Headlines News :
Home » » ਨਸਿਆਂ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ,ਅੱਜ ਦਾ ਨੌਜਵਾਨ ਵਰਗ - ਰਾਮ ਸਿੰਘ ਝੁਨੇਰ

ਨਸਿਆਂ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ,ਅੱਜ ਦਾ ਨੌਜਵਾਨ ਵਰਗ - ਰਾਮ ਸਿੰਘ ਝੁਨੇਰ

Written By Unknown on Saturday 21 June 2014 | 02:54

ਇਸ ਵਿੱਚ ਕੋਈ ਸੱਕ ਨਹੀ ਹੈ ਕਿ,ਪੰਜਾਬ ਦੀ ਧਰਤੀ ਸੰਤਾਂ-ਮਹੰਤਾ ਭਗਤਾਂ ,ਗੁਰੂਆਂ,ਪੀਰਾ ਦੀ ਧਰਤੀ ਹੈ,ਜੋਧਿਆ ਸੂਰਬੀਰਾ ਦੀ ਧਰਤੀ ਹੈ! ਅਤੇ ਵੱਗਦੇ ਪੰਜ ਦਰਿਆਵਾਂ ਦੀ ਧਰਤੀ ਹੈ!
ਪ੍ਰੰਤੂ ਮੰਦਭਾਗੀ ਨਾਲ ਇਸ ਪਵਿੱਤਰ ਧਰਤੀ ਨੂੰ ਨਸਿਆਂ ਦੇ ਛੇਵੇ ਦਰਿਆਂ ਨੇ ਬਰਬਾਦ ਕਰ ਕੇ ਰੱਖ ਦਿੱਤਾ ਹੈ! ਇਹਨਾ ਹੀ ਨਹੀ ਇਸ ਦਰਿਆਂ ਨੇ ਨੌਜਵਾਨਾ ਦੇ ਭਵਿੱਖ ਨੂੰ ਅੰਦਰੋ-ਅੰਦਰੀ ਖੋਖਲਾ ਕਰ ਦਿੱਤਾ ਹੈ! 
ਅੱਜ ਦੀ ਪੜੀ-ਲਿਖੀ ਬੇਰੁਜਗਾਰ ਜਨਤਾ ਇਸ ਕਲੰਕ ਦੇ ਤਾਜ ਨੂੰ ਮਜਬੂਰ ਅਤੇ ਖੁਸ ਹੋ ਕੇ ਅਪਣੇ ਸਿਰ ਸਿੰਗਾਰ ਰਹੀ ਹੈ, ਜਿਸ ਦੀ ਖੂਬਸੂਰਤੀ ਗੰਦੇ ਨਾਲੇ ਵਿੱਚ ਡਿੱਗੇ ਸਰਦਾਰ ਦੀ ਆਪਾ ਰੋਜ ਦੇਖਦੇ ਹਾ!
ਇਹ ਨਸਾ ਇੱਕ ਦਿਹਾੜੀ ਕਰਦੇ ਇੰਨਸਾਨ ਤੱਕ ਹੀ ਸੀਮਿਤ ਨਹੀ ਹੈ,ਸਗੋ ਸਕੂਲਾ,ਕਾਲਜਾਂ, 
ਯੂਨਵਿਰਸਿਟੀ ਵਿੱਚ ਪੜਦੇ ਨੌਜਵਾਨਾਂ ਦਾ ਅੱਜ-ਕੱਲ ਫੈਸਨ ਹੋ ਗਿਆ ਹੈ!ਇਹਨਾ ਹੀ ਨਹੀ ਨੌਜਵਾਨਾ ਤੋ ਇਲਾਵਾ ਅੱਜ ਦੀ ਮੁਟਿਆਂਰ ਵੀ ਇਸ ਦੀ ਆਦੀ ਹੋ ਗਈ ਹੈ!
