Headlines News :
Home » » ਬੇ-ਔਲਾਦ ਜੋੜ੍ਹੇਆਂ ਦੀਆਂ ਹਨ ਆਪਣੀਆਂ ਸਮੱਸਿਆਵਾਂ - ਮਾਸਟਰ ਹਰੇਸ਼ ਕੁਮਾਰ

ਬੇ-ਔਲਾਦ ਜੋੜ੍ਹੇਆਂ ਦੀਆਂ ਹਨ ਆਪਣੀਆਂ ਸਮੱਸਿਆਵਾਂ - ਮਾਸਟਰ ਹਰੇਸ਼ ਕੁਮਾਰ

Written By Unknown on Saturday 28 June 2014 | 02:15

ਬੇ-ਔਲਾਦ ਜੋੜ੍ਹੇਆਂ ਨੂੰ ਪੈਂਹਠ ਸਾਲ ਤੱਕ ਸਰਕਾਰੀ ਨੌਕਰੀ ਆਪਣੀ ਇੱਛਾ ਅਨੁਸਾਰ ਕਰਨ ਦੀ ਛੂਟ ਹੋਣੀ ਚਾਹੀਦੀ ਹੈ।ਪੱਕੇ ਤੌਰ ਤੇ ਔਲਾਦ ਪੈਦਾ ਨਾ ਕਰ ਪਾਉਣ ਵਾਲੀ ਔਰਤ ਅਤੇ ਪੁਰਸ਼ ਨੂੰ ਅਪੰਗ ਵਰਗ ਵਿੱਚ ਸਾਮਲ ਕਰਕੇ ਸਰਕਾਰੀ ਸਹੂਲਤਾ ਮਿਲਣੀਆਂ ਚਾਹੀਦੀਆਂ ਹਨ।
ਸੰਸਾਰ ਭਰ ਵਿੱਚ ਅੱਜ ਲੱਖਾਂ ਲੋਕ ਬੇ-ਔਲਾਦ ਹਨ।ਬੇ-ਔਲਾਦ ਹੋਣ ਦੇ ਕਈ ਕਾਰਨ ਹਨ।ਔਰਤ ਦੇ ਸਰੀਰ ਦੀ ਕਮਜੋਰੀ,ਬੀਮਾਰੀ ਅਤੇ ਕੁਦਰਤੀ ਕਾਰਨਾ ਕਰਕੇ ਔਲਾਦ ਪੈਦਾ ਨਹੀ ਹੁੰਦੀ ਹੈ।ਕਈ ਵਾਰ ਗੱਰਭ ਦਾ ਔਰਤ ਦੀ ਟਿਉਬ ਵਿੱਚ ਹੀ ਠਹਿਰ ਜਾਣਾ ਜਾਂ ਬੱਚੇ ਦਾ ਪੇਟ ਅੰਦਰ ਹੀ ਮਰ ਜਾਣਾ ਆਦਿ ਭਵਿੱਖ ਵਿੱਚ ਬੇ-ਔਲਾਦ ਪਣ ਦੇ ਕਾਰਣ ਬਣਦੇ ਹਨ।ਇਸੇ ਤਰਾਂ ਪੁਰਸ਼ ਦੇ ਸਰੀਰ ਦੀ ਕਮਜੋਰੀ ਬੀਮਾਰੀ ਅਤੇ ਕੁਦਰਤੀ ਕਾਰਨ ਵੀ ਪੁਰਸ ਨੂੰ ਬੇ-ਔਲਾਦ ਬਣਾ ਦੇਦੇਂ ਹਨ।ਪੁਰਸ਼ ਅਤੇ ਔਰਤ ਜੋੜੇ ਵਿੱਚੋ ਕੋਈ ਵੀ ਔਲਾਦ ਪੈਦਾ ਨਾ ਕਰਨ ਲਈ ਜਿੰਮੇਵਾਰ ਹੋ ਸਕਦਾ ਹੈ।ਅੱਜ ਵੀ ਸਾਡੇ ਸਮਾਜ ਅੰਦਰ ਬੇ-ਔਲਾਦ ਜੋੜ੍ਹੇ ਨੂੰ ਘਿਰਣਾ ਦੀ ਨਜਰ ਨਾਲ ਵੇਖਿਆ ਜਾਂਦਾਂ ਹੈ।ਬੇ-ਔਲਾਦ ਜੋੜ੍ਹੇ ਨੂੰ ਲੋਕ ਅਸੁੱਭ ਮੰਨਦੇ ਹਨ।ਉਹਨਾਂ ਨੂੰ ਚੰਦਰਾ,ਚੰਦਰੀ ਬਾਂਝ ਔਰਤ ਅਤੇ ਹੋਰ ਕਈ ਸਬਦ ਵਰਤ ਕਿ ਸਬੋਧਨ ਕੀਤਾ ਜਾਂਦਾ ਹੈ।ਬੇ-ਔਲਾਦ ਪਣ ਦਾ ਇਲਾਜ ਕਰਨ ਲਈ ਅੱਜਕਲ ਵੱਖਰੇ ਹਸਤਪਤਾਲ ਖੁਲ ਗਏ ਹਨ।ਪਰ ਜਦ ਔਰਤ ਦਾ ਸਰੀਰ ਹੀ ਸਹੀ ਨਾ ਹੋਵੇ ਤਾਂ ਇਹਨਾਂ ਹਸਤਪਤਾਲਾ ਵਿੱਚੋ ਵੀ ਉਸ ਨੂੰ ਕੁਝ ਨਹੀ ਮਿਲਦਾ ਹੈ।ਬਹੁਤ ਸਾਰੇ ਹਸਤਪਤਾਲ ਤਾਂ ਪੈਸ਼ਾ ਕਮਾਉਣ ਦਾ ਵਪਾਰਕ ਕੇਂਦਰ ਹਨ।ਆਰਥਿਕ ਤੌਰ ਤੇ ਕਮਜੋਰ ਵਿਅਕਤੀ ਇਹਨਾਂ ਹਸਤਪਤਾਲਾ ਦੀ ਪਹੁੰਚ ਤੋਂ ਬਾਹਰ ਹੀ ਹਨ।ਇਹਨਾਂ ਹਸਪਤਾਲਾ ਵਿੱਚ ਬਹੁਤ ਭਾਰੀ ਖਰਚ ਵਸੂਲ ਕੀਤਾ ਜਾਂਦਾਂ ਹੈ।ਬੇ-ਔਲਾਦ ਲੋਕਾਂ ਦਾ ਔਲਾਦ ਦੇ ਨਾਂ ਤੇ ਇੱਥੇ ਸੋਸਣ ਹੋ ਜਾਂਦਾਂ ਹੈ।ਇਸੇ ਤਰਾਂ ਹੀ ਔਲਾਦ ਸੁੱਖ ਦੇਣ ਦੇ ਨਾਂ ਤੇ ਸਮਾਜ ਅੰਦਰ ਨੀਮ ਹਕੀਮ ਵੀ ਝੁਠ ਦੀਆਂ ਦੁਕਾਨਾਂ ਖੋਲੀ ਬੈਠੇ ਹਨ।ਲੋਕਾਂ ਨੂੰ ਧਰਮ ਦੇਵੀ ਦੇਵਤੇਆਂ ਦੀ ਆੜ੍ਹ ਵਿੱਚ ਝਾੜ-ਫੂਕ ਕਰਕੇ,ਮੰਤਰ ਤਬੀਜ ਵਰਤ ਕਿ ਅਤੇ ਹੋਰ ਕਈ ਕਿਸਮ ਦਾ ਸਿਲ੍ਹਾ ਕਰਵਾ ਕਿ ਵੀ ਔਲਾਦ ਸੁੱਖ ਦੇਣ ਦੀਆਂ ਦੁਕਾਨਾ ਸਮਾਜ ਅੰਦਰ ਮਿਲ ਹੀ ਜਾਣਗੀਆਂ।