Headlines News :
Home » » ਇੱਕ ਭੈਣ ਦੇਈ ਰੱਬਾ ਬੜ੍ਹਾ ਦਿਲ ਕਰਦਾ ਗੁੱਟ ਤੇ ਰੱਖੜੀ ਬਣਾਉਣ ਨੂੰ - ਗੁਰਜੀਵਨ ਸਿੰਘ ਸਿੱਧੂ

ਇੱਕ ਭੈਣ ਦੇਈ ਰੱਬਾ ਬੜ੍ਹਾ ਦਿਲ ਕਰਦਾ ਗੁੱਟ ਤੇ ਰੱਖੜੀ ਬਣਾਉਣ ਨੂੰ - ਗੁਰਜੀਵਨ ਸਿੰਘ ਸਿੱਧੂ

Written By Unknown on Saturday 16 August 2014 | 01:20

ਭੈਣ ਭਰਾ ਦਾ ਰਿਸ਼ਤਾ ਬਹੁਤ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆ ਖੁਸ਼ੀ ਵਿੱਚ ਫੁਲਿਆ ਨਹੀ ਸਮਾਉਦੀ।ਇਸੇ ਤਰ੍ਹਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆ ਅੱਖਾਂ ਚੋ ਨਿਕਲ ਰਹੇ ਆਪ ਮੁਹਾਰੇ ਹੰਝੂ ਬਿਨਾ ਬੋਲਿਆ ਸਭ ਕੁਝ ਕਹਿ ਜਾਂਦੇ ਹਨ।ਹਰ ਇੱਕ ਭੈਣ ਨੂੰ ਹਰੇਕ ਸਾਲ ਇੱਕ ਵਿਸੇਸ ਦਿਨ ਰੱਖੜੀ ਦੇ ਤਿਉਹਾਰ ਦਾ ਇੰਤਜਾਰ ਹੁੰਦਾ ਹੈ ਅਤੇ ਅੱਜ ਉਹ ਦਿਨ ਆ ਗਿਆ।ਇਸ ਦਿਨ ਭੈਣ ਬੜੇ ਚਾਵਾਂ ਅਤੇ ਦਿਲ ਦੀਆਂ ਸੱਧਰਾਂ ਨਾਲ ਆਪਣੇ ਭਰਾ ਨੂੰ ਸੱਚੇ ਦਿਲ ਤੇ ਪ੍ਰੇਮ ਭਾਵਨਾ ਨਾਲ ਰੱਖੜੀ ਬੰਨਦੀ ਹੈ।ਇਸ ਦਿਨ ਸਹੁਰੇ ਘਰੋ ਆਉਣ ਵਾਲੀ ਭੈਣ ਦੀ ਉਡੀਕ ਪੇਕੇ ਘਰ ਵਿੱਚ ਬੇਸਬਰੀ ਨਾਲ ਕੀਤੀ ਜਾਂਦੀ ਹੈ।ਭੈਣਾਂ ਅਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਪ੍ਰਮਾਤਮਾ ਪਾਸੋ ਆਪਣੇ ਭਰਾਵਾਂ ਲਈ ਲੰਬੀ ਉਮਰ ਦੀ ਕਾਮਨਾ ਕਰਦੀਆ ਥੱਕਦੀਆਂ ਨਹੀ ਅਤੇ ਭਰਾ ਵੱਲੋ ਭੈਣ ਨੂੰ ਆਪਣੇ ਵੱਲੋ ਆਦਰ ਸਤਿਕਾਰ ਨਾਲ ਪਿਆਰ ਭਰਿਆ ਭੈਣ ਦੇ ਮਨ-ਪਸੰਦ ਦਾ ਤੋਹਫਾ ਦਿੱਤਾ ਜਾਂਦਾ ਹੈ।