Headlines News :
Home » » 1962 ਭਾਰਤ-ਚੀਨ ਜੰਗ ਦੇ 50 ਸਾਲ ਪੂਰੇ - ਬੱਬਲੂ ਭੰਡਾਲ

1962 ਭਾਰਤ-ਚੀਨ ਜੰਗ ਦੇ 50 ਸਾਲ ਪੂਰੇ - ਬੱਬਲੂ ਭੰਡਾਲ

Written By Unknown on Monday 28 April 2014 | 07:43

ਜੰਗ ਦੇ ਕੀ ਕਾਰਨ ਸਨ ਤੇ ਕਿਉ ˆਹਾਰਿਆ ਭਾਰਤ
ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਪ੍ਰਤੀ ਹੇਮਸ਼ਾ ਸਕਾਰਾਤਮਿਕ ਸੋਚ ਰੱਖੀ ਹੈ, ਪਰ ਪਾਕਿਸਤਾਨ ਤੋ ˆਇਲਾਵਾ ਜੇਕਰ ਕੋਈ ਦੂਜਾ ਦੇਸ਼ ਜੋ ਭਾਰਤ ਪ੍ਰਤੀ ਨਕਾਰਾਤਮਿਕ ਸੋਚ ਰੱਖਦਾ ਹੈ ਤਾਂ ਉਹ ਹੈ ਚੀਨ। ਪਾਕਿਸਤਾਨ ਤੋ ˆਬਾਅਦ ਉਹ ਚੀਨ ਹੀ ਹੈ, ਜਿਸ ਦੇ ਨਾਲ ਭਾਰਤ ਦੇ ਸਬੰਧਾਂ ਵਿੱਚ ਖਟਾਸ ਬਣੀ ਹੋਈ ਹੈ। 1947 ਤੋ 1962 ਤੱਕ ਭਾਰਤ-ਚੀਨ ਦੇ ਸਬੰਧਾਂ ਨੂੰ ਲੈ ਕੇ ਇੱਕ ਨਾਅਰਾ ਬਹੁਤ ਪ੍ਰਸਿੱਧ ਸੀ ਕਿ ˆˆਹਿੰਦੂ ਚੀਨੀ ਭਾਈ-ਭਾਈˆˆ। 
ਭਾਰਤ ਨੇ ਕਦੇ ਸੁਪਨੇ ਵਿੱਚ ਵੀ ਨਹੀ ਸੀ ਸੋਚਿਆ ਕਿ ਚੀਨ ਉਸਤੇ ਹਮਲਾ ਕਰੇਗਾ, ਪਰ ਚੀਨ ਦੇ ਇਰਾਦੇ ਕੁੱਝ ਹੋਰ ਸਨ। ਚੀਨ ˆˆਮੂੰਹ ਮੇ ਰਾਮ-ਰਾਮ ਔਰ ਬਗ਼ਲ ਮੇ ਛੁਰੀˆˆ ਛੁਪਾਈ ਬੈਠਾ ਸੀ। ਉਸਨੇ 20 ਅਕਤੂਬਰ 1962 ਨੂੰ ਸਵੇਰੇ 5 ਵੱਜ ਕੇ 14 ਮਿੰਟ ਤੇ ਭਾਰਤ ਤੇ ਹਮਲਾ ਕੀਤਾ। ਮਜ਼ਬੂਰੀ-ਵਸ ਭਾਰਤ ਨੂੰ ਹਥਿਆਰ ਚੁੱਕਣੇ ਪਏ। 