ਇਸ ਆੜ ਵਿੱਚ ਵੀ ਕਈ ਵਾਰ ਲੋਕ ਸਰੀਰਕ ਸੌਸਣ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਪੈਸ਼ਾ ਵੀ ਲੁੱਟਾ ਬੈਠਦੇ ਹਨ।ਬੇ-ਔਲਾਦ ਜੋੜ੍ਹੇ ਨੂੰ ਔਲਾਦ ਨਾ ਹੋਣ ਦਾ ਕਾਰਣ ਪੁੱਛਣ ਵਾਲੇ ਲੋਕ ਵੀ ਹਜਾਂਰਾਂ ਸਮਾਜ ਅੰਦਰ ਮਿਲ ਜਾਣਗੇ।ਕੀ ਤੁਸੀ ਇਲਾਜ ਕਰਵਾ ਰਹੇ ਹੋ ਕਿੱਥੋ ਕਰਵਾ ਰਹੇ ਹੋ ਐਵੇ ਹੀ ਫਜੂਲ ਪ੍ਰਸ਼ਨ ਪੁੱਛਣ ਵਾਲੇ ਅਤੇ ਸਲਾਹ ਦੇਣ ਵਾਲੇ ਇਲਾਜ ਕੇਂਦਰਾਂ ਦੀ ਝੂਠ ਦੇ ਅੱਡਿਆ ਦੀ ਦੱਸ ਪਾਉਣ ਵਾਲੇ ਲੋਕ ਵੀ ਹਜਾਂਰਾਂ ਹੀ ਮਿਲ ਜਾਣਗੇ।ਪਰ ਇਸ ਸਮੱਸਿਆ ਦਾ ਸਹੀ ਹੱਲ ਕਰਨ ਵਾਲਾ ਕੋਈ ਨਹੀ ਮਿਲੇਗਾ।ਅਜਿਹੀ ਔਰਤ ਨੂੰ ਸਹੁਰੇ ਘਰ ਵੀ ਮਾਨਤਾ ਨਹੀ ਦੇਂਦਾ ਹੈ।ਸਮਾਜ ਵੀ ਮਾਨਤਾ ਨਹੀ ਦੇਂਦਾ ਹੈ।ਅੰਤ ਤਲਾਕ ਤੇ ਆ ਗੱਲ ਮੁੱਕਦੀ ਹੈ।ਅਜਿਹੀ ਸਥੀਤੀ ਦੀਆਂ ਸ਼ਿਕਾਰ ਕਈ ਔਰਤਾ ਸਮਾਜ ਅੰਦਰ ਹਨ।ਹਰ ਪੁਰਸ ਚਾਹੁੰਦਾ ਹੈ ਕਿ ਉਸ ਦਾ ਆਪਣਾ ਬੱਚਾ ਹੋਵੇ ਅਤੇ ਹਰ ਔਰਤ ਵੀ ਇਹੀ ਔਰਤ ਸੋਚ ਰੱਖਦੀ ਹੈ।ਬਹੁਤ ਘੱਟ ਲੋਕ ਹੀ ਕਿਸੇ ਦੀ ਔਲਾਦ ਨੂੰ ਅਪਣਾਉਦੇਂ ਹਨ।ਭਰਾ ਦੀ ਔਲਾਦ ਨੂੰ ਮਾਨਤਾ ਦਿੱਤੀ ਜਾਂਦੀ ਹੈ ਪਰ ਕਈ ਵਾਰ ਉਸ ਦੀ ਪਤਨੀ ਅਜਿਹਾ ਨਹੀ ਕਰਨਾ ਚਾਹੁੰਦੀ ਹੈ।ਜਿੱਥੋ ਤੱਕ ਸੈਰੋਗੇਟ ਮਦਰ ਦੀ ਗੱਲ ਹੈ ਉਹ ਹਸਤਪਤਾਲਾ ਤੱਕ ਹੀ ਏਜੰਟਾ ਦੇ ਜਾਲ ਵਿੱਚ ਹਨ।