Headlines News :
Home » » ਹਾਕੀ ਦੇ ਖੇਤਰ ‘ਚ ਵੇਖੇ ਸੁਪਨੇ ਸੱਚ ਕਰਨ ਵਾਲਾ ਗੋਲਕੀਪਰ ਗੁਰਕਮਲ - ਬਲਜੀਤ ਕੋਰ ਸਾਈ ਹਾਕੀ ਕੋਚ

ਹਾਕੀ ਦੇ ਖੇਤਰ ‘ਚ ਵੇਖੇ ਸੁਪਨੇ ਸੱਚ ਕਰਨ ਵਾਲਾ ਗੋਲਕੀਪਰ ਗੁਰਕਮਲ - ਬਲਜੀਤ ਕੋਰ ਸਾਈ ਹਾਕੀ ਕੋਚ

Written By Unknown on Friday 11 April 2014 | 07:53

ਕਹਿੰਦੇ ਹਨ ਕਿ ਕਰੋ ਕੁੱਝ ਐਸਾ ਕਿ ਲਿਖਣ ਲਾਇਕ ਬਣ ਜਾਵੇ ਅਤੇ ਲਿਖੋ ਕੁੱਝ ਐਸਾ ਕਿ ਪੜ੍ਹਨ ਦੇ ਲਾਇਕ ਬਣ ਜਾਵੇ। ਹਰ ਇਨਸਾਨ ਸੁਪਨੇ ਵੇਖਦਾ ਹੈ। ਪਰ ਸਿਆਣੇ ਆਖਦੇ ਹਨ ਕਿ ਸੁਪਨੇ ਉਹ ਨਹੀ ਹੁੰਦੇ ਜੋ ਡੁੰਘੀ ਨੀਂਦ ਵਿੱਚ ਲਏ ਜਾਂਦੇ ਹਨ, ਸੁਪਨੇ ਤਾਂ ਉਹ ਹੁੰਦੇ ਹਨ ਜੋ ਰਾਤਾਂ ਨੂੰ ਸੌਣ ਨਹੀ ਦਿੰਦੇ ਅਤੇ ਆਖਦੇ ਹਨ ਮੰਜਿਲ ਅਜੇ ਦੂਰ ਹੈ। ਐਸਾ ਹੀ ਇਕ ਸੁਪਨਾ ਵੇਖ ਰਿਹਾ ਹੈ ਹਾਕੀ ਦਾ ਗੋਲਕੀਪਰ ਗੁਰਕਮਲ ਸਿੰਘ ਸਿੱਧੂ। ਜੋ ਕਿ ਅਪਣੇ ਸੁਪਨੇ ਵਿੱਚ ਅਕਸਰ ਹਾਂਲੈਂਡ ਦੇ ਗੋਲਕੀਪਰ ਜੈਕ ਸਟੋਕਸਮੈਂਨ ਨੂੰ ਵੇਖਦਾ ਹੈ ਅਤੇ ਦਿਨ ਰਾਤ ਉਸ ਵਰਗਾ ਗੋਲਕੀਪਰ ਬਨਣ ਲਈ ਸਖਤ ਮਿਹਨਤ ਕਰਦਾ ਹੈ। ਕਹਾਵਤ ਹੈ ਕਿ ਅਗਰ ਜਿੰਦਗੀ ਦਾ  ਸੁਪਨਾ ਵੱਡਾ ਹੈ ਤਾਂ ਮੇਹਨਤ ਵੀ ਵੱਡੀ ਹੋਣੀ ਚਾਹੀਦੀ ਹੈ। ਗੁਰਕਮਲ ਸਿੰਘ ਦਾ ਜਨਮ  1995 ਵਿੱਚ ਪਿਤਾ ਜਸਪਾਲ ਸਿੰਘ ਤੇ ਮਾਤਾ ਸ੍ਰੀਮਤੀ ਚਰਨਜੀਤ ਕੌਰ ਦੀ ਕੁੱਖੋ ਫਰੀਦਕੋਟ ਵਿਖੇ  ਹੋਇਆ। ਜਿਵੇ ਕਿਹਾ ਜਾਦਾਂ ਹੈ ਕਿ ਵਿਅਕਤੀ ਦੇ ਨਾਂਅ ਦਾ ਵੀ ਵਿਅਕਤੀ ਦੀ ਸਖਸ਼ੀਅਤ ਅਤੇ ਦੂਜਿਆਂ ਤੇ ਬਹੁਤ ਅਸਰ ਹੁੰਦਾ ਹੈ। ਗੁਰਕਮਲ ਸਿੰਘ ਦੇ ਪਿਤਾ ਚਾਹੁੰਦੇ ਸੀ ਕਿ  ਪੁੱਤਰ ਸਾਰਿਆ ਵਿੱਚ ਵਿਚਰਦਾ ਹੋਇਆ ਵੀ ਇੱਕ ਵਿਲਖਣ ਸਖਸ਼ੀਅਤ ਦਾ ਮਾਲ੍ਹਕ ਬਣੇ ਅਤੇ ਕਮਲ ਦੀ ਤਰਾਂ ਅਪਣੀ ਵੱਖਰੀ ਪਛਾਣ ਬਣਾਏ। ਇਸ ਲਈ ਇਸ ਦਾ ਨਾਂ ਗੁਰਕਮਲ ਸਿੰਘ ਰੱਖਿਆ ਅਤੇ ਘਰ ਅਤੇ ਦੋਸਤਾਂ ਵਿੱਚ ਪਿਆਰ ਨਾਲ ਅਕਸਰ ਕਮਲ ਨਾਮ ਨਾਲ ਹੀ ਜਾਣਿਆਂ ਜਾਂਦਾ ਹੈ। ਗੁਰਕਮਲ ਨੇ 10 ਵੀ ਜਮਾਤ ਤੱਕ ਦੀ ਪੜਾਈ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਤੋ ਪੂਰੀ ਕੀਤੀ ਤੇ ਹਾਕੀ ਖੇਡਣ ਦਾ ਸ਼ੌਕ ਇਸ ਵੇਲੇ ਕੈਨੇਡਾ ਵਿੱਚ ਰਹਿ ਰਹੇ ਅਪਣੇ ਵੱਡੇ ਭਰਾਂ ਤੋ ਪਿਆ ਜੋ ਕਿ ਆਪ ਨੈਸ਼ਨਲ ਪੱਧਰ ਦਾ ਹਾਕੀ ਦਾ ਖਿਡਾਰੀ ਸੀ। ਉਸ ਨਾਲ ਗਰਾਂਊੁਡ ਵਿੱਚ ਜਾਂਦਿਆ ਕੋਚ ਬਲਜਿੰਦਰ ਸਿੰਘ ਦੀ ਪਾਰਖੂ ਨਜਰ ਗੁਰਕਮਲ ਤੇ ਪਈ। ਕੋਚ ਬਲਜਿੰਦਰ ਸਿੰਘ ਨੇ ਬਚਪਨ ਵਿੱਚ ਇਸ ਦੇ ਹੁਨਰ ਨੂੰ ਪਰਖਿਆ ਤੇ ਹਾਕੀ ਵੱਲ ਖਿੱਚ ਕੇ ਤਰਾਸ਼ਣਾ ਸੁਰੂ ਕੀਤਾ । ਪ੍ਰੰਤੁੂ ਗੁਰਕਮਲ ਨੂੰ ਸ਼ੁਰੂ ਤੋ ਹੀ  ਰਿਸਕ ਲੈਣਾਂ ਤੇ ਦੂਸਰਿਆਂ ਤੋ ਕੁੱਝ ਵੱਖਰਾ ਕਰਨਾ ਚੰਗਾ ਲੱਗਦਾ  ਸੀ ਇਸ ਲਈ ਹਾਕੀ ਵਿੱਚ ਵੀ ਉਸ ਨੂੰ ਗੋਲਕੀਪਰ  ਪੋਜੀਸ਼ਨ ਅਕਸਰ ਆਪਣੇ ਵੱਲ ਨੂੰ ਖਿੱਚਦੀ ਸੀ । ਗੁਰਕਮਲ ਦੇ ਚਚੇਰੇ ਭਰਾ ਗੁਰਵਿੰਦਰ ਸਿੰਘ ਜੋ ਸਿੰਧ ਬਂੈਕ ਹਾਕੀ ਅਕੈਡਮੀ ਦਾ ਖਿਡਾਰੀ ਸੀ ਤੇ ਇੰਡੀਆ ਕੈਪਾਂ ਦਾ ਤਜਰਬਾ ਰੱਖਦਾ ਸੀ ਨੇ ਗੁਰਕਮਲ ਦੀ ਵੱਧਦੀ ਲੰਬਾਈ ਤੇ ਫੁੱਟਵਰਕ ਨੂੰ ਦੇਖ ਕੇ ਗੋਲਕੀਪਰ ਦੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਹਾਕੀ ਵਿੱਚ ਗੁਰਕਮਲ ਦੀ ਫਿਟਨੈਸ ਦਾ ਰਾਜ ਫੁੱਟਬਾਲ ਖੇਡਣਾ ਸੀ, ਜੋ ਕਿ ਉਸ ਨੇ ਬਹੁਤ ਹੀ ਛੋਟੀ ਉਮਰ ਤੋ ਸ਼ੁਰੂ ਕਰ ਦਿੱਤਾ ਸੀ। ਸਾਲ 2009 ਵਿੱਚ ਚੱਬੇਵਾਲ ( (ਹੁਸ਼ਿਆਰਪੁਰ) ਵਿਖੇ ਗੁਰਕਮਲ ਨੇ ਪੰਜਾਬ ਸਟੇਟ ਫੁੱਟਬਾਲ ਚੈਪੀਅਨਸ਼ਿਪ ਵਿੱਚ ਭਾਗ ਲਿਆ । ਸਾਲ 2009 ਵਿੱਚ ਹੀ ਸਬ ਜੂਨੀਅਰ ਫੁਟਬਾਲ ਚੈਪਿਅਨਸਿਪ ਰੁੜਕਾਂ ਕਲਾਂ  ਵਿੱਚ  ਤੇ 2007 ਵਿੱਚ ਮੁਕਤਸਰ ਵਿਚ ਪੰਜਾਬ ਸਟੇਟ ਖੇਡਾਂ  ਤੇ ਬਰਨਾਲਾ ਵਿਖੇ ਪੰਜਾਬ ਸਟੇਟ ਜੂਨੀਅਰ ਚੈਪੀਅਨਸ਼ਿਪ ਵਿੱਚ ਭਾਗ ਲਿਆ । ਇਸ ਦੇ ਨਾਲ ਹੀ ਗੁਰਕਮਲ ਨੇ ਹਾਕੀ ਦੇ ਗੋਲਕੀਪਰ ਦੀ ਟ੍ਰੇਨਿੰਗ ਸੁਰੂ ਕੀਤੀ ਤੇ ਮੁੜ ਪਿਛੇ ਕਦੇ ਨਹੀ ਵੇਖਿਆ । ਸਾਲ 2009 ਵਿੱਚ ਲੁਧਿਆਣਾ ਵਿਖੇ ਪੰਜਾਬ ਹਾਕੀ ਲੀਗ, ਸੀਨੀਅਰ ਸਟੇਟ ਅਤੇ ਰੂਰਲ ਨੈਸ਼ਨਲ ਕਂੈਪ, 2010 ਵਿੱਚ ਸਗਰੂਰ ਵਿਖੇ ਪੰਜਾਬ ਸਟੇਟ ਖੇਡਾਂ, 2011 ਵਿੱਚ ਲੁਧਿਆਣਾ ਵਿਖੇ ਪੰਜਾਬ ਸਟੇਟ ਖੇਡਾਂ, 2010 ਵਿੱਚ ਪੇਡੂੰ ਖੇਡਾਂ ਵਿਚ ਕਾਂਸੀ ਦਾ ਤਗਮਾ ਹਾਸਿਲ ਕੀਤਾ। ਸਾਲ 2011 ਵਿੱਚ ਗੁਰਕਮਲ ਦੀ ਚੋਣ ਸਾਈ ਸਂੈਟਰ ਪਟਿਆਲਾ ਵਿਖੇ ਹੋ ਗਈ। ਇਥੇ ਗੁਰਕਮਲ ਦੀ ਪ੍ਰਤਿਭਾ ਨੇ ਸਾਈ ਸੈਟਰ ਦੇ ਕੋਚਾਂ ਨੂੰ ਵੀ ਪ੍ਰਭਾਵਿਤ ਕੀਤਾ ਤੇ ਜਲਦੀ ਹੀ ਟੀਮ ਵਿੱਚ ਜਗ੍ਹਾਂ ਬਣਾ ਲਈ। ਇਥੇ ਗੁਰਕਮਲ ਕੋਚ ਹੀਰਾ ਸਿੰਘ, ਮੈਡਮ ਪੂਨਮ ਤੇ ਗਿੱਲ ਵਰਗੇ ਤਜਰਬੇਕਾਰ ਕੋਚਾਂ ਤੋ ਆਪਨੇ ਹੁਨਰ ਨੂੰ ਨਿਖਾਰਣ ਦਾ ਮੌਕਾ ਮਿਲਿਆ  ਤੇ 2011 ਵਿੱਚ ੳ.