Headlines News :
Home » » ਗਜ਼ਲ - ਬੀ.ਬੀ. ਬਾਤਿਸ਼

ਗਜ਼ਲ - ਬੀ.ਬੀ. ਬਾਤਿਸ਼

Written By Unknown on Monday 21 July 2014 | 02:17

ਬੜਾ ਖੁਦਗਰਜ ਹੋ ਗਿਆ ਹੈ ਇਨਸਾਨ ਅੱਜ ਕੱਲ੍ਹ
ਯਾਦ ਕਦ ਰੱਖਦਾ ਹੈ ਕਿਸੇ ਦਾ ਅਹਿਸਾਨ ਅੱਜ ਕੱਲ੍ਹ

ਅਵਾਮ ਦੀ ਹਾਲਤ ਜਦ ਬਦਲੇਗੀ ਵੇਖਾਂਗੇ
ਫਿਲਹਾਲ ਤੇ ਬਦਲੇ ਨੇ ਹੁਕਮਰਾਨ ਅੱਜ ਕੱਲ੍ਹ

ਅਸੂਲਾਂ ਨੂੰ ਕਿੱਲੀ ਟੰਗ ਕੇ ਤੇ ਵੇਚ ਕੇ ਜ਼ਮੀਰ ਆਪਣੀ
ਉਸ ਪਾ ਲਈ ਏ ਸ਼ਹਿਰ ’ਚ ਕੋਠੀ ਆਲੀਸ਼ਾਨ ਅੱਜ ਕੱਲ੍ਹ

ਨਿੱਤ ਬੇਪੱਤ ਹੋਣਾ ਤੇ ਸੁਰਖੀ ਅਖਬਾਰਾਂ ਦੀ ਬਣਨਾ
ਕਿਉਂ ਦੇਸ਼ ਦੀ ਔਰਤ ਦੀ ਏਹੀ ਹੈ ਪਹਿਚਾਣ ਅੱਜ ਕੱਲ੍ਹ

ਬਾਤਿਸ਼ ਵੇਖ ਇਨਸਾਨ ਦੀ ਖੂਨੀ ਵਹਿਸ਼ਤ
ਮੈਂ ਰੋਂਦਾ ਤੱਕਿਆ ਹੈ ਇੱਕ ਕਬਰਿਸਤਾਨ ਅੱਜ ਕੱਲ੍ਹ

ਬੀ.ਬੀ. ਬਾਤਿਸ਼
98034-07735




Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template