Headlines News :
Home » » ਕੀਰਤਨ ਦਰਬਾਰ ਅਤੇ ਰਾਗ ਦਰਬਾਰ - ਭਾਈ ਕਰਨੈਲ ਸਿੰਘ ਧਮਾਈ

ਕੀਰਤਨ ਦਰਬਾਰ ਅਤੇ ਰਾਗ ਦਰਬਾਰ - ਭਾਈ ਕਰਨੈਲ ਸਿੰਘ ਧਮਾਈ

Written By Unknown on Monday 21 July 2014 | 02:07

ਲੇਖ ਲਿਖਣ ਤੋਂ ਪਹਿਲਾਂ ਦਾਸ ਉਹਨਾਂ ਸਭ ਪਾਠਕਾਂ ਦਾ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਦੇਸ਼ ਵਿਦੇਸ਼ ਤੋਂ ਪਿਛਲੇ ਆਰਟੀਕਲ ਪੜ੍ਹਕੇ, ਹੌਂਸਲਾ ਦਿੱਤੇ ਅਤੇ ਹੁੰਗਾਰਾ ਭਰਿਆ ਬਾਅਦ ਵਿੱਚ ਕਾਫੀ ਸਮਾਂ ਫੋਨ ਆਉਂਦੇ ਰਹੇ ਕਿ ਅੱਗੇ ਕੁਝ ਹੋਰ ਲਿਖੋ। ਇਸ ਕਰਕੇ ਇਹ ਲੇਖ ਲਿਖ ਰਿਹਾ ਹਾਂ।
ਲੇਖ ਲਿੱਖਣ ਦਾ ਮਨੋਰਥ ਇਹ ਨਹੀ ਕਿ ਦਾਸ ਕੋਈ ਕੰਨਾ ਦਾ ਵਡਿਆਈ ਜਾਂ ਸਹੋਰਤ ਖਦਣੀ ਚਾਹੁੰਦਾ ਹੈ ਇਹ ਤਾਂ ਮਨ ਦੀ ਭਾਵਨਾ ਹੈ। ਜੋ ਪਾਠਕਾਂ ਨਾਲ ਸਾਂਝੀ ਹੋ ਜਾਂਦੀ ਹੈ ਅਤੇ ਵਿਚਾਰਾਂ ਦਾ ਮਿਲਾਪ ਹੋ ਜਾਂਦਾ ਹੈ। ਇਸ ਲੇਖ ਵਿੱਚ ਦਾਸ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਪਰ ਦਾਸ ਦੇ ਮਨ ਨੂੰ ਜੋ ਠੇਸ ਪਹੁੰਚੀ ਹੈ ਉਹ ਸਾਂਝੀ ਕਰਨ ਜਾ ਰਿਹਾ ਹੈ।
ਆਦਿ ਕਾਲ ਮੁੱਢ ਤੋਂ ਹੀ ਇਨਸਾਨੀ ਮਨ ਦੀਆਂ ਗਹਿਰੀਆਂ ਪਰਤਾਂ, ਧੁਰ ਅੰਦਰਲੀਆਂ ਗਹਿਰਾਈਆਂ ਤੱਕ ਕਿਸੇ ਇੱਕੋ ਇੱਕ ਪਰਮ ਪਿਤਾ ਨਾਲ ਜੁੜੀਆਂ ਮਹਿਸੂਸ ਹੁੰਦੀਆਂ ਹਨ। ਇਸ ਗਹਿਰਾਈ ਤੱਕ ਪਹੁੰਚਣ ਲਈ ਮਨ ਦੀ ਇਕਾਗਰਤਾ ਸਹਿਜਤਾ ਅਤੇ ਵਾਤਾਵਰਣ ਦੇ ਸ਼ਾਂਤਮਈ ਹੋਣ ਜਰੂਰੀ ਹੈ। ਅਸੀਂ ਆਮ ਇਸ਼ਤਿਹਾਰ ਪੜ੍ਹਦੇ ਹਾਂ ਕਿ ਫਲਾਣੀ ਜਗ੍ਹਾ ਤਰਤੀਬਵਾਰ, ਐਨਵਾਂ ਸਾਲਾਨਾ  ਕੀਰਤਨ ਦਰਬਾਰ ਹੋ ਰਿਹਾ ਜਿਸ ਵਿੱਚ ਪੰਥ ਪ੍ਰਸਿੱਧ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਥੱਲੇ ਨੋਟ : ਚਾਹ ਪਕੌੜੇ, ਦੇਸੀ ਘਿਉ ਦੀਆਂ ਜਲੇਬੀਆਂ, ਡਾਕਟਰੀ ਮੁਆਇਨਾ, ਜੂਸ, ਚਾਟ, ਲੰਗਰ ਦੀ ਸੇਵਾ ਆਦਿ।
ਉਸ ਅਕਾਸ਼ ਪੁਰਖ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤੂ ਮਿਟਾਈ, ਦੀ ਕੀਰਤੀ ਕਰਨੀ, ਸ਼ਬਦ ਬਾਣੀ ਦਾ ਰਸ ਲੈਂਦੇ ਹੋਏ ਆਪਣੇ ਆਪ ਨੂੰ ਉਸ ਦੇ ਨਾਮ ਵਿੱਚ ਭਿੱਜ ਕੇ ਰੰਗੇ ਹੋਏ ਮਹਿਸੂਸ ਕਰਨਾ ਹੀ ਕੀਰਤੀ ਹੈ। ਪਰ ਕੁਝ ਰਾਗੀ ਸਿੰਘਾਂ ਨੇ ਆਪਣੇ ਅਮੀਰ, ਅਮੁੱਲ ਖਜਾਨੇ ਨੂੰ ਸਿੱਖਣ, ਸਮਝਣ ਜਾਂ ਪ੍ਰਚਾਰ ਕਰਨ ਦੀ ਬਜਾਏ ਹਲਕੀਆਂ ਫੁਲਕੀਆਂ, ਫਿਲਮੀ ਜਾਂ ਬਾਹਰੀ ਤਰਜਾਂ ਦੇ ਅੰਤਰਿਆਂ ਉਪਰ ਗੁਰਬਾਣੀ ਗਾਇਨ ਕਰਨ ਵਿੱਚ ਪ੍ਰਸਿੱਧੀ ਖੱਟੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਇਹ ਪ੍ਰਸਿੱਧੀ ਦਿੱਤੀ ਕਿਸੇ ਨੇ ਹੈ ਉਹਨਾਂ ਨੇ ਜਿਹਨਾਂ ਨੂੰ ਬਾਬੇ ਨਾਨਕ ਦੀ ਸੰਗੀਤ ਪੱਧਤੀ ਬਾਰੇ ਬਿਲਕੁਲ ਗਿਆਨ ਨਹੀਂ, ਚਾਹੀਦਾ ਇਹ ਸੀ ਕਿ ਇਹੋ ਜਿਹੇ ਜੱਥਿਆਂ ਨੂੰ ਅਕਾਲ ਤਖਤ ਸਦ ਕੇ ਪੁੱਛਿਆ ਜਾਂਦਾ ਕਿ ਤੁਸੀਂ ਕਿਥੋਂ ਸਿੱਖਿਆ ਜਾਂ ਗੁਰਬਾਣੀ ਦੀ ਸੰਖਿਆ ਲਈ ਹੈ ਮੇਰੇ ਮਨ ਨੁੂੰ ਬਹੁਤ ਠੇਸ ਪਹੁੰਚਦੀ ਹੈ । ਜਦੋਂ ਆਮ ਮੋਬਾਇਲ, ਦੁਕਾਨਾਂ, ਸਮਾਗਮਾਂ, ਗੁਰਦੁਆਰਿਆਂ ਵਿੱਚ ਇਹੋ ਜਿਹੇ ਰਾਗੀਆਂ ਵੈਸੇ ਰਾਗੀ ਲਿਖਣ ਜਾਂ ਕਹਾਉਣ ਦੇ ਹੱਕਦਾਰ ਨਹੀਂ ਜਿਹਨਾਂ ਨੇ ਸਾਰਿਆਂ ਨੂੰ ਜਨ ਸਧਾਰਨ ਲੋਕ ਸਮਝ ਲਿਆ ਹੈ । ਜਦੋਂ ਕਿਤੇ ਹੱਥੋਂ ਗੋਲਕ ਜਾਂ ਜਮੀਨ ਜਾਇਦਾਦ ਹੱਥੋਂ ਖਿਸਕਦੀ ਨਜ਼ਰ ਆਉਂਦੀ ਹੈ ਤਾਂ ਫਿਰ ਕਿਦਾਂ ਭਾਝੜਾਂ ਪੈਂਦੀਆਂ ਨੇ ਕੀ ਗੁਰੂ ਘਰ ਦੀ ਇਹ ਅਮਾਨਤ ਜਾਂ ਖਜਾਨਾ ਨਹੀਂ ਜੋ ਬਾਣੀ ਨੂੰ ਗਾ-ਗਾ ਕੇ ਅਸਲ ਗੁਰਮਤਿ ਸੰਗੀਤ ਤੋਂ ਤੋੜਿਆ ਜਾ ਰਿਹਾ ਹੈ ।
ਮੈਂ ਇੱਕ ਸਮਾਗਮ ਤੋਂ ਕੀਰਤਨ ਕਰਕੇ ਵਾਪਸ ਆਉਣ ਹੀ ਲੱਗਾ ਸੀ ਕਿ ਤਾਂ ਸਪੀਕਰ ਵਾਲੇ ਨੇ ਬੜੇ ਚਾਅ ਨਾਲ ਇੱਕ ਰਾਗੀ ਸਿੰਘ ਦਾ ਸ਼ਬਦ ਲਾਇਆ ਜੋਕਿ ਇੰਨ ਬਿਨ ਫਿਲ਼ਮੀ ਤਰਜ ਉਪਰ ਸੀ ਸੁਣ ਕੇ ਮਨ ਨੂੰ ਬਹੁਤ ਠੇਸ ਪਹੁੰਚੀ ਕਾਸ਼ ਜਿੰਨੀ ਮਿੱਠੀ, ਸੁਰੀਲਾ ਗਲ਼ਾ ਹੈ ਜੇਕਰ ਗੁਰੂ ਦੇ ਆਸ਼ੇ ਅਨੁਸਾਰ ਗਾਉਂਦਾ ਤਾਂ ਗੁਰੂ ਪੱਖੋਂ ਵੀ ਸੱਚਾ ਤੇ ਸੂਝਵਾਨ ਵਿਦਵਾਨ ਸੰਗਤਾਂ ਨੇ ਵੀ ਸਵੀਕਾਰਨਾ ਸੀ (ਸ਼ਬਦ ਦੀ ਪੰਗਤੀ ਇਸ ਤਰ੍ਹਾਂ ਹੈ ਸਾਵਣਿ ਸਰਸੀ ਕਾਮਣੀਚਰਨ ਕਮਲ ਸਿਉ ਪਿਆਰ ।। ਫਿਲਮੀ ਹਿੰਦੀ ਗਾਣਾ ਹੈ - ਸਾਵਣ ਕਾ ਮਹੀਨਾ ਪਵਨ ਕਰੇ ਸ਼ੌਰ ...... ਹੁਣ ਇਸ ਨੂੰ ਪ੍ਰਸਿੱਧੀ ਕਿਹੜੀਆਂ ਕੀਰਤਨ ਸੁਸਾਇਟੀਆਂ ਨੇ ਦਿੱਤੀ ਹੈ । ਸੋਚਣ ਦੀ ਲੋੜ ਹੈ।
ਇੱਥੇ ਆਪਣੀ ਇੱਕ ਹੱਡਬੀਤੀ ਲਿਖ ਰਿਹਾ ਹਾਂ ਇੱਕ ਵਾਰ ਮੈਂ ਸਬਜੀ ਮੰਡੀ ਵਿੱਚੋਂ ਲੰਘ ਰਿਹਾ ਸੀ ਕਿ ਇੱਕ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਬੰਧਕ ਜੋ ਸ਼ਹਿਰ ਦੇ ਇਲਾਕੇ ਦੇ ਸਨ, ਪਰਚੀਆਂ ਕੱਟ ਰਹੇ ਸਨ ਤੇ ਇਸ਼ਤਿਹਾਰ ਵੀ ਲਗਾ ਰਹੇ ਸਨ। ਕੁਝ ਪ੍ਰਬੰਧਕ ਮੈਨੂੰ ਕਹਿਣ ਲੱਗੇ ਤੁਸੀਂ ਕੀਰਤਨ ਦੇ ਕਦਰਦਾਨ, ਆਸ਼ਕ ਹੈ ਤੁਸੀਂ ਜਰੂਰ ਪਹੁੰਚਣਾ ਸਾਡੇ ਸਮਾਗਮ ਦੀ ਹਾਜ਼ਰੀ ਭਰਨੀ ਅਤੇ ਪਰਚੀ ਜੋ ਸ਼ਰਧਾ । ਮੈਂ ਪਰਚੀ ਕਟਾਉਣ ਲਈ ਜੇਬ ਵਿੱਚੋਂ ਰੁਪਏ ਕੱਢੇ ਅਤੇ ਦੇਣ ਹੀ ਲੱਗਾ ਸੀ ਕਿ ਮੈਂ ਸਵਾਲ ਕੀਤਾ ਪਹਿਲਾਂ ਜੱਥਿਆਂ ਬਾਰੇ ਤਾਂ ਦੱਸੋਂ ਕਿਹੜੇ-ਕਿਹੜੇ ਹਨ। ਜਦੋਂ ਇਸ਼ਤਿਹਾਰ ਪੜ੍ਹਿਆ, ਮੇਰੇ ਪੈਰਾਂ ਥੱਲਿਉ ਮਿੱਟੀ ਨਿਕਲ ਗਈ, ਆਹ ਜੱਥੇ ਇਹਨਾਂ ਕੋਲੋਂ ਤਾਂ ਅੱਜ ਤੱਕ ਗੁਰਮਤਿ ਦੀ ਕੋਈ ਚੀਜ਼ ਹੀ ਨਹੀਂ ਸੁਣੀ ਸਿਰਫ ਕਹਿਰਵਾ ਕਾਦਰਾਂ, ਤਾਲਾਂ ਤੱਕ ਹੀ ਸੀਮਿਤ ਨੇ ਤੇ ਲਾਈਟ ਗਾਉਂਦੇ ਨੇ । ਭਾਵੇਂ ਕੋਈ ਸਮਾਗਮ ਹੋਵੇ ਮੈਂ ਪ੍ਰਬੰਧਕਾਂ ਨੂੰ ਕਿਹਾ ਕਿ ਮੇਰਾ ਉਥੇ ਜਾਣਾ ਠੀਕ ਨਹੀਂ ਹੈ ਕਿਉਂਕਿ ਉਥੇ ਤਾਂ ਮੇਰੀ ਰੂਹ ਦੀ ਖੂਰਾਕ ਨਹੀ ਹੈ। ਪ੍ਰਬੰਧਕ ਕਹਿਣ ਲੱਗੇ ਕਿ ਅਸੀਂ ਮਹਿੰਗੇ ਜੱਥੇ ਇੱਕਤੀ ਹਜ਼ਾਰ ਅਤੇ ਇੱਕੀ ਹਜ਼ਾਰ ਤੱਕ ਜੱਥੇ ਬੁੱਕ ਕੀਤੇ ਨੇ ਤੁਹਾਨੂੰ ਪਸੰਦ ਨਹੀਂ ਆਏ ਮੈਂ ਜਵਾਬ ਦਿੱਤਾ ਤੁਸੀਂ ਮੈਨੂੰ 31,000/- ਰੁਪਏ ਦੇ ਦਿਉ ਤਾਂ ਵੀ ਮੈਂ ਨਹੀ ਸੁਣਦਾ ਇਨ੍ਹਾਂ ਰਾਗੀਆਂ ਨੂੰ, ਜਿਹੜੇ ਅਸਲ ਗੁਰਮਤਿ ਸੰਗੀਤ ਖਜਾਨੇ ਤੋਂ ਵਾਂਝੇ ਹਨ ।
ਹੁਣ ਗੱਲ ਕਰੀਏ ਰਾਗ ਦਰਬਾਰ ਦੀ ਰਾਗ ਦਰਬਾਰ ਬਾਰੇ ਸਿੱਖ ਸੰਗਤਾਂ ਵਿੱਚ ਇੱਕ ਹਉਆ, ਡਰ ਹੈ ਕਿ ਸਾਨੂੰ ਸਮਝ ਨਹੀਂ ਆਉਣੀ ਅਤੇ ਰਾਗੀ ਸਿੰਘ ਵੀ ਬਹੁਤੀ ਮੁਸ਼ੱਕਤ ਘਾਲਣਾ ਕਰਨ ਤੋਂ ਗੁਰੇਜ ਕਰਦੇ ਨੇ, ਜਿਸ ਦੇ ਨਾਲ ਤਬਲਾ ਵਾਦਕ ਵੀ ਵੱਡੇ ਤਾਲਾਂ ਅਤੇ ਉਨ੍ਹਾਂ ਦੀ ਵਜਾਈ ਤੋਂ ਅਣਜਾਣ ਹਨ।
ਅਸਲ ਗੁਰਮਤਿ ਸੰਗੀਤ ਨੂੰ ਸਮਝਣ ਅਤੇ ਸਿੱਖਣ ਲਈ ਚੰਗੇ ਗੁਣੀਜਨ ਵਿਦਵਾਨ ਗਵੱਈਏ ਜਾਂ ਰਾਗੀਆਂ ਦੀ ਸੰਗਤ ਕਰਨ ਦੀ ਲੋੜ ਹੈ।
