Headlines News :
Home » » ਰਾਹੁਲ ਗਾਂਧੀ ਦੇ ਨਾਮ ਇਕ ਖੁੱਲਾ ਪੱਤਰ - ਸਰਬਜੀਤ ਖਾਨ

ਰਾਹੁਲ ਗਾਂਧੀ ਦੇ ਨਾਮ ਇਕ ਖੁੱਲਾ ਪੱਤਰ - ਸਰਬਜੀਤ ਖਾਨ

Written By Unknown on Monday 28 April 2014 | 05:17

ਪਿਆਰੇ ਰਾਹੁਲ ਗਾਂਧੀ ਜੀ, 
ਮੈਂ ਸਭ ਤੋ ਆਮ ਪਰ ਸਭ ਤੋ ਖਾਸ ਇਨਸਾਨ ਇਕ ਵੋਟਰ ਬੋਲ ਰਿਹਾਂ ਹਾਂ।  ਮੈਂ  ਕਿਸੇ ਵੀ ਤੰਗ ਧਾਰਮਿਕ ਸੋਚ ਤੋਂ ਪ੍ਰੇਰਿਤ ਨਹੀ ਅਤੇ  ਕਿਸੇ ਹੋਰ ਵਿਰੋਧੀ ਪਾਰਟੀ ਨਾਲ ਵੀ ਮੀਰਾ ਕੋਈ ਨਾਤਾ ਜਾਂ ਸਰੋਕਾਰ ਨਹੀਂ ਹੈ।  ਭਾਵੀ ਪ੍ਰਧਾਨ-ਮੰਤਰੀ ਹੋਣ ਦੇ ਨਾਤੇ ਤੁਸੀਂ ਜੋ ਮੁੱਦੇ ਉਠਾਏ ਹਨ ਭਾਵੀ ਵੋਟਰ-ਸ਼ਕਤੀ ਹੋਣ ਦੇ ਨਾਤੇ ਮੈਂ ਉਹਨਾਂ ਸੰਬੰਧੀ ਹੀ ਤੁਹਾਡੇ ਨਾਲ ਰਾਫ੍ਤਾ  ਕਾਇਮ ਕਰਨਾ ਚਾਹੁੰਦਾ ਹਾਂ।  ਮੈਂ ਉਹੀ ਆਮ ਯੁਵਾ ਹਾਂ ਜਿਸ ਨੂੰ ਤੁਸੀਂ ਹਰ ਰੈਲੀ, ਹਰ ਉਦਘਾਟਨ ਅਤੇ ਹਰ ਜਗ੍ਹਾ ਕਾੰਗ੍ਰੇਸ ਅਤੇ ਦੇਸ਼ ਦੀ ਰਾਜਨੀਤੀ ਨਾਲ ਜੋੜਨ ਦੀ ਗਲ ਕਰਦੇ ਹੋ , ਪਰ ਉਹ ਆਮ ਯੁਵਾ ਦੇਸ਼ ਅਤੇ ਰਾਜਨੀਤੀ ਨਾਲ ਕਿਵੇ ਜੁੜੇ? ਅਜਿਹੀ ਕੋਈ ਵੀ ਹੈਲਪਲਾਇਨ  ਜਾਂ ਸੰਚਾਰ ਸਾਧਨ ਨਹੀਂ ਕਿ ਆਮ ਯੁਵਾ ਤੁਹਾਡੇ ਨਾਲ ਸਿਧਾ ਸੰਪਰਕ ਕਰ ਸਕੇ।   ਪਰ ਹੁਣ ਪ੍ਰਸ਼ਨ ਇਹ ਉਠਦਾ ਹੈ ਕਿ ਮੈਂ ਇਹ ਖੁੱਲਾ ਪੱਤਰ ਤੁਹਾਨੂੰ ਯਾਨੀ ਕਿ ਜਰਨਲ ਸੇਕਟਰੀ ਕਾੰਗ੍ਰੇਸ   ਨੂੰ ਹੀ ਕਿਉਂ ਲਿਖ ਰਿਹਾ ਹਾਂ , ਜਦਕਿ ਤੁਸੀਂ ਸਿਰਫ ਅਮੇਠੀ ਤੋ  ਚੁਣੇ ਗਏ ਸਾਂਸਦ ਹੋਣ ਤੋਂ ਬਿਨਾ ਤੁਹਾਡਾ ਕੋਈ ਸੰਵਿਧਾਨਿਕ ਅਹੁਦਾ ਨਾ ਹੋਣ ਦੇ ਬਾਵਜੂਦ ਆਮ ਆਦਮੀ ਨੂੰ ਤੁਹਾਡੇ ਰਹਿਮੋ-ਕਰਮ ਨਾਲ ਹੀ L .P .G .ਸਿਲੰਡਰਾਂ ਦੀ ਸੰਖਿਆ 9 ਦੀ ਬਜਾਏ 12 ਮਿਲਣ ਲੱਗੀ ਹੈ।  ਦਾਗੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸੰਬੰਧੀ ਬਿਲ ਜਿਸ ਨੂੰ ਤੁਸੀਂ ਫਾੜ੍ਹ ਕੇ ਰੱਦੀ ਦੀ ਟੋਕਰੀ ਵਿਚ ਸੁੱਟਣ ਦਾ ਜ਼ਿਕਰ ਕੀਤਾ ਤਾਂ ਸਾਰੀ ਸਰਕਾਰ ਹੀ ਸਕਤੇ ਵਿਚ ਗਈ ਅਤੇ ਪਾਸ ਹੋਣ ਦੀ ਕਗਾਰ ਤੇ ਗਿਆ ਤੇ ਵਾਪਿਸ ਸਚਮੁਚ ਹੀ ਰੱਦੀ ਦੀ ਟੋਕਰੀ ਵਿਚ ਚਲਾ ਗਿਆ।  