ਹਸਤਪਤਾਲ ਇਸ ਕੰਮ ਲਈ ਭਾਰੀ ਫੀਸ਼ ਵਸੂਲਦੇ ਹਨ ਜਿਸ ਦਾ ਨਾ-ਮਾਤਰ ਲਾਭ ਹੀ ਸੈਰੋਗੇਟ ਮਦਰ ਤੱਕ ਪਹੁੰਦਾ ਹੈ।ਕੋਈ ਵੀ ਔਰਤ ਸਿੱਧੇ ਤੌਰ ਤੇ ਸੈਰੋਗੇਸੀ ਲਈ ਹਾਲੇ ਤਿਆਰ ਨਹੀ ਹੈ।ਨਿਯਮ ਵੀ ਹਾਲੇ ਅਜਿਹੇ ਨਹੀ ਹਨ।ਬੱਚੇ ਚੋਰੀ ਹੋਣਾ ਅਤੇ ਵੇਚ ਦੇਣਾ ਵੀ ਅਜਿਹੀ ਅਵਸਥਾਂ ਦਾ ਹੀ ਕਾਰਣ ਹੈ।ਕਈ ਵਾਰ ਪੈਸ਼ਾ ਅਤੇ ਸੱਭ ਕੁਝ ਹੋਣ ਦੇ ਬਾਬਜੂਦ ਵੀ ਔਰਤ ਦਾ ਸਰੀਰ ਇਸ ਯੋਗ ਨਹੀ ਹੁੰਦਾ ਕਿ ਉਹ ਔਲਾਦ ਪੈਦਾ ਕਰ ਸਕੇ।ਅਜਿਹੀ ਅਵਸਥਾਂ ਔਰਤ ਅਤੇ ਪੁਰਸ਼ ਲਈ ਕਾਫੀ ਪ੍ਰੇਸਾਨ ਕਰਨ ਵਾਲੀ ਹੈ।ਜੇਕਰ ਔਰਤ ਪੁਰਸ ਸੈਰੋਗੇਸੀ ਲਈ ਸਹਿਮਤੀ ਬਣਾ ਵੀ ਲੈਣ ਤਾਂ ਅਜਿਹੀ ਔਰਤ ਸਿੱਧੇ ਤੌਰ ਤੇ ਨਹੀ ਮਿਲੇਗੀ ਜੋ ਸੈਰੋਗੇਸੀ ਲਈ ਤਿਆਰ ਹੋਵੇ।ਔਰਤਾਂ ਦੇ ਬੇ-ਔਲਾਦ ਹੋਣ ਦੀ ਸਥੀਤੀ ਵਿੱਚ ਔਰਤ ਨੂੰ ਕਈ ਸਮਾਜਿਕ ਕੁਰੀਤੀਆਂ ਦਾ ਅੱਜ ਵੀ ਸਾਹਮਣਾ ਕਰਨਾ ਪੈਂਦਾ ਹੇ।ਇਹ ਵੀ ਸੱਚਾਈ ਹੈ ਇੱਕ ਖਾਸ ਉਮਰ ਵਿੱਚ ਹਰ ਔਰਤ ਪੁਰਸ਼ ਨੂੰ ਵਿਆਹ ਤੋਂ ਬਾਦ ਔਲਾਦ ਸੁੱਖ ਦੀ ਜਰੂਰਤ ਮਹਿਸੂਸ ਹੁੰਦੀ ਹੈ।ਅੱਜ ਵੀ ਸਾਡੇ ਸਮਾਜ ਵਿੱਚ ਵੰਸ਼ ਅੱਗੇ ਤੋਰਨ ਦੀ ਰੀਤ ਨੂੰ ਮਾਨਤਾ ਹੈ ਅਤੇ ਜਰੂਰੀ ਵੀ ਹੈ।ਬੁੱਢਾਪੇ ਵਿੱਚ ਵੀ ਵਿਅਕਤੀ ਔਲਾਦ ਦੀ ਕਮੀ ਮਹਿਸੂਸ ਕਰਦਾ ਹੈ।ਹਰ ਵਿਅਕਤੀ ਦੀ ਇੱਛਾ ਹੈ ਕਿ ਉਸ ਦੀ ਆਪਣੀ ਔਲਾਦ ਹੋਵੇ।ਪਰ ਬੇ-ਔਲਾਦ ਰਹਿ ਜਾਣ ਦੀ ਅਵਸਥਾ ਸਮਾਜ ਅੰਦਰ ਸੱਭ ਤੋਂ ਮਾੜੀ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਬੇ-ਔਲਾਦ ਔਰਤ ਅਤੇ ਪੁਰਸਾਂ ਲਈ ਅੱਲਗ ਨਿਯਮ ਬਣਾਏ ਜਾਣ। ਔਲਾਦ ਪੈਦਾ ਨਾ ਕਰ ਪਾਉਣ ਵਾਲੇ ਪੁਰਸ ਜਾਂ ਔਰਤ ਨੂੰ ਅਪੰਗ ਦਾ ਦਰਜਾ ਮਿਲਣਾ ਚਾਹੀਦਾ ਹੈ।ਇਹਨਾਂ ਨੂੰ ਰਿਜਰਵ ਵਰਗ ਵਿੱਚ ਸਾਮਲ ਕਰਨਾ ਚਾਹੀਦਾ ਹੈ।ਸਰਕਾਰੀ ਨੌਕਰੀ ਕਰ ਰਹੇ ਮੁਲਾਜਮ ਪੁਰਸ ਜਾਂ ਇਸਤਰੀ ਜੇਕਰ ਉਹ ਬੇ-ਔਲਾਦ ਹਨ ਤਾਂ ਉਹਨਾਂ ਨੂੰ ਪੈਹਠ{65}ਸਾਲ ਤੱਕ ਆਪਣੀ ਇੱਛਾ ਅਨੁਸਾਰ ਨੌਕਰੀ ਕਰਨ ਦੀ ਛੂਟ ਹੋਣੀ ਚਾਹੀਦੀ ਹੈ।ਉਹਨਾਂ ਨੂੰ ਇਸ ਵਰਗ ਲਈ ਸਪੈਸਲ ਪੈਂਨਸਨ ਵੀ ਲੱਗਣੀ ਚਾਹੀਦੀ ਹੈ।ਅਜਿਹੇ ਨਿਯਮ ਬਣਾਉਣ ਦੀ ਲੋੜ੍ਹ ਹੈ ਕਿ ਕੋਈ ਬੇ-ਔਲਾਦ ਨਹੀ ਰਹਿਣਾ ਚਾਹੀਦਾ ਹੈ।

ਮਾਨਯੋਗ ਜੀ ਇਹ ਮੇਰਾ ਲੇਖ ਸਮਾਜਿਕ ਸੱਚਾਈ ਤੇ ਅਧਾਰਤ ਹੈ ਅਤੇ ਮੇਰੀ ਖੋਜ ਹੈ।ਇਸ ਨੂੰ ਛਾਪਿਆ ਜਾਵੇ ਜੀ।ਧੰਨਵਾਦ ਜੀ।
                   





ਮਾਸਟਰ ਹਰੇਸ਼ ਕੁਮਾਰ,
ਪਠਾਨਕੋਟ 
ਪੰਜਾਬ,
9478597326,

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template