Headlines News :
Home » » ਪੁੱਤਰ - ਰਵਿੰਦਰ ਕੌਰ ਸੈਣੀ

ਪੁੱਤਰ - ਰਵਿੰਦਰ ਕੌਰ ਸੈਣੀ

Written By Unknown on Tuesday 8 July 2014 | 23:19

ਜਦ ਤੂੰ
ਪੁੱਤਰ ਬਾਹਰ ਗਿਆ ਸੀ
ਮਨ ਮੇਰਾ
ਡਾਢਾ ਖੁਸ਼ ਹੋਇਆ ਸੀ
ਉਦੋਂ ਮੈਨੂੰ
ਤੇਰੇ ਤੇ ਮਾਣ ਹੋਇਆ ਸੀ
ਲੋਕਾਂ ਨੂੰ
ਦੇ ਹੋਕਾ ਮੈਂ ਇਹ ਦਸੱਦਾ ਸੀ
ਪੁੱਤਰ ਮੇਰਾ ਬਾਹਰ ਗਿਆ ਹੈ
ਡਾਲਰ ਉਹ ਕਮਾਉਣ ਗਿਆ ਹੈ

ਗਲੀਆਂ ਵਿੱਚ
ਜਦ ਵੀ ਤੇਰੀ ਚਰਚਾ ਛਿੜਦੀ
ਬਾਪੂ ਤੇਰਾ ਫ਼ਖ਼ਰ ਸਿਰ ਉੱਚਾ ਕਰਕੇ ਤੁੱਰਿਆ ਸੀ
ਪੁੱਤਰ ਹੋਵੇ ਤਾਂ ਉਸ ਵਰਗਾ
ਤੇਰੀ ਇਹ
ਹਰ ਕੋਈ ਦਿੰਦਾ ਉਦਾਹਰਣ ਸੀ
ਸੁਣ ਇਹ ਬਾਪੂ ਤੇਰਾ
ਸੀਨਾ ਚੌੜਾ ਕਰਕੇ ਕਹਿੰਦਾ ਸੀ
ਪੁੱਤਰ ਮੇਰਾ ਬਾਹਰ ਗਿਆ ਹੈ

ਡਾਲਰ ਉਹ ਕਮਾਉਣ ਗਿਆ ਹੈ

ਤੂੰ ਸਾਰੇ
ਕਰਜ਼ ਉਤਾਰ ਦਿੱਤੇ ਨੇ
ਪਿੰਡ ਵਿੱਚ
ਕੋਠੀ ਵੀ ਉੱਚੀ ਪਾ ਦਿੱਤੀ ਏ
ਖੇਤਾਂ ਵਿੱਚ
ਬੰਬੀ ਵੀ ਲੁਆ ਦਿੱਤੀ ਏ
ਜਦ ਵੀ ਕੋਈ ਆਉਂਦਾ ਪਿੰਡ ਨੂੰ
ਤੇਰੇ ਵਾਰੇ ਪੁੱਛਦਾ ਮੈਨੂੰ
ਬੜੇ ਮਾਣ ਨਾਲ ਦੱਸਦਾ ਸੀ ਉਸ ਨੂੰ
ਪੁੱਤਰ ਮੇਰਾ ਬਾਹਰ ਗਿਆ ਹੈ
ਡਾਲਰ ਉਹ ਕਮਾਉਣ ਗਿਆ ਹੈ

ਪਰ ਹੁਣ ਤਾਂ ਪੁੱਤਰ
ਬਾਪੂ ਤੇਰਾ
ਇੰਤਜ਼ਾਰ ਵਿੱਚ ਤੇਰੇ
ਤੇਰੇ ਆੳਣ ਦੇ ਚਿਰਾਗ
ਮਨ ਵਿੱਚ ਜਗਾਈ ਬੈਠਾ ਹੈ
ਹਰ ਸਾਹ

ਤੇਰੇ ਨਾਂ ਲਾਈ ਬੈਠਾ ਹੈ
ਬਸ ਹੁਣ ਤਾਂ
ਪੱਤਰ ਮੇਰਾ ਬਾਹਰ ਗਿਆ ਹੈ
ਡਾਲਰ ਉਹ ਕਮਾਉਣ ਗਿਆ ਹੈ…।


2.ਕਲਮ ਮੇਰੀ - ਰਵਿੰਦਰ ਕੌਰ ਸੈਣੀ

ਲਿਖਣ ਤੋਂ ਡਰਦੀ ਹੈ
   ਕਲਮ ਮੇਰੀ
ਹਨ੍ਹੇਰਾ ਦਾ ਆਸਰਾ
    ਲੱਭਦੀ ਹੈ
    ਕਲਮ ਮੇਰੀ
ਆਹਟ ਤੋਂ ਡਰਦੀ ਹੈ
    ਕਲਮ ਮੇਰੀ
ਸੁੰਘੜ ਜਾਂਦੀੌ ਹੈ
    ਕਲਮ ਮੇਰੀ
ਸਿਸਕਦੀ ਹੈ
   ਕਲਪਦੀ ਹੈ
   ਕਲਮ ਮੇਰੀ
ਹੰਝੂਆਂ ਨੂੰ ਪੁੂੰਝਦੀ ਹੋਈ
ਫਿਰ ਜਿਦ ਕਰਦੀ ਹੈ
   ਲਿਖਣ ਨੂੰ
ਕਲਮ ਮੇਰੀ…….।


3.ਖ਼ੁਦਾ ਨਾ ਸਮਝ - ਰਵਿੰਦਰ ਕੌਰ ਸੈਣੀ  

ਖ਼ੁਦਾ ਨਾ ਸਮਝ
ਆਪਣੇ ਆਪ ਨੂੰ
ਨਾ ਕਰ ਤੂੰ
ਤੋਹੀਨ ਖ਼ੁਦਾ ਦੀ

ਰਜ਼ਾ ਵਿੱਚ ਰਹਿ ਕੇ
ਉਸ ਦੀ
ਖ਼ਿਦਮਤ ਕਰਨਾ
ਸਦਾ ਸਿਖ ਤੂੰ

ਤੂੰ ਇਨਸਾਨ ਹੈ
ਕੋਈ ਰੱਬ ਨਹੀਂ
ਆਪਣੀ ਇਨਸਾਨੀਅਤ ਨੂੰ
ਪਹਿਚਾਣ ਤੂੰ

ਆਪਣੀਆਂ ਖ਼ਾਮੀਆਂ ਨਂੂੰ
ਨਾ ਕਰ
ਨਜ਼ਰ ਅੰਦਾਜ ਤੂੰ
ਮੰਨਣ‘ਚ ਨਹੀਂ ਹੈ
ਹਰਜ਼ ਕੋਈ

ਛੱਡ ਖਹਿੜਾ
ਬਹਿਸ਼ੀਅਤ ਪੂਣੇ ਦਾ
ਚੰਗੀ ਮਨੁੱਖਤਾ ਦੀ
ਬਣ ਉਦਾਹਰਣ ਕੋਈ

ਖ਼ਾਸੀਅਤਾ ਹੈ
ਇਸ ਵਿੱਚ ਤੇਰੀ
ਮਿਸਾਲ ਬਣ ਜਾ
ਇਤਹਾਸ ਲਈ ਕੋਈ
ਪਰ
ਖ਼ੁਦਾ ਨਾ ਸਮਝ….




Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template