Headlines News :
Home » » ਦੇਖ ਰੰਗ ਕਰਤਾਰ ਦੇ - ਗੁਰਮੀਤ ਕੌਰ (ਮੀਤ)

ਦੇਖ ਰੰਗ ਕਰਤਾਰ ਦੇ - ਗੁਰਮੀਤ ਕੌਰ (ਮੀਤ)

Written By Unknown on Friday 20 June 2014 | 22:39

ਇੱਕ ਵਾਰ ਦੀ ਗੱਲ ਹੈ ਇੱਕ ਝੋਪੜੀ ਵਾਲੀ ਗਰੀਬ ਔਰਤ ਇੱਕ ਵੱਡੀ ਕੋਠੀ ਵਿੱਚ ਸਫਾਈ ਕਰਦੀ ਹੁੰਦੀ ਹੈ।ਝੋਪੜੀ ਵਿੱਚ ਅੋਰਤ ਤੇ ਓਸਦੀ ਦੀ ਬੇਟੀ ਹੀ ਰਹਿੰਦੀ ਹੈ । ਉਹ ਘਰਾਂ ਦਾ ਕੰਮ ਕਰਕੇ ਆਪਣਾ ਗੁਜਾਰਾ ਕਰਦੀ ਹੈ । ਵੱਡੀ ਕੋਠੀ ਦਾ ਮਾਲਕ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦਾ ਹੁੰਦਾ। ਉਸ ਕੋਠੀ ਵਿੱਚ ਮਾਲਕ ,ਮਾਲਕਣ ਤੇ ਉਸਦਾ ਬੇਟਾ ਰਹਿੰਦਾ ਹੁੰਦਾ ਹੈ ।ਮਾਲਕ ਕੋਲ ਦਸ ਗੱਡੀਆਂ ਹੁੰਦੀਆਂ ਹਨ ਤੇ ਪੰਜ ਕੋਠੀਆਂ ਅੱਲਗ ਅੱਲਗ ਜਗ੍ਹਾ ਤੇ ਹੁੰਦੀਆਂ ਹਨ । ਸੇਠ ਰਾਜ ਕੁਮਾਰ ਦੀ ਕੋਠੀ ਪੰਜਾਬ ਵਿੱਚ ਇੱਕ ਪਿੰਡ ਵਿੱਚ ਹੁੰਦੀ ਹੈ ।

ਇੱਕ ਦਿਨ ਰੇਖਾ ਬਿਮਾਰ ਹੋ ਜਾਦੀ ਹੈ ਤੇ ਆਪਣੀ ਜਵੀਨਾ ਨੂੰ ਕੋਠੀ ਵਿੱਚ ਮਦਦ ਲਈ ਨਾਲ ਲੈ ਜਾਂਦੀ ਹੈ ।ਜਵੀਨਾ ਕਮਰੇ ਵਿੱਚ ਝਾੜੂ ਕੱਢ ਰਹੀ ਹੁੰਦੀ ਹੈ ਤੇ ਅਚਾਨਕ ਉਸਦਾ ਲਵੀਨ ਅੱਗੇ ਆ ਜਾਦਾ ਤੇ ਉਸ ਤੇ ਸਫਾਈ ਕਰਦੇ ਸਮੇਂ ਪੈਂਟ ਤੇ ਮਿੱਟੀ ਪੈ ਜਾਦੀ ਹੈ ।ਲਵੀਨ ਕਿਸੇ ਦੋਸਤ ਦੇ ਵਿਆਹ ਤੇ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਹੈ । ਸੇਠ ਰਾਜ ਕੁਮਾਰ ਦੇਖ ਲੈਦਾ ਹੈ ਤੇ ਤੁਰੰਤ ਆ ਕੇ ਜਵੀਨਾ ਨੂੰ ਲੜਨ ਲੱਗ ਜਾਦਾ ਹੈ ।ਜਵੀਨਾ ਦੀ ਮਾਂ ਵੀ ਉੱਥੇ ਆ ਜਾਦੀ ਹੈ। ਜਵੀਨਾ ਰੋਣ ਲੱਗ ਜਾਦੀ ਹੈ। ਉਸਦੀ ਮਾਂ ਕਹਿੰਦੀ ਹੈ ਕਿਉ ਗੁੱਸੇ ਹੋ ਰਹੇ ਹੋ ਸਾਬ ? ਬੱਚੀ ਐ ,ਗਲਤੀ ਹੋ ਜਾਂਦੀ ਹੈ। ਸੇਠ ਰਾਜ ਕੁਮਾਰ ਗਾਲਾਂ ਕੱਢਣ ਲੱਗ ਜਾਦਾ ਹੈ। ਕਹਿੰਦਾ, "ਝੋਪੜੀ ਵਾਲਿਆਂ ਨੂੰ ਅਕਲ ਹੀ ਨਹੀ ਹੁੰਦੀ, ਕੰਜ਼ਰੀਆਂ ਨਾ ਹੋਣ ਤਾ ਮੇਰੇ ਮੁੰਡੇ ਦੀ ਪੈਂਟ ਤੇ ਮਿੱਟੀ ਪਾ ਦਿੱਤੀ।ਕੁੜੀਆਂ ਨੂੰ ਤਾਂ ਕੁੱਖ 'ਚ ਹੀ ਖਤਮ ਕਰ ਦੇਣਾ ਚਾਹੀਦਾ।"

ਲਵੀਨ ਕਹਿੰਦਾ ,"ਇਹ ਕੁੜੀਆਂ ਤਾ ਬਸ ਸੜਕਾਂ ਤੇ ਹੀ ਵਧੀਆ ਲੱਗਦੀਆਂ ਨੇ ।ਇਹਨਾ ਨੂੰ ਕੋਠੀ ਵਿੱਚ ਨਹੀ ਲਿਆਉਣਾ ਚਾਹੀਦਾ। ਇਹ ਸੜਕਾਂ ਜੋਗੀਆਂ ਹੀ ਹਨ"। ਸੇਠ ਕਹਿੰਦਾ ਇਸ ਨੇ ਵਿਆਹ ਤੇ ਜਾਣਾ ਸੀ ।ਲਵੀਨ ਜਵੀਨਾ ਨੂੰ ਕਹਿੰਦਾ " ਮੇਰੀ ਪੈਂਟ ਤੋ ਮਿੱਟੀ ਉਤਾਰ ।" ਉਹ ਰੋਦੀ ਹੋਈ ਉਸ ਦੀ ਪੈਂਟ ਤੋ ਮਿੱਟੀ ਉਤਾਰ ਦਿੰਦੀ ਹੈ ।ਉਹ ਜਵੀਨਾ ਤੇ ਜਵੀਨਾ ਦੀ ਮਾਂ ਨੂੰ ਬਾਹ ਫੜ ਕੇ ਗੁੱਸੇ ਵਿੱਚ ਕੋਠੀ ਤੋ ਬਾਹਰ ਕੱਢ ਦਿੰਦਾ। ਰੇਖਾ ਮਾਲਕ ਨੂੰ ਕਹਿੰਦੀ ਹੈ, " ਮੈਂ ਤਾਂ ਜਾ ਰਹੀ ਪਰ ਇੱਕ ਗੱਲ ਯਾਦ ਰੱਖੀ ਜਿਸ ਮਿੱਟੀ ਕਾਰਨ ਤੂੰ ਮੈਨੂੰ ਤੇ ਮੇਰੀ ਕੁੜੀ ਨੂੰ ਗਾਲਾਂ ਕੱਢ ਕੇ ਘਰੋ ਬਾਹਰ ਕੱਢਿਆ ਉਸ ਮਿੱਟੀ ਵਿੱਚ ਇੱਕ ਦਿਨ ਤੂੰ ਤੇ ਤੇਰਾ ਮੁੰਡਾ ਰਲ ਜਾਏਗਾ । ਇੱਕ ਦਿਨ ਇਸ ਮਿੱਟੀ ਨੇ ਤੇਰਾ ਹੰਕਾਰ ਤੌੜ ਦੇਣਾ।"

ਇੱਕ ਦਿਨ ਲਵੀਨ ਆਪਣੇ ਦੋਸਤਾਂ ਨਾਲ ਸ਼ਿਮਲਾ ਕਾਰ ਤੇ ਘੁੰਮਣ ਜਾ ਰਿਹਾ ਹੁੰਦਾ ਹੈ ਜਦੋਂ ਪਹਾੜੀ ਇਲਾਕਾ ਸ਼ੁਰੂ ਹੁੰਦਾ ਹੈ ਤਾ ਅਚਾਨਕ ਪਹਾੜ ਡਿੱਗ ਪੈਂਦਾ ਹੈ ਤੇ ਕਾਰ ਪਹਾੜ ਵਿੱਚ ਜਾ ਵਜਦੀ ਹੈ।ਲਵੀਨ ਦੇ ਸਿਰ ਤੇ ਗਹਿਰੀ ਚੋਟ ਲੱਗਦੀ ਹੈ ਤੇ ਉਸ ਦੇ ਦੋਸਤ ਥੋੜੇ ਜ਼ਖਮੀ ਹੋ ਜਾਂਦੇ ਹਨ।ਉਸ ਦੇ ਦੋਸਤ ਤਾਂ ਉੱਥੇ ਹੀ ਧੋਖਾ ਦੇ ਕੇ ਭੱਜ ਜਾਂਦੇ ਹਨ। ਲਵੀਨ ਨੂੰ ਉਸੇ ਹਾਲਤ ਵਿੱਚ ਹੀ ਛੱਡ ਜਾਂਦੇ ਹਨ ।ਹੁਣ ਰੇਖਾ ਤੇ ਰੇਖਾ ਦੀ ਬੇਟੀ ਜਵੀਨਾ ਸ਼ਿਮਲੇ ਉਸੇ ਰਾਸਤੇ 'ਚ ਗੁਜ਼ਰ ਰਹੀ ਹੁੰਦੀ ਹੈ ਜਿੱਥੇ ਐਕਸੀਡੈਂਟ ਹੋਇਆ ਹੁੰਦਾ। ਉਹ ਦੇਖਦੀ ਹੈ ਇਹ ਤਾਂ ਉਹੀ ਲੜਕਾ ਹੈ ਜਿਸ ਨੇ ਮੈਨੂੰ ਤੇ ਮੇਰੀ ਮਾਂ ਨੂੰ ਕੋਠੀ ਵਿਚੋਂ ਬਾਹਰ ਕੱਢਿਆ ਸੀ ।ਜਵੀਨਾ ਭੱਜ ਕੇ ਜਾ ਕੇ ਆਪਣੀ ਮਾਂ ਨੂੰ ਦੱਸਦੀ ਹੈ ਕਹਿੰਦੀ ਹੈ ,"ਮਾਂ-ਮਾਂ ਉਹੀ ਲੜਕਾ ਉੱਥੇ ਡਿਗਿਆ ਪਿਆ ਜਿਸ ਨੇ ਆਪਾਂ ਨੂੰ ਬਾਹਰ ਕੱਢਿਆ ਸੀ।" ਪਹਿਲਾ ਤਾਂ ਰੇਖਾ ਕਹਿੰਦੀ ਹੈ "ਆਪਾਂ ਨੂੰ ਕੀ ਐ ,ਮਰਦਾ ਮਰੀ ਜਾਵੇ ,ਇਹਨਾਂ ਨਾਲ ਇਹਦਾ ਹੀ ਹੋਣਾ ਚਾਹੀਦਾ ਹੈ।" ਪਰ ਬਾਅਦ 'ਚ ਉਸ ਦਾ ਵਿਚਾਰ ਬਦਲ ਜਾਂਦਾ ਹੈ ,ਉਹ ਕਹਿੰਦੀ ਹੈ " ਨਹੀਂ ਇਨਸਾਨੀਅਤ ਦੇ ਨਾਂਅ ਤੇ ਬਚਾਉਣਾ ਮੇਰਾ ਫਰਜ਼ ਹੈ ।"

