Headlines News :
Home » » ਮੇਲਿਆਂ ਤੇ ਦੌੜ੍ਹਨ ਵਾਲੀਆਂ ਠੋਕਰਾਂ ਤੇ ਸੁਪਰੀਮ ਕੋਰਟ ਨੇ ਪਾਬੰਦੀ ਲਾਕੇ ਜੱਟਾਂ ਦੇ ਸ਼ੌਕ ਨੂੰ ਮਧੋਲਿਆਂ - ਗੁਰਦੇਵ ਸਿੰਘ ‘ਬੋਪਾਰਾਏ’

ਮੇਲਿਆਂ ਤੇ ਦੌੜ੍ਹਨ ਵਾਲੀਆਂ ਠੋਕਰਾਂ ਤੇ ਸੁਪਰੀਮ ਕੋਰਟ ਨੇ ਪਾਬੰਦੀ ਲਾਕੇ ਜੱਟਾਂ ਦੇ ਸ਼ੌਕ ਨੂੰ ਮਧੋਲਿਆਂ - ਗੁਰਦੇਵ ਸਿੰਘ ‘ਬੋਪਾਰਾਏ’

Written By Unknown on Tuesday 22 July 2014 | 01:16

                        ਕੋਈ ਬਹੁਤੀ ਪੁਰਾਣੀ ਗੱਲ ਨਹੀ, ਅੱਜ ਤੋਂ ਕੋਈ 25-30 ਸਾਲ ਪਹਿਲਾਂ ਬਹੁਤ ਸਾਰੇ ਜਿਮੀਦਾਰਾਂ ਨੂੰ ਮੈਂ ਬਲਦਾਂ ਨਾਲ ਖੇਤੀ ਕਰਦੇ ਵੇਖਿਆ ਹੈ। ਆਹ ਮਸ਼ੀਨੀ ਯੁੱਗ ਤਾਂ ਹੁਣ ਦੀਆਂ ਗੱਲ ਨੇ।ਇਸ ਬੰਜ਼ਰ ਪਈ ਧਰਤੀ ਉੱਪਰ ਕਿਸਾਨਾ ਨੇ ਪਹਿਲਾ ਇਸ ਗਊ ਦੇ ਜਾਇਆ ਦੀ ਮੱਦਦ ਨਾਲ ਬੀਜ਼ ਬੋਏ ਤੇ ਇਸ ਧਰਤੀ ਨੂੰ ਉਪਜਾਊ ਬਣਾਇਆ।ਉਸ ਸਮੇਂ ਤੋਂ ਹੀ ਗਊ ਨੂੰ ਮਾਂ ਦਾ ਦਰਜ਼ਾ ਦਿੱਤਾ ਗਿਆ।ਕਿਉਂਕਿ ਉਸ ਗਊ ਦੇ ਜਾਏ ਦਿਨ-ਰਾਤ ਕਿਸਾਨਾ ਨਾਲ ਖੇਤਾਂ ਵਿੱਚ ਕੰਮ ਕਰਦੇ ਸਨ।ਉਸ ਸਮੇਂ ਹਰ ਘਰ ਅੰਦਰ ਇੱਕ ਬੈਲਾਂ ਦੀ ਜੋੜੀ, ਕਿਸੇ ਤਕੜੇ ਜਿਮੀਦਾਰ ਦੇ ਘਰ ਦੋ ਜਾਂ ਤਿੰਨ ਜੋੜੀਆਂ ਵੀ ਹੁੰਦੀਆ ਸਨ।ਫਸ਼ਲਾਂ ਬੀਜਣ ਤੋਂ ਲੈਕੇ ਇਸ ਨੂੰ ਪਾਣੀ ਲਾਉਣਾ ਤੇ ਵੱਢ ਕੇ ਗਾਹੀ ਕਰਨ ਤੱਕ ਕੰਮ ਇਸ ਗਊ ਦੇ ਜਾਇਆਂ ਤੋਂ ਲਿਆ ਜਾਂਦਾ ਸੀ।