ਐਨ. ਜੀ. ਸੀ 40 ਵੇ ਜੂਨੀਅਰ ਨਹਿਰੂ ਹਾਕੀ ਚੈਪੀਅਨਸ਼ਿਪ ਵਿਚ ਭਾਗ ਲਿਆ। ਸਾਲ 2011-2012 ਵਿਚ ਆਲ ਇੰਡੀਆ ਸਾਈ ਹਾਕੀ ਚੈਪਿਅਨਸਿਪ ਵਿਚ, 2012 ਵਿਚ ਮੋਗਾ ਵਿਖੇ ਉਪਨ ਸਟੇਟ ਚੈਪੀਅਨਸ਼ਿਪ ‘ਚ ਕਾਂਸੀ ਦਾ ਤਗਮਾਂ ਹਾਸਿਲ ਕੀਤਾ। ਸਾਲ 2012 ਵਿੱਚ 64 ਵੇਂ ਸੀਨੀਅਰ ਨੈਸ਼ਨਲ ਹਾਕੀ ਚੈਪੀਅਨਸ਼ਿਪ ਵਿੱਚ ਭਾਗ ਲਿਆ। ਪ੍ਰੰਤੂ 2012 ਵਿਚ ਗੁਰਕਮਲ ਦੀ ਮੈਟਰੋ ਵਾਂਗ ਚਲਦੀ ਗੱਡੀ ਨੂੰ ਅਚਾਨਕ ਉਸ ਵੇਲੇ ਬਰੇਕ ਲੱਗ ਗਈ ਜਦੋ ਸਾਈ ਨੇ ਪਟਿਆਲਾ ਵਿਖੇ ਚਲਦੀ ਸਕੀਮ ਨੂੰ ਖਤਮ ਕਰ ਕੇ ਸਂੈਟਰ ਤੋੜ ਦਿੱਤਾ। ਸਾਈ ਸੈਂਟਰ ਵਿਚ ਖੇਡ ਰਹੇ ਖਿਡਾਰੀਆ ਨੂੰ ਅਪਨਾ ਭਵਿੱਖ ਹਨੇਰੇ ਵਿੱਚ ਜਾਂਦਾ ਲੱਗਾ ਅਤੇ ਸੁਪਨੇ ਤਿੜਕਦੇ ਨਜਰੀ ਆਏ। ਪਰ ਕਹਿੰਦੇ ਹਨ ਕਿ ਸੁਪਨੇ ਕਦੇ ਪੁਰਾਣੇ ਨਹੀ ਹੁੰਦੇ ਅਤੇ ਮਿਹਨਤ ਕਰਨ ਵਾਲੇ ਕਦੇ ਹਾਰ ਨਹੀ ਮੰਨਦੇ। ਗੁਰਕਮਲ ਅੱਜ ਫਰੀਦਕੋਟ ਕਾਲਜ ਵਿੱਚ ਪੜ੍ਹ ਰਿਹਾ ਤੇ ਆਪਣਾ ਸੁਪਨਾ ਪੂਰਾ ਕਰਨ ਲਈ ਦਿਨ ਰਾਤ ਹਾਕੀ ਦੇ ਖੇਡ ਮੈਦਾਨ  ਵਿੱਚ ਪਸੀਨਾ ਵਹਾ ਰਿਹਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਗੁਰਕੰਮਲ ਕਈ ਟੂਰਨਾਮੈਟਾਂ ਵਿੱਚ ਸਰਵੋਤਮ  ਖਿਡਾਰੀ ਵਜੋ ਚੁਣਿਆ ਜਾ ਚੁੱਕਾ ਹੈ ਅਤੇ ਬੈਸਟ ਗੋਲਕੀਪਰ ਦਾ ਐਵਾਰਡ ਪ੍ਰਾਪਤ ਕਰ ਚੁੱਕਾ ਹੈ ਪੰਜਾਬ ਾਰਜਾ ਪੇਡੂੰ ਖੇਡਾ ਵਿੱਚ ਬੈਸਟ ਗੋਲਕੀਪਰ ਅਤੇ ਸ੍ਰ. ਗੁਰਬਚਨ ਸਿੰਘ ਧਾਲੀਵਾਲ  ਵਰਗੇ ਕਈ ਹਾਕੀ ਟੂਰਨਾਮੈਟਾਂ ਵਿੱਚ ਵਧੀਆ ਗੋਲਕੀਪਰ ਦਾ ਖਿਤਾਬ ਅਪਣੇ ਨਾਮ ਤੇ  ਕਰਕੇ ਪ੍ਰਾਈਜ ਮਨੀ ਜਿੱਤ ਚੁੱਕਿਆ ਹੈ। ਗੁਰਕਮਲ ਸਿੰਘ  ਭਾਰਤ ਦੇ ਵਧੀਆਂ  ਗੋਲਕੀਪਰ ਰਹਿ ਚੁੱਕੇ ਬਲਜੀਤ ਸਿੰਘ ਦੀ ਸਖਸ਼ੀਅਤ ਤੋ ਕਾਫੀ ਪ੍ਰਭਾਵਿਤ ਹੈ ਤੇ ਉਸ ਨੂੰ ਅਪਣਾ ਰੋਲ ਮਾਡਲ ਮੰਨਦਾ ਹੈ। ਗੁਰਕਮਲ ਦਾ ਕਹਿਣਾ ਹੈ ਕਿ ਅੱਜ ਦੀ ਤੇਜ ਤਰਾਰ ਖੇਡ ਅਤੇ ਹਾਕੀ ਦੇ ਬਦਲ ਰਹੇ ਨਿਯਮਾਂ ਅਨੁਸਾਰ ਗੋਲਕੀਪਰ ਦੀ ਖਾਸ ਫਿਟਨੈਸ ਅਤੇ ਸਿਖਲਾਈ ਦੀ ਸਖਤ  ਜਰੂਰਤ ਹੁੰਦੀ ਹੈ। ਗੋਲਕੀਪਰ ਟੀਮ ਦਾ ਅਹਿਮ ਹਿੱਸਾ ਹੁੰਦਾ ਹੈ ਬਾਕੀ ਖਿਡਾਰੀਆ ਦੀਆ 10 ਗਲਤੀਆਂ ਵੀ ਮੁਆਫ ਕੀਤੀਆ ਜਾ ਸਕਦੀਆਂ ਹਨ ਪਰ ਗੋਲਕੀਪਰ ਵਲੋ ਕੀਤੀ ਇੱਕ ਵੀ ਗਲਤੀ ਹੀ ਖੇਡ ਦੇ ਨਤੀਜੇ ਬਦਲ ਕੇ ਰੱਖ ਦੇਦੀ ਹੈ।  ਸਾਡੀਆ ਦੁਆਵਾ ਹਮੇਸ਼ਾਂ ਗੁਰਕਮਲ ਦੇ ਨਾਲ ਹਨ ਗੁਰਕਮਲ ਦੀ ਮਿਹਨਤ ਰੰਗ ਲਿਆਵੇ ਤੇ ਜਲਦੀ ਹੀ ਉਸ ਦੇ ਸੁਪਨੇ ਸਾਕਾਰ ਹੋਣ।                                                                                          
 

ਬਲਜੀਤ ਕੋਰ ਸਾਈ ਹਾਕੀ ਕੋਚ,
 353 ਸਪੋਰਟਸ ਵਿਲ੍ਹਾਂ , 
ਕਾਲੀਆ ਕਲੋਨੀ, 
ਜਲੰਧਰ । 
ਮੋ. 9814691122. 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template