Headlines News :
Home » » ਕੀ ਲੈ ਕੇ ਆਇਆ ਸੀ - ਕਮਲਜੀਤ ਕਮਲ

ਕੀ ਲੈ ਕੇ ਆਇਆ ਸੀ - ਕਮਲਜੀਤ ਕਮਲ

Written By Unknown on Saturday 21 June 2014 | 01:46

ਕੀ ਲੈ ਕੇ ਆਇਆ ਸੀ, ਤੇ ਲੈ ਕੀ ਜਾਵੇਂਗਾ,
ਸਭ ਮਹਿਲ-ਮਾੜੀਆਂ ਤੂੰ, ਏਥੇ ਛੱਡ ਜਾਵੇਂਗਾ।

ਉੱਚੇ ਤੇਰੇ ਮਹਿਲ ਤੇ ਉੱਚੀਆਂ ਨੇ ਮਾੜੀਆਂ,
ਪੱਥਰ ਨੇ ਦਿਲ ਬਸ, ਪੱਥਰਾਂ ਨਾਲ ਯਾਰੀਆਂ।

ਭੈਣ ਤੇ ਭਰਾ ਸਾਰੇ, ਮਤਲਬ ਦੇ ਯਾਰ ਨੇ,
ਇਕ ਦਿਨ ਏਹੀ, ਕੱਢ ਦਿੰਦੇ ਪਿੰਡੋਂ ਬਾਹਰ ਨੇ।

ਢੋਹ-ਢੋਹ ਕੇ ਬਹਿਣ, ਸਭ, ਬੂਹੇ ਅਤੇ ਬਾਰੀਆਂ,
ਏਥੋਂ ਤੱਕ ਪਿਆਰ, ਬੱਸ ਇੱਥੇ ਤੱਕ ਯਾਰੀਆਂ।

ਪੰਜ ਤੱਤ ਏ ਸਰੀਰ ਤੇਰਾ, ਮਿੱਟੀ ਹੋ ਜਾਊਗਾ,
‘ਕਮਲ’ ਮਨ ਤੇਰਾ ਜੋਤ ਏ, ਜੋਤ ’ਚ ਸਮਾਊਗਾ।

ਸ਼ਬਦ ਹੀ ਗੁਰੂ ਏ, ਗੁਰੂ ਹੀ ਤੇ ਬਾਣੀ ਏ,
ਏਹੋ ਬਸ ਜ਼ਿੰਦਗੀ, ਇੰਨੀ ਤੇ ਕਹਾਣੀ ਏ।

ਕਮਲਜੀਤ ਕਮਲ
 ਪਿੰਡ-ਡਾਕ. ਸ੍ਰੀ ਹਰਗੋਬਿੰਦਪੁਰ, 
ਗੁਰਦਾਸਪੁਰ
ਮੋਬਾ: 98155-11618, 
81959-25110

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template