ਵਾਸਤਾ ਈ ਧੀ ਦਾ ਤੈਨੂੰ,ਧਰਮੀ ਬਾਬਲਾ ਵੇ,ਹੱਥ ਨਾ ਤੂੰ ਨਸ਼ਿਆਂ ਨੂੰ ਲਾ,
ਵੇਖੀਂ ਕਿਤੇ ਪੈਰਾਂ ਥੱਲੇ ਜਾਣ ਨਾਂ ਲਿਤਾੜੇ,ਮੇਰੇ ਕੱਚੀਆਂ ਕਰੂੰਬਲਾਂ ਜਿਹੇ ਚਾਅ।
ਛੋਟੇ ਜਿਹੇ ਮੂੰਹੋਂ ਸੁਣ ਵੱਡੀ ਸਾਰੀ ਗੱਲ ਸ਼ਾਇਦ ਤੈਨੂੰ ਆਵੇ ਨਾ ਯਕੀਨ ਵੇ,
ਨਸ਼ਿਆਂ ਦੇ ਹੜ੍ਹਾਂ ਵਿੱਚ ਅੱਖੀਂ ਦੇਖੇ ਰੁੜ੍ਹਦੇ ,ਕਈ ਵਿੱਘੇ ਅਤੇ ਏਕੜਾਂ ਜ਼ਮੀਨ ਵੇ।
ਘੁਣ ਵਾਂਗੂੰ ਲੱਗ ਜਾਂਦੇ ਵਸਦੇ ਘਰਾਂ ਨੂੰ ਇਹ, ਛੱਡਦੇ ਨੇ ਕਰਕੇ ਤਬਾਹ।
ਵਾਸਤਾ ਈ……………….।
ਆਣ ਇੱਜ਼ਤਾਂ ਤੇ ਧਨ ਦੌਲਤਾਂ ਨਾ ਛੱਡਦੇ ਇਹ,ਫੇਰ ਖਾਂਦੇ ਨੇ ਸ਼ਰੀਰ ਨੂੰ,
ਆਪਣੇ ਹੀ ਹੱਥੀਂ ਲੋਕੀਂ ਮੌਤ ਨੂੰ ਵਿਹਾਜਦੇ ਨੇ,ਦੋਸ਼ ਕਾਹਦਾ ਦੇਣਾ ਤਕਦੀਰ ਨੂੰ,
ਪਹਿਲਾਂ2 ਸ਼ੌਕ ਨਾਲ ਖਾਂਦੇ ਜਿਹੜੇ ਨਸ਼ਿਆਂ ਨੂੰ,ਫੇਰ ਨਸ਼ੇ ਜਾਂਦੇ ਉਨ੍ਹਾਂ ਨੂੰ ਹੀ ਖਾ।
ਵਾਸਤਾ ਈ……………….।
ਨਿੱਕੇ 2 ਸਿਰਾਂ ਕੋਲੋਂ ਜਾਂਦੀ ਨਹੀਂ ਸੰਭਾਲੀ,ਬੜੀ ਭਾਰੀ ਜਿੰਮੇਵਾਰੀਆਂ ਦੀ ਪੱਗ ਵੇ,
ਰੋਂਦਿਆਂ ਬਾਲਾਂ ਦੇ ਹੰਝੂ ਪੂੰਝੇ ਨਾ ਕੋਈ ਬਾਪ ਬਿਨਾ,ਵੇੁਖਦਾ ਤਮਾਸ਼ਾ ਸਾਰਾ ਜੱਗ ਵੇ,
ਰਾਖੀ ਆਪ ਕਰਦੇ ਨੇ ਮਾਲੀ ਜਿਹੜੇ ਫੁੱਲਾਂ ਦੀ, ਉਹ ਲੈਂਦੇ ਜੂਨ ਮਹਿਕਾਂ ਦੀ ਹੰਢਾ।
ਵਾਸਤਾ ਈ……………….।
ਉੱਜੜੇ ਘਰਾਂ ਦੇ ਘਰਾਂ ਦੇ ਵਿੱਚ ਗਮ ਹੀ ਪ੍ਰਾਹੁਣੇ ਆਂਉਂਦੇ,ਸ਼ਗਨਾਂ ਦੀ ਆਵੇ ਨਾਂ ਤਰੀਕ ਵੇ,