ਸਾਰੇ ਪਰਿਵਾਰ ਵੱਲੋ ਭੈਣ ਭਰਾ ਦੇ ਪਿਆਰ ਦੀ ਝਲਕ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਦਾ ਹੈ ਅਤੇ ਇਸ ਤਿਉਹਾਰ ਵਿੱਚੋ ਭੈਣ ਭਰਾ ਦੇ ਪਿਆਰ ਦੀ ਇੱਕ ਵਿਸ਼ੇਸ਼ ਝਲਕ ਨਜਰ ਆਉਦੀ ਹੈ।ਇਸ ਮੌਕੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੁਸ਼ੀਆ ਭਰੇ ਮਹੌਲ ਨੂੰ ਵੇਖਦੇ ਹੋਏ ਫੁਲਿਆਂ ਨਹੀ ਸਮਾਉਂਦੇ। ਰੱਖੜੀ ਦਾ ਤਿਉਹਾਰ ਭੈਣ ਭਰਾ ਨੂੰ ਮਿਲਾਉਣ ਵਾਲਾ ਇੱਕੋ ਇੱਕ ਵਿਸ਼ੇਸ਼ ਤਿਉਹਾਰ ਮੰਨਿਆ ਜਾਦਾ ਹੈ।ਖਾਸ ਕਰਕੇ  ਰੱਖੜੀ ਤੇ ਭੈਣ ਭਰਾ ਦਾ ਰਿਸ਼ਤਾ ਇੱਕ ਮਿਸਾਲ ਬਣਦਾ ਹੈ।ਕਿਸੇ ਵੇਲੇ ਮਾੜੀ ਮੋਟੀ ਹੋਈ ਨੋਕ ਝੋਕ ਵੀ ਇਸ ਤਿਉਹਾਰ ਤੇ ਭੈਣ ਭਰਾ ਦੇ ਆਪਸੀ ਪਿਆਰ ਵਿੱਚ ਬਦਲ ਜਾਂਦੀ ਹੈ ।ਜਿਨ੍ਹਾ ਭੈਣਾਂ ਦੇ ਵੀਰ ਨਹੀ ਹੁੰਦੇ,ਇਸ ਦਿਨ ਉਨ੍ਹਾਂ ਦੀਆ ਅੱਖਾਂ ਵਿੱਚੋ ਨਿਕਲ ਰਹੇ ਆਪ ਮੁਹਾਰੇ ਅੱਥਰੂ ਨਹੀ ਸੁੱਕਦੇ ਅਤੇ ਉਹ ਰੱਬ ਨੂੰ ਉਲਾਂਭੇ ਦਿੰਦੀਆਂ ਵੀ ਥੱਕਦੀਆਂ ਨਹੀ ਕਿ ਰੱਬਾ ਸਾਨੂੰ ਵੀ ਜੇ ਇੱਕ ਵੀਰ ਦੇ ਦਿੰਦਾ ਤਾ ਤੇਰੇ ਘਰ ਕਿਹੜਾ ਘਾਟਾ ਪੈ ਜਾਣਾ ਸੀ।ਜਿਸ ਭਰਾ ਦੇ ਭੈਣ ਨਹੀ ਹੁੰਦੀ ਉਹ ਵੀ ਇਸ ਦਿਨ ਆਪਣੇ ਆਪ ਨੂੰ ਇੱਕਲ੍ਹਾ ਮਹਿਸੂਸ ਕਰਦਾ ਹੈ।ਜੇਕਰ ਇਸ ਤਿਉਹਾਰ ਦੀ ਮਹੱਤਤਾ ਨੂੰ ਹਰੇਕ ਭਰਾ ਸਮਝੇ ਤਾਂ ਭਰੂਣ ਹੱਤਿਆ ਦਾ ਖਾਤਮਾ ਕਰਨਾ ਬੜਾ ਆਸਾਨ ਹੈ ਅਤੇ ਨਾ ਹੀ ਕੋਈ ਭਰਾ ਭੈਣ ਦੇ ਪਿਆਰ ਭਰੇ ਸਤਿਕਾਰ ਨਾਲ ਆਪਣੇ ਗੁੱਟ ਤੇ ਰੱਖੜੀ ਤੋਂ ਵਾਝ੍ਹਾਂ ਰਹੇ।ਹਰੇਕ ਘਰ ਪਰਿਵਾਰ ਵਿੱਚ ਇਹ ਤਿਉਹਾਰ ਬੜ੍ਹੀ ਧੂੰਮ-ਧਾਮ ਨਾਲ ਮਨਾਇਆ ਜਾ ਸਕਦਾ ਹੈ।


ਗੁਰਜੀਵਨ ਸਿੰਘ ਸਿੱਧੂ 
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template