Headlines News :
Home » » ਹਰਦਮ ਰਹੋ ਤਿਆਰ ਬਰ ਤਿਆਰ - ਨਰਿੰਦਰ ਸਿੰਘ ਧੂਰੀ

ਹਰਦਮ ਰਹੋ ਤਿਆਰ ਬਰ ਤਿਆਰ - ਨਰਿੰਦਰ ਸਿੰਘ ਧੂਰੀ

Written By Unknown on Friday 12 September 2014 | 23:02

 ਜ਼ਿੰਦਗੀ ਜਿਉਣ ਦਾ ਮਜਾ ਤਾਂ ਹੀ ਆਉਂਦਾ ਹੈ, ਜੇਕਰ ਤੁਹਾਨੂੰ ਆਪਣੇ ਕੰਮ ਤੇ ਮਾਣ ਹੋਵੇ। ਤੁਸੀਂ ਆਪਣੇ ਕੰਮ ਵਿੱਚ ਮਾਹਿਰ ਹੋਵੋ ਅਤੇ ਸਮਾਜ ਤੁਹਾਡੇ ਤੇ ਮਾਣ ਕਰੇ। ਲੋਕ ਤੁਹਾਡੀ ਸਲਾਹ ਲੈਣ, ਇਹ ਕੋਈ  ਔਖਾ ਕੰਮ ਨਹੀਂ ਸਿਰਫ ਕੰਮ ਕਰਨ ਦੀ ਲਗਨ ਪੈਦਾ ਕਰਨ ਦੀ ਜਰੂਰਤ ਹੈ। ਚਮਕਦੇ ਤਾਰੇ ਸੋਹਣੇ ਲਗਦੇ ਹਨ, ਧੁੰਦਲੇ ਤਾਰੇ ਨਜ਼ਰ ਨਹੀਂ ਪੈਂਦੇ। ਕੋਈ ਵੀ ਆਦਮੀ ਬਿੰਨ੍ਹਾਂ ਮਿਹਨਤ ਕਰੇ ਤੋਂ ਤਰੱਕੀ ਨਹੀਂ ਕਰ ਸਕਦਾ, ਇਹ ਸੱਚ ਹੈ। ਕੰਮ ਕਰਨ ਵਾਲੇ ਨੂੰ ਆਪਣੇ ਕੰਮ ਤੇ ਮਾਣ ਹੁੰਦਾ ਹੈ। ਉਸ ਨੂੰ ਹਰ ਥਾਂ ਸਲਾਹਿਆ ਜਾਂਦਾ ਹੈ। ਇੱਕ ਬਿਜਨੈੱਸ ਮੈਨ ਆਪ ਵੀ ਕੰਮ ਕਰਦਾ ਅਤੇ ਆਪਣੇ ਕਾਮਿਆਂ ਤੋਂ ਵੀ ਕੰਮ ਕਰਵਾਉਂਦਾ ਹੈ, ਇਸ ਲਈ ਉਹ ਸਫਲ ਹੋ ਜਾਂਦਾ ਹੈ।