ਦਿਨ-ਰਾਤ ਇਹਨਾਂ ਦੇ ਪਾਣੀ ਲਈ ਹੱਲਟ ਉੱਪਰ ਚੱਲਣਾ ਨਾਲ ਕੰਧੇ ਮੁਤਾੜੇ ਜਾਣਾ ਜਾਂ ਫਸ਼ਲ ਗਾਹੁਣ ਸਮੇਂ ਇਹਨਾਂ ਦੇ ਪੈਰਾਂ ਉੱਪਰ ਜ਼ਖਮ ਹੋ ਜਾਣਾ ਆਮ ਗੱਲ ਹੁੰਦੀ ਸੀ,ਹਰ ਸਮੇਂ ਇਹ ਗਊ ਦੇ ਜਾਇਆਂ ਨੇ ਕਿਸਾਨ ਦਾ ਸਾਥ ਦਿੱਤਾ।ਇਥੋਂ ਤੱਕ ਪੁਰਾਣੇ ਬਜ਼ੁਰਗ ਆਪਣੇ ਕੱਪੜੇ ਵੀ ਇਸ ਦੇ ਮੂਤਰ ਨਾਲ ਹੀ ਨਿਖਾਰ ਲੈਂਦੇ ਸਨ।
ਵਿਹਲ ਦੇ ਸਮੇਂ ਵਿੱਚ ਜਦੋਂ ਜ਼ਿਮੀਦਾਰ ਵਿਹਲੇ ਹੋ ਜਾਂਦੇ ਸਨ ਤਾਂ ਇਹ ਗਊ ਦੇ ਜਾਏ ਮੇਲਿਆਂ ਦਾ ਸ਼ਿੰਗਾਰ ਬਣਦੇ ਸਨ।ਗੱਡੇ ਜੋੜਕੇ ਮੇਲੇ ਉੱਪਰ ਜਾਣਾ ਤੇ ਰਸਤੇ ਵਿੱਚ ਗੱਡਿਆਂ ਦੀ ਦੌੜ ਲਵਾਉਣੀ,ਹੌਲੀ-ਹੌਲੀ ਮੇਲਿਆਂ ਵਿੱਚ ਹਲਟ ਦੌੜ੍ਹ ਤੇ ਸੁਹਾਗਾ ਦੌੜ੍ਹਾਂ ਵੀ ਹੋਣ ਲੱਗੀਆ।ਜਦੋਂ ਕੋਈ ਵਿਆਹ ਦਾ ਪ੍ਰੋਗਰਾਮ ਹੋਣਾ ਤਾਂ ਬਰਾਤ ਵੀ ਇਹਨਾਂ ਗੱਡਿਆਂ ਉੱਪਰ ਹੀ ਜਾਂਦੀ ਸੀ।ਇਸ ਦੌੜ੍ਹਾਂ ਵਿੱਚ ਕੋਈ ਬਹੁਤੇ ਵੱਡੇ ਇਨਾਮ ਵੀ ਨਹੀ ਸਨ ਹੁੰਦੇ,ਸਿਰਫ ਦੇਸ਼ੀ ਘਿਉਂ ਜਾਂ ਫਿਰ ਚਾਬੁਕ ਲਈ ਪੱਗ ਹੀ ਵੱਡਾ ਸ਼ਨਮਾਨ ਹੁੰਦੀ ਸੀ।ਹੌਲੀ-ਹੌਲੀ ਇਹ ਸਾਡਾ ਵਿਰਸਾ ਬਣ ਗਿਆ। 
ਸਮੇਂ ਦੀ ਗਤੀ ਨਾਲ ਲੋਕਾਂ ਗੱਡਿਆਂ ਨੂੰ ਹੋਲੇ ਕਰਕੇ ਰੇੜੀਆ ਬਣਾ ਲਈਆ।ਰੇੜ੍ਹੀਆਂ ਤੋਂ ਬਾਅਦ ਇਸ ਦਾ ਨਵਾਂ ਰੂਪ ਸਿਰਫ ਦੌੜ੍ਹਾਂ ਲਈ ਠੋਕਰਾਂ ਨੇ ਲੈ ਲਿਆ ਤੇ ਇਹ ਠੋਕਰਾਂ ਦੀਆਂ ਦੌੜ੍ਹਾਂ ਪ੍ਰਚੱਲਿਤ ਹੋ ਗਈਆ।ਅੱਜ ਪੂਰਾ ਪੰਜਾਬ,ਹਰਿਆਣਾ ਖਾਸ਼ ਕਰਕੇ ਮਾਲਵਾ ਅਤੇ ਦੁਆਬਾ ਇਹਨਾਂ ਖੇਡਾਂ ਨੂੰ ਕਬੱਡੀ ਦੀ ਤਰ੍ਹਾਂ ਮਾਂ-ਖੇਡ ਬਣਾ ਚੁੱਕਾ ਹੈ।ਅੱਜ਼ ਇਹਨਾਂ ਲਈ ਵੱਡੇ-ਵੱਡੇ ਇਨਾਮ ਮੋਟਰ-ਸਾਇਕਲ,ਕਾਰਾਂ ਤੱਕ ਦਿੱਤੇ ਜਾਂਦੇ ਹਨ।ਮਸ਼ੀਨੀ ਯੁੱਗ ਦੇ ਆਉਣ ਨਾਲ ਇਹ ਗਊ ਦੇ ਜਾਏ ਸਿਰਫ ਦੌੜਨ ਤੱਕ ਹੀ ਸੀਮਤ ਰਹਿ ਗਏ।ਜਿੰਨ੍ਹਾਂ ਪ੍ਰੀਵਾਰਾਂ ਨੇ ਇਸ ਵਿਰਸ਼ੇ ਨੂੰ ਸਾਂਭਕੇ ਰੱਖਿਆ ਹੈ,ਉਹਨਾਂ ਨੂੰ ਇਹ ਰਾਜਸਥਾਨ ਦੀਆਂ ਮੰਡੀਆਂ ਤੋਂ ਮਹਿੰਗੇ ਮੁੱਲ ‘ਚ ਖ੍ਰੀਦ ਕੇ ਲਿਆਉਣੇ ਪੈਂਦੇ ਹਨ।ਅੱਜ਼ ਲੱਖਾਂ ਨੌਜ਼ਵਾਨ ਬੇਰੁਜ਼ਗਾਰ ਜੋ ਇਸ ਸ਼ੌਕ ਨੂੰ ਕਿੱਤੇ ਦੀ ਤਰ੍ਹਾਂ ਅਪਣਾ ਰਹੇ ਹਨ।ਕਿਉਂਕਿ ਇਕ ਚੰਗੇ ਬੈਲ ਦਾ ਮੁੱਲ 4 ਤੋਂ 5 ਲੱਖ ਜਾਂ ਇਸ ਤੋਂ ਵੀ ੳੁੱਪਰ ਪੈ ਜਾਂਦਾ ਹੈ।ਇਸ ਕੰਮ ਵਿੱਚ ਕਿੰਨੀ ਟਰਾਂਸਪੋਰਟ ਇਹਨਾਂ ਨੂੰ ਮੇਲਿਆਂ ਵਿੱਚ ਪਹੁੰਚਾਉਣ ਲਈ ਲੱਗੀ ਹੋਈ ਹੈ।ਕਿੰਨੇ ਹੀ ਗਰੀਬ ਇਨ੍ਹਾਂ ਮੇਲਿਆਂ ਉੱਪਰ ਰੇਹੜ੍ਹੀਆ ਲਾਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਹਨ।
ਹੁਣ ਜਦੋਂ ਦੂਸਰੀ ਵਾਰ ਸੁਪਰੀਮ ਕੋਰਟ ਦਾ ਹੁਕਮ ਇਹਨਾਂ ਖੇਡਾਂ ਨੂੰ ਬੰਦ ਕਰਾਉਣ ਲਈ ਆਇਆ ਤਾਂ ਦਿਲ ਤੇ ਬਹੁਤ ਸੱਟ ਵੱਜੀ।