20 ਅਕਤੂਬਰ ਤੋ ˆਲੈ ਕੇ 20 ਨਵੰਬਰ ਤੱਕ ਪੂਰਾ ਇੱਕ ਮਹੀਨਾ ਭਾਰਤ ਦੀ ਚੀਨ ਨਾਲ ਲੜਾਈ ਚੱਲਦੀ ਰਹੀ। ਭਾਵੇ ˆਭਾਰਤੀ ਸੈਨਿਕਾਂ ਨੇ ਪੂਰੀ ਬਹਾਦਰੀ ਅਤੇ ਜੋਸ਼ ਨਾਲ ਚੀਨੀਆਂ ਨਾਲ ਲੋਹਾ ਲਿਆ, ਪਰ ਇਹ ਕੌੜਾ ਸੱਚ ਹੈ ਕਿ 1962 ਦੀ ਭਾਰਤ ਚੀਨ ਜੰਗ ਵਿੱਚ ਭਾਰਤ ਦੀ ਬੁਰੀ ਹਾਰ ਹੋਈ। ਇਸ ਲੜਾਈ ਵਿੱਚ ਜਿੱਥੇ ਭਾਰਤ ਦੇ 1383 ਸੂਰਬੀਰ, ਬਹਾਦਰ ਅਤੇ ਯੋਧੇ ਸੈਨਿਕਾਂ ਨੇ ਸ਼ਹੀਦੀ ਦਾ ਜਾਮਾ ਪਹਿਨਿਆਂ, ਲੱਗਭੱਗ 1500 ਸੈਨਿਕ ਲਾ-ਪਤਾ ਹੋਏ ਜਿੰਨ੍ਹਾ ਵਿੱਚੋ ˆਬਹੁਤ ਸਾਰਿਆਂ ਨੂੰ ਚੀਨ ਨੇ ਬੰਦੀ ਬਣਾ ਲਿਆ ਸੀ ਅਤੇ ਲੱਗਭੱਗ 4000 ਸੈਨਿਕ ਇਸ ਲੜਾਈ ਦੌਰਾਨ ਫੱਟੜ ਹੋ ਗਏ ਸਨ, ਉਥੇ ਭਾਰਤੀਆਂ ਨੇ ਵੀ ਲੱਗਭੱਗ 700 ਚੀਨੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਲੜਾਈ ਦੌਰਾਨ ਚੀਨ ਨੇ ਭਾਰਤ ਦੇ ਕਰੀਬ 16 ਕਿਲੋਮੀਟਰ ਇਲਾਕੇ ਤੇ ਕਬਜ਼ਾ ਕਰ ਲਿਆ, ਜੋ ਅਜੇ ਤੱਕ ਕਾਇਮ ਹੈ। 20 ਨਵੰਬਰ 1962 ਨੂੰ ਪੂਰੇ ਇੱਕ ਮਹੀਨੇ ਦੀ ਲੜਾਈ ਤੋ ˆਬਾਅਦ ਚੀਨ ਆਪਣੀਆਂ ਸ਼ਰਤਾਂ ਉਤੇ ਯੁੱਧ ਖਤਮ ਕਰਨ ਲਈ ਰਾਜ਼ੀ ਹੋ ਗਿਆ। ਉਸ ਸਮੇ ˆਚੀਨ ਨੇ ਭਾਰਤ ਤੇ ਤਿੰਨ ਅਹਿਮ ਸ਼ਰਤਾਂ ਠੋਕੀਆਂ, ਉਹਨਾ ਵਿੱਚੋ ˆਚੀਨ ਦੀ ਪਹਿਲੀ ਸ਼ਰਤ ਇਹ ਸੀ ਕਿ ਚੀਨ ਦੀ ਸੈਨਾ ਨੇ ਲੜਾਈ ਦੌਰਾਨ ਜਿੰਨੇ ਭਾਰਤੀ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ, ਉਹ ਉਸਤੋ ˆਪਿੱਛੇ ਨਹੀ ਹਟੇਗੀ। ਦੂਜਾ ਸ਼ਰਤ ਇਹ ਸੀ ਕਿ ਚੀਨ ਆਪਣੀਆਂ ਸੀਮਾਵਾਂ ਦੀ ਆਪ ਵਿਆਖਿਆ ਕਰੇਗਾ ਅਤੇ ਚੀਨ ਦੀ ਤੀਸਰੀ ਸ਼ਰਤ ਇਹ ਸੀ ਕਿ ਭਾਰਤ ਪੂਰਬੀ ਹਿਮਾਲਿਆ ਦੇ ਖੇਤਰਾਂ ਤੇ ਆਪਣਾ ਅਧਿਕਾਰ ਨਹੀ ਜਿਤਾਏਗਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 1962 ਭਾਰਤ-ਚੀਨ ਜੰਗ ਦੇ ਅਜਿਹੇ ਕੀ ਕਾਰਨ ਸਨ ਕਿ ˆˆਹਿੰਦੂ ਚੀਨੀ ਭਾਈ ਭਾਈˆˆ ਦਾ ਨਾਅਰਾ ਦੇਣ ਵਾਲੇ ਦੋ ਗੁਆਂਢੀ ਦੇਸ਼ ਦੇ ਸਬੰਧਾਂ ਵਿੱਚ ਏਨੀ ਖਟਾਸ ਪੈਦਾ ਹੋ ਗਈ ਕਿ ਯੁੱਧ ਦੀ ਨੌਬਤ ਆ ਗਈ ਅਤੇ ਚੀਨ ਨੇ ਭਾਰਤ ਪ੍ਰਤੀ ਨਰਕਾਰਤਮਿਕ ਸੋਚ ਕਿਉ ਅਪਣਾ ਲਈ ਸੀ, ਇਸਦੇ ਬਹੁਤ ਸਾਰੇ ਕਾਰਨ ਸਨ। ਉਹਨਾ ਵਿੱਚੋ ˆਕੁੱਝ ਅਹਿਮ ਕਾਰਨ ਇਹ ਸਨ :-
ਕੁੱਝ ਅਹਿਮ ਕਾਰਨ 
ਲੜਾਈ ਦੀ ਅਸਲ ਜੜ੍ਹ ਵੀ ਤਿੱਬਤ ਸੀ। ਭਾਰਤ ਤੇ ਅੰਗਰੇਜ਼ੀ ਸਾਸ਼ਨ ਦੌਰਾਨ ਚੀਨ ਅਤੇ ਇੰਗਲੈਡˆ ਵਿਚਕਾਰ ਸ਼ਿਮਲਾ ਸਮਝੌਤਾ ਹੋਇਆ ਸੀ। ਉਸ ਸਮੇ ˆਚੀਨ ਨੇ ਇੰਗਲੈਡˆ ਦੇ ਦਬਾਓ ਹੇਠ ਆ ਕੇ ਉਸ ਸਮਝੌਤੇ ਨੂੰ ਸਵਿਕਾਰ ਕਰ ਲਿਆ ਸੀ, ਪਰ ਜਿਓ ˆਹੀ ਭਾਰਤ ਇੰਗਲੈਡˆ ਤੋ ˆਅਜ਼ਾਦ ਹੋਇਆ ਤਾਂ ਚੀਨ ਤਿੱਬਤ ਨੂੰ ਲੈ ਕੇ ਸ਼ਿਮਲੇ ਸਮਝੌਤੇ ਤੋ ˆਮੁੱਕਰ ਗਿਆ ਸੀ। ਚੀਨ ਤਿੱਬਤ ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ ਅਤੇ ਉਹ ਤਿੱਬਤ ਨੂੰ ਹਥਿਆਉਣ ਲਈ ਤਰ੍ਹਾ-ਤਰ੍ਹਾ ਦੇ ਹੱਥਕੰਡੇ ਅਪਣਾਉਣ ਲੱਗਾ। ਇਸ ਕਾਰਨ ਵੀ ਭਾਰਤ-ਚੀਨ ਦੇ ਸਬੰਧਾਂ ਵਿੱਚ ਏਨੀ ਖਟਾਸ ਪੈਦਾ ਹੋ ਗਈ ਕਿ ਗੱਲ ਯੁੱਧ ਤੱਕ ਪਹੁੰਚ ਗਈ। 
