Headlines News :
Home » » ਧਰਤੀ ਨੂੰ ਚੜ੍ਹਿਆ ਤਾਪ - ਬਲਵਿੰਦਰ ਸਿੰਘ ਬੁਢਲਾਡਾ

ਧਰਤੀ ਨੂੰ ਚੜ੍ਹਿਆ ਤਾਪ - ਬਲਵਿੰਦਰ ਸਿੰਘ ਬੁਢਲਾਡਾ

Written By Unknown on Saturday 16 August 2014 | 03:07

ਬ੍ਰਹਿਮੰਡ ਵਿੱਚ ਸੂਰਜੀ ਪਰਿਵਾਰ ਦੇ ਅੱਠ ਗ੍ਰਹਿਆਂ ਵਿੱਚੋਂ ਧਰਤੀ ਹੀ ਅਜਿਹਾ ਗ੍ਰਹਿ ਹੈ, ਜਿਸ ਉਪਰ ਜੀਵ-ਜੰਤੂਆਂ ਅਤੇ ਪੇੜ ਪੋਦਿਆਂ ਲਈ ਪੌਣ, ਪਾਣੀ ਅਤੇ ਜਲਵਾਯੂ ਆਦਿ ਢੁੱਕਵੇਂ ਵਾਤਾਵਰਣਿਕ ਪ੍ਰਬੰਧ ਉਪਲਬਧ ਹਨ । ਧਰਤੀ, ਜਿਸ ਨੂੰ ਪ੍ਰਿਥਵੀ ਅਤੇ ਨੀਲਾ ਗ੍ਰਹਿ ਆਦਿ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਸੰਸਾਰ ਪੱਧਰ ’ਤੇ ਇਸ ਦਾ ਖੇਤਰਫ਼ਲ 71% ਜਲ ਭਾਗ ਅਤੇ 29% ਥਲ ਭਾਗ ਨਾਲ ਢੱਕਿਆ ਹੋਇਆ ਹੈ । ਅੰਡਾਕਾਰੀ ਗ੍ਰਹਿ ਸਮੁੱਚੇ ਗ੍ਰਹਿਆਂ ਦੀ ਲੜੀ ਵਿੱਚ ਅਕਾਰ ਪੱਖੋਂ ਪੰਜਵੇਂ ਸਥਾਨ ’ਤੇ ਸਥਿਤ ਹੈ, ਜੋ ਲੰਬੇ ਸਮੇਂ ਤੋਂ ਆਪਣੀ ਹੋਂਦ ਦਾ ਇਤਿਹਾਸ ਆਪਣੀ ਬੁੱਕਲ ਵਿੱਚ ਸਾਂਭੀ, ਯੁੱਗ-ਦਰ-ਯੁੱਗ ਆਪਣੀ ਧੁਰੀ ਦੁਆਲੇ ਘੁੰਮਦੀ ਹੋਈ, ਸੂਰਜ ਦੀ ਪਰਿਕਰਮਾ ਕਰਦੀ, ਅਜੋਕੇ ਦੌਰ ਵਿੱਚ ਪੁੱਜੀ ਹੈ। ਧਰਤੀ ਦੀ ਉਪਮਾ ਅਤੇ ਮਹੱਤਤਾ ਦੇ ਮਹਾਵਾਕ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਮਿਲਦੇ ਹਨ ।
ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ।।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਮਹਾਵਾਕ ਵਿੱਚ ਧਰਤੀ ਨੂੰ ਮਾਤਾ ਦੇ ਬਰਾਬਰੀ ਦਾ ਸਥਾਨ ਦਿੱਤਾ ਹੈ ਪਰ ਅਸੀਂ ਆਪਣੀ ਮਾਂ ਦੇ ਕਰਜ਼ ਨੂੰ ਭੁੱਲ ਸੁਆਰਥੀ ਅਤੇ ਪਦਾਰਥਵਾਦੀ ਬਣ, ਆਪਣੇ ਹੀ ਹੱਥੀਂ ਧਰਤੀ ਨੂੰ ਉਜਾੜਨ ਲੱਗੇ ਹਾਂ । ਆਪਣੀ ਅੰਸ਼ ਨੂੰ ਆਪਣੇ ਪਿੰਡੇ ’ਤੇ ਹੰਢਾਉਣ ਵਾਲੀ ਨਿਮਰਤਾ ਦੀ ਮੂਰਤ ਧਰਤੀ ਦੀ ਨਬਜ਼ ਵੇਖਣ ਤੋਂ ਪਤਾ ਲੱਗਦਾ ਹੈ ਕਿ ਇਸਦੇ ਪਿੰਡੇ ਨੂੰ ਧੁਰ ਅੰਦਰ ਤੱਕ ਲਗਾਤਾਰ ਤਾਪ ਚੜ੍ਹ ਰਿਹਾ ਹੈ, ਇਸ ਤਪਸ ਦੇ ਲੱਛਣ ਸਾਨੂੰ ਕਦੀ ਜਵਾਲਾ ਮੁੱਖੀ ਫੁੱਟਣ’ਤੇ, ਕਦੀ ਸੁਨਾਮੀ ਲਹਿਰਾਂ ਕਰਕੇ ਅਤੇ ਕਦੀ ਭੂਮੀ ਦੇ ਖਿਸਕਣ ਰਾਹੀਂ ਸਮੇਂ-ਸਮੇਂ ’ਤੇ ਮਿਲਦੇ ਰਹੇ ਹਨ, ਪਰ ਮਨੁੱਖ ਆਪਣੀ ਲਾਲਸਾ ਦੇ ਵੱਸ ਪੈ, ਧਰਤੀ ਦੇ ਪਿੰਡੇ ਨੂੰ ਅਸਹਿ ਡਿਗਰੀ ਤੱਕ ਤਾਪ ਚੜ੍ਹਾ ਰਿਹਾ ਹੈ, ਜਿਸਦੇ ਸਿੱਟੇ ਸਮੁੱਚੀ ਦੁਨੀਆਂ ਦੇ ਵਸਨੀਕ ਭੁਗਤ ਵੀ ਚੁੱਕੇ ਹਨ ਅਤੇ ਭੁਗਤ ਵੀ ਰਹੇ ਹਨ  ।
ਜੇਕਰ ਇਤਿਹਾਸ ਦੇ ਝਰੋਖੇ ਵੱਲ ਨਜ਼ਰ ਮਾਰੀਏ ਤਾਂ ਸਿੰਧੂ ਘਾਟੀ ਦੀ ਸੱਭਿਅਤਾ ਦਾ ਪਤਨ ਸਾਹਮਣੇ ਆਵੇਗਾ, ਜੋ ਪੂਰਨ ਤੌਰ ਮਨੁੱਖੀ ਜਾਤੀ ਦਾ ਕੁਦਰਤ ਦੇ ਵਿਧੀ-ਵਿਧਾਨ ਵਿੱਚ ਘੁੱਸਪੈਠ ਕਰਨ ਦਾ ਸਿੱਟਾ ਸਾਬਿਤ ਹੋਇਆ ਹੈ। ਉਹ ਦਿਨ ਦੂਰ ਨਹੀਂ, ਜਦ ਧਰਤੀ ਨੂੰ ਚੜ੍ਹਿਆ ਤਾਪ, ਸਾਡੀ ਵਰਤਮਾਨ ਸਭਿਅਤਾ ਦੀ ਹੋਂਦ ਨੂੰ ਖ਼ਤਮ ਕਰਨ ਦਾ ਕਾਰਨ ਬਣੇਗਾ । ਮੇਰਾ ਇਸ਼ਾਰਾ ਧਰਤੀ ਦੇ ਲਗਾਤਾਰ ਵੱਧ ਰਹੇ ਤਾਪਮਾਨ ਵੱਲ, ਜੋ ਵਿਸਵ ਪੱਧਰ ਉੱਪਰ ਹੌਲੀ-ਹੌਲੀ ਵੱਧਦਾ, ਮਾਰੂ ਸਿੱਟਿਆ ਨੂੰ ਸੱਦਾ ਦੇ ਰਿਹਾ ਹੈ।
