Headlines News :
Home » » ਕੀ ਅਸੀਂ ਸੱਚਮੁੱਚ ਹੀ ਅਜਾਦ ਹਾਂ - ਜਸਵਿੰਦਰ ਪੂਹਲੀ

ਕੀ ਅਸੀਂ ਸੱਚਮੁੱਚ ਹੀ ਅਜਾਦ ਹਾਂ - ਜਸਵਿੰਦਰ ਪੂਹਲੀ

Written By Unknown on Saturday 16 August 2014 | 01:38

ਉਹ ਵੀ ਦਿਨ ਸਨ। ਜਦ ਅੰਗਰੇਜ ਸਾਡੇ ਦੇਸ ਵਿੱਚ ਆ ਗਏ ਸਨ। ਅਤੇ ਆਪਣੇ ਜਬਰ ਜੁਲਮ ਦੀ ਉਹਨਾਂ ਹੱਦ ਟਪਾ ਦਿੱਤੀ ਸੀ। ਉਸ ੳਕਤ ਦੇਸ ਦੇ ਹਰ ਇੱਕ ਬੱਚੇ,ਜਵਾਨ ਤੇ ਬੁੱਡੇ ਦੀ ਜੁਬਾਂਨ ਤੇ ਇੱਕੋ ਹੀ ਗੱਲ ਤੇ ਇੱਕੋ ਹੀ ਭਾਵਨਾ ਸੀ। ਕਿ ਕਦ ਇਨਾਂ ਗੋਰਿਆਂ ਨੂੰ ਦੇਸ ਵਿੱਚੋ ਕੱਢ ਦੇਈਏ ਤੇ ਆਪਣੇ ਸੋਨੇ ਦੀ ਚਿੜੀ ਅਖਵਾਉਣ ਵਾਲੇ ਭਾਰਤ ਵਰਸ਼ ਨੂੰ ਅਜਾਦ ਕਰਵਾ ਕੇ ਸੁੱਖ ਦਾ ਸਾਹ ਲੈ ਸਕੀਏ। ਸੋ ਦੌਰ ਚੱਲਿਆ ਅੰਗਰੇਜਾਂ ਨੂੰ ਦੇਸ ਚੋਂ ਬਾਹਰ ਕੱਢਣ ਦਾ ਹਰ ਇੱਕ ਕੋਸਿਸ ਕੀਤੀ ਜਾਣ ਲੱਗੀ। ਕੁਝ ਨਰਮ ਖਿਆਲੀਆਂ ਵੱਲੋਂ ਗੋਰਿਆ ਨੂੰ ਸਮਝਾਇਆ ਗਿਆ। ਦੇਸ ਚੋਂ ਚਲੇ ਜਾਣ ਕਿਹਾ ਗਿਆ। ਜਿਸ ਵਿੱਚ ਮਹਾਤਮਾ ਗਾਧੀ ਜੀ ਹੁਰਾਂ ਵੱਲੋਂ ਅੰਗਰੇਜਾਂ ਦੀਆਂ ਮਿੰਨਤਾ ਤਰਲੇ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਰੋਸ ਮੁਜਹਾਰੇ ਧਰਨੇ ਦਿੱਤੇ ਗਏ। ਪਰ ਜਿਸ ਨਾਲ ਗੋਰਿਆਂ ਦੇ ਕੰਨ ਤੇ ਜੂੰ ਨਾ ਸਰਕੀ ਸਗੋ ਉਲਟਾ ਉਹ ਸਮਝਣ ਲੱਗੇ ਕਿ ਭਾਰਤੀਆਂ ਵਿੱਚ ਕੋਈ ਕਣ ਕੰਢਾਂ ਨਹੀ ਜੋ ਸਾਡਾ ਕੁਝ ਵੀ ਨਹੀ ਵਿਗਾੜ ਸਕਦੇ। ਪਰ ਫਿਰ ਨਾਲੋ ਨਾਲ ਗਰਮ ਖਿਆਲੀਆਂ ਵੱਲੋਂ ਕੋਸ਼ਿਸ ਸੁਰੂ ਹੋਈ ਜਿੰਨ੍ਹਾਂ ਵਿੱਚ ਸ਼ਹੀਦ ਕਰਤਾਰ ਸਰਾਭਾ,ਉਧਮ ਸਿੰਘ,ਲਾਲਾ ਲਾਜਪਤ ਜੀ ਅਤੇ ਅੰਗਰੇਜਾਂ ਲਈ ਖੌਫ ਬਣੇ ਸ਼ਹੀਦ ਭਗਤ ਸਿੰਘ,ਰਾਜ ਗੁਰੂ, ਸੁਖਦੇਵ ਤੇ ਹੋਰ ਅਨੇਕਾਂ ਹੀ ਹਿੰਦੋਸਤਾਨੀਆਂ ਨੇ ਸਿਰ ਤੇ ਕਫਨ ਬੰਨਕੇ ਇਸ ਲੜਾਈ ਲਈ ਕਮਰ ਕਸ ਲਏ। ਯਾਦ ਰਹੇ ਕਿ ਪੂਰੇ ਮੁਲਕ ਵਿੱਚੋ ਇਕੱਲੇ ਪੰਜਾਬੀਆਂ ਨੇ ਦੇਸ ਦੀ ਅਜਾਦੀ ਲਈ ਸੱਤਰ ਪ੍ਰਤਿਸ਼ਤ ਕੁਰਬਾਨੀਆਂ ਦਿੱਤੀਆਂ ਸਨ। ਗੋਰੇ ਅਫਸਰਾਂ ਨੂੰ ਉਹਨਾਂ ਦੀਆਂ ਧਾਦਲੀਆਂ ਦੀਆਂ ਸਜਾਵਾਂ ਦਿੱਤੀਆਂ। ਅਸੰਬਲੀਆਂ ਚ ਬੰਬ ਮਾਰੇ। ਇਸ ਤਰ੍ਹਾਂ ਦੀਆਂ ਜੋਸ਼ ਪੂਰਵਿਕ ਗਤੀਵਿਧੀਆਂ ਨਾਲ ਗੋਰਿਆਂ ਦੇ ਮਨਾਂ ਚ ਡਰ ਬੈਠ ਗਿਆ। ਤਾਂ ਕਿਤੇ ਉਹ ਸਾਡੇ ਮੁਲਕ ਵਿੱਚੋ ਜਾਣ ਲਈ ਰਾਜੀ ਹੋਏ। ਤੇ ਆਖਰ ਸਾਡਾ ਦੇਸ ਅਜਾਦ ਹੋ ਗਿਆ। ਪਰ ਸਾਡੇ ਦੇਸ ਦੀ ਵਾਗਡੋਰ ਫਿਰ ਸਾਡੇ ਆਪਣੇ ਹੀ ਕਈ ਸਿਆਸਤੀ ਹੱਥਾ ਵਿੱਚ ਆ ਗਈ ਜੋ ਸਿਰਫ ਆਪ ਹੀ ਆਪਣੇ ਪੁੱਤ ਪੋਤਿਆਂ ਨੂੰ ਪੀੜ੍ਹੀ ਦਰ ਪੀੜ੍ਹ ਦੇਸ ਤੇ ਰਾਜ ਕਰਵਾਉਣ ਦੀ ਇੱਛਾ ਰੱਖਦੇ ਰਹੇ। ਅਸੀਂ ਅੰਗਰੇਜਾਂ ਤੋ ਤਾਂ ਅਜਾਦੀ ਲੈ ਲਈ ਪਰ ਅੱਜ ਅਸੀਂ ਸੌਚਣਾ ਇਹ ਹੈ ਕਿ ‘ ਕੀ ਅਸੀਂ ਸੱਚਮੁੱਚ ਅਜਾਦ ਹਾਂ ’ ਜਾਂ ਫਿਰ ਅੱਜ ਵੀ ਅਸੀਂ ਅੰਗਰੇਜਾਂ ਵਾਲੀ ਗੁਲਾਮੀ ਤੋ ਭਿਆਨਕ ਅਜਾਦੀ ਤਾਂ ਨਹੀ ਭੁਗਤ ਰਹੇ ਹਾਂ। ਅੱਜ ਸਾਡੇ ਦੇਸ ਵਿੱਚ ਭ੍ਰਿਸਟਾਚਾਰ,ਬੇਈਮਾਨੀ ਠੱਗੀ ਚੋਰੀ, ਗਰੀਬੀ,ਭੁੱਖ ਮਰੀ ਨਸ਼ਾ ਦਾਜ ਪ੍ਰਥਾ,ਕੁੱਖ ਚ ਧੀਆਂ ਕਤਲ,ਭਰਾ ਭਰਾ ਵਿੱਚ ਦੁਸ਼ਮਣੀ ਤੇ ਹੋਰ ਪਤਾ ਨੀ ਕੀ ਕੀ ਹੋ ਰਿਹਾ ਹੈ। ਕੀ ਇਹੋ ਅਜਾਦੀ ਹੈ। ਅਸੀਂ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਦਫਤਰ ਵਿੱਚ ਕੋਈ ਸਹੀ ਕੰਮ ਨਹੀ ਕਰਵਾ ਸਕਦੇ। ਗੱਲ ਕੀ ਮੈਬਰੀਂ ਸਰਪੰਚੀ ਦੇ ਔਹਦੇ ਤੋ ਸੁਰੂ ਹੋ ਕਿ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਦੇ ਔਹਦੇ ਤੱਕ ਦੇ ਕੰਮ ਸਾਨੂੰ ਮਿੰਨਤਾ ਤਰਲੇ ਪੈਸੇ ਤੇ ਸਿਫਾਰਸ਼ ਨਾਲ ਕਰਵਾਉਣੇ ਪੈਦੇ ਹਨ। ਇੱਥੋ ਤੱਕ ਕਿ ਸਾਡੇ ਦੇਸ ਦੇ ਭਵਿੱਖ ਜਨੀ ਬੱਚਿਆਂ ਦੇ ਸਕੂਲਾਂ ਵਿੱਚ ਨਾਂ ਦਾਖਲ ਕਰਾਉਣ ਲਈ ਵੀ ਸਾਨੂੰ ਸੌ ਸੌ ਪਾਪੜ ਵੇਲਣੇ ਪੈਦੇ ਹਨ। ਤੁਸੀਂ ਵੇਖ ਲਵੋ ਸਰਕਾਰੀ ਹਸਪਤਾਲਾਂ ਦੀ ਕਾਰਜਗਾਰੀ ਜੇਕਰ ਤੁਹਾਡੇ ਕੋਲ ਸਿਫਾਰਸ਼ ਹੈ। ਤਾਂ ਤੁਹਾਡਾ ਚੰਗਾਂ ਚੈਕਅੱਪ ਕਰਕੇ ਚੰਗੀਂ ਦਵਾਈ ਮਿਲ ਜਾਵੇਗੀ ਨਹੀ ਤਾਂ ਫਿਰ ਲਾਈਨਾਂ ਵਿੱਚ ਲੱਗੇ ਰਹੋ। ਸਾਇਦ ਕਦੇ ਸਬੱਬੀ ਤੁਹਾਡੀ ਵਾਰੀ ਆ ਜਾਵੇ। ਸਭ ਤੋ ਭਿਆਨਕ ਤੇ ਖਤਰਨਾਕ ਗੱਲ ਹੈ । ਜਿਸ ਵੱਲ ਅੱਜ ਤੱਕ ਕਿਸੇ ਨੇ ਵੀ ਇਸ ਵੱਲ ਨਾ ਧਿਆਨ ਦਿੱਤਾ ਤੇ ਨਾ ਅਵਾਜ ਉਠਾਈ ਗੱਲ ਇਹ ਕਿ ਰੱਬ ਨਾ ਕਰੇ ਕਦੇ ਕਿਸੇ ਦੀ ਐਕਸੀਡੈਂਟ,ਕਿਸੇ ਹੋਰ ਕਾਰਨ ਜਾਂ ਫਿਰ ਕਈ ਵਾਰ ਹਸਪਤਾਲ ਵਿੱਚ ਦਾਖਲ ਸਮੇ ਹੀ ਕਿਸੇ ਦੀ ਮੌਤ ਹੋ ਜਾਂਦੀ ਹੈ। ਤਾਂ ਉਦੋ ਸੌ ਸੌ ਫਾਰਮੈਲੀਆਂ ਕੀਤੀਆਂ ਜਾਂਦੀਆਂ ਹਨ। ਸੋਚੋ ਜਰਾਂ ਕੀ ਹਾਲਤ ਹੁੰਦੀ ਏ ਉਸ ਪਰਿਵਾਰ ਦੀ ਜੋ ਆਪਣੇ ਉਸ ਮ੍ਰਿਤਕ ਬੰਦੇ ਦੀ ਲਾਸ਼ ਲੈਣ ਲਈ ਸਿਫਾਰਸ਼ਾਂ ਮਿੰਨਤਾ ਤਰਲੇ ਕਰਕੇ ਲਾਸ ਪ੍ਰਪਤ ਕਰਦੇ ਨੇ। ਜਦ ਬੰਦੇ ਦੀ ਮੌਤ ਹੀ ਹੋ ਗਈ ਹੈ। ਫਿਰ ਕੀ ਐਹਮੀਅਤ ਰਹਿ ਗਈ ਏ ਫਾਰਮੈਲਟੀਆਂ ਦੀ। ਛੋਟੇ ਤੋ ਛੋਟੇ ਦਫਤਰ ਤੋ ਲੈ ਕਿ ਵੱਡੇ ਤੋ ਵੱਡੇ ਦਫਤਰ ਵਿੱਚ ਜਿਵੇ ਇਮਾਨਦਾਰੀ ਤੇ ਸਹੀ ਢੰਗ ਨਾਲ ਕੰਮ ਹੋਣਾ ਚਾਹੀਦਾ ਹੈ। ਉਹ ਅੱਜ ਨਹੀ ਹੋ ਰਹੇ। ਵੇਖਿਆ ਤਾਂ ਨਹੀ ਸੁਣਿਆ ਜਰੂਰ ਹੈ। ਕਿ ਅੰਗਰੇਜਾਂ ਦੇ ਰਾਜ ਵਿੱਚ ਟਾਈਮ ਦੀ ਬੜੀ ਪਾਬੰਦੀ ਸੀ ਹਰ ਇੱਕ ਕੰਮ ਬੜੇ ਸਲੀਕੇ ਨਾਲ ਹੁੰਦਾਂ ਸੀ। ਅੱਜ ਸਭ ਤੋ ਘਾਤਕ ਗੱਲ ਇਹ ਹੈ। ਕਿ ਕੱਲ ਦਾ ਭਵਿੱਖ ਅਤੇ ਅੱਜ ਦੀ ਜਵਾਨੀ ਨਸ਼ੇ ਵਿੱਚ ਪੂਰੀ ਤਰਾਂ ਗੁਲਤਾਨ ਹੋ ਚੁੱਕੀ ਹੈ। ਜੇਕਰ ਅੱਜ ਆਪਾਂ ਕੱਲੀ ਕੱਲੀ ਗੱਲ ਕਰਨ ਬੈਠ ਜਾਈਏ ਤਾਂ ਗੱਲ ਬਹੁਤ ਹੀ ਜਿਆਦਾ ਲੰਬੀ ਹੋ ਜਾਵੇਗੀ ਤੁਸੀਂ ਸਾਰੇ ਖੁਦ ਸਮਝਦਾਰ ਹੋ ਸਮਝ ਸਕਦੇ ਹੋ। ਕਿ ਇਸ ਲੇਖ ਰਾਹੀ ਮੈ ਕੀ ਬਿਆਨ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਸਭ ਅੱਖੀ ਵੇਖ ਰਹੇ ਹਾਂ। ਕਿ ਅਜਾਦੀ ਦਿਵਸ ਮਨਾਉਣ ਲਈ ਬੜਾ ਹੀ ਖਰਚਾ ਕੀਤਾ ਜਾਂਦਾ ਹੈ। ਹਰ ਇੱਕ ਛੋਟੇ ਵੱਡੇ ਅਫਸਰ ਤੇ ਮਹਿਕਮਿਆਂ ਦੀਆਂ ਭਾਜੜਾਂ ਪਾਈਆਂ ਜਾਂਦੀਆਂ ਹਨ। ਪਰ ਅੱਜ ਆਪਾਂ ਸਾਰੇ ਉਸ ਪਰਮ ਪਿਤਾ ਪਰਮੇਸ਼ਰ ਨੂੰ ਹਾਜਰ ਨਾਜਰ ਜਾਣ ਕੇ ਤੇ ਆਪਣੇ ਦਿਲਾ ਤੇ ਹੱਥ ਧਰਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੋਚੋ ਕਿ ਕੀ ਅਸੀਂ ਅੱਜ ਸੱਚਮੁੱਚ ਹੀ ਅਜਾਦ ਹਾਂ ਜਾਂ ਫਿਰ ਅਜਾਦੀ ਦੇ ਰੂਪ ਵਿੱਚ ਗੁਲਾਮੀ ਹੀ ਭੁੱਗਤ ਰਹੇ ਹਾਂ। ਅਸੀਂ ਹੱਕਦਾਰ ਹਾਂ ਅਜਾਦੀ ਦਿਵਸ ਮਨਾਉਣ ਦੇ ਜਾਂ ਸਾਨੂੰ ਅਜੇ ਪੂਰਨ ਤੌਰ ਤੇ ਅਜਾਦੀ ਪੌਣ ਲਈ ਹੋਰ ਲੜਾਈ ਤੇ ਸੰਘਰਸ਼ ਕਰਨਾ ਪਵੇਗਾ।
         



ਜਸਵਿੰਦਰ ਪੂਹਲੀ 
          ਪਿੰਡ ਤੇ ਡਾਕ:ਪੂਹਲੀ
            ਮੋ:98889-30135
                             

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template