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਉਸ ਸਮੇ ˆਦਿੱਤਾ ਗਿਆ ਵਿਵਾਦਪੂਰਕ ਬਿਆਨ ਵੀ ਭਾਰਤ-ਚੀਨ ਜੰਗ ਦਾ ਇੱਕ ਅਹਿਮ ਕਾਰਨ ਸੀ। ਚੀਨ ਲਗਾਤਾਰ ਭਾਰਤੀ ਸਰਹੱਦਾਂ ਦੇ ਨਾਲ-ਨਾਲ ਆਪਣੇ ਸੈਨਿਕਾਂ ਦੀ ਗਿਣਤੀ ਵਿੱਚ ਵਾਧਾ ਕਰਦਾ ਜਾ ਰਿਹਾ ਸੀ ਤਾਂ ਉਸ ਸਮੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 12 ਅਕਤੂਬਰ 1962 ਨੂੰ ਕੋਲੰਬੋ ਜਾਦਿਆਂ ਸਮੇ ˆਬਿਆਨ ਦਿੱਤਾ ਕਿ ਚੀਨੀ ਸੈਨਿਕਾਂ ਨੂੰ ਖਦੇੜ ਦਿੱਤਾ ਜਾਵੇਗਾ। ਉਹਨਾ ਦੇ ਇਸ ਬਿਆਨ ਦੇ ਕਾਰਨ ਪੂਰੇ ਚੀਨ ਵਿੱਚ ਭਾਰਤ ਵਿਰੁੱਧ ਨਫਰਤ ਦੀ ਹਵਾ ਵਗਣ ਲੱਗ ਪਈ, ਜਿਸਨੇ ਯੁੱਧ ਦਾ ਰੂਪ ਧਾਰਨ ਕਰ ਲਿਆ। 
ਤੀਸਰਾ ਪ੍ਰਮੁੱਖ ਕਾਰਨ ਇਹ ਸੀ ਕਿ ਚੀਨ ਭਾਰਤ ਦੇ ਰਾਜ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਇੱਕ ਹਿੱਸਾ ਮੰਨਦਾ ਸੀ, ਜੋ ਅਜੇ ਤੱਕ ਵੀ ਜਾਰੀ ਹੈ, ਪਰ ਇਹ ਗੱਲ ਭਾਰਤ ਨੂੰ ਭਾਉਦˆੀ ਨਹੀ ਸੀ। ਇਸ ਕਾਰਨ ਵੀ ਦੋਹਾਂ ਦੇਸ਼ਾਂ ਦੇ ਸਬੰਧ ਵਿੱਚ ਕੁੜੱਤਣ ਪੈਦਾ ਹੋ ਗਈ। ਜਿਸਦਾ ਨਤੀਜਾ 1962 ਦੀ ਭਾਰਤ-ਚੀਨ ਜੰਗ ਨਿਕਲਿਆ।

ਭਾਰਤ ਦੀ ਹਾਰ ਦੇ ਪ੍ਰਮੁੱਖ ਕਾਰਨ