ਇਹਨਾ ਦੇ ਬੰਦ ਹੋਣ ਨਾਲ ਕਿੰਨੇ ਨੌਜ਼ਵਾਨ ਬੇਰੁਜ਼ਗਾਰ,ਕਿੰਨੇ ਟ੍ਰਰਾਂਸਪੋਟਰ ਵਿਹਲੇ ਤੇ ਕਿੰਨੇ ਗਰੀਬ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਲੇ ਵਿਹਲੇ ਹੋ ਗਏ ਹਨ।ਬੰਦ ਕਰਾਉਣ ਵਾਲਿਆ ਨੇ ਇਹ ਤਾਂ ਕਦੀ ਸੋਚਿਆਂ ਹੀ ਨਹੀ,ਕਿ ਪੰਜਾਬ ਵਿੱਚ ਕਿੰਨੀਆਂ ਗਊਸ਼ਾਲਾ ਤੇ ਕਿੰਨੀਆਂ ਹੀ ਅਵਾਰਾਂ ਗਊਆਂ ਪਿੰਡਾਂ ਵਿੱਚ ਹਨ,ਉਹਨਾਂ ਨੂੰ ਪੇਟ ਭਰ ਖਾਣਾ ਏਹੀ ਜਿਮੀਦਾਰ,ਕਿਸਾਨ ਦਿੰਦੇ ਹਨ।
ਅੱਜ਼ ਅਸੀਂ ਪੁੱਛਣਾ ਚਾਹੁੰਦੇ ਹਾਂ,ਕਿ ਗਊ ਨੂੰ ਮਾਂ ਕਹਿਣ ਵਾਲੇ,ਮਾਂ ਨੂੰ ਵਿਰਧ ਆਸ਼ਰਮ (ਗਊਸ਼ਾਲਾ) ਵਿੱਚ ਛੱਡਣ ਵਾਲੇ ਮਾਂ ਦੀ ਘਰ ਰੱਖ ਕੇ ਸੇਵਾ ਤਾ ਕਰਨ।ਗਊ ਨੂੰ ਸ਼ਨੀਵਾਰ ਜਾਂ ਮੰਗਲਵਾਰ ਇਕ ਪੇੜਾਂ ਦੇਣ ਨਾਲ ਉਸ ਦਾ ਹਫਤਾ ਕਿਵੇਂ ਵੀਤ ਜਾਵੇਗਾ।ਉਸ ਨੂੰ ਹਫਤਾ ਭਰ ਪੇਟ ਭਰਨ ਲਈ ਏਹੀ ਕਿਸਾਨ ਪੱਠੇ ਦਿੰਦੇ ਹਨ।ਜੋ ਅਸਲ ਵਿੱਚ ਗਊ ਨੂੰ ਮਾਂ ਮੰਨਦੇ ਹਨ।ਅੱਜ਼ ਇਸ ਘੜੀ ਵਿੱਚ ਸਾਡੇ ਗਊਸ਼ਾਲਾ ਵਾਲੇ ਸਾਡੇ ਨਾਲ ਖੜ੍ਹੇ ਹਨ,ਜੋ ਹਕੀਕਤ ਜਾਣਦੇ ਹਨ।ਇਹਨਾਂ ਗਊ ਦੇ ਜਾਇਆਂ ਨੂੰ ਪਾਲਣਾ ਕੋਈ ਸੌਖਾ ਕੰਮ ਨਹੀ,ਇਕ ਬੈਲ ਲਈ ਦਿਨ ਵਿੱਚ ਤਿੰਨ ਤੋਂ ਚਾਰ ਕਿਲੋ ਦੁੱਧ,ਛੋਲਿਆਂ ਦਾ ਦਾਣਾ ਤੇ ਘਿਉ ਆਦਿ ਦਿੱਤਾ ਜਾਂਦਾ ਹੈ।ਜਿਸ ਦੀ ਕੀਮਤ ਰੋਜਾਨਾ 250-300 ਬਣਦੀ ਹੈ।ਘਰ ਵਿੱਚ ਇਹਨਾਂ ਦੇ ਬੈਠਣ ਲਈ ਵਧੀਆ ਰੇਤਾਂ,ਤੂੜੀ ਪਰਾਲੀ ਦਾ ਥਾਂ ਬਣਾਇਆ ਜਾਂਦਾ ਹੈ।ਕਿਸੇ ਬੈਲ ਨੂੰ ਗੋਹਾ ਤਾਂ ਕੀ ਮੂਤਰ ਤੱਕ ਨਹੀ ਲੱਗਣ ਦਿੱਤਾ ਜਾਂਦਾ।ਇਹਨਾਂ ਨੂੰ ਖਿਡਾਰੀ ਪੁੱਤਰ ਦੀ ਤਰ੍ਹਾਂ ਪਾਲ਼ਿਆ ਜਾਂਦਾ ਹੈ।