ਦਿੰਦਾ ਨਾ ਦਿਲਾਸਾ ਕੋਈ ਮਾਪਿਆਂ ਦੇ ਬਾਝੌਂ,ਸਭ ਤਾਏ ਚਾਚੇ ਬਣਦੇ ਸ਼ਰੀਕ ਵੇ,
ਮਾਰਦੇ ਨੇ ਸਭ ਲੋਕ ਹਵਾ ਵਿੱਚ ਗੰਢਾਂ ਬਾਪੂ,ਇੱਕ ਵੀ ਨਾ ਪਾਲਦਾ ਵਫਾ।
ਵਾਸਤਾ ਈ……………….।
ਸੁੰਨੀਆਂ ਕੁੱਖਾਂ ਦੇ ਵਿੱਚ ਦੇਣ ਮਾਵਾਂ ਮੁੱਕੀਆਂ ਤੇ,ਉੱਚੀ 2 ਪਾਂਉਂਦੀਆਂ ਨੇ ਵੈਣ ਵੇ,
ਕਾਬੂ ਕਿਊਂ ਨਹੀ ਹੁੰਦਾ ਤੈਥੋਂ ਨਸ਼ਿਆਂ ਦਾ ਦੈਂਤ ਇਹ ਸੁੱਤੀ ਸਰਕਾਰ ਤਾਂਈਂ ਕਹਿਣ ਵੇ,
ਦੱਬ ਉਹਦੀ ਪੈੜ ਜਿਹੜਾ ਮੌਤ ਦੇ ਪੈਗਾਮ ਨੂੰ ਨੀ,ਦਿੰਦੈ ਸਰਹੱਦਾਂ ਵੀ ਟਪਾ।
ਵਾਸਤਾ ਈ……………….।
ਹਾੜਾ ਰੱਬਾ! ਧੀ ਕੋਈ ਮੇਰੇ ਸੋਹਣੇ ਵਤਨਾਂ ਦੀ,ਹੱਡੀਂ ਨਾ ਹੰਡਾਵੇ ਇਹ ਸਰਾਪ ਵੇ,
ਮਹਿੰਦੀਆਂ ਦੀ ਰੁੱਤੇ ਜਿਹਦੇ ਰੰਗ ਰੁੱਸ ਜਾਣ,ਜਦੋਂ ਡੋਲੀ ਖੁਦ ਤੋਰੇ ਨਾ ਕੋਈ ਬਾਪ ਵੇ,
ਮਮਤਾ ਦਾ ਘੁੱਟ ਮੇਰੀ ਅਮੜੀ ਨੇ ਦਿੱਤਾ,ਇਹਨੂੰ ਫਰਜ਼ਾਂ ਦਾ ਜਾਗ ਤੂੰ ਵੀ ਲਾ।
ਵਾਸਤਾ ਈ……………….।
ਕੈਪਸੂਲ ਗੋਲੀਆ ਤੇ ਭੁੱਕੀਆ ਸਮੈਕ,ਸਭ ਲੱਗ ਗਏ ਪੰਜਾਬ ਨੁੰ ਗ੍ਰਹਿਣ ਵੇ,
ਲੋਕ ਲਹਿਰ ਬਣ ਕੁੱਝ ਕਰਨਾ ਹੀ ਪੈਣਾ,ਹੁਣ ਹੁੰਦਾ ਨਹੀਂ ‘ਪੁਸ਼ਪ’ਕੋਲੋਂ ਸਹਿਣ ਵੇ,
ਕਲਮ ਦੀ ਨੋਕ ਵਿੱਚੋਂ ਅੱਖਰਾਂ ਦਾ ਬੰਨ ਲਾਵਾਂ,ਥੰਮ ਜਾਏ ਜੇ ਛੇਵਾਂ ਦਰਿਆ।

ਪੁਸ਼ਪਿੰਦਰ ਕੌਰ
‘ਮੋਰਿੰਡਾ’
94170-51627
0 comments:
Speak up your mind
Tell us what you're thinking... !