ਇੱਕ ਭਾਰਤੀ ਹੋਣ ਦੇ ਨਾਤੇ ਮੈਨੂੰ ਇਹ ਲਿਖਦਿਆਂ ਕਾਫੀ ਅਸਿਹਜ਼ ਮਹਿਸੂਸ ਹੋ ਰਿਹਾ ਹੈ ਔਰ ਸਾਰੇ ਭਾਰਤੀਆਂ ਦੇ ਲਈ ਇਹ ਇੱਕ ਕੌੜਾ ਸੱਚ ਵੀ ਹੈ ਕਿ 1962 ਦੀ ਭਾਰਤ-ਚੀਨ ਜੰਗ ਵਿੱਚ ਸਾਨੂੰ ਚੀਨ ਹੱਥੋ ˆਕਰਾਰੀ ਹਾਰ ਝੱਲਣੀ ਪਈ। ਇਸ ਨਾਮੋਸ਼ੀ ਭਰੀ ਹਾਰ ਦੇ ਕਈ ਕਾਰਨ ਸਨ, ਜੋ ਭਾਰਤ ਦੀ ਹਾਰ ਦਾ ਅਹਿਮ ਕਾਰਨ ਬਣੇ। ਪਹਿਲਾਂ 1947 ਤੋ ˆਲੈ ਕੇ 1948 ਦੇ ਦੌਰਾਨ ਭਾਰਤੀ ਨੇਤਾਵਾਂ ਵਿੱਚ ਇਹ ਚਰਚਾ ਆਮ ਸੀ ਕਿ ਭਾਰਤੀ ਸੈਨਾ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ, ਕਿਉਕਿ ਉਹਨਾ ਨੂੰ ਡਰ ਸੀ ਕਿ ਕਿਤੇ ਭਾਰਤੀ ਸੈਨਾ ਤਖਤਾ ਪਲਟ ਨਾ ਦੇਵੇ। ਭਾਰਤੀ ਨੇਤਾ ਆਰਮੀ ਨੂੰ ਹਿੰਦੋਸਤਾਨ ਤੇ ਬੋਝ ਜਿਹਾ ਸਮਝਦੇ ਸਨ। ਪਰ 1948 ਵਿੱਚ ਜਦੋ ˆਪਾਕਿਸਤਾਨ ਨੇ ਹਿੰਦੋਸਤਾਨ ਵਿੱਚ ਘੁਸਪੈਠ ਕਰਨੀ ਸੁਰੂ ਕਰ ਦਿੱਤੀ ਤਾਂ ਭਾਰਤੀ ਨੇਤਾਵਾਂ ਨੇ ਫੌਜ਼ ਨੂੰ ਹਟਾਉਣ ਦਾ ਵਿਚਾਰ ਤਿਆਗ ਦਿੱਤਾ, ਪਰ ਉਹਨਾ ਨੇ ਆਰਮੀ ਨੂੰ ਉਹ ਅਹਿਮੀਅਤ ਨਹੀ ਦਿੱਤੀ ਜੋ ਉਸਨੂੰ ਮਿਲਣੀ ਚਾਹੀਦੀ ਸੀ। ਜਿਸ ਕਾਰਨ ਭਾਰਤੀ ਸੈਨਾ ਵਿੱਚ ਕਾਫੀ ਖਾਮੀਆਂ ਆ ਗਈਆਂ ਅਤੇ ਉਹ ਕਮਜੋਰ ਹੋ ਗਈ। 
ਜੰਗ ਦੇ ਦੌਰਾਨ ਭਾਵੇ ˆਹਿੰਦੋਸਤਾਨ ਦੀ ਫੌਜ ਵਿੱਚ ਸਾਹਸ ਅਤੇ ਜੋਸ਼ ਦੀ ਕੋਈ ਕਮੀ ਨਹੀ ਸੀ ਪਰ ਚੀਨੀ ਆਰਮੀ ਦੇ ਮੁਕਾਬਲੇ ਭਾਰਤੀ ਫੌਜ਼ ਕੋਲ ਹਥਿਆਰਾਂ ਦੀ ਬਹੁਤ ਵੱਡੀ ਘਾਟ ਸੀ। ਜਿੱਥੇ ਭਾਰਤੀ ਆਰਮੀ ਕੋਲ ਪੁਰਾਣੇ ਅਤੇ ਜੰਗਾਲ ਲੱਗੇ ਹਥਿਆਰ ਸਨ, ਉਥੇ ਚੀਨੀ ਆਰਮੀ ਅਤਿ ਅਧੁਨਿਕ ਹਥਿਆਰਾਂ ਨਾਲ ਲੈਸ ਸੀ। ਸੋ ਪੁਰਾਣੇ ਅਤੇ ਜੰਗਾਲ ਲੱਗੇ ਹਥਿਆਰ ਭਾਰਤੀ ਹਾਰ ਦਾ ਕਾਰਨ ਬਣੇ।   