ਸਾਰੇ ਸੰਸਾਰ ਦਾ ਧਰਤ ਭਾਗ ਸੱਤ ਮਹਾਦੀਪਾਂ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ਉੱਪਰ ਅੰਟਾਰਕਟਿਕਾ ਮਹਾਂਦੀਪ (ਬਰਫ਼ ਦਾ ਮਹਾਦੀਪ) ਨੂੰ ਛੱਡ ਕੇ ਬਾਕੀ ਦੇ ਛੇ ਮਹਾਦੀਪਾਂ ਉੱਪਰ ਲਗਭਗ 7.171 ਅਰਬ ਜਨਸੰਖਿਆ ਰਹਿੰਦੀ ਹੈ, ਜੋ 2050 ਤੱਕ ਲਗਭਗ 8.3 ਅਰਬ ਤੋਂ 10.9 ਅਰਬ ਤੱਕ ਹੋ ਸਕਦੀ ਹੈ। ਵੱਖ ਵੱਖ ਭੂਗੋਲਿਕ ਸਥਿਤੀਆਂ ਦੇ ਕਾਰਨ ਸਾਡੀ ਧਰਤੀ ਉੱਪਰ ਇੱਕੋ ਜਿਹਾ ਵਾਯੂ ਮੰਡਲ ਅਤੇ ਜਲਵਾਯੂ ਨਹੀਂ ਹੈ, ਜੇਕਰ ਸੰਸਾਰ ਪੱਧਰ ’ਤੇ ਧਰਤੀ ਦਾ ਔਸਤਨ ਤਾਪਮਾਨ ਵੇਖੀਏ ਤਾਂ ਘੱਟੋ ਘੱਟ 14ੋਛ ਅਤੇ ਵੱਧ ਤੋਂ ਵੱਧ 27ੋਛ ਹੋ ਸਕਦਾ ਹੈ। ਜੇਕਰ ਗੱਲ ਕਰੀਏ ਦੁਨੀਆਂ ਦੇ ਸਭ ਠੰਡੇ ਸਥਾਨ ਦੀ ਤਾਂ ਸਾਡੇ ਸਾਹਮਣੇ ਰਸੀਅਨ ਵਾਸਟੋਕ ਸਟੇਸ਼ਨ ਦਾ ਤਾਪਮਾਨ -89ੋਛ ਅਤੇ ਗਰਮ ਸਥਾਨਾਂ ਵਿੱਚੋਂ ਸਹਾਰਾ ਮਾਰੂਥਲ 70-7ੋਛ ਤਾਪਮਾਨ ਵਾਲਾ ਆਵੇਗਾ, ਜਿਸਨੂੰ ਅੱਗ ਦਾ ਦਰਿਆ ਵੀ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ । ਜੇਕਰ ਧਰਤੀ ਦੇ ਔਸਤਨ ਤਾਪ ਦੇ ਵਾਧੇ ਦੀ ਗੱਲ ਕਰੀਏ ਤਾਂ ਸੰਸਾਰ ਪੱਧਰ ਉੱਪਰ 1950 ਤੋ2001 ਤੱਕ 1ੋਛ ਵਾਧਾ ਰਿਕਾਰਡ ਹੋਇਆ ਹੈ, ਜਿਸ ਨੇ ਵਾਯੂਮੰਡਲ ਤੋਂ 8 ਕਿਲੋਮੀਟਰ ਤੱਕ ਦੀ ਹਵਾ ਨੂੰ ਪਹਿਲਾਂ ਨਾਲੋਂ ਜਿਆਦਾ ਗਰਮ ਕੀਤਾ ਹੈ। ਧਰਤੀ ਦੇ ਤਾਪ ਦੇ ਵਾਧੇ ਨੇ ਸਮੁੰਦਰੀ ਤਲ ਨੂੰ ਵੀ ਪ੍ਰਭਾਵਿਤ ਕੀਤਾ ਹੈ । ਅਨੁਮਾਨ ਹੈ ਕਿ ਸੰਸਾਰ ਦਾ ਔਸਤ ਸਮੁੰਦਰੀ ਤਲ 1.0  ਮਿ:ਮੀ: ਤੋਂ 1.5 ਮਿ:ਮੀ: ਪ੍ਰਤੀ ਸਾਲ ਵੱਧ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ 4 ਮਿ:ਮੀ: ਵੱਧ ਜਾਵੇਗਾ । ਸਿੱਟੇ ਵਜੋਂ ਭਵਿੱਖ ਵਿੱਚ ਬਰਫ਼ ਦਾ ਮਹਾਂਦੀਪ ਅੰਟਾਰਕਟਿਕਾ, ਬਰਫ਼ ਮੁਕਤ ਹੋ ਜਾਵੇਗਾ । 
ਭੂਮੀ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਸੰਨ 2100 ਈਸਵੀਂ ਤੱਕ ਧਰਤੀ ਦਾ ਔਸਤਨ ਤਾਪਮਾਨ 1.4ੋਛ ਤੋਂ 5.8ੋਛ  ਤੱਕ ਵੱਧ ਜਾਵੇਗਾ । ਏਸੀਆਂ ਦੇ ਤਾਪਮਾਨ ਵਿੱਚ ਹਿੰਮ ਯੁੱਗ ਤੋਂ ਬਾਅਦ ਔਸਤਨ ਤਾਪਮਾਨ ਵਿੱਚ 8.89ੋਛ (16 ੋਢ) ਦਾ ਵਾਧਾ ਹੋਇਆ ਹੈ । ਜਿਸ ਕਰਕੇ ਉੱਤਰੀ ਏਸੀਆ ਲਗਾਤਾਰ ਠੰਡਾ ਅਤੇ ਦੱਖਣੀ ਏਸੀਆ ਦਾ ਤਾਪ ਲਗਾਤਾਰ ਗਰਮ ਹੋ ਰਿਹਾ ਹੈ। ਭਾਰਤ ਦੱਖਣੀ ਏਸੀਆ ਵਾਲੇ ਭਾਗ ਵਿੱਚ ਹੋਣ ਕਰਕੇ, ਭਾਰਤੀ ਧਰਤੀ ਦੇ ਤਾਪ ਵਿੱਚ ਔਸਤਨ ਨਾਲੋਂ 6ੋਛ(1.08ੋਢ) ਦਾ ਵਾਧਾ ਹੋਇਆ ਹੈ। ਇਹ ਵਾਧਾ ਕੇਵਲ ਧਰਤੀ ਦੇ ਪਿਡੇ (ਉਪਰਲੀ ਪਰਤ) ਵਿੱਚ ਹੀ ਨਹੀਂ, ਬਲਕਿ ਧਰਤੀ ਦੇ ਗਰਭ (ਅੰਦਰੂਨੀ ਕੇਂਦਰੀ ਕੋਰ) ਦੇ ਤਾਪਮਾਨ ਨੂੰ ਵੀ ਵਧਾਇਆ ਹੈ। ਜਿਸਨੇ ਭੂਮੀ ਦਾ ਖਿਸਕਣਾ, ਭੂਚਾਲ, ਸੁਨਾਮੀ ਅਤੇ ਜਵਾਲਾ ਮੁੱਖੀ ਨੂੰ ਜਨਮ ਦਿੱਤਾ।
ਸਮੁੱਚੇ ਅਧਿਐਨ ਤੋਂ ਪਤਾ ਲੱਗਦਾ ਹੇ ਕਿ ਸੰਸਾਰ ਪੱਧਰ ਉਪਰ 1861 ਤੋਂ ਬਾਅਦ 1998 ਸਭ ਤੋਂ ਗਰਮ ਸਾਲ ਰਿਹਾ ਹੈ । ਧਰਤੀ ਦਾ ਔਸਤਨ ਤਾਪਮਾਨ 1860 ਈ: ਵਿੱਚ 14.68ੋਛ ਸੀ, ਜੋ 1998 ਵਿੱਚ ਵੱਧ ਕੇ 15.68ੋਛ ਤੱਕ ਹੋ ਗਿਆ ਹੈ। ਧਰਤੀ ਨੂੰ ਚੜ੍ਹੇ ਤਾਪ ਦੀ ਤਪਸ ਨਾਲ ਸਮੁੰਦਰੀ ਪਾਣੀਆਂ ਵਿੱਚ ਵੀ 1950 ਤੋਂ ਬਾਅਦ 300 ਮੀ: ਤੱਕ 0.04ੋਛ ਦਾ ਵਾਧਾ ਹੋਇਆ ਹੈ। ਧਰਤੀ ਦੇ ਤਾਪ ਦਾ ਵਾਧਾ ਜਲ ਅਤੇ ਥਲ ਭਾਗ ਉੱਪਰ ਲਗਾਤਾਰ ਹੋ ਰਿਹਾ ਹੈ ਜੋ ਅੱਜ ਵੀ ਜਾਰੀ ਹੈ । 