ਰੇਖਾ ਤਰੁੰਤ ਭੱਜ ਕੇ ਜਾ ਕੇ ਦੇਖਦੀ ਹੈ ਫਟਾਫਟ ਲੋਕਾਂ ਨੂੰ ਇੱਕਠੇ ਕਰ ਕੇ ਉਸ ਨੂੰ ਹਸਪਤਾਲ ਪਹੁੰਚਾਦੀ ਹੈ ।ਰੇਖਾ ਫੋਨ ਰਾਹੀ ਸੇਠ ਨੂੰ ਸੂਚਿਤ ਕਰਦੀ ਹੈ ਕਿ ਤੇਰਾ ਮੁੰਡਾ ਹਸਪਤਾਲ 'ਚ ਹੈ ।ਸੇਠ ਹਸਪਤਾਲ ਪਹੁੰਚ ਜਾਂਦਾ ਹੈ ।ਡਾਕਟਰ ਕਹਿੰਦਾ "ਇਸ ਦੇ ਬਚਣ ਦੀ ਜ਼ਿਆਦਾ ਆਸ ਨਹੀਂ ਹੈ।" ਸੇਠ ਕਹਿੰਦਾ "ਮੇਰੇ ਮੁੰਡੇ ਨੂੰ ਬਚਾ ਲਉ ਜਿਵੇ ਮਰਜ਼ੀ ਕਰੋ ਜਿੰਨਾ ਪੈਸਾ ਚਾਹੀਦਾ ਮੈਂ ਲਗਾਉਣ ਨੂੰ ਤਿਆਰ ਹਾਂ।" ਲਵੀਨ ਨੂੰ ਖੂਨ ਦੀ ਲੋੜ ਹੁੰਦੀ ਹੈ ਕਿਸੇ ਨਾਲ ਜਾ ਤਾਂ ਬਲੱਡ ਗੁਰੱਪ ਮਿਲਦਾ ਨਹੀਂ ਹੁੰਦਾ ਜਾਂ ਸਰੀਰ ਵਿਚ ਖੁਨ ਘੱਟ ਹੁੰਦਾ ਹੈ । ਰੇਖਾ ਦਾ ਖੂਨ ਮਿਲ ਜਾਂਦਾ ਹੈ ਤੇ ਰੇਖਾ ਆਪਣਾ ਖੂਨ ਦੇ ਕੇ ਲਵੀਨ ਦੀ ਜਾਨ ਬਚਾਉਂਦੀ ਹੈ ।

