Headlines News :
Home » » ਨਸ਼ੇ ਬਣ ਰਹੇ ਹਨ ਜੀਊਣ ਦਾ ਸਹਾਰਾ - ਦਮਨਜੀਤ ਕੌਰ

ਨਸ਼ੇ ਬਣ ਰਹੇ ਹਨ ਜੀਊਣ ਦਾ ਸਹਾਰਾ - ਦਮਨਜੀਤ ਕੌਰ

Written By Unknown on Thursday 24 July 2014 | 03:44

ਪੰਜਾਬ 'ਚ ਨਸ਼ੇ ਦੇ ਕਾਰੋਬਾਰ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਕੀਤਾ ਹੈ, ਜਿਸ ਵਿੱਚ ਅਮੀਰ ਲੋਕਾਂ ਵੱਲੋਂ ਇਹ ਧੰਦਾ ਚਲਾਇਆ ਜਾਂਦਾ ਹੈ ਤੇ ਉਨ੍ਹਾਂ ਦੇ ਇਸ ਧੰਦੇ ਦਾ ਸ਼ਿਕਾਰ ਬਣਦੇ ਹਨ ਆਮ ਲੋਕ, ਸਾਡੇ ਪੰਜਾਬ ਦੇ ਨੌਜਵਾਨ ਤੇ ਇੱਥੋਂ ਤੱਕ ਕਿ ਛੋਟੇ ਛੋਟੇ ਬੱਚੇ ਵੀ। ਆਏ ਦਿਨ ਕੋਈ ਨਾ ਕੋਈ ਨਸ਼ੇ ਦੀ ਖੇਪ ਕਿਸੇ ਨਾ ਕਿਸੇ ਜਗ੍ਹਾ ਤੋਂ ਕਾਬੂ ਕੀਤੀ ਜਾਂਦੀ ਹੈ, ਪੰਜਾਬ ਲਈ ਇਹ ਕਥਨ ਹੁਣ ਆਮ ਹੋ ਗਿਆ ਹੈ ਕਿ ਪੰਜਾ ਦਰਿਆਵਾਂ ਵਾਲੀ ਇਸ ਧਰਤੀ ਤੇ ਛੇਵਾਂ ਦਰਿਆ ਨਸ਼ੇ ਦਾ ਵੱਗਦਾ ਹੈ। ਦੁਨੀਆਂ ਭਰ ਵਿੱਚ ਇਹ ਗੱਲ ਬਹੁਤ ਮਸ਼ਹੂਰ ਹੈ ਕਿ ਪੰਜਾਬ ਦੇ ਗੱਭਰੂ ੳੁੱਚੇ, ਲੰਮੇ ਜਵਾਨ ਤੇ ਜੋਸ਼ੀਲੇ ਹੁੰਦੇ ਹਨ ਪਰ ਹੁਣ ਅਜਿਹਾ ਸੁਣਨ ਨੂੰ ਤਾਂ ਮਿਲ ਜਾਂਦਾ ਹੈ ਪਰ ਦੇਖਣ ਨੂੰ ਨਹੀਂ ਮਿਲਦਾ। ਪੰਜਾਬ ਦੇ ਨੌਜਵਾਨਾਂ ਦੀਆਂ ਜਵਾਨੀਆਂ ਹੁਣ ਨਸ਼ਿਆਂ ਵਿੱਚ ਹੀ ਰੁਲ ਕੇ ਰਹਿ ਗਈਆਂ ਹਨ।
                                                     ਜਿੱਥੇ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ ੳੁੱਥੇ ਹੀ ਇੰਨ੍ਹਾਂ ਦੀ ਗਿਣਤੀ ਵਿੱਚ ਛੋਟੀ ਉਮਰ ਦੇ ਬੱਚੇ ਵੀ ਸ਼ਾਮਲ ਹੋ ਰਹੇ ਹਨ ਜਿੰਨਾਂ ਦੀ ਉਮਰ ਸਿਰਫ਼ 9 ਤੋਂ 15 ਸਾਲ ਹੂੰਦੀ ਹੈ ਤੇ ਇਨਂਾਂ ਵਿੱਚ ਜ਼ਿਆਦਾਤਰ ਬੱਚੇ ਉਹ ਹੁੰਦੇ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹੁੰਦੇ ਹਨ। ਜਿੰਨਾਂ ਨੂੰ ਅਸੀਂ ਦੇਸ਼ ਦਾ ਭਵਿੱਖ ਕਹਿੰਦੇ ਹਾਂ ਉਹੀ ਭਵਿੱਖ ਨਸ਼ੇ ਵਿੱਚ ਡੁੱਬਿਆ ਹੋਇਆ ਹੈ। ਇੱਥੇ ਗੱਲ ਸਿਰਫ ਗਰੀਬ ਬੱਚਿਆਂ ਦੀ ਹੀ ਨਹੀਂ ਸਗੋਂ ਇਸ ਵਿੱਚ ਅਮੀਰ ਘਰਾਂ ਦੇ ਮੁੰਡੇ ਵੀ ਸ਼ਾਮਲ ਹੁੰਦੇ ਹਨ ਜਿੰਨਾਂ ਨੇ ਨਸ਼ਿਆਂ ਨੂੰ ਆਪਣੇ ਜੀਊਣ ਦਾ ਜ਼ਰੀਆ ਬਣਾਇਆ ਹੋਇਆ ਹੈ ਤੇ ਸ਼ਾਇਦ ਸਾਨੂੰ ਇਹ ਗੱਲ ਕਹਿਣ 'ਚ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਨਸ਼ੇ ਦੇ ਇਸ ਜਾਲ ਵਿੱਚ ਕੁੜੀਆਂ ਵੀ ਫਸਦੀਆ ਜੲ ਰਹੀਆਂ ਹਨ। ਜੇ ਗੱਲ ਕਰੀਏ ਇਸ ਸਭ ਦੇ ਪਿੱਛੇ ਕਿਸੇ ਕਾਰਣ ਦੀ ਜਾਂ ਵਜਹ ਦੀ ਤਾਂ ਕਾਰਣ ਵੀ ਬਹੁਤ ਹਨ ਜੇ ਗੱਲ ਕਰੀਏ ਗਰੀਬ ਲੋਕਾਂ ਦੀ ਜਿੰਨਾਂ ਵਿੱਚ ਨੌਜਵਾਨ ਸ਼ਾਮਿਲ ਹੁੰਦੇ ਹਨ ਤਾਂ ਉਨਾਂ ਦਾ ਇੱਕੋ ਇੱਕ ਕਾਰਣ ਸਾਹਮਣੇ ਆਉਂਦਾ ਉਹ ਹੈ ਗਰੀਬੀ, ਗਰੀਬੀ ਕਰਕੇ ਨਾ ਤਾਂ ਉਹ ਦੋ ਸਮੇਂ ਦੀ ਰੋਟੀ ਖਾ ਸਕਦੇ ਹਨ ਤੇ ਨਾ ਹੀ ਉਨਾਂ ਕੋਲ ਕੋਈ ਪੱਕੇ ਰੋਜ਼ਗਾਰ ਦਾ ਸਾਧਨ ਹੁੰਦਾ ਹੈ ਤੇ ਉਹ ਨਸ਼ੇ ਨੂੰ ਹੀ ਆਪਣਾ ਸਹਾਰਾ ਬਣਾ ਕੇ ਆਪਣੀ ਜ਼ਿੰਦਗੀ ਜੀਊਣ ਲੱਗ ਜਾਂਦੇ ਹਨ ਜੇ ਦੂਜੇ ਸ਼ਬਦਾਂ 'ਚ ਕਹਿ ਲਈਏ ਤਾਂ ਮਤਲਬ ਕੇ ਬੇਰੋਜ਼ਗਾਰੀ। ਹੁਣ ਜੇ ਗੱਲ ਕਰੀਏ ਅਮੀਰ ਘਰਾਨੇ ਦੇ ਨੌਜਵਾਨਾਂ ਦੀ ਜੋ ਨਸ਼ੇ ਵਿੱਚ ਆਪਣੀ ਜਵਾਨੀ ਰੋਲ ਰਹੇ ਹਨ ਤਾਂ ਇਸ ਪਿੱਛੇ ਦੇ ਕਾਰਣ ਤਾਂ ਹੋਰ ਵੀ ਹੈਰਾਨੀਜਨਕ ਹਨ। ਸਭ ਤੋਂ ਪਹਿਲਾਂ ਕਾਰਣ ਤਾਂ ਇਹ ਹੈ ਕਿ ਜੇ ਕਿਸੇ ਨੌਜਵਾਨ ਦਾ ਦਿਲ ਟੁੱਟ ਜੇ, ਮਤਲਬ ਸਿੱਧੇ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਜੇ ਕਿਸੇ ਨੌਜਵਾਨ ਨੂੰ ਪਿਆਰ 'ਚ ਧੋਖਾ ਮਿਲਜੇ ਤਾਂ ਉਹ ਨਸ਼ਾ ਕਰਨ ਲੱਗ ਜਾਂਦਾ ਹੈ ਤੇ ਇਹ ਗੱਲ ਕੋਈ ਕਿਤਾਬੀ ਗੱਲ ਨਹੀਂ ਸਗੋਂ ਅਜ ਦੀ ਸੱਚਾਈ ਹੈ।ਤੇ ਇਹੀ ਕਾਰਣ ਕੁੜੀਆਂ 'ਚ ਪ੍ਰਚਲਿਤ ਹੈ ਤੇ ਉਹ ਵੀ ਨਸ਼ੇ ਨੂੰ ਆਪਣੇ ਜੀਊਣ ਦਾ ਕਾਰਣ ਬਣਾ ਰਹੀਆਂ ਹਨ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਆਪਣੀ ਅੱਜ ਦੀ ਯੁਵਾ ਪੀੜ੍ਹੀ ਜਾ ਕਿੱਧਰ ਰਹੀ ਹੈ? ਇਨਾਂ ਨੂੰ ਕੋਈ ਪੁੱਛਣ ਵਾਲਕਾ ਹੋਵੇ ਕਿ ਜ਼ਿੰਦਗੀ 'ਚ ਸਿਰਫ਼ ਇਹੀ ਸਭ ਕੁਝ ਹੁੰਦਾ ਹੈ ਹੋਰ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ? ਕੀ ਉਨਾਂ ਨੂੰ ਆਪਣੇ ਮਾਂ-ਪਿਓ ਦਾ ਪਿਆਰ ਨਹੀਂ ਨਜ਼ਰ ਆਉਂਦਾ, ਕਿ ਉਨਾਂ ਨੂੰ ਆਪਣੇ ਭਵਿੱਖ ਬਾਰੇ ਕੋਈ ਚਿੰਤਾ ਨਹੀਂ? ਕੀ ਉਨਾਂ ਨੂੰ ਆਪਣੇ ਮਾਂ-ਪਿਓ ਦੇ ਸਮਨੇ ਨਹੀਂ ਨਜ਼ਰ ਆਉਂਦੇ? ੀੲੱਥੇ ਦੂਜਾ ਵੱਡਾ ਕਾਰਣ ਸਾਹਮਣੇ ਆਉਂਦਾ ਹੈ ਮਾਂ-ਪਿਓ ਦਾ ਆਪਣੇ ਬੱਚਿਆਂ ਨੂੰ ਸਮਾਂ ਨਾ ਦੇ ਪਾਉਣਾ ਜਿਸ ਕਰਕੇ ਬੱਚੇ ਇਕੱਲਾਪਨ ਮਹਿਸੂਸ ਕਰਦੇ ਹਨ ਤੇ ਇਹੋ ਜਿਹੇ ਹੱਥਕੰਡੇ ਅਪਣਾਉਂਦੇ ਹਨ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਇਸ ਵਿੱਚ ਛੋਟੀ ਉਮਰ ਦੇ ਬੱਚੇ ਵੀ ਸ਼ਾਮਲ ਹਨ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬੱਚੇ ਦੀ ਉਮਰ ਸਕੂਲ ਜਾਣ ਦੀ ਹੈ, ਪੜ੍ਹਨ ਦੀ ਹੈ ਉਹ ਨਸ਼ਿਆ ਦਾ ਸੇਵਨ ਕਰ ਰਿਹਾ ਉਹਦਾ ਭਵਿੱਖ ਕਿੱਥੇ ਖੜ੍ਹਾ ਹੈ ਇਸਦਾ ਜਵਾਬ ਹਰ ਕਿਸੇ ਕੋਲ ਹੋਵੇਗਾ। ਹਰ ਵਾਰ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਤੇ ਹਰ ਸਰਕਾਰ ਆਪਣੇ ਅਨੁਸਾਰ ਕਾਨੂੰਨ ਵੀ ਬਣਾਉਂਦੀ ਹੈ ਪਰ ਜੋ ਚੀਜ਼ਾਂ ਬਦਲਣੀੳਾਂ ਚਾਹੀਦੀਆਂ ਨੇ ਉਹ ਹਾਲੇ ਤੱਕ ਨਹੀਂ ਬਦਲੀਆਂ ਜਿੰਨਾਂ ਵਿੱਚ ਨਸ਼ੇ ਦਾ ਧੰਦਾ ਸਭ ਤੋਂ ਉੱਪਰ ਹੈ ਤੇ ਨਸ਼ਾ ਖਤਮ ਕਰਨ ਲਈ ਸਾਨੂੰ ਜੜ੍ਹਾਂ 'ਚੋਂ ਨਸ਼ਾਂ ਖਤਮ ਕਰਨਾ ਪਏਗਾ। 



ਦਮਨਜੀਤ ਕੌਰ
ਆਮ.ਜੇ.ਐਮ.ਸੀ-2
ਪੰਜਾਬੀ ਯੂਨੀਵਰਸਿਟੀ
ਪਟਿਆਲਾ

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template