ਅਜੋਕੇ ਦੌਰ ਵਿੱਚ ਵਿਸ਼ਵ ਤਾਪਮਾਨ ਦੇ ਵਾਧੇ ਦੇ ਪ੍ਰਭਾਵ ਨਾਲ ਬਹੁਤ  ਸਾਰੇ ਦੀਪ ਅਤੇ ਟਾਪੂ ਸਮੁੰਦਰੀ ਲਹਿਰਾਂ ਦੀ ਭੇਂਟ ਚੜ੍ਹ ਜਾਣਗੇ। ਸਮੁੰਦਰੀ ਜੀਵਾਂ ਦਾ ਖ਼ਾਤਮਾ ਹੋ ਜਾਵੇਗਾ ਅਤੇ ਚੱਕਰਵਾਤ ਦਾ ਵਾਧਾ ਵੀ ਔਸਤਨ ਨਾਲੋਂ ਜਿਆਦਾ ਹੋ ਜਾਵੇਗਾ। ਜਿਸ ਨਾਲ ਬਹੁਤ ਸਾਰੀਆਂ ਸਭਿਅਤਾਵਾਂ ਖ਼ਤਮ ਹੋ ਜਾਣਗੀਆਂ ਅਤੇ ਆਉਣ ਵਾਲੇ 40 ਸਾਲਾਂ ਵਿੱਚ 90% ਲੋਕ ਆਪਣੇ ਨਿਵਾਸ ਸਥਾਨ ਬਦਲਣਗੇ । ਮੌਤ ਦਰ ਵੱਧਣ ਦੇ ਆਸਾਰ ਵੱਧ ਜਾਣਗੇ, ਅਨੁਮਾਨ ਹੈ ਕਿ ਹਰ ਸਾਲ ਸੰਸਾਰ ਪੱਧਰ ਤੇ ਤਿੰਨ ਲੱਖ ਮੌਤਾਂ ਹੋ ਰਹੀਆਂ ਹਨ। ਤਾਪਮਾਨ ਵੱਧਣ ਨਾਲ ਮਨੁੱਖੀ ਬਿਮਾਰੀਆਂ ਚਮੜੀ ਰੋਗ, ਡਾਇਰੀਆ, ਮਲੇਰੀਆਂ, ਡੇਂਗੂ ਆਦਿ ਵਿੱਚ ਵਾਧਾ ਹੋਵੇਗਾ । ਜੇਕਰ ਆਉਣ ਵਾਲੇ ਕੁਝ ਸਾਲਾਂ ਵਿੱਚ ਧਰਤੀ ਦੀ ਤਪਸ ਵਿੱਚ 2% ਤੋਂ 3% ਤੱਕ ਦਾ ਵਾਧਾ ਹੁੰਦਾ ਹੈ ਤਾਂ ਲਗਭਗ 20% ਤੋਂ 30% ਤੱਕ ਪੇੜ-ਪੌਦੇ ਅਤੇ ਜੀਵ-ਜੰਤੂ ਖ਼ਤਮ ਹੋ ਜਾਣਗੇ । ਅਨੁਮਾਨ ਹੈ ਕਿ 2050 ਈ: ਤੱਕ 10 ਲੱਖ ਪ੍ਰਜਾਤੀਆਂ ਖ਼ਤਮ ਹੋ ਜਾਣਗੀਆਂ, ਜੋ ਹਿੰਮ ਯੁੱਗ ਤੋਂ ਬਾਅਦ ਜੀਵ-ਜੰਤੂਆਂ ਦੇ ਮਰਨ ਦਾ ਛੇਵਾਂ ਵੱਡਾ ਖ਼ਾਤਮਾ ਸਿੱਧ ਹੋਵੇਗਾ । ਜੰਗਲਾਂ ਹੇਠ ਰਕਬਾ ਔਸਤਨ ਨਾਲੋਂ ਘੱਟ ਜਾਵੇਗਾ, ਜਿਸ ਨਾਲ ਮੀਥੇਨ ਗੈਸ ਦਾ ਵਾਧਾ ਹੋਵੇਗਾ, ਜਿਸ ਨਾਲ ਸਿੱਟੇ ਵਜੋਂ  ਵਾਯੂਮੰਡਲ ਵਿੱਚ ਗੈਸਾਂ ਦੀ ਸੰਘਣਤਾ ਵਧੇਗੀ, ਧਰਤੀ ਉੱਪਰ ਕਈ ਥਾਵਾਂ ਉਤੇ ਸੋਕੇ ਵਾਲੀ ਸਥਿਤੀ ਹੋਵੇਗੀ ਤੇ ਕਈ ਥਾਵਾਂ ਉੱਤੇ ਵੱਧ ਵਰਖਾ ਨਾਲ ਭਾਰੀ ਨੁਕਸ਼ਾਨ ਹੋਵੇਗਾ। ਮਾਰੂਥਲੀ ਇਲਾਕਿਆਂ ਵਿੱਚ ਵਾਧਾ ਹੋਣ ਨਾਲ ਹਵਾ, ਪਾਣੀ ਅਤੇ ਭੋਜਨ ਦੀ ਘਾਟ ਕਾਰਨ ਭੁੱਖਮਰੀ  ਵਰਗੀ ਸਥਿਤੀ ਪੈ ਹੋ ਜਾਵੇਗੀ। ਜਿਸ ਨਾਲ ਖੇਤੀਬਾੜੀ, ਉਦਯੋਗ  ਅਤੇ ਅਰਥ ਵਿਵਸਥਾ ਡਾਵਾਡੋਲ ਹੋਵੇਗੀ । 
ਜੇਕਰ ਵਿਸ਼ਵ ਤਾਪਮਾਨ ਦੇ ਵਾਧੇ ਦੇ ਕਾਰਨਾਂ ਦਾ ਅਧਿਐਨ ਕਰੀਏ ਤਾਂ ਧਰਤੀ ਦੀ ਵੱਧ ਰਹੀ ਤਪਸ ਅਤੇ ਹੋਂਦ ਦੇ ਖਾਤਮਾ ਦੀ ਸਥਿਤੀ ਦੀ ਉਂਗਲੀ ਸਮੁੱਚੀ ਮਨੁੱਖ ਜਾਤੀ ਵੱਲ ਉੱਠੇਗੀ। ਦਿਨੋ-ਦਿਨ ਵੱਧਦੀ ਜਨਸੰਖਿਆ ਕਾਰਨ ਕੁਦਰਤੀ ਸੋਮੇ ਹਾਸ਼ੀਏ ਉੱਪਰ ਆ ਗਏ ਹਨ, ਵਿਗਿਆਨ ਦੀਆਂ ਕਾਢਾਂ ਨਾਲ ਉਦਯੋਗਿਕ ਕ੍ਰਾਂਤੀ ਨੇ ਧਰਤੀ ਦੀ ਹਿੱਕ ਉੱਪਰ ਦੈਂਤ ਰੂਪੀ ਕਾਰਖਾਨਿਆਂ ਦਾ ਉਥਾਨ ਕੀਤਾ ਹੈ। ਜਿਸ ਕਰਕੇ ਵਾਹੀਯੋਗ ਜ਼ਮੀਨਾਂ ਅਤੇ ਜੰਗਲਾਂ ਦਾ ਖ਼ਾਤਮਾ ਹੋਇਆ ਹੈ। ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਧਰਤੀ ਦੀ ਕੁੱਲ ਖੇਤਰਫਲ ਦਾ 1/3 (ਇੱਕਤਿਹਾਈ) ਹਿੱਸਾ ਜੰਗਲਾਂ ਦੇ ਰਕਬੇ ਹੇਠ ਚਾਹੀਦਾ ਹੈ, ਜੋ ਵਿਸਵ ਪੱਧਰ ਉੱਪਰ ਔਸਤਨ ਨਾਲੋਂ ਬਹੁਤ ਘੱਟ ਹੈ।ਕਿਸਾਨਾਂ ਦੁਆਰਾ ਖੇਤਾਂ ਦੀ ਰਹਿੰਦ-ਖੂੰਹਦ, ਨਾੜ੍ਹ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਮਿੱਤਰ ਜੀਵ-ਜੰਤੂਆਂ  ਦਾ ਖਾਤਮਾ ਹੁੰਦਾ ਹੈ, ਉੱਥੇ ਲਗਭਗ 3 ਤੋਂ 4 ਇੰਚ ਤੱਕ ਭੂਮੀ ਦਾ ਉਪਜਾਊਪਣ ਵੀ ਘੱਟਦਾ ਹੈ, ਨਾਲ ਹੀ  ਵਾਯੂਮੰਡਲ ਦੀ ਤਪਸ ਵਿੱਚ ਹੋਰ ਵਾਧਾ ਹੁੰਦਾ ਹੈ।