ਕੰਮ ਨਾ ਕਰਨ ਵਾਲੇ ਨੂੰ ਵਿਹਲੜ ਕਿਹਾ ਜਾਂਦਾ ਹੈ, ਵਿਹਲਾ ਮਨ ਸੈਤਾਨ ਦਾ ਘਰ ਵੀ ਹੂੰਦਾ ਹੈ, ਉਹ ਕਈ ਤਰ੍ਹਾਂ ਦੀਆਂ ਸੈਤਾਨੀਆਂ ਕਾਰਨ ਦੂਜਿਆਂ ਦੇ ਕੰਮ ਵਿੱਚ ਝੇੜ-ਝਾਨੀ ਕਰਦਾ ਹੈ। ਕੰਮ ਕਰਨ ਵਾਲੇ ਕੋਲ ਸਮਾਂ ਨਹੀਂ ਹੁੰਦਾ ਵਿਹਲੜ ਕੋਲ ਕੰਮ ਨਹੀਂ ਹੁੰਦਾ। ਮਿਹਨਤ ਕਰਨ ਵਾਲਾ ਅਰੋਗੀ ਹੁੰਦਾ ਹੈ, ਵਿਹਲੜ ਸਮਾਜ ਤੇ ਧੱਬਾ ਦਿਮਾਗੀ ਚਤਰ ਰੋਗੀ ਅਜਿਹੇ ਲੋਕ ਮੋਟੇ, ਸਰਾਬੀ, ਬੀ.ਪੀ. ਦੇ ਮਰੀਜ , ਜਿਆਦਾ ਬੋਲਣ ਵਾਲੇ, ਬਹਿਸੀ, ਚੁਗਲਖੋਰ, ਅਤੇ ਗੱਲਾਂ ਵਿੱਚ ਦੂਜੇ ਨੂੰ ਅੜਿੰਗੇ ਅੜਾਉਣ ਵਾਲੇ ਹੁੰਦੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ, ਕਿ ਕਰ ਮਜਦੂਰੀ ਖਾ ਚੂਰੀ ਸਖਤ ਮਿਹਨਤ ਕਰਨ ਵਾਲਾ ਉਨੀਦਰਾਂ ਨਹੀਂ ਹੁੰਦਾ, ਬਿਮਾਰੀ ਨੂੰ ਵੀ ਉਸ ਤੋਂ ਸਮਾਂ ਲੈਣਾ ਪੈਂਦਾ ਹੈ।  ਆਪਣੇ ਬੋਸ ਦੀ ਨਿਗਾ ਵਿੱਚ ਚਲਾਕੀ ਨਹੀਂ ਕੰਮ ਕਾਰ ਨਾਲ ਚੰਗਾ ਬਣਨਾ ਅਤੇ ਮਿਹਨਤ ਕਰਨ ਦਾ ਸਲੀਕਾ ਸਿੱਖੋ। ਕੰਮ ਕਰਨ ਵਾਲੇ ਦੇ ਮਗਰ ਸੱਚੇ ਲੋਕਾਂ ਦਾ ਕਾਫਲਾ ਹੁੰਦਾ ਹੈ। ਉਸਦਾ ਦੁੱਖ ਵਡਾਉਣ ਵਾਲੇ ਬਹੁਤ ਹੁੰਦੇ ਹਨ। ਵਿਹਲੜ ਦੇ ਜਾਣ ਨਾਲ ਲੋਕ ਅੰਦਰੂਨੀ ਤੋਰ ਤੇ ਸੁੱਖ ਮਹਿਸੂਸ ਕਰਦੇ ਹਨ। 

