ਬੱਚਾ ਜੋ ਬਹੁਤ ਹੀ ਸੁੰਦਰ ਤੋਹਫਾ ਹੈ ਭਗਵਾਨ ਦਾ। ਜਿਸ ਨੂੰ ਮੇਰ-ਤੇਰ, ਆਪਸੀ ਦੁਸ਼ਮਣੀ, ਰੰਜ਼ਸ਼ ਇਹਨਾਂ ਸ਼ਬਦਾਂ ਦਾ ਮਤਲਬ ਤਾਂ ਕੀ ਪਤਾ ਹੋਣਾ ਇੱਨਾਂ ਸ਼ਬਦਾਂ ਨੂੰ ਕਦੇ ਸੁਣਿਆ ਵੀ ਨੀ ਹੋਣਾ। ਕੀ ਕਸੂਰ ਹੈ ਉਨਾਂ ਬੱਚਿਆਂ ਦਾ । ਜਿੰਨਾਂ ਨੂੰ ਰੰਜ਼ਸਾਂ ਦੀ ਬਲੀ ਚੜਾ ਦਿੱਤਾ ਜਾਂਦਾ ਹੈ।
ਵੰਸ਼ ਸਵੇਰੇ-ਸਵੇਰੇ ਉਠਿਆ। ਹਰ ਰੋਜ਼ ਦੀ ਤਰਾਂ ਮਾਂ ਦੀ ਗੋਦੀ ਵਿਚ ਵੜਿਆ। ਘੁੱਟ ਕੇ ਗਲਵਕੜੀ ਪਾਈ। ਦਿਨ ਆਪਣੀ ਗਤੀ ਨਾਲ ਅੱਗੇ ਵਧ ਰਿਹਾ ਸੀ। ਮਾਂ ਨੇ ਵੰਸ਼ ਨੂੰ ਕਿਹਾ ‘‘ਜਾ ਬੇਟੇ, ਛੋਟੇ ਵੀਰ ਦੀ ਰੋਟੀ ਦੇ ਆ ਸਕੂਲ ਜਾ ਕੇ, ਜਲਦੀ ਆ ਜੀ”। ਮਾਂ ਨੂੰ ਇੱਕ ਅਜੀਬ ਜਿਹੀ ਬੇਚੈਨੀ ਲੱਗ ਰਹੀ ਸੀ। ਉਹ ਵਾਰ ਵਾਰ ਕਹਿ ਰਹੀ ਸੀ ਬੇਟੇ ਜਲਦੀ ਆ ਜਾਵੀਂ ਘਰ।”
ਵੰਸ਼ ਭੱਜ ਕੇ ਰੋਟੀ ਦੇਣ ਲਈ ਸਕੂਲ ਗਿਆ। ਰਾਸਤੇ ਵਿਚ ਕੀ ਵਾਪਰਿਆ ਕਿਸੇ ਨੂੰ ਕੋਈ ਉØੱਘ-ਸੁੱਘ ਨਹੀਂ ਮਿਲੀ। ਕੁਝ ਕੁ ਰਾਕਸ਼ਸ਼ਾਂ ਨੇ ਉਸ ਮਾਸੂਮ ਜਿਹੇ ਫੁੱਲ ਨੂੰ ਪਕੜਿਆ। ਕੱਟਿਆ ਤੇ ਫਿਰ ਜਿਉਂਦੇ ਨੂੰ ਹੀ ਅੱਗ ਲਗਾ ਦਿੱਤੀ। ਉਧਰ ਮਾਂ ਘਰ ਉਡੀਕਦੀ ਹੈ ਬੈਠੀ। ਇਧਰ ਬੱਚਾ ਅੱਗ ਦੀਆਂ ਲਪਟਾਂ ਵਿਚ ਚੀਕਾਂ ਮਾਰਦਾ ਹੋਇਆ ਸ਼ਾਇਦ ਕਹਿ ਰਿਹਾ ਹੋਵੇ, ‘‘ਮਾਂ.. .. .. ਮਾਂ.. .. .. ਮੈਨੂੰ ਬਚਾ ਲੈ। ਮਾਂ ਇਹ ਅੱਗ ਕਿੰਨੀ ਗਰਮ ਹੈ। ” ‘‘ਮਾਂ.. .. .. ਮਾਂ.. .. ..ਇਹ ਅੱਗ ਕਿੰਨੀ ਜਲਦੀ ਫੈਲ ਰਹੀ ਹੈ।” ਆਖਰ ਉਹ ਅੱਧ ਖਿੜਿਆ ਫੁੱਲ ਹਮੇਸ਼ਾਂ ਲਈ ਜਲ ਕੇ ਰਾਖ਼ ਹੋ ਗਿਆ ।
ਉਹ ਬੱਚਾ ਮਰਦਾ ਮਰਦਾ ਵੀ ਜਮਾਨੇ ਨੂੰ ਇਹ ਕਹਿ ਗਿਆ ਕਿ, ‘‘ਓਏ ਦੁਨੀਆ ਦੇ ਲੋਕੋ! ਇਹ ਅੱਗ ਬੜੀ ਤੇਜ਼ ਨਾਲ ਫੈਲ ਰਹੀ ਹੈ। ਇਸ ਨੂੰ ਠੱਲ ਪਾ ਲਉ। ਨਹੀਂ ਤਾਂ ਪ੍ਰਮਾਤਮਾ ਦੀ ਇਹ ਸੁੰਦਰ ਫੁੱਲਾਂ ਦਾ ਬਗੀਚਾ ਹਮੇਸ਼ਾਂ ਲਈ ਵੀਰਾਨ ਹੋ ਜਾਵੇਗਾ।”
ਜਤਿੰਦਰ ਕੌਰ ਜੱਸੀ
ਸੰਗਰੂਰ
0 comments:
Speak up your mind
Tell us what you're thinking... !