Headlines News :
Home » » ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ - ਪਰਮਜੀਤ ਸਿੰਘ ਪੰਮੀ

ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ - ਪਰਮਜੀਤ ਸਿੰਘ ਪੰਮੀ

Written By Unknown on Friday 12 September 2014 | 22:42

 ਸੰਸਾਰ ’ਚ , ਜੱਗ ’ਤੇ ਮਾਂ ਦਾ ਰਿਸ਼ਤਾ ਸਭ ਤੋਂ ਉਚਾ ਤੇ ਸੁੱਚਾ ਮੰਨਿਆਂ ਜਾਂਦਾ ਹੈ ।  ਸ਼ਾਇਦ ਇਸੇ ਕਰਕੇ ਕਿਸੇ ਨੇ ਕਿਹਾ ਹੈ ਕਿ ਬਾਕੀ ਕੁੱਲ ਦੁਨੀਆਂ ਦੇ ਰਿਸ਼ਤੇ ਝੂਠੇ ਤੇ ਬਹਿਰੂਪ ਮਾਂ ਦਾ ਰਿਸ਼ਤਾ ਸੱਚਾ ਸੱਚਾ ਮਾਂ ਹੈ ਰੱਬ ਦਾ ਰੂਪ । ਵਿਸ਼ਵ ਭਰ ’ਚ  ਮਾਂ  ਦੀ ਸਿਫਤ -ਸਲਾਹ ’ਚ ਕਈ ਗ੍ਰੰਥ ਲਿਖੇ ਗਏ , ਲਿਖੇ ਜਾ ਸਕਦੇ ਨੇ,  ਵੱਖ - ਵੱਖ ਸਮੇਂ ਲਿਖੇ ਵੀ ਜਾਣਗੇ  ਪਰ ਮਾਂ ਦੀ ਸਿਫਤ ਕਦੇ ਵੀ ਖਤਮ ਨਹੀਂ ਹੋ ਸਕਦੀ । ਕਿਉਂ ਕਿ ਮਾਂ ਅਜਿਹੀ ਸ਼ਕਤੀ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ । ਮਾਂ ਅਜਿਹੀ ਸ਼ਾਹਾਂ ਦੀ ਸ਼ਾਹ ਹੈ, ਜਿਸਦਾ ਕਰਜ਼ਾ ਸੰਸਾਰ ’ਤੇ ਮੋੜਨ ਵਾਲਾ ਕੋਈ ਸ਼ਾਹ ਪੈਦਾ ਹੀ ਨਹੀਂ ਹੋਇਆ । ਕਿਉਂਕਿ ਮਾਂ ਜੀਵਨ ਦਾਤਾ ਹੈ , ਮਾਂ ਪਾਲਣਹਾਰ ਹੈ । ਸੁੱਖ ਦਾਤੀ ਹੈ । ਆਪਣੇ ਬੱਚੇ ਦੀ ਪਲ -ਪਲ ਸੁੱਖ ਲੋੜਦੀ ਹੈ , ਸੁੱਖ ਮੰਗਦੀ ਹੈ । ਆਪਾ ਵਾਰ ਕੇ ਵੀ ਆਪਣੇ ਢਿੱਡ ਦੀ ਆਂਦਰ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ । ਮਾਂ  ਆਪਣੇ ਬੱਚੇ ਨੂੰ ਆਪਣੇ ਦੁੱਧ ਨਾਲ ਪਾਲਦੀ ਹੈ , ਉਥੇ ਆਪਣੇ ਬੱਚੇ ਨੂੰ ਬੜੇ ਚਾਅ ਨਾਲ ਸਧਰਾਂ  ਨਾਲ, ਪਿਆਰ ਨਾਲ  ਉਸ ਨੂੰ ਰੋਟੀ ਪਕਾ ਖੁਆਉਂਦੀ ਹੈ । ਹਰ ਪਲ ਕੋਸ਼ਿਸ਼ ਕਰਦੀ ਹੈ ਕਿ ਪਹਿਲਾਂ ਆਪਣੇ ਬੱਚੇ ਨੂੰ ਆਪਣੇ ਹੱਥਾਂ ਨਾਲ ਰੋਟੀ ਪਕਾ ਖੁਆ ਲਵੇ, ਬਾਅਦ ’ਚ ਆਪ ਖਾਵੇ ਇਹੋ ਕਾਰਨ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਮੰਦਭਾਗਾ ਇਨਸਾਨ ਹੋਵੇਗਾ ਜਿਸ ਨੂੰ ਆਪਣੇ ਆਖਰੀ ਸਾਹ ਤੱਕ ਆਪਣੀ ਮਾਂ ਦੇ ਹੱਥਾਂ ਦੀ ਪੱਕੀ ਰੋਟੀ ਦਾ ਕੂਲਾਪਨ , ਉਸ ਚ ਭਰੀ ਮਮਤਾ ਦੀ ਮਿਠਾਸ ਭੁੱਲੀ ਹੋਵੇ । ਭਾਵੇਂ ਪੰਜਾਬੀ ਗਾਇਕ ਮਲਕੀਅਤ ਸਿੰਘ ਨੇ ਵਿਦੇਸ਼ੀਂ ਵਸਦੇ ਪੁੱਤਰਾਂ ਦੇ ਜ਼ਜ਼ਬਾਤਾਂ ਦੀ ਤਰਜ਼ਮਾਨੀ ਕਰਦਾ ਗੀਤ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਚਿੱਤ ਕਰਦਾ ਲਿਖਿਆ ਹੈ ਪਰ ਮੇਰਾ ਖਿਆਲ ਹੈ ਕਿ ਇਹ ਵਿਦੇਸ਼ੀਂ ਵਸਦੇ ਵੀਰਾਂ ਦੇ ਦਿਲ ਦੀ ਗੱਲ ਹੀ  ਨਹੀਂ ਕੀਤੀ  ਸਗੋਂ ਉਹ ਆਪਣੇ ਇਸ ਗੀਤ ਰਾਹੀਂ  ਹਰ ਉਸ ਪੁੱਤਰ ਦੇ ਧੁਰ ਅੰਦਰ ਵਸਦੀ ਤਾਂਘ ਦੀ ਤਰਜ਼ਮਾਨੀ ਕਰਦਾ ਹੈ ਜਿਹੜਾ ਕੁਦਰਤ ਦੇ ਇਸ ਅਨਮੋਲ ਤੋਹਫੇ ਨੂੰ ਗੁਆ ਚੁੱਕਾ ਹੈ ।  ਜਦੋਂ ਵੀ ਇਨਸਾਨ ਰੋਟੀ ਖਾਂਦਾ ਹੈ ਤਾਂ ਉਸ ਨੂੰ ਆਪਣੀ ਮਾਂ ਦੇ ਹੱਥਾਂ ਦੀ ਪੱਕੀਆਂ ਰੋਟੀਆਂ ਦੀ ਯਾਦ ਜ਼ਰੂਰ ਆਉਂਦੀ ਹੈ । ਮੈਂ ਇਥੇ ਇੱਕ ਘਟਨਾ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਦਿਨੀਂ ਆਪਣੇ ਕੁਝ ਦੋਸਤਾਂ ਨਲ ਨੇੜਲੇ ਗੁਰਦੁਆਰਾ ਰਾੜਾ ਸਹਿਬ ਗਏ ਤਾਂ ਅਚਾਨਕ ਲੰਗਰ ਛਕਣ ਦਾ ਪ੍ਰੋਗ੍ਰਾਮ ਬਣ ਗਿਆ , ਲੰਗਰ ਜਾ ਕੇ ਕੀ ਦੇਖਿਆ ਕਿ ਮਿੱਸੀਆਂ ਪਾਣੀ ਹੱਥੀਆਂ ਰੋਟੀਆਂ (ਪ੍ਰਸ਼ਾਦੇ) ਵਰਤਾਏ ਜਾ ਰਹੇ ਸਨ । ਉਹੀ ਰੋਟੀਆਂ ਜਿਹੜੀਆਂ ਮੇਰੀ ਨਾਂ ਪਕਾ ਕੇ ਸਾਨੂੰ ਖਵਾਇਆ ਕਰਦੀ ਸੀ , ਦੋਸਤੋ ਉਹਨਾਂ ਪ੍ਰਸ਼ਾਦਿਆਂ ’ਚ ਜਿਥੇ ਲੰਗਰ ਦਾ ਆਨੰਦ ਸੀ ਉਥੇ ਮੈਨੂੰ ਆਪਣੀ ਮਾਂ ਦੇ ਹੱਥਾਂ ਦੀ ਮਹਿਕ , ਪਿਆਰ , ਮੋਹ ਮੁੱਹਬਤ ਵੀ ਮਹਿਸੂਸ ਹੋ ਰਿਹਾ ਸੀ । ਜੋ ਬਚਪਨ  ਲੈ ਕੇ ਮਾਂ ਦੇ ਤੁਰ ਜਾਣ ਤੱਕ ਖਾਧੀਆਂ ਰੋਟੀਆਂ ’ਚ ਆਉਂਦਾ ਹੁੰਦਾ ਸੀ ।  ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਰਾਤ ਨੂੰ ਲੇਟ ਘਰ ਜਾਣਾ ਤਾਂ ਮੇਰੀ ਮਾਂ ਨੇ ਬਿਨਾਂ ਨਾਗਾ ਪੁੱਛਣਾ ਪਰਮਜੀਤ ਰੋਟੀ ਖਾਣ ਬਾੲਰੇ ਪੁੱਛਣਾ ਅਤੇ ਆਪ ਉੱਠ ਕੇ ਰੋਟੀ ਬਣਾ ਕੇ ਦੇਣੀ । ਪਿਛਲੇ ਦਿਨੀਂ ਮੈਂਨੂੰ ਆਪਣੇ ਦੋਸਤ ਦੀ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਅਫਸੋਸ ਲਈ ਜਾਣ ਸਮੇਂ ਇੱਕ ਮਿੱਤਰ ਨੇ ਆਪਣੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਦੱਸਿਆ ਕਿ ਉਹ ਕਿਧਰੇ ਦੂਰ ਦੁਰਾਡੇ ਨੌਕਰੀ ਕਰਿਆ ਕਰਦੇ ਸਨ ਤੇ ਰਾਤ ਨੂੰ ਕਈ ਲੇਟ ਘਰ ਪੁੱਜਣਾ , ਦਰਵਾਜ਼ਾ ਖੜਕਾਉਣ ’ਤੇ ਬਜ਼ੁਰਗ ਮਾਂ ਨੇ ਅੰਦਰੋਂ ਉੱਚੀ ਉੱਚੀ ਰੌਲਾ ਪਾ ਕੇ ਪਰਿਵਾਰ ਨੂੰ ਜਲਦੀ ਦਰਵਾਜ਼ਾ ਕਖੋਲ੍ਹਣ ਦੀ ਤਾਕੀਦ ਕਰਨੀ । ਮਾਤਾ ਜੀ ਸੁਰਗਵਾਸ ਹੋ ਗਏ । ਸਮਾਂ ਆਪਣੀ ਤੋਰ ਤੁਦਰਾ ਗਿਆ । ਇੱਕ ਉਹ ਸੱਜਣ ਫਿਰ ਘਰ ਪੁੱਜਣ ’ਚ ਲੇਟ ਹੋ ਗਏ ।  ਉਹ ਲੱਗੇ ਦਰਵਾਜ਼ਾ ਖੜਕਉਣ ,ਪਰ ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਅੰਦਰੋਂ ਕੋਈ ਨਾ ਬਹੁੜਿਆ । ਫਿਰ ਉਹ ਕਹਿਣ ਲੱਗੇ ਕਿ ਉਹਨਾਂ ਦਰਵਾਜ਼ੇ ਨੂੰ ਬਹੁਤ ਜ਼ੋਰ ਜ਼ੋਰ ਨਾਲ ਖੜਕਾਇਆ ਤਾਂ ਕਿਧਰੇ ਜਾ ਕੇ ਅੰਦਰੋਂ ਡੇਢ ਘੰਟੇ ਬਾਅਦ ਸ਼੍ਰੀਮਤੀ ਜੀ ਦਰਵਾਜ਼ਾ ਖੋਲ਼੍ਹਿਆ । ਕਹਿਣ ਲੱਗੀ ਜੀ, ਮੁਆਫ ਕਰਨਾ ਏ ਸੀ ਵਾਲੇ ਕਮਰੇ ’ਚ ਵੜ ਕੇ ਸੌਂ ਗਏ ਪਤਾ ਨਹੀਂ ਲੱਗਿਆ । ਉਹ ਸੱਜਣ ਕਹਿਣ ਕਿ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ , ਉਹ ਉਚੀ -ਉੱਚੀ ਰੋਣ ਲੱਗੇ । ਪਤਨੀ ਕਹਿਣ ਲੱਗੀ ਕੀ ਹੋਇਆ ੁਤੁਸੀਂ ਕਿਉਂ ਰੋ ਰਹੇ ਹੋ?, ਮੈਂ ਮੁਆਫੀ ਮੰਗ ਰਹੀ ਹਾਂ ਤਾਂ ਉਹ ਕਹਿਣ ਲੱਗੇ, ਮੈਂ ਇਸ ਕਰਕੇ ਨਹੀਂ ਰੋ ਰਿਹਾ ਕਿ ਤੁਸੀਂ ਦਰਵਾਜ਼ਾ ਲੇਟ ਖੋਲ੍ਹਿਆ ਹੈ ਮੈਂ ਤਾਂ ਆਪਣੀ ਮਾਂ ਨੂੰ ਰੋਂਦਾਂ ਹਾਂ ਜਿਹੜੀ ਮੇਰੇ ਘਰ ਪੁੱਜਣ ਤੱਕ ਰਾਹਾਂ ਤੱਕਦੀ ਮੈਂਨੂੰ ਉਡੀਕਦੀ ਜਾਗਦੀ ਰਹਿੰਦੀ ਸੀ । ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਬਾਪੂ ਦਾ ਇਨਸਾਨ ਦੀ ਜ਼ਿੰਦਗੀ ’ਚ ਘੱਟ ਮੱਹਤਵ ਨਹੀਂ ਹੁੰਦਾ ,ਪਰ ਮਾਂ ਦਾ ਆਪਣੇ ਬੱਚੇ ਨਾਲ ਆਂਦਰਾਂ ਦਾ ਸਾਕ ਹੁੰਦਾ , ਮਾਂ ਬਿਨਾਂ ਕੋਈ ਲਾਡ ਨਹੀਂ ਲਡਾ ਸਕਦਾ ਸ਼ਾਇਦ ਇਸੇ ਕਰਕੇ ਨਾਮਵਰ ਗੀਤਕਾਰ ਦੇਵ ਥਰੀਕਿਆਂ ਵਾਲੇ ਨੇ ਲਿਖਿਆ ਮਾਂ ਬਿਨਾਂ ਨਾ ਕੋਈ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ, ਖੋਹ ਲੈਂਦੇ ਟੁੱਕ ਕਾਂ , ਓ ਦੁਨੀਆਂ ਵਾਲਿਓ , ਜਾਂ ਫਿਰ ਬਾਈ ਸ਼ਮਸ਼ੇਰ ਸੰਧੂ ਦਾ ਗੀਤ ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ,ਇਸ ਗੀਤ ਰਾਹੀਂ ਵੀ ਗੀਤਕਾਰ ਸੁੱਤੇਸਿੱਧ ਅਟੱਲ ਸਚਾਈ ਬਿਆਨ ਕਰਦਾ ਹੈ ਕਿ   ਬਾਪੂ ਜਾਂ  ਭਰਾ ਭਰਜਾਈਆਂ  ਜਿੰਨਾ ਮਰਜ਼ੀ ਮਾਣ-ਤਾਣ ਕਰੀ ਜਾਣ ਧੀਆਂ ਦਾ ਜਿੰਨਾ ਜ਼ੋਰ ਆਂਪਣੀ ਮਾਂ ’ਤੇ ਹੁੰਦਾ ਹੋਰ ਸ਼ਾਇਦ ਕਿਸੇ ’ਤੇ ਵੀ ਨਹੀਂ ਹੰਦਾ । ਅਜਿਹੇ ਸੁੱਚੇ ਗੀਤ ਲਿਖਣ ਵਾਲੇ ਗੀਤਕਾਰਾਂ ਦੀਆਂ ਕਲਮਾਂ ਨੂੰ ਸਲਾਮ  ਅਤੇ  ਦੁਨੀਆਂ ਦੀ  ਹਰ ਮਾਂ ਨੂੰ ਸਿਜਦਾ ।  ਪਰ ਅਜੋਕੇ ਯੁੱਗ ਅੰਦਰ ਪੁੱਤਰ ਵਲੋਂ ਮਾਂ ਦਾ ਕਤਲ , ਜਾਂ ਮਾਂ -ਬਾਪ ਨੂੰ ਬਿਰਧ ਆਸ਼ਰਮਾਂ ’ਚ ਤੋਰਨ ਦੀਆਂ ਖਬਰਾਂ ਮਨ ਨੂੰ ਉਦਾਸ ਕਰ ਦਿੰਦੀਆਂ ਹਨ ।  ਦਿਲ ਕੰਬਾ ਦਿੰਦੀਆਂ ਹਨ ਲੋੜ  ਹੈ ਕਿ ਹਰ ਸ਼ਖਸ ਆਪਣੇ ਮਾਤਾ ਪਿਤਾ ਨੂੰ ਏਨਾ ਪਿਆਰ ਸਤਿਕਾਰ ਦੇਵੇ, ਸੇਵਾ ਸੰਭਾਲ ਕਰੇ  ਕਿ ਬ੍ਰਿਧ ਆਸ਼ਰਮਾਂ ਧੀ ਲੋੜ ਹੀ ਨਾ ਪਵੇ ਕਿਸੇ ਵੀ ਧਰਮ ’ਚ ਬਿਰਧ ਆਸ਼ਰਮ ਦਾ ਸੰਕਲਪ ਹੀ ਨਹੀਂ ਹੈ । 
                                                         



 ਪਰਮਜੀਤ ਸਿੰਘ ਪੰਮੀ 
                                                           94178-55275

Share this article :

1 comment:

  1. Paramjeet ji maa maa hi hundi hai. us di thaan hor koi nahi lai skda.kash ki maa dunia ton jandi hoi apna sinavan dus jandi.kiven jeevan maa mein tere bajhon.

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template