Headlines News :
Home » » ਆਲਣੇ ਚੋਂ ਡਿੱਗਾ ਬੋਟ - ਜਸਵਿੰਦਰ ਨੀਲੂ

ਆਲਣੇ ਚੋਂ ਡਿੱਗਾ ਬੋਟ - ਜਸਵਿੰਦਰ ਨੀਲੂ

Written By Unknown on Saturday 14 June 2014 | 03:36

ਆਲਣੇ ਚੋਂ ਡਿੱਗਾ ਬੋਟ
ਬੋਟ ਨਹੀਂ
ਇੱਕ ਪਵਿੱਤਰ ਰੂਹ ਸੀ

ਜਿਸਨੂੰ ਛੂੰਹਦਿਆਂ ਕਿੰਨੇ ਹੀ
ਅਹਿਸਾਸ ਮੇਰੀ ਰੂਹ ਨੂੰ ਛੂਹ ਗਏ

ਅੱਧਖੁਲੀਆਂ ਅੱਖਾਂ ਸੰਸਾਰ
ਨੂੰ ਵੇਖਣ ਤੱਤਪਰ

ਪੁੰਗਰ ਰਹੀਆਂ ਡਾਲੀਆਂ
ਜਿਹੇ ਕੂਲੇ ਖੰਭ ਲੰਮੀ
ਉਡਾਨ ਦੀ ਹਾਮੀ ਭਰਦੇ

ਮੇਰੀ ਹਥੇਲੀ ਤੇ ਤੜਪ ਰਿਹਾ
ਸਰੀਰ ਮਾਂ ਦੀ ਗੋਦ ਭਾਲਦਾ

ਕੰਬਦੀ ਚਹਿਕ ਮੇਰੇ ਹੱਥਾਂ
ਨੂੰ ਦੋਸ਼ੀ ਕਹਿੰਦੀ

ਆਲਣੇ ਚ ਪੈਰ ਧਰਦਿਆਂ
ਉਹਦੀ ਕੰਬਦੀ ਚਹਿਕ ਦੀ
ਸ਼ਾਤੀ ਨੇ
ਮੇਰੇ ਮਨ ਦੀ ਇੱਕ ਅਣਕੀਤੇ
ਪਾਪ ਦੀ ਤੜਪ ਨੂੰ ਵੀ ਸ਼ਾਤ
ਕਰ ਦਿੱਤਾ



ਜਸਵਿੰਦਰ ਨੀਲੂ
ਤਰਨ ਤਾਰਨ ਸਾਹਿਬ 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template