Headlines News :
Home » » ਮੈਨੂੰ ਅੱਜ ਪਤਾ ਲੱਗਾ - ਮਨਜੀਤ ਸੰਧੂ

ਮੈਨੂੰ ਅੱਜ ਪਤਾ ਲੱਗਾ - ਮਨਜੀਤ ਸੰਧੂ

Written By Unknown on Wednesday 16 July 2014 | 00:41

ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,
ਅੱਖੀਆ ਵਿਚਲੇ ਹੰਝੂ ਵਗਦੇ ਨਾ ,
ਦਿਲ ਰੌਣ ਨੂੰ ਤਰਸਦਾ ਏ ,
ਭੈੜੇ ਹੰਝੂਆਂ ਦਾ ਸਾਵਣ ਵੀ ,
ਬਸ ਅੰਦਰੋ ਅੰਦਰੀ ਵਰਸਦਾ ਏ ,
ਮੈਨੂੰ ਅੱਜ ਪਤਾ ਲੱਗਾ ,
ਗੈਰਾਂ ਨਾਲ ਹਮਬਾਤ ਕੀ ਏ ,
ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,
ਉਹ ਆਸ਼ਿਕ ਸੀ ਚਲਦੇ ਸਮਿਆਂ ਦੇ ,
ਅਸੀ ਵਾਂਗ ਬੱੁਤ ਦੇ ਖੜੇ ਰਹੇ ,
ਓੁਹ ਝੱਟ ਪਾਸਾ ਬਦਲ ਕੇ ਹੋ ਗਏ ਗੈਰਾਂ ਸੀ ,
ਅਸੀ ਜੀਹਦੀ ਖ਼ਾਤਿਰ ਅੜੇ ਰਹੇ ,
ਮੈਨੂੰਅੱਜ ਪਤਾ ਲੱਗਾ ,
ਆਪਣਿਆਂ ਹੱਥੌ ਮਾਤ ਕੀ ਏ ,
ਮੈਨੂੰਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,
ਸੰਧੂ ਨੂੰ ਆਸ ਨਹੀ ਸੱਜਣਾ ਕੌਲੌ ,
ਓੁਹ ਇੰਨੀ ਜਲਦੀ ਰੰਗ ਵਟਾ ਜਾਣਗੇਂ ,
ਜੋ ਕਦੇ ਮੰਗਣ ਦੁਆਵਾਂ ਹਸਾਉਣ ਦੀਆਂ ,
ਅੱਜ ਆਪ ਖੁਦ ਰਵਾ ਜਾਣਗੇਂ ,
ਮੈਨੂੰ ਅੱਜ ਪਤਾ ਲੱਗਾ ,
ਮੇਰੇ ਹਾਲਾਤ ਕੀ ਏ ,
ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,

ਮਨਜੀਤ ਸੰਧੂ, 
ਪੀਏਯੂ ਲੁਧਿਆਣਾ  
86990-95570




Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template