ਤੀਜਾ ਕਾਰਨ ਜੰਗ ਦੇ ਦੌਰਾਨ ਇੰਡੀਅਨ ਏਅਰ ਫੋਰਸ ਦੀ ਵਰਤੋ ˆਨਹੀ ਕੀਤੀ ਗਈ। ਪਹਾੜੀ ਏਰੀਏ ਵਿੱਚ, ਉਹ ਵੀ ਉਚਾਈ ਤੇ ਚੀਨੀ ਸੈਨਾ ਨੂੰ ਹੇਠਾਂ ਤੋ ˆਮਾਰ ਕਰਨਾ ਬਹੁਤ ਮੁਸ਼ਕਿਲ ਸੀ। ਜੇਕਰ ਉਸ ਜੰਗ ਦੌਰਾਨ ਇੰਡੀਅਨ ਏਅਰ ਫੋਰਸ ਨੂੰ ਲੜਾਈ ਵਿੱਚ ਸਾਕਰ ਲਿਆ ਜਾਂਦਾ ਤਾਂ ਅੱਜ 1962 ਭਾਰਤ-ਚੀਨ ਜੰਗ ਦਾ ਇਤਿਹਾਸ ਕੁੱਝ ਹੋਰ ਹੋਣਾ ਸੀ।
ਚੌਥਾ ਕਾਰਨ ਇਹ ਸੀ ਕਿ ਲੜਾਈ 20 ਅਕਤੂਬਰ ਤੋ ˆ20 ਨਵੰਬਰ ਤੱਕ ਲੜੀ ਗਈ ਸੀ। ਪਹਾੜੀ ਏਰੀਏ ਵਿੱਚ ਨਵੰਬਰ ਮਹੀਨੇ ਵਿੱਚ ਠੰਢ ਏਨੀ ਜਿਆਦਾ ਵਧ ਜਾਂਦੀ ਹੈ ਕਿ ਠੰਢ ਰੋਕੂ ਕੱਪੜਿਆਂ ਤੋ ˆਬਿਨ੍ਹਾ ਉਸ ਏਰੀਏ ਵਿੱਚ ਕੁੱਝ ਘੰਟੇ ਵੀ ਗੁਜਾਰਨਾ ਬੜੀ ਮੁਸ਼ਕਿਲ ਵਾਲੀ ਗੱਲ ਹੈ। ਉਸ ਸਮੇ ਭਾਰਤੀ ਆਰਮੀ ਕੋਲ ਨਾ ਹੀ ਵਧੀਆ ਕਿਸਮ ਦੇ ਠੰਢ ਰੋਕੂ ਕੱਪੜੇ ਸਨ ਅਤੇ ਨਾ ਹੀ ਬੂਟ। ਸੋ ਕੜਾਕੇ ਦੀ ਠੰਢ ਕਾਰਨ ਭਾਰਤੀ ਆਰਮੀ ਵੀ ਠੰਢੀ ਪੈ ਗਈ ਸੀ। 
ਪੰਜਵਾਂ ਕਾਰਨ ਇਹ ਸੀ ਕਿ ਜੰਗ ਦੌਰਾਨ ਭਾਰਤੀ ਆਰਮੀ ਨੂੰ ਸੀਮਿਤ ਅਧਿਕਾਰ ਦਿੱਤੇ ਗਏ ਸਨ। ਫੌਜ਼ੀ ਅਫਸਰਾਂ ਨੂੰ ਸਖਤ ਹਦਾਇਤ ਸੀ ਕਿ ਭਾਰਤੀ ਨੇਤਾਵਾਂ ਤੋ ˆਪੁੱਛੇ ਬਿਨ੍ਹਾ ਕੋਈ ਵੀ ਕਦਮ ਨਾ ਚੁੱਕਿਆ ਜਾਵੇ। ਇਸ ਨਾਲ ਹੀ ਭਾਰਤੀ ਖੁਫੀਆ ਏਜੰਸੀ ਚੀਨ ਦੇ ਮਨਸੂਬਿਆਂ ਨੂੰ ਸਮਝਣ ਵਿੱਚ ਨਾਕਾਮ ਰਹੀ, ਜਦੋ ˆਕਿ ਚੀਨੀ ਖੁਫੀਆ ਏਜੰਸੀਆਂ ਹੁਸ਼ਿਆਰ ਸਨ। ਉਹਨਾ ਨੂੰ ਭਾਰਤ ਦੀਆਂ ਕਮਜੋਰੀਆਂ ਅਤੇ ਤਾਕਤ ਦਾ ਪਤਾ ਸੀ। 

ਅੱਜ ਦੇ ਸਮੇ ˆਭਾਰਤ-ਚੀਨ ਦੇ ਆਪਸੀ ਸਬੰਧ
ਭਾਵੇ ˆਅੱਜ ਭਾਰਤ ਅਤੇ ਚੀਨ ਦੀ ਲੜਾਈ ਨੂੰ 50 ਸਾਲ ਹੋ ਚੁੱਕੇ ਹਨ, ਉਦੋ ˆਤੋ ˆਲੈ ਕੇ ਅੱਜ ਤੱਕ ਭਾਰਤ ਦੀ ਇਹ ਕੋਸਿਸ਼ ਰਹੀ ਹੈ, ਕਿ ਚੀਨ ਨਾਲ ਮਿੱਤਰਤਾ ਅਤੇ ਪਿਆਰ ਵਾਲੇ ਸਬੰਧ ਬਣਾ ਕੇ ਰੱਖੇ ਜਾਣ ਪਰ ਚੀਨ ਨੇ ਹਮੇਸ਼ਾ ਹੀ ਭਾਰਤ ਨੂੰ ਨੀਵਾਂ ਦਿਖਾਉਣ ਅਤੇ ਭਾਰਤ ਪ੍ਰਤੀ ਨਰਕਾਰਤਮਿਕ ਸੋਚ ਰੱਖੀ ਹੈ। ਇਸਦਾ ਸਬੂਤ ਹੈ ਕਿ ਚੀਨ ਹੁਣ ਵੀ ਛੋਟੀਆਂ ਛੋਟੀਆਂ ਟੁਕੜੀਆਂ ਦੇ ਨਾਲ ਭਾਰਤ ਵਿੱਚ ਘੁਸਪੈਠ ਕਰ ਰਿਹਾ ਹੈ। ਚੀਨ ਦਾ ਭਾਰਤੀ ਖੇਤਰ ਅਕਸਾਈ ਚਿੰਨ ਤੇ ਕਬਜ਼ਾ ਹੈ ਅਤੇ ਅਰੁਣਾਚਲ ਪ੍ਰਦੇਸ਼ ਤੇ ਆਪਣਾ ਹੱਕ ਜਿਤਾ ਰਿਹਾ ਹੈ। ਚੀਨੀ ਸੈਨਿਕ ਭਾਰਤੀ ਇਲਾਕੇ ਵਿੱਚ ਦਾਖ਼ਲ ਹੋ ਕੇ ਭਾਰਤੀ ਬੁਰਜ਼ੀਆਂ ਤੇ ਲਾਲ ਰੰਗ ਕਰ ਰਹੇ ਹਨ। ਚੀਨ ਆਪਣੇ ਰੱਖਿਆ ਬਜ਼ਟ ਤੇ ਬਹੁਤ ਸਾਰਾ ਖਰਚਾ ਕਰ ਰਿਹਾ ਹੈ। ਭਾਰਤ ਦੇ ਮੁਕਾਬਲੇ ਉਸਨੇ ਆਪਣੀ ਆਰਮੀ, ਨੇਵੀ ਅਤੇ ਏਅਰ ਫੋਰਸ ਨੂੰ ਤਾਕਤਵਰ ਬਣਾ ਲਿਆ ਹੈ। ਚੀਨ ਪਾਕਿਸਤਾਨ ਨਾਲ ਮਿਲਕੇ ਆਪਣੇ ਨਿਊਕਲੀ ਪ੍ਰੋਗਰਾਮ ਚਲਾ ਰਿਹਾ ਹੈ। ਚੀਨ, ਭਾਰਤ ਦੇ ਮਿੱਤਰ ਰਹੇ ਰੂਸ ਨਾਲ ਵੀ ਆਪਣੀਆਂ ਨਜ਼ਦੀਕੀਆਂ ਵਧਾ ਰਿਹਾ ਹੈ। ਕਿਉਕਿ ਇਸ ਸਮੇ ਅਮਰੀਕਾ ਦਾ ਭਾਰਤ ਵੱਲ ਝੁਕਾਅ ਜਿਆਦਾ ਹੈ। ਇਸ ਲਈ ਚੀਨ, ਰੂਸ ਨੂੰ ਆਪਣੇ ਪੱਖ ਵਿੱਚ ਕਰਨਾ ਚਾਹੁੰਦਾ ਹੈ। ਚੀਨ ਲਗਾਤਾਰ ਭਾਰਤੀ ਸਰਹੱਦਾਂ ਦੇ ਨਾਲ ਆਪਣੀ ਸੈਨਾ ਦੀ ਤਾਇਨਾਤੀ ਵਿੱਚ ਵਾਧਾ ਕਰ ਰਿਹਾ ਹੈ ਜੋ ਕਿ ਭਾਰਤ ਲਈ ਕਾਫੀ ਚਿੰਤਾ ਵਾਲੀ ਗੱਲ ਹੈ। ਇਸ ਵਿੱਚ ਕੋਈ ਦੋਰਾਏ ਨਹੀ ਕਿ ਅੱਜ ਦੀ ਤਾਰੀਖ਼ ਵਿੱਚ ਚੀਨ ਹਰ ਖੇਤਰ ਵਿੱਚ ਭਾਰਤ ਨਾਲੋ ˆਅੱਗੇ ਨਿਕਲ ਚੁੱਕਾ ਹੈ। ਉਸਦੀ ਆਰਮੀ, ਏਅਰ ਫੋਰਸ ਅਤੇ ਜਲ ਸੈਨਾ ਗਿਣਤੀ ਅਤੇ ਤਕਨੀਕ ਪੱਖੋ ˆਭਾਰਤ ਨਾਲੋ ˆਕਿਤੇ ਜਿਆਦਾ ਸ਼ਕਤੀਸ਼ਾਲੀ ਹੈ, ਪਰ ਭਾਰਤ ਨੂੰ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਸੁਚੇਤ ਰਹਿਣ ਦੀ ਲੋੜ ਹੈ। ਚੀਨੀ ਆਰਮੀ ਦੀ ਸਰਹੱਦ ਤੇ ਹੋ ਰਹੀ ਹਿੱਲਜੁੱਲ ਨੂੰ ਭਾਰਤ ਨੂੰ ਅਣਗੌਲਿਆ ਨਹੀ ਕਰਨਾ ਚਾਹੀਦਾ ਸਗੋ ˆਆਪਣੇ ਆਤਮ ਸਨਮਾਨ ਅਤੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ।

ਬੱਬਲੂ ਭੰਡਾਲ
ਸਟੂਡੈਟˆ ਆਫ ਮਾਸਟਰ ਡਿਗਰੀ
ਜਰਨਾਲਿਜ਼ਮ ਐਡˆ ਮਾਸ ਕੰਮਿਊਨੀਕੇਸ਼ਨ,
ਮਾਤਾ ਗੁਜ਼ਰੀ ਕਾਲਿਜ, ਸ੍ਰੀ ਫਤਿਹਗੜ੍ਹ ਸਾਹਿਬ।
ਮੋਬਾਇਲ ਨੰਬਰ : 98729-52599

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template