ਸੇਠ ਬਹੁਤ ਸ਼ਰਮਿੰਦਾ ਹੁੰਦਾ ਤੇ ਰੇਖਾ ਦੇ ਅੱਗੇ ਹੱਥ ਜੋੜ ਕੇ ਗੋਡੇ ਟੇਕ ਕੇ ਮਾਫੀ ਮੰਗਦਾ ਹੈ ।ਸੇਠ ਕਹਿੰਦਾ " ਸੱਚ ਮੁੱਚ ਅੱਜ ਮਿੱਟੀ ਵਿੱਚ ਹੀ ਮੇਰੇ ਬੇਟਾ ਨੇ ਰੁੱਲ ਜਾਣਾ ਸੀ । ਇਹ ਤਾਂ ਜਵੀਨਾ ਕਾਰਨ ਜਿਓਂਦਾ ਹੈ ।" ਲਵੀਨ ਕਹਿੰਦਾ "ਸੱਚ ਮੁੱਚ ਧੀਆਂ ਸਭ ਦੇ ਘਰ ਹੋਣੀਆਂ ਚਾਹੀਦੀਆਂ ਹਨ । ਇਹਨਾਂ ਨੂੰ ਕੁੱਖੋ 'ਚ ਨਹੀਂ ਮਾਰਨਾ ਚਾਹੀਦਾ । ਅੱਜ ਜਵੀਨਾ ਤੇ ਜਵੀਨਾ ਦੀ ਮਾਂ ਨੇ ਹੀ ਮੇਰੀ ਜਾਨ ਬਚਾਈ ਹੈ ।ਮੇਰੇ ਦੋਸਤ ਤਾਂ ਮੈਨੂੰ ਧੋਖਾ ਦੇ ਗਏ ਸਨ । ਕਿਸੇ ਨੂੰ ਕਦੀ ਵੀ ਜ਼ਿੰਦਗੀ 'ਚ ਛੋਟਾ ਨਹੀਂ ਸਮਝਣਾ ਚਾਹੀਦਾ । ਉਹ ਬਹੁਤ ਜ਼ਿਆਦਾ ਰੋਂਦਾ ਹੋਇਆ ਕਹਿੰਦਾ ਕਾਸ਼ ! ਮੇਰੀ ਵੀ ਅੱਜ ਇੱਕ ਛੋਟੀ ਜਿਹੀ ਭੈਣ ਹੁੰਦੀ ਤਾਂ ਜੋ ਮੈਂ ਉਸ ਸਮੇਂ ਜਵੀਨਾ ਨੂੰ ਸਮਝ ਸਕਦਾ ਹੁੰਦਾ । ਜਿਸ ਮਿੱਟੀ ਕਾਰਨ ਜਵੀਨਾ ਤੇ ਓਸਦੀ ਦੀ ਮਾਂ ਨੂੰ ਘਰੋਂ ਕੱਢਿਆ ਸੀ ਅੱਜ ਉਸੇ ਮਿੱਟੀ ਨੇ ਹੀ ਮੇਰੀ ਜਾਨ ਲੈ ਲੈਣੀ ਸੀ । ਇਹ ਤਾਂ ਜਵੀਨਾ ਕਾਰਨ ਮੈਂ ਜਿਓਂਦਾ ਹਾਂ ।ਇਹ ਸੜਕਾਂ ਤੇ ਨਹੀਂ ਕੋਠੀ ਵਿੱਚ ਵੀ ਸੋਹਣੀਆਂ ਲੱਗਦੀਆਂ ਨੇ । ਕਿਸੇ ਦੇ ਖੂਨ ਨੂੰ ਆਪਣਾ ਖੂਨ ਸਮਝਣ ਦੀ ਜ਼ਰੂਰਤ ਹੁੰਦੀ ਹੈ । ਮੇਰੇ ਕੋਲ ਧੰਨਵਾਦ ਕਰਨ ਲਈ ਲਫ਼ਜ ਨਹੀਂ ਬਚੇ। ਮੈਂ ਕਿਸ ਤਰ੍ਹਾਂ ਦਾ ਤੁਹਾਡਾ ਸ਼ੁੱਕਰੀਆ ਕਰਾਂ । ਅੱਜ ਤੋਂ ਬਾਅਦ ਤੁਸੀਂ ਝੌਪੜੀ ਵਿੱਚ ਨਹੀਂ ਸਾਡੇ ਨਾਲ ਰਹੋਗੇ । ਜਵੀਨਾ ਅੱਜ ਤੋਂ ਬਾਅਦ ਮੇਰੀ ਪਿਆਰੀ ਜਿਹੀ ਭੈਣ ਬਣ ਗਈ ਹੈ । ਮੈ ਇਸ ਨੂੰ ਬਹੁਤ ਵਧੀਆ ਜ਼ਿੰਦਗੀ ਦੇਵਾਂਗਾ । ਇਸ ਦੀ ਖੂਬ ਪੜਾਈ ਕਰਾਵਾਂਗਾ । 

ਅੱਜ ਮੇਰੇ ਘਰ ਇੱਕ ਧੀ ਨੇ ਜਨਮ ਲਿਆ ਹੈ ।" ਉਹ ਸ਼ਿਮਲਾ ਛੱਡ ਕੇ ਉਹਨਾਂ ਨਾਲ ਪੰਜਾਬ ਵਾਲੀ ਕੋਠੀ ਵਿੱਚ ਚਲੀਆਂ ਜਾਂਦੀਆਂ ਹਨ ਤੇ ਵਧੀਆਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦੀਆਂ ਹਨ।


ਗੁਰਮੀਤ ਕੌਰ (ਮੀਤ)
ਮਲੋਟ
                                                                                                                                 emeet@rediffmail.com

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template