ਸਾਡੀ ਸਿਰ ਮੌਰ, ਸਿੱਖ ਕੌਮ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਜਾਂ ਅਗਵਾਈ ਕਰਨ ਵਾਲੀ ਸ਼੍ਰੋ:ਗੁ:ਪ੍ਰ:ਕਮੇਟੀ ਦਾ ਵੀ ਸਮੇਂ-ਸਮੇਂ ਅਨੁਸਾਰ ਰਾਗ ਦਰਬਾਰ, ਮੰਜੀ ਸਾਹਿਬ ਵਿਖੇ ਕਰਵਾਉਣ ਦਾ ਪ੍ਰਬੰਧ ਹੁੰਦਾ ਹੈ ਪਰ ਹੁਣ ਉਥੇ ਵੀ ਰੰਗ ਬੱਝਦਾ ਨਹੀਂ ਜੋ ਕਦੇ ਬੱਝਿਆ ਕਰਦਾ ਸੀ । ਦਾਸ ਪੀ.ਟੀ.ਸੀ.ਲਾਈਵ ਤੇ ਕੁਝ ਚੰਗੇ ਜੱਥੇ ਜਿਨ੍ਹਾਂ ਨੇ ਕਾਫੀ ਮੁਸ਼ੱਕਤ, ਘਾਲਣਾ ਨਾਲ ਇਹ ਖਜਾਨਾ ਸਾਂਭਿਆ ਹੈ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ । ਕੁਝ ਜੱਥਿਆਂ ਬਾਰੇ ਲਿਖ ਰਿਹਾ ਹਾਂ । 
ਕੁਝ ਜੱਥੇ ਹਨ ਜੋ ਵੱਖਰੇ ਵੱਖਰੀਆਂ ਡਿਊਟੀਆਂ, ਚੌਂਕੀਆਂ ਦੋਰਾਨ ਇਹ ਬੰਦਸ਼ਾਂ ਗਾਉਂਦੇ ਹਨ ਜੋ ਇਸ ਤਰ੍ਹਾਂ ਹੈ। ਭਾਈ ਗੁਰਮੀਤ ਸਿੰਘ ਜੀ ਸ਼ਾਂਤ ਜਿਹਨਾਂ ਨੇ 31 ਰਾਗ ਤੰਤੀ ਸਾਜਾਂ ਨਾਲ ਵੱਖਰੇ ਵੱਖਰੇ ਚੌਂਕੀਆਂ ਦੋਰਾਨ ਗਏ          ਹਨ । ਵੈਸੇ ਵੀ ਹਰੇ ਕ ਚੌਂਕੀ ਵਿੱਚ ਜਰੂਰ ਕੋਈ ਪੁਰਾਤਨ ਬੰਦਸ਼ ਸੁਣਾਉਂਦੇ ਹਨ ਜੋ ਕਿ ਤਰੀਕਾਂ ਇਸ ਪ੍ਰਕਾਰ ਹਨ : 23.04.2014 ਆਸਾ ਦੀ ਵਾਰ ਵਿੱਚ ਸੇਵਕ ਕੀ ਅਰਦਾਸ ਪਿਆਰੇ ਨੂੰ - ਰਾਗ ਵਡਹੰਸ ਨੂੰ 9 ਮਾਤਰੇ ਮੱਤ ਤਾਲ ਵਿੱਚ ਅਤੇ 02.05.2014- ਆਸਾ ਦੀ ਵਾਰ ਵਿੱਚ ਆਸਾਵਰੀ ਰਾਗ ਵਿੱਚ ਸ਼ਬਦ ਗੁਰੂ ਅਰਜਨ ਸਚੁ ਸਿਰਜਣਹਾਰਾ, ਤਾਲ ਝਪਤਾਲ 10 ਮਾਤਰੇ 11 26.05.2014 ਬਿਲਾਵਲ ਦੀ ਚੌਂਕੀ ਵਿੱਚ ਮੈਂ ਚਾਰੇ ਕੁੰਡਾ ਭਾਲੀਆਂ, ਸ਼ਬਦ ਨੂੰ ਰਾਗ ਸਿੰਧੀ ਭੈਰਵੀ ਠੁਮਰੀ ਅੰਗ, ਤਾਲ ਕਹਿਰਵਾ ਅੱਠ ਮਾਤਰੇ, ਵਿਲੰਬਤ ਲੈਅ, ਦੂਸਰਾ ਸ਼ਬਦ ਜਾ ਕਉ ਹਰਿ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੁੂਰਾ ।। ਸ਼ਬਦ ਨੂੰ ਗੁਣਕਲੀ ਤਿੰਨ ਤਾਲ 16 ਮਾਤਰੇ ਵਿੱਚ ਗਾਇਨ ਕੀਤਾ ਅਤੇ ਭਾਈ ਸਾਹਿਬ ਨੇ ਜਲੰਧਰ ਵਿਖੇ ਵੀ 31 ਰਾਗ ਵੱਖਰੇ-ਵੱਖਰੇ ਜੱਥਿਆਂ ਪਾਸੋਂ ਰਾਗ ਰਤਨੁ ਕੀਰਤਨ ਦਰਬਾਰ ਵਿੱਚ ਗਾਇਨ ਕਰਵਾਏ ਸਨ ਜਿਸ ਤੋਂ ਖੁਸ਼ ਹੋ ਕੇ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ ਸ: ਅਵਤਾਰ ਸਿੰਘ ਮੱਕਰ ਜੀ ਨੇ ਖੁਸ਼ ਹੋ ਕੇ 50,000/- ਰੁਪਏ ਇਨਾਮ ਵਜੋਂ ਦਿੱਤੇ। ਭਾਈ ਰਣਧੀਰ ਸਿੰਘ ਜੀ ਨੇ ਅਸਾਵਰੀ, ਆਸਾ, ਭੈਂਰੋਉ ਧਨਾਸਰੀ ਤੇ ਬਲਾਵਲ ਰਾਗਾਂ ਨੂੰ       9 ਮਾਤਰੇ, 10 ਮਾਤਰੇ, 12 ਮਾਤਰੇ ਪੜਤਾਲਾਂ ਸਹਿਤ ਗਾਏ। ਭਾਈ ਸਰਬਜੀਤ ਸਿੰਘ ਨੇ 30.06.2014 ਨੂੰ ਬਲਾਵਲ ਚੌਂਕੀ ਵਿੱਚ ਤੇਰਾ ਜਨੁ ਰਾਮ ਰਸਾਇਣ ਮਾਤਾ ਸ਼ਬਦ ਨੂੰ ਰਾਗ ਭਟਿਆਰ ਨੂੰ 12 ਮਾਤਰੇ ਇੱਕ ਤਾਲ ਗਾਇਨ ਕੀਤਾ । ਇੱਥੇ ਦਾਸ ਜਿਕਰ ਕਰਨਾ ਚਾਹੁੰਦਾ ਹੈ ਕਿ ਉਪਰੋਕਤ ਰਾਗੀ ਸਿੰਘਾਂ ਨੇ ਜਦੋਂ ਕੀਰਤਨ ਕੀਤਾ ਤਾਂ ਮੱਕਰ ਸਾਹਿਬ ਨੂੰ ਉਚੇਚੇ ਤੌਰ ਤੇ ਫੋਨ ਕਰਕੇ ਵਧਾਈ ਦਿੱਤੀ ਅਤੇ ਇਹੋ ਜਿਹੇ ਰਾਗੀ ਸਿੰਘਾਂ ਨੂੰ ਪੀ.ਟੀ.ਸੀ.ਲਾਈਵ ਤੇ ਲਾਈਵ ਕੀਰਤਨ ਦੀ ਮੰਗ ਕੀਤੀ। ਇੱਥੇ ਮੱਕਰ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਸਿੱਖ ਬੀਬੀਆਂ ਕੀਰਤਨਕਾਰ ਜੋ ਕਿ ਗੁਰਮਤਿ ਸੰਗੀਤ ਗਹਿਰਾਈ ਤੱਕ ਸਮਝਦੇ ਹਨ ਅਤੇ ਗਾਉਂਦੇ ਹਨ ।