ਤੁਸੀਂ ਹਮੇਸ਼ਾਂ ਯੁਵਾ ਲੋਕਾਂ ਨੂੰ ਅੱਗੇ ਆਉਣ ਦੀ ਗਲ ਕੀਤੀ ਹੈ।  ਪਰ ਦੇਸ਼ ਦਾ ਯੁਵਾ ਅਗੇ ਆਵੇ ਕਿਵੇ ? ਜਿਸ ਦੇਸ਼ ਦੇ ਜਨਤਕ ਪ੍ਰਤਿਨਿਧ ਚਾਹੇ ਉਹ ਕੋਈ MLA ਹੋਣ ਜਾਂ MP ਨੂੰ ਮਿਲਣਾ ਹੀ ਅਸਮਾਨ ਦੇ ਚੰਦ੍ਰਮਾ ਤਕ ਪਹੁੰਚਣ ਦੇ ਬਰਾਬਰ ਹੈ ਉਥੇ ਸਾਧਾਰਣ ਯੁਵਾ ਅਗੇ ਕਿਵੇ ਸਕਦਾ ਹੈ ? ਜੇ ਕੋਈ ਯੁਵਾ ਅੱਗੇ ਆਉਂਦਾ ਵੀ ਹੈ ਤਾਂ ਉਹ ਕਿਸੇ ਰਾਜਨੀਤਕ ਲੀਡਰਾਂ ਦੀ ਸੰਤਾਨ ਹੀ ਅਗੇ ਆਉਂਦੀ ਹੈ।  ਜਿਸ ਦੇਸ਼ ਦੇ  ਸਾਰੇ ਹੀ ਲੀਡਰ ਲਖਾਂ ਰੁਪਏ ਦਾ ਪੈਟ੍ਰੋਲ/ ਡੀਜਲ ਸਿਰਫ ਮਹੀਨੇ ਵਿਚ ਸੇਕਿਓਰਿਟੀ ਅਤੇ ਪ੍ਰਚਾਰ ਲਈ ਫੂਕ ਦਿੰਦੇ ਹੋਣ ਅਤੇ ਜਨਤਾ ਨੂੰ ਪੈਟ੍ਰੋਲ ਦੀ ਬੂੰਦ-ਬੂੰਦ ਬਚਾਉਣ ਲਈ ਇਸ਼ਤਿਹਾਰ ਦਿਤੇ ਜਾਣ ਉਸ ਦੇਸ਼ ਦਾ ਯੁਵਾ ਆਪਣਾ ਸੰਤੁਲਨ ਕਿਵੇ ਰਖ ਪਾਏਗਾ ?ਇਕ ਆਮ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਭੇਜੀਆਂ ਪਰ ਉਹਨਾਂ ਦਾ ਕੋਈ ਉੱਤਰ ਨਹੀਂ ਮਿਲਿਆ।  ਇਸ ਭਾਰਤ ਦੀ ਜਨਤਾ ਨੇ ਸਚਮੁਚ ਹੀ ਤੁਹਾਨੂੰ ਇਕ ਰਾਜਕੁਮਾਰ ਦੀ ਤਰ੍ਹਾਂ ਸਿਰ ਅੱਖਾਂ ਤੇ ਬਿਠਾ ਲਿਆ ਸੀ, ਪਰ ਕੀ ਤੁਸੀਂ ਉਹਨਾਂ ਦੀ ਗਲ ਸੁਣਨ ਦੀ ਬਜਾਇ ਆਪਣੀ ਗਲ ਹੀ ਸੁਣਾਈ।  ਅਤੇ ਹੁਣ ਜਦੋ ਤੁਹਾਡੀ ਜਾਗ ਖੁੱਲੀ ਹੈ ਤਾਂ ਬਹੁਤ ਦੇਰ ਹੋ ਚੁਕੀ ਹੈ। ਰਾਹੁਲ ਜੀ, ਗਰੀਬੀ ਜਾਂ ਤੰਗੀ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ , ਇਹ ਸਿਰਫ ਇਕ ਗਰੀਬ ਹੀ ਜਾਣਦਾ ਹੈ ਕਿ ਚੰਗੇ ਭੋਜਨ , ਕਪੜੇ , ਅਤੇ ਮਕਾਨ ਲਈ ਤਰਸਣਾ ਕਿੰਨਾ ਵੱਡਾ ਸੰਤਾਪ ਹੈ। ਇਹ ਕੋਈ ਵੀ ਬ੍ਰਾਂਡੇਡ ਕਪੜੇ , ਬੰਗਲੇ ਵਿਚ ਅਤੇ ਸਰਕਾਰੀ ਗੱਡੀ ਵਿਚ ਘੁੰਮਣ ਵਾਲੇ ਨੇਤਾ ਨਹੀਂ ਜਾਣਦੇ।  ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰਖਦੇ ਹੋਣ ਅਤੇ ਕਿਸੇ ਵੀ ਖੇਤਰ ਤੋਂ ਹੋਣ।  ਇਕ ਆਮ ਆਦਮੀ ਦਾ ਆਪਣੀਆ ਸੱਧਰਾਂ ਦਾ ਘਾਣ, ਅਤੇ ਆਮ ਆਦਮੀ ਦਾ ਘਰ ਬਣਾਉਣ ਦਾ ਸੁਪਨਾ , ਚੰਗਾ ਜੀਵਨ ਜਾਪਨ ਇਹ ਸਭ ਸੁਪਨੇ ਹੀ ਬਣ ਕੇ ਰਹਿ ਗਏ।  ਜਿਸ ਦੇਸ਼ ਵਿਚ ਇਕੱਲਾ ਦੁਧ ਹੀ 45 ਰੁਪਏ ਲੀਟਰ ਵਿਕ ਰਿਹਾ ਹੈ ,  ਦੋ ਵੇਲੇ ਦੀ ਸਾਦੀ ਰੋਟੀ ਵੀ ਗਰੀਬਾਂ  ਨੂੰ  ਨਸੀਬ ਨਹੀਂ ਹੁੰਦੀ , ਉਥੇ ਗਰੀਬੀ ਰੇਖਾ ਦੀ  ਹੱਦ 26 ਰੁਪਏ ਤੋਂ ਵੀ ਘਟ ਰਖੀ ਗਈ ਹੈ  ਸਾਡੇ ਸਾਰੇ ਅਖੌਤੀ ਸੇਵਾਦਾਰ ,ਚੁਣੇ ਹੋਏ ਸੰਸਦ ਮੈਂਬਰ , ਸੰਸਦ ਦੀ ਕਾਰਵਾਈ ਵਿਚ ਵਿਘਨ ਪਾ ਕੇ ਜਨਤਾ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰਦੇ ਹਨ , ਜਿਸ ਦਾ ਬੋਝ ਗਰੀਬ ਜਨਤਾ ਤੇ ਪੈਂਦਾ ਹੈ।  
ਜਿਸ ਦੇਸ਼ ਵਿਚ ਇਕ ਆਦਮੀ ਦੀਆਂ ਮੁਢਲੀਆਂ ਜਰੂਰਤਾਂ ਹੀ ਪੂਰੀਆਂ ਨਾ ਹੋਣ, ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਹੀ ਆਕਾਸ਼ ਤੋਂ ਤਾਰੇ ਤੋੜ ਕੇ ਲਿਆਉਣ ਦੇ ਸਮਾਨ ਹੋਣ ਉਸ ਦੇਸ਼ ਦਾ ਯੁਵਾ ਦੇਸ਼ ਦੀ ਰਾਜਨੀਤੀ ਲਈ ਯੋਗਦਾਨ ਕਿਵੇਂ ਪਾ ਸਕਦਾ ਹੈ ? ਸੀਮੇਂਟ ਦੀਆਂ ਕੀਮਤਾਂ ਇਕ ਥੈਲੇ ਪਿਛੇ ਇਕਦਮ 70 ਰੁਪੈ ਦਾ ਵਾਧਾ , ਗਰੀਬ ਆਦਮੀ ਦੇ ਘਰ ਬਣਾਉਣ ਦੇ ਸੁਪਨੇ ਨੂੰ ਸੁਪਨਾ ਹੀ ਰਹਿਣ ਦੇਣ ਲਈ ਰਸਤਾ ਤਿਆਰ ਕਰ ਚੁਕਾ ਹੈ।  ਸੀਮੇਂਟ ਦਾ ਥੈਲਾ 270 ਰੁਪੈ ਤੋਂ ਵਧਾ ਕੇ 340 ਰੁਪੈ ਹੋ ਚੁਕਾ ਹੈ।  ਕਪੜਾ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁਕਾ ਹੈ।  ਕਹਿਣ ਤੋਂ ਭਾਵ ਹੈ ਕਿ ਰੋਟੀ, ਕਪੜਾ, ਅਤੇ ਮਕਾਨ ਸਭ ਕੁਝ ਹੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ।  ਦੇਸ਼ ਦੀ ਆਜ਼ਾਦੀ ਦੇ 67 ਵਰ੍ਹੇ ਬਾਦ ਵੀ ਸਾਡਾ ਭਾਰਤ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿਚ ਨਾ ਹੋ ਕੇ ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ ਵਿਚ ਹੀ ਕਿਓਂ ਹੈ? ਜੋ ਸਾਡੇ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੋਣਾ ਚਾਹੀਦਾ ਹੈ। 
