Headlines News :
Home » » ਮੈ ਨਹੀ ਪੜਨੀ ਇਹ ਅਖਬਾਰ - ਸੁਨੀਲਮ ਮੰਡ

ਮੈ ਨਹੀ ਪੜਨੀ ਇਹ ਅਖਬਾਰ - ਸੁਨੀਲਮ ਮੰਡ

Written By Unknown on Friday 13 June 2014 | 03:23

ਚੁੱਕ ਲੳ,ਚੁੱਕ ਲੳ ਮੇਰੇ ਅਗਿਉ; ਮੈ ਨਹੀ ਪੜ੍ਹਨੀ ਇਹ ਅਖਬਾਰ।
ਜਿਸ ਦੀਆਂ ਖਬ੍ਹਰਾਂ ਪੜ੍ਹ ਪੜ੍ਹ ਆਵੇ ਪਿਆ ਕਲੇਜਾ ਅੰਦਰੋਂ ਬਾਹਰ।
ਜਬਰ ਜਨਾਹ ਦੀ ਹੱਦ ਮੁੱਕ ਚੱਲੀ,ਧਰਤੀ ਆਣ ਦਰਿੰਦਿਆਂ ਮੱਲੀ,
ਪਤਾ ਨਹੀਂ ਕਿਹੜੀ ਬਦਨਸੀਬਣ ,ਬਣ ਜਾਵੇ ਇਨਾਂ ਦਾ ਸ਼ਿਕਾਰ।
ਹਰ ਖਬਰ  ਮੈਂਨੂੰ ਸੂਲਾਂ ਵਾਂਗੂੰ,ਚੁੱਭੀ ਜਾਵੇ ਤੀਰੋਂ  ਤਿੱਖੀ
ਦੱਸੋ ਕਿਹੜਾ ਲੈ ਹੌੰਸਲਾ,ਪੜ੍ਹ ਲਵਾਂ ਪੂਰੀ ਅਖਬਾਰ?
ਇੱਕ ਖਬਰ ਮੈਂਨੂੰ ਹੋਰ ਬਖਸ਼ ਗਈ,ਪੀੜਾਂ ਤੇ ਦਰ ਪੀੜਾਂ ਹੀ,
ਹਾਦਸੇ ਵਿੱਚ ਤਾਂ ਇੱਕੋ ਬਚਿਆ,ਖਤਮ ਹੋਇਆ ਬਾਕੀ ਪ੍ਰੀਵਾਰ।
ਹਰ ਵਰਕੇ ਤੇ ਛਪੀਆਂ ਹੋਈਆਂ,ਲਹੂ ‘ਚ ਭਿੱਜੀਆਂ ਖਬਰਾਂ ਹੀ,
ਕਿਤੇ ਨੇ ਲੁੱਟਾਂ,ਕਿਤੇ ਨੇ ਖੋਹਾਂ,ਕਿਤੇ ਮਚੀ ਪਈ ਹਾਹਾਕਾਰ।
ਦੱਸੋ ਕਿੰਨੀ ਸ਼ਰਮ ਦੀ ਗੱਲ ਹੈ,ਧਰਤੀ ਗਰਕਣ ਵਾਲੀ ਏ,
ਤਿੰਨ ਸਾਲ ਦੀ ਬੱਚੀ ਦੀ ਵੀ ਇੱਜ਼ਤ ਕਰਤੀ ਤਾਰੋ-ਤਾਰ।
ਅੱਥਰੂ ਅੱਖਾਂ ਵਿੱਚ ਆ ਟਪਕਣ,ਤੜਕੇ ਵੇਲੇ ਤੱਕ ਕੇ ਇਸਨੂੰ
ਦਿਲ ਮੰਡ ਦਾ ਹੋ ਜਾਏ ਟੋਟੇ,ਖਬਰਾਂ ਦਾ ਪੜ੍ਹ ਕੇ ਭੰਡਾਰ।

                ਸੁਨੀਲਮ ਮੰਡ
             ਘਰ ਨੰ.30
             ਸੈਕਟਰ 57
              ਮੋਹਾਲੀ



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template