Headlines News :
Home » » ਕਿਸਾਨੀ ਤੋ ਵੱਧ ਮਿਹਨਤ ਕਿਥੇ - ਇਕਬਾਲ ਸਿੰਘ ਬਰਾੜ

ਕਿਸਾਨੀ ਤੋ ਵੱਧ ਮਿਹਨਤ ਕਿਥੇ - ਇਕਬਾਲ ਸਿੰਘ ਬਰਾੜ

Written By Unknown on Tuesday 22 July 2014 | 01:53

ਅੱਜ ਕੱਲ ਆਪਣੇ ਆਪ ਨੂੰ ਹਰ ਕੋਈ ਮਿਹਨਤੀ ਸਮਝਦਾ ਹੈ । ਜੇਕਰ ਸੋਚਿਆ ਜਾਵੇ ਕਿ ਸਭ ਤੋ ˆਵੱਧ ਮਿਹਨਤੀ ਕੌਣ ਹੈ ? ਤਾਂ ਸੁਭਾਵਿਕ ਹੀ ਸਾਡੇ ਮੂਹੋ ਆਪ ਮੁਹਾਰੇ ਨਿਕਲ ਜਾਂਦਾ ਹੈ ਕਿ ਕਿਸਾਨ । ਕਿਸਾਨ ਹੀ ਸਾਡੇ ਦੇਸ਼ ਦਾ ਅੰਨਦਾਤਾ , ਦੇਸ਼ ਦਾ ਪੇਟ ਪਾਲਣਹਾਰ ਅਤੇ ਸਭ ਤੋ ˆਵੱਧ ਮਿਹਨਤੀ ਮੰਨਿਆਂ ਜਾਂਦਾ ਹੈ । ਜਿਸ ਨੂੰ ਘਰ ਹੋਣ ਸਮੇ ˆਵੀ ਆਪਣੇ ਖੇਤਾਂ ਦਾ ਫਿਕਰ ਰਹਿੰਦਾ ਹੈ । ਉਸ ਲਈ ਤਾਂ ਛੁੱਟੀ ਵਾਲਾ ਐਤਵਾਰ ਵੀ ਨਹੀ ਬਣਿਆ ਹੈ ਅਤੇ ਸਰਕਾਰੀ ਛੁੱਟੀਆਂ ਤਾਂ ਕਿਥੇ । ਕਿਸਾਨ ਸਵੇਰੇ ਦਿਨ ਚੜਨ ਤੋ ਪਹਿਲਾਂ ਹੀ ਖੇਤਾਂ ਨੂੰ ਕੰਮ ਕਰਨ ਲਈ ਚੱਲ ਪੈਦੇ ˆਹਨ ਅਤੇ ਦਿਨ ਤੋ ˆਇਲਾਵਾ ਆਮ ਤੌਰ ਤੇ ਹੀ ਬਹੁਤ ਵਾਰੀ ਸਾਰੀ-ਸਾਰੀ ਰਾਤ ਵੀ ਇਨ੍ਹਾਂ ਦੀ ਖੇਤਾਂ ਵਿਚ ਹੀ ਲੰਘਦੀ ਹੈ । ਕਿਸਾਨ ਦੀ ਮਿਹਨਤ ਇੰਨੇ ਸਿੱਦਕ ਵਾਲੀ ਹੁੰਦੀ ਹੈ ਕਿ ਜੇਠ-ਹਾੜ ਦੀ ਧੁੱਪ ਹੋਵੇ ਜਾਂ ਪੋਹ ਮਾਘ ਦੀ ਠੰਡ ਸਭ ਇਸ ਵਾਸਤੇ ਇਕ ਸਮਾਨ ਹੁੰਦੀ ਹੈ । ਥੋੜਾ ਪਿੱਛੇ ਵੱਲ ਝਾਤ ਮਾਰੀਏ ਤਾਂ ਕਿਸਾਨ ਨੂੰ ਹੁਣ ਦੇ ਮੁਕਾਬਲੇ ਬਹੁਤ ਹੀ ਜਿਆਦਾ ਮਿਹਨਤ ਕਰਨੀ ਪੈਦੀ ਸੀ । ਪਰ ਅੱਜ ਵੀ ਅਜਿਹੇ ਬਹੁਤ ਸਾਰੇ ਕਿਸਾਨ ਹਨ ਜੋ ਅੱਜ ਵੀ ਉਨੀ ਮਿਹਨਤ ਹੀ ਕਰ ਰਹੇ ਹਨ । ਕਿਸਾਨ ਦੀ ਜਿੰਦਗੀ ਹੀ ਇਕ ਅਜਿਹੀ ਜਿੰਦਗੀ ਹੈ ਜੋ ਸੋਚਾਂ ਅਤੇ ਫਿਕਰਾਂ ਵਿਚ ਲੰਘ ਜਾਂਦੀ ਹੈ । ਜਿਵੇ ਕਿਸਾਨ ਨੂੰ ਫਿਕਰ ਹੁੰਦਾ ਹੈ ਕਿ ਖੇਤ ਵਹਾਉਣਾ ਬਾਰੇ, ਪਾਣੀ ਲਗਾਉਣ ਬਾਰੇ, ਬੀਜਣ ਬਾਰੇ, ਫਸਲ ਦੇ ਉਗਣ ਬਾਰੇ, ਫਸਲ ਨੂੰ ਗਰਮੀ ਜਾਂ ਠੰਡ ਤੋ ˆ ਬਚਾਉਣ ਬਾਰੇ, ਬਿਮਾਰੀਆਂ ਤੋ ˆਬਚਾਉਣ ਬਾਰੇ, ਫਸਲ ਦੇ ਪੱਕਣ ਤੇ ਕੁਦਰਤੀ ਕ੍ਰੋਪਾ ਤੋ ਬਚਣ ਬਾਰੇ ਅਤੇ ਅੰਤ ਵਿਚ ਫਸਲ ਦੇ ਮੰਡੀਕਰਣ ਬਾਰੇ । ਇੰਨੀ ਮਿਹਨਤ ਅਤੇ ਫਿਕਰਾਂ ਨਾਲ ਪੁੱਤਾਂ ਵਾਗੂ ਪਾਲੀ ਫਸਲ ਜਦ ਸਾਹੂਕਾਰ ਅਤੇ ਸਰਕਾਰਾਂ ਪੂਰੇ ਰੇਟ ਤੇ ਖਰੀਦ ਨਹੀ ਕਰਦੇ ਤਾਂ ਕਿਸਾਨ ਦਾ ਦਿਲ ਚਕਨਾ ਚੂਰ ਹੋ ਜਾਂਦਾ ਹੈ । ਜਿਸ ਕਾਰਨ ਉਸ ਦੇ ਸਿਰ ਤੇ ਫਸਲ ਅਤੇ ਘਰ ਦੇ ਖਰਚ ਦੇ ਕਰਜ ਦੀ ਪੰਡ ਦਿਨੋ ਦਿਨ ਵਧ ਰਹੀ ਹੁੰਦੀ ਹੈ । ਇਸ ਤਰ੍ਹਾਂ ਹੀ ਇਕ ਦਿਨ ਕੁਝ ਬਜੁਰਗ ਬੈਠ ਰਿਹਾ ਸੀ ਕਿ ਉਥੇ ਇਕ ਬਜੁਰਗ ਨੇ ਕਿਹਾ ਕਾਕਾ ਹੁਣ ਕਿਹੜੇ ਕੰਮ ਨੇ ਅੱਜ ਕੱਲ ਦੇ ਮੁੰਡੇ ਕਹਿੰਦੇ ਹਨ ਕਿ ਅਸੀ ਜਿਆਦਾ ਕੰਮ ਕਰਦੇ ਹਾਂ ਹੁਣ ਤਾਂ ਮਸੀਨੀ ਯੁੱਗ ਆ ਗਿਆ ਹੈ ਬਟਨ ਨੱਪਣ ਨਾਲ ਕੰਮ ਹੋ ਜਾਂਦਾ ਹੈ । ਕੰਮ ਤਾਂ ਸਾਡੇ ਸਮਿਆਂ ਵਿਚ ਹੁੰਦੇ ਸਨ । ਅਸੀ ਸਾਰਾ ਦਿਨ ਖੇਤਾਂ ਵਿਚ ਕੰਮ ਕਰਨਾ ਅਤੇ ਆਉਦੇ ਸਮੇ ਸਿਰਾਂ ਤੇ ਪਸ਼ੁੂਆਂ ਲਈ ਪੱਠੇ ਲੈ ਕੇ ਆਉਣੇ । ਫਿਰ ਹੱਥੀ ਕੁਤਰਾ ਕਰਕੇ ਡੰਗਰਾਂ ਨੂੰ ਪਾਉਣ ਤੋ ˆਬਾਅਦ ਰੋਟੀ ਖਾ ਕੇ ਕਿਤੇ ਅੱਧੀ ਰਾਤ ਨੂੰ ਸੌਦੇ ਸੀ । ਸਵੇਰੇ ਲੋਹੀ ਪਾਟਦੇ ਹੀ ਬਲਦ ਲੈ ਕੇ ਖੇਤਾਂ ਨੂੰ ਚੱਲ ਪੈਦੇ ਸਾਂ । ਹੁਣ ਮਸੀਨੀ ਯੁੱਗ ਨੇ ਲੋਕਾਂ ਨੂੰ ਇਨ੍ਹੇ ਸੋਹਲ ਬਣਾ ਦਿੱਤਾ ਹੈ ਕਿ ਭਾਵੇ ਹੁਣ 2 ਏਕੜ ਜਮੀਨ ਹੀ ਟਰੈਕਟਰ ਨਾਲ ਹੀ ਵਹਾ ਆਉਣ ਤਾਂ ਦੂਰੋ ਹੀ ਲੱਗ ਜਾਂਦੇ ਹਨ ਕਿ ਬੇਬੇ ਮੈ ਤਾਂ ਥੱਕ ਗਿਆ ਹਾਂ ਮੇਰੀਆਂ ਤਾਂ ਲੱਤਾਂ ਦੁੱਖੀ ਜਾਂਦੀਆਂ ਹਨ । ਪਰ ਇਕ ਗੱਲ ਚੇਤੇ ਰੱਖਿਓ ਕਿ ਜੇਕਰ ਕਿਸਾਨ ਇੰਨੀ ਮਿਹਨਤ ਕਰਨੀ ਛੱਡ ਦੇਵੇ ਤਾਂ ਲੱਗਪੱਗ ਅੱਧਾ ਮੁਲਕ ਭੁੱਖਾ ਰਹਿ ਸਕਦਾ ਹੈ । ਕਿਸਾਨ ਦੀ ਦਿਨ ਰਾਤ ਦੀ ਮਿਹਨਤ ਹੀ ਸਾਰੇ ਸੰਸਾਰ ਦਾ ਢਿੱਡ ਭਰ ਰਹੀ ਹੈ । ਅੰਤ ਵਿਚ ਮੈ ਇਹੀ ਕਹਿਣਾ ਚਾਹਾਗਾਂ ਕਿ ਆਓ ਆਪਾਂ ਸਾਰੇ ਪ੍ਰਮਾਤਮਾਂ ਅੱਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਕਿਸਾਨ ਨੂੰ ਬਲ ਬਖਸੇ , ਉਹ ਇਸੇ ਤਰ੍ਹਾਂ ਹੀ ਮਿਹਨਤੀ ਬਣਿਆ ਰਹੇ ਅਤੇ ਕਿਸਾਨੀ ਨੂੰ ਬਚਾਈ ਰੱਖੇ ।



ਇਕਬਾਲ ਸਿੰਘ ਬਰਾੜ
ਪਿੰਡ ਤੇ ਡਾਕ: ਭਲਾਈਆਣਾ
ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ-152101
ਮੋਬਾਇਲ ਨੰ: 98145-00156

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template