ਗੱਲ ਰਹੀ ਮੇਲੇ ਵਿੱਚ ਅੱਤਿਆਚਾਰ ਦੀ ਘੂਰ ਤੋਂ ਬਿਨਾਂ ਤਾਂ ਬੱਚਾਂ ਵੀ ਸਕੂਲ ਨਹੀ ਜਾਂਦਾ,ਜਦੋਂ ਮਾਂ-ਬਾਪ ਬੱਚੇ ਨੂੰ ਘੂਰ ਦੇ ਹਨ,ਕੀ ਉਦੋ ਪਿਆਰ ਨਹੀ ਕਰਦੇ?ਇਹ ਅੱਤਿਆਚਾਰ ਬਹੁਤ ਦੂਰ ਦੀ ਗੱਲ ਹੈ।ਅੱਜ਼ ਮੇਲਿਆਂ ਵਿੱਚ ਇਹ ਬੈਲ ਪੂਰੀ ਅਜ਼ਾਦੀ ਤੇ ਇਮਾਨਦਾਰੀ ਨਾਲ ਦੌੜ੍ਹਦੇ ਹਨ।ਚਾਬੁਕ ਕੋਲ ਕਿਸੇ ਤਰ੍ਹਾਂ ਦੀ ਕੋਈ ਆਰ,ਪੁਰਾਣੀ ਨਹੀਂ ਹੁੰਦੀ,ਚਾਬੁਕ ਕੋਲ ਕਿਸੇ ਤਰ੍ਹਾਂ ਦੀ ਕੋਈ ਆਰ,ਪੁਰਾਣੀ ਨਹੀਂ ਹੁੰਦੀ,ਬੈਲ ਦੇ ਰੱਸ਼ਾ ਤੱਕ ਨਹੀਂ ਮਾਰ ਸਕਦੇ।ਇਥੋਂ ਤੱਕ ਕੇ ਪੂੰਛ ਨੂੰ ਵਟਾ ਦੇਣ ਤੇ ਵੀ ਗੱਡੀ ਕੱਟ ਦਿੱਤੀ ਜਾਂਦੀ ਹੈ। ਜਿੱਥੋ ਤੱਕ ਨਸ਼ੇ ਦਾ ਸਵਾਲ ਹੈ,ਕਿਸੇ ਇਕ ਵਿਆਕਤੀ ਦੇ ਪਾਗਲਪਨ ਕਰਕੇ ਪੂਰੀ ਖੇਡ ਬੰਦ ਕਰਨਾ ਜਾਇਜ਼ ਨਹੀਂ।ਨਸ਼ੇ ਤਾਂ ਹਰ ਗੇਮ ਵਿੱਚ ਹਨ,ਇਥੋਂ ਤੱਕ ਕਿ ਉਲਾਪਿੰਕ ਤੱਕ ਨਸ਼ੇ ਚੱਲਦੇ ਹਨ।ਖਿਡਾਰੀਆਂ ਦੇ ਡੋਪ ਟੈਸ਼ਟ ਹੁੰਦੇ ਹਨ,ਸਾਬਤ ਹੋਣ ਤੇ ਤਗਮੇ ਵਾਪਿਸ ਲਏ ਜਾਂਦੇ ਹਨ,ਪਰ ਗੇਮਾਂ ਬੰਦ ਨਹੀ ਹੁੰਦੀਆ।ਰਾਮੂਵਾਲੀਆਂ ਸਾਹਿਬ ਨੇ ਇਕ ਵਾਰ ਬੜੀ ਵਧੀਆ ਉਦਾਰਣ ਦਿੱਤੀ ਸੀ,ਕਿ ਜੇਕਰ 10 ਜਾਂ 15 ਵੱਡੇ ਸ਼ਹਿਰਾਂ ਵਿੱਚ ਨਵ-ਵਿਆਹੁਤਾ ਕੁੜੀਆਂ ਦਾ ਕਤਲ ਦਾਜ਼ ਦੀ ਖਾਤਿਰ ਕਰ ਦਿੱਤਾ ਜਾਵੇ,ਤਾਂ ਉਸ ਦਾ ਇਲਾਜ਼ ਇਹ ਤਾਂ ਨਹੀ ਵਿਆਹ ਕਰਨੇ ਬੰਦ ਕਰ ਦਿੱਤੇ ਜਾਣ,ਉਸ ਦਾ ਇਲਾਜ਼ ਸਿਰਫ ਦੋਸ਼ੀਆ ਨੂੰ ਸਜ਼ਾ ਹੈ।