Headlines News :
Home » » ਲੋਕ ਤਥ - ਤਸਵਿੰਦਰ ਸਿੰਘ ਬੜੈਚ

ਲੋਕ ਤਥ - ਤਸਵਿੰਦਰ ਸਿੰਘ ਬੜੈਚ

Written By Unknown on Saturday 16 August 2014 | 01:32

ਵੜਕੇ ਸ਼ੇਰ ਦੇ ਵਿਚ ਘੁਰਨੇ,ਸੁਤੇ ਸ਼ੇਰ ਨੂੰ ਕਦੇ ਜਗਾਈਏ ਨਾ 
ਆਪਣਿਆ ਦੀ ਰੁਖੀ ਮਿਸੀ ਸੁਟੀਏ ਨਾ,ਲਜੀਜ ਪਦਾਰਥ ਬੇਗਾਨਿਆ ਦੇ ਖਾਈਏ ਨਾ 
ਆਉਣ ਵਾਲੀ ਪੀੜ੍ਹੀ ਨਾ ਰੁਲ ਜਾਵੇ,ਜਾਇਦਾਦ ਵੇਚ ਵਿਦੇਸ ਨੂੰ ਜਾਈਏ ਨਾ 
ਜੋੜਾ ਕਦੇ ਵੀ ਤੀਰਥਾਂ ਤੋਂ ਚੁਕੀਏ ਨਾ,ਦਾਨ ਕਰਕੇ ਫੇਰ ਪਛਤਾਈਏ ਨਾ 
ਬੇਗਾਨੀ ਨਾਰ ਤੇ ਨੰਗੀ ਤਾਰ ਨੂੰ ਜੀ,ਭੁਲ ਕੇ ਵੀ ਹਥ ਲਗਾਈਏ ਨਾ 
ਬਿਨ੍ਹਾਂ ਨਹਾਤੇ ਧੋਤੇ ਗੁਰੁ ਘਰ ਜਾ ਕੇ,ਕਦੇ ਵੀ ਲੰਗਰ ਵਰਤਾਈਏ ਨਾ 
ਮਾਂਬਾਪ ਨੂੰ ਮੰਦੜਾ ਬੋਲੀਏ ਨਾ,ਗੋਡੇ ਘੁਟਣ ਸਾਧ ਦੇ ਜਾਈਏ ਨਾ 
ਆਉਂਦਾ ਨਾ ਹੋਵੇ ਜੇ ਕਰ ਤਰਨਾ,ਡੂੰਘੇ ਪਾਣੀਆਂ ਚ ਕਦੇ ਨਹਾਈਏ ਨਾ 
ਸਿਆਣੇ ਬੰਦੇ ਨਾਲ ਗਲਾਂ ਖੂਬ ਕਰੀਏ,ਪਾਗਲ ਬੰਦੇ ਨਾਲ ਮਗਜ ਖਪਾਈਏ ਨਾ 
ਲਾਲ ਬਤੀ ਚੌਂਕ ਵਿਚ ਜੇ ਹੋ ਜਾਵੇ,ਗਡੀ ਆਪਣੀ ਨੂੰ ਫੇਰ ਲੰਘਾਈਏ ਨਾ 
ਵਸਤਾਂ ਬੇਗਾਨੀਆਂ ਦੇਖ ਨਾ ਡੋਲੀਏ ਜੀ,ਠਗੀ ਚੋਰੀ ਵਾਲਾ ਵਣਜ ਕਮਾਈਏ ਨਾ 
ਆਤਿਸ਼ਬਾਜੀਆਂ ਦੇ ਧੂਏ ਵਿਚ ਲੋਕੋ,ਖੂਨਪਸੀਨੇ ਦੀ ਕਮਾਈ ਉਡਾਈਏ ਨਾ 
ਬਰੋਬਰ ਦਿਆ ਸੰਗ ਪਾਈਏ ਰਿਸਤੇਦਾਰੀ,ਆਪ ਤੋਂ ਵਡੇ ਘਰ ਧੀ ਵਿਆਹੀਏ ਨਾ 
ਦੁਸ਼ਮਣ ਤੋਂ ਰਹੀਏ ਹੁਸਿਆਰ ਸਦਾ,ਘਰ ਆਵੇ ਕੋਈ ਮਥੇ ਵਟ ਪਾਈਏ ਨਾ 
ਬੀੜੀ,ਜਰਦਾ ਤੇ ਸਰਾਬ ਹਟੀੳ,ਬਚਿਆਂ ਕੋਲੋ ਕਦੇ ਮਗਵਾਈਏ ਨਾ 
ਬੀ ਅਲਗਅਲਗ ਰਖੀਏ ਕਿਸਮਾਂ ਦੇ,ਇਕ ਦੂਜੇ ਚ ਕਦੇ ਰਲਾਈਏ ਨਾ 
ਚੰਗਾ ਕੰਮ ਝਟਪਟ ਕਰੀਏ,ਮੰਦੇ ਕੰਮ ਲਈ ਸਮਾਂ ਗਵਾਈਏ ਨਾ 
ਚੋਰ,ਠਗ ਕੋਲੋ ਮਾਇਆ ਛੁਪਾ ਰਖੀਏ,ਬਿਮਾਰੀ ਡਾਕਟਰ ਕੋਲੋ ਕਦੇ ਛਪਾਈਏ ਨਾ 
ਵਿਆਹਸ਼ਾਦੀ ਚ ਨਾ ਰੁਸ ਰੁਸ ਬੈਠੀਏ,ਦੁਸ਼ਮਣ ਮਰੇ ਤੇ ਖੁਸ਼ੀ ਮਨਾਈਏ ਨਾ 
ਜੇਬ ਵਿਚ ਨਾ “ਬੜੈਚ”ਜੇ ਹੋਣ ਪੈਸੇ,ਕਚਾ ਕੋਠੜਾ ਆਪਣਾ ਢਾਹੀਏ ਨਾ 



ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ,ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ 
ਮੋਬਾ98763 22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template