Headlines News :
Home » » ਬੁਝਾਰਤਾਂ - ਤਸਵਿੰਦਰ ਸਿੰਘ ਬੜੈਚ

ਬੁਝਾਰਤਾਂ - ਤਸਵਿੰਦਰ ਸਿੰਘ ਬੜੈਚ

Written By Unknown on Monday 21 July 2014 | 01:51

1. ਚਾਲੀ ਚੋਰ ਇਕ ਸਿਪਾਹੀ, ਸਾਰਿਆਂ ਦੇ ਇਕ ਇਕ ਟਿਕਾਈ।
2. ਅੱਧ ਅਸਮਾਨ ਮਹਿਲ ਬਣਾਇਆ, ਹੇਠਾਂ ਵੱਲ੍ਹ ਨੂੰ ਬੂਹਾ ਲਾਇਆ।
3. ਨਿੱਕੀ ਜਿਹੀ ਲੱਕੜੀ ਵਾਸੇ ਦੀ, ਘਰ ਭੀੜਾ ਬਰੂ ਤਮਾਸੇ ਦੀ।
4. ਪਹਾੜੋਂ ਆਇਆ ਬਾਬਾ ਲਸ਼ਕਰੀ, ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ।
5. ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ।
6. ਆਲਾ ਭਰਿਆ ਕੌਂਡੀਆਂ ਦਾ, ਵਿਚ ਤੋਤਕੜੀ ਨੱਚੇ।
7. ਹਰ ਘਰ ਵਿਚ ਪਾਇਆ ਜਾਂਦਾ, ਸਵੇਰੇ- ਸ਼ਾਮ ਤਪਾਇਆ ਜਾਂਦਾ।
8. ਕੁੱਕੜੀ ਚਿੱਟੀ ਪੂਛ ਹਿਲਾਵੇ, ਦਮੜੀ-ਦਮੜੀ ਨੂੰ ਮਿਲ ਜਾਵੇ।
9. ਵਣ ਵਿਚ ਵੱਡਿਆਂ ਵਣ ਵਿਚ ਟੁਕਿਆ, ਨਾ ਰੱਖਿਆ ਨਰੰਗਾ,
ਭਾਂਤ-ਭਾਂਤ ਦੇ ਕੱਪੜੇ ਪਾਂਦਾ, ਫਿਰ ਵੀ ਰਹਿੰਦਾ ਨੰਗਾ।
10. ਆਪੇ ਮੈਨੂੰ ਚੀਰਿਆ, ਆਪੇ ਹੀ ਤੂੰ ਰੋਈ।

ਉੱਤਰ:- 1. ਹਲਟ ਦਾ ਕੁੱਤਾ 2. ਬਿਜੜੇ ਦਾ ਆਲ੍ਹਣਾ 3. ਊਰੀ, 4. ਬੱਦਲ 5. ਸੂਈ ਧਾਗਾ 6. ਜੀਭ 7. ਰੋਟੀ ਵਾਲਾ ਤਵਾ 
8. ਮੂਲੀ 9. ਗਜ਼ 10. ਪਿਆਜ਼


ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ ਸਮਰਾਲਾ।
ਜ਼ਿਲ੍ਹਾ ਲੁਧਿਆਣਾ।
ਮੋਬਾ: 98763-22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template