ਅੱਜ ਵੀ 2G ਸਪੈਕਟ੍ਰਮ ਘੋਟਾਲਾ, ਕੋਇਲਾ ਘੋਟਾਲਾ,ਅਤੇ ਸਿੰਚਾਈ ਘੋਟਾਲਾ, ਮਾਯਾਨਿੰਗ ਘੋਟਾਲਾ, ਆਦਿ ਪਤਾ ਨਹੀਂ ਕਿੰਨੇ ਘੋਟਾਲੇ ਸਾਮਨੇ ਆਏ ਹਨ. ਜਿਹਨਾ ਨੇ ਦੇਸ਼ ਦੀ ਨੀਹ ਨੂੰ ਕਮਜ਼ੋਰ ਕੀਤਾ ਹੈ।  
ਮੇਰਾ ਤੁਹਾਨੂੰ ਇਹ ਮਸ਼ਵਰਾ ਹੈ ਕਿ ਸਾਰੇ ਹੀ MLA ਅਤੇ MP ਸਾਲ ਵਿਚ 2 ਮਹੀਨੇ ਵੇਤਨ ਅਤੇ ਭੱਤੇ ਨਾ ਲੈ ਕੇ ਉਹਨਾਂ ਨੂੰ ਦੇਸ਼ ਦੀ ਜਨਤਾ ਦੀ ਭਲਾਈ ਲੈ ਖਰਚ ਕਰਨ।  ਨਾਲ ਹੀ ਓਹ ਸਾਰੇ ਸਰਕਾਰੀ ਆਵਾਸ ਵਿਚ ਨਾ ਰਹਿ ਕੇ ਆਮ ਘਰਾਂ ਰਹਿਣ ਅਤੇ ਆਮ ਜੀਵਨ ਜਿਉਣ ਤਾਂ ਕਿ ਉਹਨਾਂ ਨੂੰ ਜਨਤਾ ਦੀਆਂ ਮੁਸ਼ਕਿਲਾਂ ਦਾ ਅਹਿਸਾਸ ਹੋ ਸਕੇ।  ਸਰਕਾਰੀ ਗੱਡੀਆਂ ਦੀ ਬਜਾਏ ਸਾਰੇ ਆਪਣੇ ਸਾਧਨਾ ਦਾ ਪ੍ਰਯੋਗ ਕਰਨ ਅਤੇ ਖੁਦ ਆਪਣੇ ਖਰਚ ਦਾ ਪੈਟ੍ਰੋਲ ਵਰਤਣ। ਪੰਜ ਸਾਲ ਬਾਦ ਨਹੀਂ ਸਗੋਂ ਹਰ ਰੋਜ ਉਹਨਾਂ ਨੂੰ ਲੋਕਾਂ ਵਿਚ ਵਿਚਰਣ ਦਾ ਮੌਕਾ ਮਿਲੇ।  ਲੋਕਾਂ ਨੂੰ ਸਹੀ ਅਰਥਾਂ ਵਿਚ ਹੀ ਆਪਣੇ ਨੁਮਾਇੰਦੇ ਮਿਲਣ।  ਹਰ  ਨਾਗਰਿਕ ਅਤੇ ਹਰ ਯੁਵਾ ਨੂੰ ਅਗੇ ਆਉਣ ਦਾ ਮੌਕਾ ਮਿਲੇ।  ਸਹੀ ਅਰਥਾਂ ਵਿਚ ਲੋਕਤੰਤਰ ਬਣ ਸਕੇ।  
 ਆਪ ਨੂੰ ਸ਼ੁਭ ਇਛਾਵਾਂ ਦੇ ਨਾਲ
ਸਭ ਤੋਂ ਆਮ ਪਰ ਸਭ ਤੋਂ ਖਾਸ ,

ਵੋਟਰ।                                                                                                                                              ਸਰਬਜੀਤ ਖਾਨ 
                                                                    ਮੋ:- 94637 -06092



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template