ਇਸ ਲਈ ਅਸੀਂ ਮੰਗ ਕਰਦੇ ਹਾਂ,ਕਿ ਸਾਡੀ ਵਿਰਾਸਤੀ ਖੇਡ ਬੰਦ ਨਾ ਕਰਕੇ ਇਸ ਲਈ ਵਧੀਆ ਕਾਨੂੰਨ ਬਣਾਏ ਜਾਣ।ਖਾਸ ਵੱਡੇ ਮੇਲਿਆਂ ਉੱਪਰ ਇਹਨਾਂ ਬੈਲਾਂ ਦੇ ਬਲੱਡ ਟੈਸਟ ਹੋਣ।ਇਸ ਵਿੱਚ ਪੰਜਾਬ ਸਰਕਾਰ ਨੂੰ ਆਪਣਾ ਬਣਦਾ ਮੁੱਖ ਰੋਲ ਨਿਭਾਉਣਾ ਚਾਹੀਦਾ ਹੈ।ਮਾਨਯੋਗ ਸੁਪਰੀਮ ਕੋਰਟ ਕੋਲ ਬੇਨਤੀ ਹਾਂ,ਕਿ ਸਾਡੀ ਇਹ ਵਿਰਾਸਤੀ ਖੇਡ ਮੁੜ ਤੋਂ ਚਾਲੂ ਕਰਵਾਈ ਜਾਵੇ ਤਾਂ ਜੋ ਇਹਨਾਂ ਗਊ ਦੇ ਜਾਇਆ ਨਾਲ ਅਸਲ ਤੋਰ ਤੇ ਇਨਸਾਫ ਹੋ ਸਕੇ।ਕਿਤੇ ਇਹ ਗਊ ਦੇ ਜਾਏ ਆਪਣੇ ਘਰ ਤੋਂ ਹੀ ਪਰਾਏ ਨਾ ਹੋ ਜਾਣ।
                                                         
                                                     

 ਗੁਰਦੇਵ ਸਿੰਘ ‘ਬੋਪਾਰਾਏ’
                                                    ਪਿੰਡ- ਧਲੇਰ ਕਲਾਂ,
ਤਹਿ: ਮਲੇਰਕੋਟਲਾ (ਸੰਗਰੂਰ)
                                                          ਮੋ: 00971529302413 ਦੁਬਈ

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template