Headlines News :
Home » » ਦਿਲ ਦੇ ਸਫ਼ਰ ਤੋਂ ਬਾਗੀ ਹੋ ਰਹੀਆਂ ਨੇ ਸਮਾਜੀ ਰੂਹਾਂ - ਬਲਰਾਜ ਸਿੰਘ ਪੰਨੀਵਾਲਾ

ਦਿਲ ਦੇ ਸਫ਼ਰ ਤੋਂ ਬਾਗੀ ਹੋ ਰਹੀਆਂ ਨੇ ਸਮਾਜੀ ਰੂਹਾਂ - ਬਲਰਾਜ ਸਿੰਘ ਪੰਨੀਵਾਲਾ

Written By Unknown on Friday 20 June 2014 | 23:04

ਦਿਲ ਮਨੁੱਖੀ ਸਰੀਰ ਦਾ ਇਕ ਵਿਸ਼ੇਸ਼ ਅੰਗ ਹੈ। ਸਾਇੰਸ ਦਾ ਮੰਨਣਾ ਹੈ ਕਿ ਮਨੁੱਖੀ ਸਰੀਰ ਦਾ ਇਹ ਅੰਗ ਇਕ ਮਿੰਟ ਵਿਚ 72 ਵਾਰ ਧੜਕਦਾ ਹੈ। ਅਸਲ ਵਿਚ ਦਿਲ ਦੇ ਵਿਸ਼ੇ ਨੂੰ ਸਾਇੰਸ ਨਾਲ ਨਹੀਂ ਜੋੜਿਆ ਜਾ ਰਿਹਾ। ਇਹ ਇਕ ਸਵਾਲ ਹੈ ਕਿ ਦਿਲਾਂ ’ਚ ਫ਼ਰਕ ਹੁੰਦੈ। ਦਿਲ ਦੀ ਗੱਲ ਅਜੀਬ ਜਿਹੀ ਹੁੰਦੀ ਹੈ। ਦਿਲ ਜ਼ਜ਼ਬਾਤਾਂ ਦੀ ਹਨੇਰੀ ਦਾ ਵਹਾਅ ਹੁੰਦਾ ਹੈ। ਦਿਲ ਜਦੋਂ ਧੜਕਦਾ ਐ ਤਾਂ ਸਰੀਰ ਅੰਦਰ ਇਕ ਝੁਰਨਹਾਟ ਪੈਦਾ ਹੋਣਾ ਵੀ ਲਾਜ਼ਮੀ ਹੁੰਦਾ। ਜਵਾਨੀ ਵਿਚ ਇਹ ਦਿਲ ਅਕਸਰ ਹੀ ਧੜਕਦਾ ਰਹਿੰਦਾ, ਕਈਆਂ ਦਾ ਹੁਸੀਨ ਚਿਹਰਿਆਂ ਨੂੰ ਵੇਖ ਕੇ ਜਿਆਦਾ ਧੜਕਦਾ ਹੈ। ਵੈਸੇ ਧੜਕਦਾ ਹਰ ਇਕ ਦਾ। ਦਿਲ ਦੀਆਂ ਰਮਜਾਂ ਨੂੰ ਸਮਝਿਆ ਨਹੀਂ ਜਾ ਸਕਦਾ । ਇਹ ਕੋਈ ਨਹੀਂ ਸਮਝ ਸਕਦਾ ਕਿ ਕਿੱਥੇ ਕਿਸੇ ਦਿਲ ਨੇ ਕੀ ਰਮਜ਼ ਛੇੜ ਦੇਣੀ ਹੈ। ਲੋਕ ਇਹ ਵੀ ਕਹਿੰਦੇ ਹਨ ਕਿ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ।  ਪਰ ਹੁਣ ਇਹ ਕਿਹਾ ਜਾ ਸਕਦਾ ਕਿ ਦਿਲਾਂ ਨੂੰ ਦਿਲਾਂ ਦੀ ਰਾਹ ਦੇ ਜ਼ਮਾਨੇ ਸ਼ਾਇਦ ਲੱਦ ਗਏ। ਪਿਆਰ ਵਾਲੀ ਧੜਕਣ ਤਾਂ ਹਰ ਮੋੜ ਤੇ ਧੜਕ ਜਾਂਦੀ ਐ। ਕਈਆਂ ਦਾ ਮੈਂ ਵੇਖਿਆ ਇਕ ਤੋਂ ਦੋ-ਦੋ ਤੋਂ ਤਿੰਨ ਤੇ ਤਿੰਨ ਤੋਂ ਵੀ ਜਿਆਦਾ ਦਿਲ ਤੇ ਪਹੁੰਚ ਰਹੇ ਹਨ। ਕਈ ਦਿਲ ਵਾਲਿਆਂ ਦਾ ਇਸ ਖੇਤਰ ਵਿਚ ਤਾਂ ਇਮਾਨ ਹੀ ਡੋਲਦਾ ਜਾ ਰਿਹਾ ਹੈ। ਜਿਹੜੇ ਲੋਕ ਅੱਜ ਦਿਲ ਨਾਲ ਗੱਲ ਕਰ ਰਹੇ ਹੁੰਦੇ ਹਨ ਕੱਲ੍ਹ ਦਿਮਾਗ ਦੀ ਸ਼ੈਤਾਨੀ ਖੇਡ ਦਾ ਸ਼ਿਕਾਰ ਹੋ ਜਾਂਦੇ ਹਨ। ਜਿਹੜੇ ਫਿਰ ਦਿਲ ਤੋਂ ਦਿਮਾਗ ਦੇ ਸਫ਼ਰ ’ਚ ਇਸ ਤਰ੍ਹਾਂ ਮੂਧੇ ਮੂੰਹ ਡਿੱਗਦੇ ਹਨ ਕਿ ਫਿਰ ਖਿਆਲ ਵੀ ਨਹੀਂ ਰਹਿੰਦਾ ਕਿ ਇਹ ਕੀ ਹੋ ਗਿਆ। ਸਾਡੀ ਧਾਰਮਿਕਤਾ ਇਹ ਵੀ ਕਹਿੰਦੀ ਐ ਕਿ ਦਿਲ ਕਾਲੇ ਨਾਲੋਂ ਮੂੰਹ ਕਾਲਾ ਚੰਗਾ। ਜਿਸ ਵਿਚ ਸੱਚਾਈ ਹੈ। ਜੇਕਰ ਦਿਲ ਕਾਲਾ ਹੋਵੇਗਾ ਤਾਂ ਦਿਲ ਤੋਂ ਦਿਮਾਗ ਤੱਕ ਦੇ ਚੱਲੇ ਸਫ਼ਰ ਵਿਚ ਬਹੁਤ ਕੁਝ ਅਣ ਕਿਹਾ ਹੀ ਹੋ ਜਾਂਦਾ ਹੈ। ਦਿਲ ਦੀ ਕਾਲਖ ਨਾਲ ਲਿਬੜਿਆ ਚਿਹਰਾ, ਮਨੁੱਖੀ ਸਮਾਜ ਲਈ ਤਰਾਸਦੀ ਪੈਦਾ ਕਰ ਦਿੰਦਾ ਹੈ। ਜਿਸ ਵਿਚੋਂ ਚੱਲਣ ਵਾਲੀਆਂ ਸ਼ੈਤਾਨੀ ਤਰੰਗਾਂ ਪਤਾ ਨਹੀਂ ਕੀ ਗੁੱਲ ਖਿਲਾਰ ਦਿੰਦੀਆਂ ਹਨ। ਅੱਜ ਸਮਾਜ ਅੰਦਰ ਹੋ ਰਹੀ ਬੇਕਦਰੀ ਮਨੁੱਖੀ ਦਿਲਾਂ ਦੇ ਖੋਟ ਦੀ ਕਹਾਣੀ ਬਿਆਨ ਕਰਦੀ ਹੈ। ਅਤੀ ਸੁੰਦਰ ਚਿਹਰਿਆਂ ਵਾਲਿਆਂ ਦੇ ਦਿਲਾਂ ਵਿਚ ਪਈ ਮੈਲ ਮਨੁੱਖੀ ਸਮਾਜ ਨੂੰ ਡੂੰਘੀ ਖੱਡ ਵਿਚ ਸੁੱਟਦੀ ਜਾ ਰਹੀ ਹੈ। ਦਿਲਾਂ ਦੇ ਖੋਟ ਨੇ ਮਨੁੱਖੀ ਰਿਸ਼ਤਿਆਂ ਨੂੰ ਆਪਣੇ ਕਲਾਵੇ ਵਿਚ ਲੈ ਕੇ ਸਵਾਰਥੀ ਹੌਥੜੇ ਦੀ ਉਹ ਸੱਟ ਮਾਰੀ ਹੈ। ਜਿਸ ਨੇ ਦਿਲਾਂ ਦੇ ਦਰਵਾਜਿਆਂ ਤੇ ਸਿੱਧਾ ਵਾਰ ਕਰਕੇ ਦਿਮਾਗ ਤੱਕ ਹਿਲਾ ਕੇ ਰੱਖ ਦਿੱਤੇ ਹਨ। ਦਿਲ ਅਤੇ ਦਿਮਾਗ ਦੀ ਖੇਡ ਵਿਚ ਖੇਡੀਆਂ ਜਾ ਰਹੀਆਂ ਸਵਾਰਥੀ ਖੇਡਾਂ ਅੱਜ ਸਮਾਜ ਅੰਦਰ ਬਾਗੀ ਰੂਹਾਂ ਨੂੰ ਜਨਮ ਦੇ ਰਹੀਆਂ ਹਨ। ਜਿਹੜੀਆਂ ਬਹੁਤ ਵੱਡੀ ਤਰਾਸਦੀ ਦਾ ਸ਼ਿਕਾਰ ਹੋਣ ਲੱਗੀਆਂ ਹਨ। ਇਨ੍ਹਾਂ ਖੇਡਾਂ ਦੀ ਖੇਡ ਵਿਚ ਜੋ ਕੁਝ ਪਣਪ ਰਿਹਾ ਹੈ। ਉਹ ਬਹੁਤ ਹੀ ਦੁਖਦਾਇਕ ਕਿਹਾ ਜਾ ਸਕਦਾ ਹੈ। ਸਮਾਜ ਦੇ ਸਭ ਤੋਂ ਵੱਡੇ ਰਿਸ਼ਤੇ ਪਤੀ ਪਤਨੀ ਦੇ ਰਿਸ਼ਤੇ ਵਿਚ ਦਿਲ ਤੇ ਦਿਮਾਗ ਦੀ ਸ਼ੈਤਾਨੀ ਖੇਡ ਨੇ ਵੀ ਆਪਣਾ ਰੰਗ ਭਰ ਦਿੱਤਾ ਹੈ। ਇਕ ਸਮਾਂ ਸੀ ਜਦੋਂ ਦਿਲਾਂ ਅੰਦਰ ਪਿਆਰ ਪਣਪਦਾ ਸੀ। ਦਿਲਾਂ ਦਾ ਇਹ ਪਿਆਰ ਕਿਸੇ ਖਾਸ ਇਕ ਲਈ ਹੁੰਦਾ ਸੀ। ਅੱਜਕੱਲ੍ਹ ਇਹ ਦਿਲਾਂ ਦਾ ਪਿਆਰ ਹਰ ਇਕ ਮੋੜ ਤੇ ਕਿਸੇ ਦੂਜੇ ਦੇ ਨਾਮ ਹੋ ਜਾਂਦਾ ਹੈ। ਲੋਕ ਕਹਿੰਦੇ ਹਨ ਕਿ ਸਾਨੂੰ ਪਿਆਰ ਵਿਚੋਂ ਧੋਖੇ ਮਿਲੇ। ਮਤਲਬ ਕਿ ਪਿਆਰ ਦਿਲ ਦੀ ਖੇਡ ਹੈ। ਜਿਸ ਵਿਚ ਖੇਡਣ ਵਾਲੀ ਦੂਜੀ ਧਿਰ ਨੇ ਉਨ੍ਹਾਂ ਦੇ ਦਿਮਾਗ ਤੇ ਵਾਰ ਕਰ ਦਿੱਤਾ। ਫਿਰ ਇਸ ਤਰ੍ਹਾਂ ਦੇ ਲੋਕ ਪ੍ਰੇਮੀ ਪਾਗਲ ਜਾਂ ਹੋਰ ਬਹੁਤ ਕੁਝ ਹੁੰਦੇ ਹਨ ਕਈ ਇਸ ਦਿਲ ਵਾਲੀ ਖੇਡ ਵਿਚ ਜਾਨ ਤੋਂ ਹੱਥ ਧੋ ਬਹਿੰਦੇ ਹਨ। ਕੋਈ ਸਮਾਂ ਸੀ ਜਦੋਂ ਦਿਲਾਂ ਦੀ ਗੱਲ ਦਿਲ ਤੱਕ ਪਹੁੰਚ ਜਾਂਦੀ ਸੀ। ਅੱਜਕੱਲ ਤਾਂ ਇਹ ਪਹੁੰਚਦੀ ਨਹੀਂ। ਕਿਉਂ ਕਿ ਜਦੋਂ ਤੱਕ ਦਿਲ ਦੀ ਗੱਲ ਪਹੁੰਚਾਉਣ ਵਾਲਾ ਕਾਮਯਾਬ ਹੁੰਦਾ ਐ, ਉਦੋਂ ਤੱਕ ਅਗਲਾ ਦਿਲ ਕਿਸੇ ਹੋਰ ਦੇ ਘਰ ਖੁਸ਼ਬੂ ਫੈਲਾਉਣ ਲਈ ਤਿਆਰ ਹੋ ਬੈਠਿਆ ਹੁੰਦਾ ਹੈ। ਇਹ ਅੱਜ ਦੇ ਦਿਲਾਂ ਦੀ ਖੇਡ ਦੀ ਗੱਲ ਸੀ। ਜਿਸ ਨੇ ਸਵੇਰ ਦੀ ਨੇ ਮੇਰੇ ਦਿਮਾਗ ਵਿਚ ਖੌਰੂ ਪਾ ਦਿੱਤਾ ਸੀ ਕਿ ਉਹ ਕਿਹੋ ਜਿਹੇ ਦਿਲ ਨੇ ਜਿਹੜੇ ਹਰ ਕਿਸੇ ਤੇ ਡੁੱਲ੍ਹ ਜਾਂਦੇ ਨੇ। ਪਹਿਲਾਂ ਇਕ ਦਿਲ ਨਾਲ ਇਕ ਦਿਲ ਮਿਲਦਾ ਸੀ ਤੇ ਅੱਜ ਉਸ ਗੀਤ ਵਾਂਗੂ ਦਿਲ ਆਪਣੇ ਪਛਾਣ ਕੇ ਲੈ ਜੋ ਮੈਥੋਂ ਹੋਰ ਸੰਭਾਲੇ ਜਾਂਦੇ ਨੀ। ਦਿਲ ਦੀਆਂ ਦੁਕਾਨਦਾਰੀਆਂ ਹੀ ਬਣਗੀਆਂ ਹਨ। ਘਰਾਂ ਵਿਚ ਪੈਦਾ ਹੋ ਰਿਹਾ ਵਰਤਾਰਾ ਦਿਲ ਦੇ ਖੂੰਜੇ ਖੁਰਲਿਆਂ ਤੋਂ ਸ਼ੁਰੂ ਹੋ ਰਿਹਾ ਹੈ। ਜੇ ਸੱਚ ਕਹਾਂ ਤਾਂ ਇਹ ਹੈ ਕਿ ਘਰ ਦੇ ਦੋ ਮੈਂਬਰਾਂ ਵਿਚੋਂ ਇਕ ਦਾ ਦਿਲ ਕਿਤੇ ਭਟਕਦਾ ਫਿਰਦਾ ਐ ਤੇ ਦੂਜੇ ਦਾ ਕਿਤੇ। ਆਹ ਤਾਂ ਹਾਲ ਹੈ ਆਧੁਨਿਕ ਦਿਲ ਦਾ। ਆਧੁਨਿਕ ਦਿਲ ਹਰ ਰੋਜ ਖਰੀਦਿਆ ਵੇਚਿਆ ਜਾਂਦਾ ਹੈ।



ਬਲਰਾਜ ਸਿੰਘ, 
ਪੰਨੀਵਾਲਾ ਫੱਤਾ, ਸ਼੍ਰੀ ਮੁਕਤਸਰ ਸਾਹਿਬ,
98769-21685


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template