Headlines News :
Home » » "ਅੱਜ ਵੀ ਔਰਤਾਂ ਆਪਣੇ ਵੋਟ ਦੀ ਵਰਤੋਂ ਸਵੰਤਰਤਾ ਪੂਰਵਕ ਨਹੀਂ ਕਰ ਪਾਉਂਦੀਆਂ" - ਕੰਵਲਜੀਤ ਕੌਰ ਢਿੱਲੋਂ

"ਅੱਜ ਵੀ ਔਰਤਾਂ ਆਪਣੇ ਵੋਟ ਦੀ ਵਰਤੋਂ ਸਵੰਤਰਤਾ ਪੂਰਵਕ ਨਹੀਂ ਕਰ ਪਾਉਂਦੀਆਂ" - ਕੰਵਲਜੀਤ ਕੌਰ ਢਿੱਲੋਂ

Written By Unknown on Monday 28 April 2014 | 04:48

ਸਾਡੇ ਦੇਸ਼ ਨੂੰ ਅਜ਼ਾਦ ਹੋਇਆ 67 ਸਾਲ ਬੀਤ ਗਏ ਹਨ ਅਤੇ ਅੱਜ ਅਸੀਂ ਅਜ਼ਾਦ ਦੇਸ਼ ਵਿੱਚ 16 ਵੀਂ ਲੋਕ ਸਭਾ ਲਈ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਜਾ ਰਹੇ ਹਾਂ।ਦੇਸ਼ ਵਿੱਚ ਵੱਖ-ਵੱਖ ਪੜਾਵਾਂ ਦੇ ਚੱਲਦਿਆਂ ਪੰਜਾਬ ਵਿੱਚ 30 ਅਪ੍ਰੈਲ ਨੂੰ 13 ਲੋਕ ਸਭਾ ਸੀਟਾਂ ਲਈ 253 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।ਜਿਹਨਾਂ ਵਿੱਚੋਂ 19 ਔਰਤਾਂ ਵੀ ਚੋਣ ਮੈਦਾਨ ਵਿੱਚ ਹਨ।ਇਹਨਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾਂ ਪੰਜਾਬ ਦੇ 1.92 ਕਰੋੜ ਵੋਟਰ ਦੇ ਹੱਥ ਵਿੱਚ ਹੈ।ਪਰ ਆਮ ਦੇਖਣ ਵਿੱਚ ਆਇਆ ਹੈ ਕਿ ਸਾਡੇ ਬਹੁਤ ਸਾਰੇ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਨਹੀਂ ਕਰਦੇ।ਪੰਜਾਬ ਵਿੱਚ ਔਰਤ ਵੋਟਰਾਂ ਦੀ ਸੰਖਿਆਂ ਤਕਰੀਬਨ 92 ਲੱਖ ਹੈ। ਪਰ ਅੱਜ ਵੀ ਬਹੁਤ ਸਾਰੀਆਂ ਔਰਤਾਂ ਆਪਣੇ ਵੋਟ ਦੀ ਵਰਤੋਂ ਸਵੰਤਰਤਾਂ ਪੂਰਵਕ ਨਹੀਂ ਕਰ ਪਾਉਂਦੀਆਂ ਅਤੇ ਘਰ ਦੇ ਮੁੱਖੀ ਦੇ ਕਹਿਣ ਅਨੁਸਾਰ ਵੋਟ ਪਾ ਦਿੰਦੀਆਂ ਹਨ। ਜਦੋਂ ਕਿ ਉਹਨਾਂ ਨੂੰ ਕਿਸੇ ਪਾਰਟੀ ਜਾਂ ਉਮੀਦਵਾਰ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ।
ਅੱਜ ਦੇ ਵੋਟਰ ਕਾਫੀ ਸੂਝਵਾਨ ਹੋ ਗਏ ਹਨ ਅਤੇ ਉਹ ਆਪਣੇ ਹੱਕਾਂ ਪ੍ਰਤੀ ਕਾਫੀ ਸੁਚੇਤ ਹੋ ਚੁੱਕੇ ਹਨ।ਪਰ ਇਸ ਦੇ ਬਾਵਜੂਦ ਕੁੱਝ ਵੋਟਰ ਸਿਆਸੀ ਦਬਾਅ ਦੇ ਵਿੱਚ ਆ ਕੇ ਜਾਂ ਫਿਰ ਚੰਦ ਰੁਪਿਆ ਦੀ ਖਾਤਿਰ ਆਪਣੀ ਵੋਟ ਗਲਤ ਉਮੀਦਵਾਰ ਨੂੰ ਵੇਚ ਦਿੰਦੇ ਹਨ।ਬਹੁਤ ਸਾਰੇ ਵੋਟਰ ਇਸ ਦੁਵਿਧਾ ਦੇ ਸ਼ਿਕਾਰ ਹਨ ਕਿ ਕਿਸ ਉਮੀਦਵਾਰ ਨੂੰ ਵੋਟ ਪਾਈ ਜਾਵੇ ਅਤੇ ਕਿਸ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਜਾਵੇ।ਵੱਖ-ਵੱਖ ਪਾਰਟੀਆਂ ਦੁਆਰਾ ਜਾਰੀ ਚੋਣ ਮਨੋਰਥ ਪੱਤਰ ਵੋਟਰਾਂ ਦੇ ਮਨਾਂ ਨੂੰ ਲੁਭਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ।ਪਰ ਜਦੋਂ ਪਿਛਲੇ ਸਮੇਂ ਵਿੱਚ ਜਾਰੀ ਕੀਤੇ ਚੋਣ ਮਨੋਰਥ ਪੱਤਰਾਂ ਤੇ ਨਜ਼ਰ ਮਾਰੀ ਜਾਵੇ ਤਾਂ ਸਾਨੂੰ ਕੋਈ ਬਹੁਤੀ ਉਮੀਦ ਦੀ ਕਿਰਨ ਦਿਖਾਈ ਨਹੀਂ ਦਿੰਦੀ ਕਿਉਂਕਿ ਇਹ ਲੁਭਾਵਣੇ ਵਾਦੇ ਸਿਰਫ ਵੋਟਾਂ ਲੈਣ ਤੱਕ ਹੀ ਸੀਮਿਤ ਹੁੰਦੇ ਹਨ।ਇਸ ਲਈ ਕਿਸੇ ਸਹੀ ਉਮੀਦਵਾਰ ਦੀ ਚੋਣ ਕਰਨੀ ਜਾਂ ਕਿਸੇ ਸਹੀ ਪਾਰਟੀ ਨੂੰ ਸੱਤਾਂ ਵਿੱਚ ਲਿਆਉਣਾ ਇਕ ਅਹਿਮ ਸਵਾਲ ਬਣ ਗਿਆ ਹੈ।ਜਿੱਥੇ ਅਸੀਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੇ ਜੋਰ ਦੇ ਰਹੇ ਹਾਂ, ਉਥੇ ਇਹ ਵੀ ਡਰ ਹੈ ਕਿ ਕਿਤੇ ਅਣਜਾਣੇ ਵਿੱਚ ਸਾਡੇ ਕੋਲੋ ਆਪਣੇ ਇਸ ਅਧਿਕਾਰ ਦੀ ਦੁਰ ਵਰਤੋਂ ਨਾ ਹੋ ਜਾਵੇ।ਅੱਜ ਸਾਡੇ ਦੇਸ਼ ਵਿੱਚ ਮਹਿੰਗਾਈ ,ਬੇਰੁਜ਼ਗਾਰੀ ,ਨਸ਼ੇ ਅਤੇ ਇਹੋ ਜਿਹੀਆਂ ਅਨੇਕਾਂ ਸਮੱਸਿਆਵਾਂ ਸਾਡੇ ਦੇਸ਼ ਅਤੇ ਸਾਡੇ ਪੰਜਾਬ ਨੂੰ ਵਿਕਾਸ ਦੇ ਰਸਤੇ ਤੋਂ ਦੂਰ ਲੈ ਜਾ ਰਹੀਆਂ ਹਨ।ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅਤੇ ਇੱਕ ਚੰਗੀ ਸਰਕਾਰ ਦੇ ਗਠਨ  ਲਈ ਸਾਡਾ ਇੱਕ-ਇੱਕ ਵੋਟ ਬਹੁਤ ਕੀਮਤੀ ਹੈ।
ਸਾਡੇ ਦੇਸ਼ ਦਾ ਨੌਜਵਾਨ ਵਰਗ ਜਿੱਥੇ ਦੇਸ਼ ਦਾ ਵਰਤਮਾਨ ਹੈ ਉੱਥੇ ਔਣ ਵਾਲਾ ਭਵਿੱਖ ਵੀ ਹੈ।ਅੱਜ ਸਾਡੇ ਦੇਸ਼ ਵਿੱਚ 50 ਪ੍ਰਤੀਸ਼ਤ ਤੋਂ ਵੱਧ ਵੋਟਰ ਨੌਜਵਾਨ ਹਨ।ਜੋ ਆਪਣੀ ਵੋਟਾਂ ਦੁਆਰਾ ਅਜਿਹੇ ਰਾਜਨੀਤਿਕ ਢਾਂਚੇ ਦਾ ਨਿਰਮਾਣ ਕਰ ਸਕਦੇ ਹਨ, ਜੋ ਸਾਡੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਜਾ ਸਕੇ।ਸਾਡਾ ਨੌਜਵਾਨ ਵਰਗ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਜੋ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੇ ਨਾਲ ਜੋ ਵੋਟਰ ਵੋਟ ਨਹੀਂ ਪਾਉਣਾ ਚਾਹੁੰਦੇ ਉਹਨਾਂ ਨੂੰ ਵੋਟ ਪਾਉਣ ਲਈ ਪ੍ਰਰਿਤ ਕਰ ਸਕਦੇ ਹਨ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕੋਈ ਵੀ ਅਧਿਕਾਰ ਸਾਨੂੰ ਅਸਾਨੀ ਨਾਲ ਨਹੀਂ ਮਿਲਦਾ ਇਸ ਨੂੰ ਹਾਸਿਲ ਕਰਨ ਲਈ ਸਾਨੂੰ ਲੜਾਈ ਲੜਨੀ ਪੈਂਦੀ ਹੈ।ਸਾਡੇ ਸੰਵਿਧਾਨ ਨੇ ਸਾਨੂੰ ਜਿੱਥੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਉੱਥੇ ਸਾਡਾ ਇਹ ਕਰਤਵ ਬਣਦਾ ਹੈ ਕਿ ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰ ਇਕ ਯੋਗ ਉਮੀਦਵਾਰ ਅਤੇ ਪਾਰਟੀ ਨੂੰ ਸੱਤਾ ਵਿੱਚ ਲੈ ਕੇ ਆਈਏ ਤਾਂ ਜੋ ਸਾਡੇ ਦੇਸ਼ ਦਾ ਸਰਵਪੱਖੀ ਵਿਕਾਸ ਹੋ ਸਕੇ।





ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ 
9478793231

Share this article :

1 comment:

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template