈ। ਕਹਿ ਰਿਹਾ ਹੈ। ਇੱਕ ਰੰਘਰੇਟਾ ਸ਼ੀਸ ਲੈ ਗਿਆ। ਲੱਖੀ ਸ਼ਾਹ ਵਣਜਾਰਾ ਧੜ ਲੈ ਗਿਆ। ਜਦੋ ਕਿ ਲੱਖੀ ਸਾਹ ਵਣਜਾਰੇ ਨੂੰ ਤਾਂ ਮਸਕੀਨ ਜੀ ਜਾਣਦੇ ਨੇ, ਪ੍ਰੰਤੂ ਭਾਈ ਜੈਤਾ ਨੂੰ ਜਾਣਦੇ ਤੱਕ ਨਹੀˆ ਕਿੱਡੀ ਮਕਾਰੀ ਦੀ ਗੱਲ ਹੈ।
ਇਹ ਸੀ ਮਸਕੀਨ ਦੀ ਕਥਾ ਤੇ ਤੱਕ ਖੋਜ ਰਚਨਾ, ਜੋ ਮੈˆ ਪਾਠਕ ਜਨਾ ਨੂੰ ਸੋਚਣ ਲਈ ਭੇਂਟ ਕਰ ਰਿਹਾ ਹਾ, ਆਪਣੇ ਸੁਝਾਅ ਹੇਠ ਲਿਖੇ ਪਤੇ ਤੇ ਭੇਜਣ ਦੀ ਕਿਰਪਾਲਤਾ ਕਰਨ।
ਇਕ ਗੱਲ ਹੋਰ ਨੋਟ ਕਰਨ ਵਾਲੀ ਹੈ, ‘‘ਕਿ ਰੰਗਰੇਟਿਆ ਨਾਲ ਹਰ ਸਮੇਂ ਵਿਤਕਰੇ ਤੇ ਧੱਕੇ ਹੁੰਦੇ ਆਏ ਹਨ, ਅਤੇ ਹੋ ਰਹੇ ਹਨ। ਬਾਬਾਂ ਬੀਰ ਸਿੰਘ ਬੰਗਸੀ ਨੂੰ ਵੀ ਮਹਾਰਾਜਾ ਆਲਾ ਸਿੰਘ ਨੇ ਸਿਰਫ ਵਜੀਰੀ ਖਾਤਰ ਮਾਰਨ ਦੀ ਵਿੳਂਤ ਬਣਾਈ ਸੀ ਤੇ ਵੱਢਟੁਕ ਕੇ ਇਕ ਸਦੂਕ ਚ ਪਾ ਕੇ ਦਰਿਆ ਚ ਰੋੜ ਦਿੱਤਾ ਸੀ, ਇਹ ਕਾਰਾ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਅੰਦਰ ਹੋਇਆ ਸੀ, ਬਾਬਾ ਬੀਰ ਸਿੰਘ ਬੰਗਸੀ ਦਾ ਪੰਜ ਸੋ ਘੋੜ ਸਵਾਰ ਵੀ ਮਾਰ ਦਿੱਤਾ ਸੀ, ਇਹ ਸਾਕਾ ਆਲਾ ਸਿੰਘ ਦਾ ਇੰਦਰਾ ਗਾਂਧੀ ਦੇ ਕਾਰੇ ਤੋ ਘੱਟ ਨਹੀ ਸੀ। ਜਿਸ ਦਾ ਇਤਿਹਾਸ ਗਵਾਹ ਹੈ। ਬਾਬਾ ਵੀਰ ਸਿੰਘ ਬੰਗਸੀ ਬਾਰੇ ਰਚਨਾ ਅਗਲੇ ਅੰਕ ਵਿਚ ਪੇਸ਼ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।





ਰਾਮ ਸਿੰਘ ਰੱਲਾ
598 ਜੀ, ਭਾਗੂ ਰੋਡ,
ਬਠਿੰਡਾ
 Mob-94177-55066
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template