Headlines News :
Home » » ਯਾਦ ਤੇਰੀ ਦਾ ਅਸ਼ਕ - ਐੱਸ ਸੁਰਿੰਦਰ

ਯਾਦ ਤੇਰੀ ਦਾ ਅਸ਼ਕ - ਐੱਸ ਸੁਰਿੰਦਰ

Written By Unknown on Saturday 28 June 2014 | 00:14

 ਯਾਦ ਤੇਰੀ ਦਾ ਅਸ਼ਕ ਸਮੁੰਦਰ ਤਰਦਾ ਹਾਂ ।
ਨਾ ਜਿਓਦਾ ਹਾਂ, ਨਾ ਮੈਂ ਸੱਜਣਾ ਮਰਦਾ ਹਾਂ । ।

ਸ਼ਰਬਤ ਹੱਥੋਂ ਜ਼ਹਿਰ ਪਿਆਲੇ ਪੀਤੇ ਹਨ ,
ਹਰ ਵਾਰੀ ਮੈਂ ਦਿਲਬਰ ਹੱਥੋਂ ਹਰਦਾ ਹਾਂ । ।

ਅਜਮਾਇਆਂ ਨੂੰ ਮੁੜ ਅਜ਼ਮਾਂ ਕੇ ਕੀ ਲੈਣਾ ?
ਬੇਦਿਲ ਕਦਮੀਂ ਟੁੱਕੜੇ ਦਿਲ ਦੇ ਧਰਦਾ ਹਾਂ । ।

ਨੈਂਣ ਵਿਗੋਚੇ ਵਿਲਕਣ , ਰਾਤੀਂ ਸੌਂਦੇ ਨਾ ,
ਰਾਤਾਂ ਨਾਲ ਮੈਂ ਤੇਰੀਆਂ ਗੱਲਾਂ ਕਰਦਾ ਹਾਂ । ।

ਪੀੜ ਪੁਰਾਣੀ ਰੜਕੇ ਜਦ ਵੀ ਗੀਤ ਲਿਖਾਂ ,
ਹਿਰਸ ਉਲਾਮੇਂ ਰੋਜ਼ ਯਾਰ ਦੇ ਜਰਦਾ ਹਾਂ । ।
       
 ਐੱਸ ਸੁਰਿੰਦਰ


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template