ਸਕੂਲ, ਕਾਲਜ, ਦਫਤਰ ਵਿੱਚ ਕੰਮ ਕਰਦੇ ਸਮੇਂ ਸਿਰਫ ਆਪਣੇ ਕੰਮ ਤੱਕ ਹੀ ਸੀਮਤ ਨਾ ਰਹੋ, ਦਫਤਰ ਦੀ ਹਰ ਚੀਜ਼ ਨੂੰ ਆਪਣੇ ਘਰ ਦੀ ਚੀਜ਼ ਵਾਂਗ ਹੀ ਸਮਝੋ। ਅਜਿਹਾ ਕਰਨ ਨਾਲ ਜਿੱਥੇ ਤੁਹਾਡੇ ਦਫਤਰ ਦੀ ਸੰਭਾਲ ਹੋਵੇਗੀ, ਇੱਕ ਸਮਾਜ ਸੇਵਾ ਵੀ ਤੁਹਾਡੇ ਵਲੋਂ ਉਸੇ ਵਕਤ ਹੋ ਰਹੀ ਹੁੰਦੀ ਹੈ।  ਕੋਈ ਮੈਨੂੰ ਕੀ ਕਹੇਗਾ ਕਦੇ ਨਾ ਸੋਚੋ, ਕੰਮ ਕਰਨ ਲੱਗਿਆ ਨੁਕਸਾਨ ਜਾਂ ਗਲਤੀ ਤਾਂ ਹੋ ਹੀ ਜਾਂਦੀ ਹੈ, ਪ੍ਰੰਤੂ ਮੈਥੋਂ ਗਲਤ ਹੋ ਜਾਵੇਗਾ, ਇਹ ਸੋਚ ਕੇ ਕੰਮ ਨਾ ਕਰਨਾ ਉਸ ਤੋਂ ਵੀ ਵੱਡੀ ਗਲਤੀ ਹੈ। ਤੁਹਾਡੇ ਵਲੋਂ ਕੀਤੀ ਗਈ ਗਲਤੀ ਨੂੰ ਵਾਰ-ਵਾਰ ਨਾ ਦਹੁਰਾਓ। ਜ਼ਿੰਦਗੀ ਵਿੱਚ ਕੋਈ ਅਜਿਹਾ ਵਿਆਕਤੀ ਨਹੀਂ ਜਿਸ ਨੇ ਗਲਤੀ ਨਹੀਂ ਕੀਤੀ, ਮਸ਼ੀਨਾਂ ਤੋਂ ਗਲਤੀਆਂ ਵੀ ਇਨਸਾਨ ਹੀ ਕਰਾਉਂਦੇ ਹਨ। ਕੰਮ ਕਰਨ ਵਾਲੇ ਅਰਾਮ ਨਾਲ ਸੌਂਦੇ ਹਨ। ਕੰਮ ਕਰਨ ਅਤੇ ਲੋੜ ਅਨੁਸਾਰ ਖਾਣ ਨਾਲ ਉਮਰ ਵੱਧਦੀ ਹੈ। ਜਿਸ ਤਰ੍ਹਾਂ ਔਰਤ ਆਪਣਾ ਘਰ ਸਜਾਉਦੀ ਹੈ, ਉਸੇ ਤਰ੍ਹਾਂ ਘਰ ਤੋਂ ਬਾਹਰ ਕੰਮ ਕਰਨ ਵਾਲੇ ਨੂੰ ਵੀ ਆਪਣੇ ਕੰਮ ਵਾਲੇ ਸਥਾਨ ਨੂੰ ਸਿੰਗਾਰਨਾ ਚਾਹੀਦਾ ਹੈ। ਜੇਕਰ ਕੰਮ ਨਹੀਂ ਆਉਂਦਾ ਤਾਂ ਕੰਮ ਸਿੱਖ ਲੈਣਾ ਚਾਹੀਦਾ ਹੈ। ਤਾਂ ਕਿ ਵਾਰ-ਵਾਰ ਕਿਸੇ ਅੱਗੇ ਕੰਮ ਲਈ ਝੁਕਣਾ ਨਾ ਪਵੇ। ਕਦੇ ਵੀ ਆਪਣੇ ਆਪ ਨੂੰ ਸਰਕਾਰੀ ਨੌਕਰੀ ਵਿੱਚ ਹੁੰਦੇ ਹੋਏ, ਸਰਕਾਰ ਦਾ ......ਨਾ ਸਮਝੋ! ਸੋਚੋ ਜਿਸ ਕੁਰਸੀ ਤੇ ਤੁਸੀਂ ਬਿਰਾਜਮਾਨ ਹੋ ਇਹ ਕਿੰਨੀ ਸਖਤ ਘਾਲਣਾ ਨਾਲ ਮਿਲੀ। ਜੋ ਨੌਕਰੀ ਤੁਸੀਂ ਕਰ ਰਹੇ ਉਸ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਇੱਕ ਲੰਬੀ ਕਤਾਰ ਅੱਜ ਵੀ ਲੱਗੀ ਹੋਈ। ਜੇਕਰ ਪ੍ਰਮਾਤਮਾਂ ਨੇ ਉਹੀ ਕੁਰਸੀ ਦੀ ਤੁਹਾਨੂੰ ਬਖਸ਼ਿਸ ਦੇ ਦਿੱਤੀ ਤਾਂ ਉਸਦੀ ਕਦਰ ਕਰੋ। ਕੰਮ ਕਰਨ ਵਾਲਿਆਂ ਦੀ ਹਰ ਥਾਂ ਕਦਰ ਹੈ ਇਸ ਲਈ  ਕੰਮ ਕਰਨ ਵਾਸਤੇ ਹਰਦਮ ਰਹੋ ਤਿਆਰ ਬਰ ਤਿਆਰ।



 ਨਰਿੰਦਰ ਸਿੰਘ,ਧੂਰੀ
         ਸ.ਪ.ਸ.ਬਾਦਸ਼ਾਹਪੁਰ
         89685-00390

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template