ਇਕ ਗਰੀਬ ਔਰਤ ਨੇ ਆਪਣੇ ਬੱਚੇ ਨੂੰ ਪਾਉਣ ਦੀ ਖਾਤਿਰ ਆਪਣੀ ਜਿਦਗੀ ਨਾਲ ਬਹੁਤ ਜੰਗ ਲੜੀ। ਗਰੀਬ ਔਰਤ ਨੇ ਅਜਿਹਾ ਕੋਈ ਡਾਕਟਰ ਨਹੀ ਛੱਡਿਆ ਜਿਸ ਕੋਲ ਉਹ ਨਾ ਗਈ ਹੋਵੇ । ਲੋਕਾਂ ਦੇ ਕਹਿਣ ਤੇ ਉਸਨੇ ਪਾਖੰਡੀ ਸਾਧਾਂ ਕੋਲ ਵੀ ਬਹੁਤ ਸਾਰੇ ਚੱਕਰ ਲਾਏ ਪਰ ਫਿਰ ਵੀ ਕੁਝ ਨਾ ਬਣਿਆਂ । ਪਾਖੰਡੀ ਸਾਧਾਂ ਨੇ ਉਸਨੂੰ ਗਲਤ ਰਾਸਤੇ ਪਾਉਣਾ ਸ਼ੁਰੂੁ ਕਰ ਦਿਤਾ ਸਾਰੇ ਉਪਾਅ ਕਰਕੇ ਵੇਖ ਲਏ ਪਰ ਕੁਝ ਵੀ ਹਾਸਿਲ ਨਾ ਹੋਇਆ। ਇਕ ਦਿਨ ਉਹ ਥੱਕ ਹਾਰ ਕੇ ਆਪਣੇ ਘਰ ਮੰਜੇ ਉਤੇ ਬੈਠ ਗਈ। ਉਸਦੀ ਗੁਆਂਢ ਵਿਚ ਇਕ ਪੁਰਾਣੀ ਬਜੁਰਗ ਔਰਤ ਰਹਿਦੀ ਸੀ। ਉਸ ਬਜੁਰਗ ਨੂੰ ਗਰੀਬ ਔਰਤ ਨੇ ਆਪਣੀ ਹੱਡ ਬੀਤੀ ਸੁਣਾਈ ਸਾਰੀ ਹੱਡ ਬੀਤੀ ਸੁਣਨ ਤੋਂ ਬਾਅਦ ਬਜੁਰਗ ਔਰਤ ਨੇ ਉਸਨੂੰ ਆਖਿਆ ਭਲੀਏ ਲੋਕੇ ਤੂੰ ਪਾਖੰਡੀ ਸਾਧਾਂ ਵਾਲਿਆਂ ਚੱਕਰਾਂ ਵਿਚ ਨਾ ਦਿਲਚਸਪ ਰੱਖ ਤੂੰ ਚੁੱਪ ਕਰਕੇ ਅੰਮ੍ਰਿਤ ਵੇਲੇ ਹਰ ਰੋਜ ਆਪ ਇੰਸ਼ਨਾਨ ਕਰ ਅਤੇ ਗੁਰੁਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਇੰਸ਼ਨਾਨ ਕਰਾ ਕੇ ਮੱਥ ਟੇਕਿਆ ਕਰ ਅਤੇ ਸੰਝ ਸਵੇਰ ਪਾਠ ਪੂਜਾ ਕਰਿਆ ਕਰ ਉਸ ਗਰੀਬ ਔਰਤ ਨੇ ਸਿਆਣੀ ਔਰਤ ਦਾ ਕਹਿਣਾ ਮੰਨ ਲਿਆ । ਛੇ ਮਹੀਨੇ ਬਾਅਦ ਉਸਨੇ ਅਲਟਰਾਸਾਉਡ ਵਾਲਾ ਟੈਸਟ ਕਰਵਾਇਆ ਤਾਂ ਉਹ ਗਰਭਪਤੀ ਔਰਤ ਬਣ ਗਈ ਸੀ । ਕੁਝ ਸਮੇਂ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਉਸਨੂੰ ਪੁੱਤਰ ਦੀ ਦਾਤ ਬਖਸ਼ ਦਿਤੀ ਸੰਗਰਾਦ ਵਾਲੇ ਦਿਨ ਭਾਈ ਜੀ ਨੇ ਅਨਾਉਸਮੈਂਟ ਕੀਤੀ “ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਹਿ, ਕਿ ਭਾਈ ਜੇ ਕਿਸੀ ਨੇ ਆਪਣੇ ਬੱਚੇ ਨਾਂਅ ਰੱਖਣਾ ਹੋਵੇ ਉਹ ਸੰਸੇ ਤੋਂ ਆਪਣੇ ਬੱਚੇ ਦਾ ਨਾਂਅ ਰੱਖ ਸਕਦਾ ਹੈ । ਮਾਂ ਨੇ ਖੁਸ਼ ਹੋ ਕੇ ਉਸ ਪੁੱਤਰ ਦਾ ਇਹ ਸੋਚ ਕੇ ਨਾਮ ਰੱਖਿਆ ਕਿ ਪੁੱਤਰ ਮੇਰਾ ਬਹੁਤ ਸਾਰਾ ਸੁਖ ਅਤੇ ਚੈਨ ਦੇਵੇਗਾ । ਪਰ ਜਿਉ ਹੀ ਜਵਾਨ ਹੁੰਦਾ ਗਿਆ ਓਵੇ ਹੀ ਨੁਕਸਾਨ ਹੁੰਦਾ ਗਿਆ ਤੇ ਉਹ ਪੁੱਤਰ ਆਪਣੀ ਮਾਂ ਨੂੰ ਨਾ ਸੁਖ ਅਤੇ ਨਾ ਚੈਨ ਦਿੰਦਾ ਸੀ । ਹਰ ਪਲ ਮਾਂ ਦੀ ਜਾਨ ਨੂੰ ਖਤਰੇ ਵਿਚ ਹੀ ਪਾਈ ਰੱਖਦਾ ਸੀ। ਪਹਿਲਾਂ ਨਾਲੋਂ ਵੀ ਮਾੜਾ ਸਮਾਂ ਬੂਹੇ ਤੇ ਲਿਆਣ ਕੇ ਖੜਾ ਕਰ ਦਿਤਾ ਸੀ ਉਹ ਦਿਨ ਵੀ ਵੇਖਣੇ ਪੈ ਗਏ ਮਾਂ ਨੂੰ ਜੋ ਕਦੀ ਨਹੀ ਵੀ ਸੋਚੇ ਸੀ । “ਕੀ ਕੁਝ ਨਹੀ ਕਰਦੀਆਂ ਮਾਵਾਂ ਪੁੱਤਰ ਪਾਉਣ ਨੂੰ,
ਛੱਬੀ ਸਵਾੜਾ
9914872622
0 comments:
Speak up your mind
Tell us what you're thinking... !