ਵਾਹਨਾਂ, ਫੈਕਟਰੀਆਂ ਅਤੇ ਪਥਰਾਟ ਬਾਲਣਾਂ ਦੇ ਜਲਣ ਨਾਲ ਕਰਬਨ ਡਾਈਆਕਸਾਈਡ, ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ ਅਤੇ ਮੀਥੇਨ ਗੈਸ ਦੇ ਨਾਲ  ਵਾਯੂ ਮੰਡਲ ਵਿੱਚ ਗੈਸਾਂ ਦੇ ਗਾੜੇਪਣ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਰਸਾਇਣਾਂ ਦੇ ਛਿੜਕਾਅ, ਟਾਵਰਾਂ ਦੇ ਵਾਧੇ ਅਤੇ ਪਲਾਸਟਿਕ ਫੋਮ ਬਣਾਉਣ ਵਾਲੇ ਕਾਰਖਾਨਿਆਂ ਨੇ ਵੀ ਵਾਯੂ ਮੰਡਲ ਦੀ ਤਪਸ ਵਿੱਚ ਵਾਧਾ ਕੀਤਾ ਹੈ । ਵਾਯੂਮੰਡਲ ਵਿੱਚ ਵੱਧ ਚੁੱਕੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਮੀਥੇਨ ਆਦਿ ਸੂਰਜੀ ਪ੍ਰਕਾਸ ਵਿਚਲੀਆਂ ਇਨਫਰਾਰੈਂਡ ਕਿਰਨਾਂ ਨੂੰ ਸੋਖ ਲੈਂਦੀਆਂ ਹਨ । ਜਿਸ ਕਾਰਨ ਵਾਯੂਮੰਡਲੀ ਤਾਪਮਾਨ ਵਿੱਚ ਵਾਧਾ ਹੋ ਜਾਂਦਾ ਹੈ। ਇਸ ਪੂਰੇ ਵਰਤਾਰੇ ਨੂੰ ਹਰਾ ਗ੍ਰਹਿ ਪ੍ਰਭਾਵ ਕਿਹਾ ਜਾਂਦਾ ਹੈ। ਜੋ ਮੂਲ ਤੌਰ ਤੇ ਵਿਸਵ ਤਾਪਮਾਨ ਦੇ ਵਾਧੇ ਦਾ ਕਾਰਨ ਹੈ । 
ਧਰਤੀ ਦੇ ਪਿੰਡੇ ਦਾ ਤਾਪ ਇੱਕ ਦਿਨ ਧਰਤੀ ਮਾਤਾ ਨੂੰ ਬਾਂਝ ਬਣਾ ਦੇਵੇਗਾ  ਤੇ ਫਿਰ ਤੋਂ ਇਤਿਹਾਸ ਦੇ ਪੰਨਿਆਂ ਉੱਪਰ ਇੱਕ ਵਾਰ ਫਿਰ ਸਭਿਅਤਾ ਦੇ ਖ਼ਾਤਮੇ ਦੀ ਕਹਾਣੀ ਲਿਖੀ ਜਾਵੇਗੀ । ਜੇਕਰ ਅਸੀਂ ਚਾਹੁੰਦੇ ਹਾਂ ਅਜਿਹਾ ਵਰਤਾਰਾ ਦੁਬਾਰਾ ਨਾ ਵਾਪਰੇ ਤਾਂ ਆਓ ਧਰਤੀ ਦੀ ਹੋਂਦ ਬਚਾਉਣ ਲਈ ਕੁਦਰਤੀ ਅਤੇ ਗੈਰ ਕੁਦਰਤੀ ਸਾਧਨਾਂ ਦੀ ਵਰਤੋਂ ਪ੍ਰਤੀ ਸੰਜਮੀ ਬਣੀਏ, ਵੱਧ ਤੋਂ ਵੱਧ ਦਰੱਖਤ ਲਗਾ, ਊਰਜਾ ਦੇ ਬਦਲਵੇਂ ਸਰੋਤਾਂ ਦੀ ਵਰਤੋਂ ਕਰ, ਸਵੈ ਚਾਲਕ ਵਾਹਨਾਂ ਨੂੰ ਮੁੜ ਸੁਰਜੀਤ ਕਰੀਏ । ਤਾਪਘਰਾਂ, ਉਦਯੋਗਾਂ ਅਤੇ ਫੈਕਟਰੀਆਂ ਦੇ ਧੂੰਏ ਨੂੰ ਨੁਕਸਾਨ ਰਹਿਤ ਕਰਦੇ ਹੋਏ, ਅਜਿਹੇ ਕਾਰਕਾਂ ਦੀ ਵਰਤੋਂ ਘੱਟ ਕਰੀਏ ਜੋ ਹਰਾ ਗ੍ਰਹਿ ਪ੍ਰਭਾਵ ਅਤੇ ਵਾਯੂ ਮੰਡਲ ਵਿਚਲੀਆਂ ਗੈਸਾਂ ਦੇ ਗਾੜ੍ਹੇਪਣ ਲਈ ਸਹਾਇਕ ਹਨ । ਪੌਣ, ਪਾਣੀ ਅਤੇ ਭੂਮੀ ਨੂੰ ਸਵੱਛ ਰੱਖਦੇ ਹੋਏ, ਕੁਦਰਤ ਨਾਲ ਨਵਾਂ ਰਿਸ਼ਤਾ ਕਾਇਮ ਕਰੀਏ । ਕੁਦਰਤ ਦੇ ਪਰਸਥਿਤਿਕ ਪ੍ਰਬੰਧ ਵਿੱਚ ਸੰਤੁਲਨ ਤਾਂ ਹੀ ਬਣ ਸਕਦਾ ਹੈ, ਜੇਕਰ ਅਸੀਂ ਧਾਰਨਾ ਬਣਾਈਏ ਕਿ ਧਰਤੀ ਹਰ ਇੱਕ ਦੀ ਲੋੜ ਪੂਰੀ ਕਰਦੀ ਹੈ, ਲਾਲਸਾ ਨਹੀਂ । ਆਓ ਸੱਚੇ ਸਪੂਤ ਬਣ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਘੱਟ ਕਰਨ ਦੇ ਹਰ ਸੰਭਵ ਉਪਰਾਲੇ ਕਰੀਏ  ਅਤੇ ਔਸਤ ਤਾਪਮਾਨ ਨੂੰ ਬਰਕਰਾਰ ਰੱਖਣ ਦਾ ਅਹਿਦ ਕਰੀਏ ਤਾਂ ਹੀ ਅਸੀਂ ਭੂਤਕਾਲ ਦੇ ਭਿਆਨਕ ਵਰਤਾਰਿਆ ਨੂੰ ਠੱਲ੍ਹ ਪਾ ਸਕਾਂਗੇ, ਵਰਤਮਾਨ ਅਤੇ ਭਵਿੱਖ ਵਿੱਚ ਧਰਤੀ ਮਾਤਾ ਦੀ ਗੋਦ ਦਾ ਆਨੰਦ ਮਾਣ ਸਕਾਂਗੇ ।
ਭੂਮੀ, ਪਾਣੀ ਤੇ ਹਵਾ, ਕਿਧਰੇ ਨਾ ਹੋ ਜਾਣ ਤਬਾਹ,
ਲਾ ਕੇ ਰੁੱਖ ਕਰੋ ਸੰਭਾਲ, ਸਾਡਾ ਜੀਵਨ ਇਨ੍ਹਾਂ ਨਾਲ ।


ਬਲਵਿੰਦਰ ਸਿੰਘ ਬੁਢਲਾਡਾ,
ਮੋ: ਨੰ: 95014-55733
ਪੱਕਾ ਪਤਾ ਕੁਲਾਣਾ ਰੋਡ, ਨਵੀਂ ਬਸਤੀ, 
ਪਿੰਡ ਤੇ ਡਾ: ਬੁਢਲਾਡਾ,
ਜਿਲ੍ਹਾ ਮਾਨਸਾ-151502

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template