ਜਿਵੇਂ ਕਿ ਬੀਬੀ ਹਰਮੀਤ ਕੌਰ, ਡਾ: ਨਿਵਿਧਤਾ ਕੌਰ ਪਟਿਆਲਾ, ਬੀਬੀ ਆਸ਼ੂ ਪ੍ਰੀਤ ਕੌਰ ਆਦਿ ਹੋਰ ਬਹੁਤ ਸਾਰੇ ਬੀਬੀਆਂ ਦੇ ਜੱਥੇ ਉਨ੍ਹਾਂ ਨੂੰ ਵੀ ਮੰਜੀ ਸਾਹਿਬ ਵਿਖੇ ਕਰਵਾਏ ਜਾਂਦੇ ਰਾਗ ਦਰਬਾਰਾਂ ਵਿੱਚ ਉਨ੍ਹਾਂ ਰਾਗੀ ਸਿੰਘਾਂ ਨਾਲ ਮੁਕਾਬਲਾ ਕਰਵਾਉਣਾ ਚਾਹੀਦਾ ਹੈ ਜੋ ਕਿ ਸਿਰਫ ਹਲਕੀਆਂ ਫੁਲਕੀਆਂ ਤਰਜਾਂ ਨਾਲ ਪੰਥ ਪ੍ਰਸਿੱਧ ਕਹਾਉਂਦੇ ਹਨ ਅਤੇ ਹੋ ਸਕੇ ਤਾਂ ਜੱਵਦੀ ਟਕਸਾਲ ਦੀ ਤਰਜ ਤੇ ਰਾਗ ਦਰਬਾਰ ਕਰਵਾਉਣੇ ਚਾਹੀਦੇ ਹਨ। ਬਹੁਤ ਘੱਟ ਕੀਤਰਨ ਸੁਸਾਇਟੀਆਂ ਹਨ ਜੋ ਰਾਗ ਦਰਬਾਰਾਂ ਵਲੋਂ ਨੂੰ ਪਹਿਲ ਦਿੰਦੀਆਂ ਹਨ। ਇਸ ਸਾਲ ਇਤਿਹਾਸਿਕ ਗੁਰਦੁਆਰਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਵਿਖੇ ਬਸੰਤ ਰਾਗ ਦਰਬਾਰ ਕਰਵਾਇਆ ਗਿਆ ਪ੍ਰਬੰਧਕ ਭਾਈ ਬਲਦੇਵ ਸਿੰਘ ਸਹੋਤਾ, ਭਾਈ ਅਮਰੀਕ ਸਿੰਘ ਹੁੰਦਲ ਕਨੇਡਾ ਦੇ ਸਹਿਯੋਗ ਨਾਲ ਪੰਥ ਪ੍ਰਸਿੱਧ ਜੱਥੇ ਭਾਈ ਅਵਤਾਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਦੇ ਜੱਥੇ ਨੇ ਪੂਰਬੀ ਅੰਗ ਵਿੱਚ ਬਸੰਤ ਰਾਗ ਨੂੰ ਵੱਡੇ ਤਾਲਾਂ ਵਿੱਚ ਗਾਇਨ ਕੀਤਾ ਜਿਸਦੀ ਸੰਗਤ ਪ੍ਰਸਿਧ ਤਬਲ ਵਾਦਕ ਉਸਤਾਦ ਕੈਲਾਸ਼ ਜੀ ਨੇ ਕੀਤੀ। ਭਾਈ ਗੁਰਦੇਵ ਸਿੰਘ ਫੁੱਲ ਕਨੇਡਾ ਪੰਚਮ ਸਵਾਰੀ 15 ਮਾਤਰੇ ਵਿੱਚ ਬਸੰਤ ਅਤੇ ਭਾਈ ਪ੍ਰਕਾਸ਼ ਸਿੰਘ ਗੁਰਦੁਆਰਾ ਮਿੱਠਾ ਟਿਵਾਣਾ, ਜਵੱਦੀ ਟਕਸਾਲ ਤੋਂ ਸਿੰਘਾਂ ਨੇ ਵੀ ਬਸੰਤ ਰਾਗ ਵੱਖੋ ਵੱਖਰੇ ਅੰਗਾਂ ਵਿੱਚ ਗਾਇਆ ਹੈ। ਉਪਰੋਕਤ ਪ੍ਰਬੰਧਕ ਕਮੇਟੀ ਦੇ ਨਾਮ ਇਸ ਕਰਕੇ ਲਿਖੇ ਹਨ ਕਿ ਬਾਕੀ ਕੀਰਤਨ ਸੁਸਾਇਟੀਆ ਨੂੰ ਗੁਰਮਤਿ ਸੰਗੀਤ ਗੁਰੂ ਨਾਨਕ ਸੰਗੀਤ ਪੱਧਤੀ ਨੂੰ ਬਚਾਉਣ ਦਾ ਉਪਰਾਲਾ ਕਰਨ ਨਹੀਂ ਤਾਂ ਕੋੌਮ ਤਾਂ ਪਹਿਲਾਂ ਹੀ ਬਹੁਤ ਖੱਜਲ ਖੁਆਰ ਹੋ ਗਈ ਹੈ ਅਤੇ ਹੋ ਰਹੀ ਹੈ। ਪਤਾ ਨਹੀਂ ਕਿਉਂ ਅਸਲ ਨੂੰ ਛੱਡ ਕੇ ਨਕਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਡਿੱਗੀਆਂ ਬਿਲਡਿੰਗਾਂ ਦੁਬਾਰਾ ਬਣਾਈਆਂ ਜਾ ਸਕਦੀਆਂ ਹਨ ਪਰ ਜੇ ਕਨਰਸ ਵਿਗੜ ਗਿਆ ਤਾਂ ਸੁਧਾਰਨਾ ਔਖਾ ਹੋ ਜਾਵੇਗਾ। ਇਹ ਕਾਰਜ ਨਿੱਡਰ ਨਿਧੜਕ ਅਤੇ ਗੁਰੂ ਨੂੰ ਸਮਰਪਤ ਹੋ ਕੇ ਹੀ ਹੋ ਸਕਦਾ ਹੈ ਨਾ ਕੀ ਕਿਸੇ ਬੰਦੇ ਨੂੰ।
ਅੰਤ ਵਿੱਚ ਦਾਸ ਦੀ ਸਮੂਹ ਕੀਤਰਨ ਸੁਸਾਇਟੀਆਂ ਪ੍ਰਬੰਧਕਾਂ ਅਤੇ ਆਮ ਜਨ ਸੁਧਾਰ ਸੰਗਤਾਂ ਨੂੰ ਬੇਨਤੀ ਹੈ ਕਿ ਅੱਛੇ ਕੀਤਰਨੀਏ ਜੋ ਗੁਰੂ ਦੇ ਆਛੇ ਅਨੁਸਾਰ ਗਾਉਂਦੇ ਹਨ। ਉਨ੍ਹਾਂ ਨੂੰ ਮਾਇਕ ਸਹਾਇਤਾ ਤੇ ਤਰਜੀਹ ਦਿੱਤੀ ਜਾਵੇ। ਬਾਕੀ ਕੱਚੇ ਪਿੱਲੇ ਤਾਂ ਬਥੇਰੇ ਬੈਂਕ ਬੈਲਿੰਸ ਪ੍ਰਾਪਰਟੀ ਤੇ ਫੋਕੀ ਸ਼ੋਹਰਤ ਕਮਾ ਚੁੱਕੇ ਹਨ। ਇਹ ਸੂਝਵਾਨ ਸੰਗਤਾਂ ਨੇ ਫੈਸਲਾ ਲੈਣਾ ਹੈ ਕਿ ਗੁਰਮਤਿ ਸੰਗੀਤ ਨੂੰ ਸੁਚਾਰੂ ਢੰਗ ਨਾਲ ਸੁਰਜੀਤ ਰੱਖਣਾ ਹੈ। ਕੀਰਤਨ ਦਰਬਾਰਾਂ ਨੂੰ ਮੇਲੇ, ਮਨੋਰੰਜਨ, ਵਪਾਰ ਦਾ ਸਾਧਨ ਬਣਨ ਤੋਂ ਗੁਰੇਜ ਕਰਨਾ ਕੇਵਲ ਤੇ ਕੇਵਲ ਸਾਦਾ ਲੰਗਰ ਸਿਰਫ ਭੁੱਖ ਨੁੂੰ ਮੁਟਾਉਣ ਤੱਕ ਸੀਮਿਤ ਹੋਵੇ ਉਸ ਨੂੰ ਤਰਜੀਹ ਦੇਣੀ ਨਾ ਕਿ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਨੁੂੰ। ਅਸਲੀ ਖੁਰਾਕ ਸਕੂਨ, ਆਨੰਦ, ਗੁਰੂ ਦੇ ਆਛੇ ਅਨੁਸਾਰ ਗੁਰੂ ਨੂੰ ਸਮਰਪਿਤ ਹੋ ਕੇ ਹੀ ਪ੍ਰਾਪਤ ਕਰ ਸਕਦੇ ਹਾਂ।


ਭਾਈ ਕਰਨੈਲ ਸਿੰਘ ਧਮਾਈ
ਜੇ.ਸੀ.ਟੀ.ਹੁਸ਼ਿਆਰਪੁਰ।
ਮੋਬ: 98727-34999

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template