ਜਿਸ ਨਾਲ ਸਾਡੇ ਪਵਿੱਤਰ ਸਭਿੱਆਂਚਾਰ ਦੀਆ ਧੱਜੀਆ ਉਡਦੀਆ  ਜਾ ਰਹੀਆ ਨੇ!
ਕਿਹਾ ਜਾਦਾ ਹੈ ਕਿ ਇੰਨਸਾਨ ਨਕਲਚੀ ਹੈ, ਇਸ ਲਈ ਉਹ ਸਇਦ ਦੂਜਿਆ ਨੂੰ ਦੇਖ ਕੇ ਨਸਾ ਕਰਨਾ ਸਿੱਖ ਜਾਂਦਾ ਹੈ!ਇਸਦਾ ਵੱਡਾ ਦੋਸੀ ਮੀਡੀਆ(ਹਿੰਪੀਵਾਦ) ਹੈ! ਜਿਸ ਨੂੰ ਦੇਖ ਕੇ ਇਨਸਾਨ ਮਾੜੇ ਕਾਰਜ ਕਰਦਾ ਹੈ !ਕਿਉਕਿ ਉਹ ਫਿਲਮਾ,ਪਿਕਚਰਾ ਅਦਿ ਵਿੱਚ ਹੋ ਰਹੀ ਨਸੇ ਦੀ ਵਰਤੋ ਨੂੰ ਦੇਖ ਕੇ ਗ੍ਰਹਿਣ ਕਰ ਲੈਦਾ ਹੈ!ਪੰਜਾਬੀ ਗੀਤਾਂ ਵਿੱਚ ਵੀ ਸਰਾਬ ਨੂੰ ਗਮਾ ਆਦਿ ਦੀ ਦਵਾਈ ਕਿਹਾ ਜਾਦਾ ਹੈ ! 
ਸਰਕਾਰਾਂ ਦੁਆਰਾ ਇਸ ਉੱਪਰ ਕੋਈ ਠੱਲ ਨਹੀ ਪਾਈ ਜਾ ਰਹੀ,ਕਿਉਕਿ ਸਰਕਾਰਾ ਨੂੰ ਸਰਾਬ ਦੇ ਠੇਕਿਆ ਤੋ ਹਰ ਸਾਲ ਕਰੋੜਾ ਰੁਪਏ ਵਸੂਲੇ ਜਾਦੇ ਹਨ ! ਤਾ ਫਿਰ ਸਰਕਾਰ ਕਿਵੇ ਇਹਨਾ ਨੂੰ ਬੰਦ ਕਰਕੇ ਆਪਣੀ ਆਮਦਨ ਵਿੱਚ ਘਾਟਾ ਪਾਏਗੀ ?ਇਸ ਲਈ ਠੇਕੇ ਘਟਣ ਦੀ ਬਜਾਏ ਵੱਧਦੇ ਜਾ ਰਹੇ ਨੇ !ਕਈ ਵਾਰੀ ਕਿਸੇ ਪਿੰਡ ਵਿੱਚ ਸਕੂਲ ਤਾ ਨਹੀ ਹੋਵੇਗਾ ਪਰ ਉੱਥੇ ਠੇਕਾ ਜਰੂਰ ਹੋਵੇਗਾ !ਨਸਾ ਤਸਕਰਾ ਨੂੰ ਮੰਤਰੀਆ ਦੀ ਸਿਫਾਰਸ ਤੇ ਛੁਡਵਾਇਆ ਜਾਦਾ ਹੈ!ਕੀ ਇਹੀ ਹੈ ਪੰਜਾਬ ਦਾ ਵਿਕਾਸ ?
ਕੀ ਤੁਹਾਨੂੰ ਨਹੀ ਲੱਗਦਾ ਬਾਕੀ ਨਸਿਆ ਤੋ ਪਹਿਲਾ ਪੰਜਾਬ ਵਿੱਚੋ ਸਰਾਬ ਦੇ ਨਸੇ ਨੂੰ ਖਤਮ ਕੀਤਾ ਜਾਵੇ ? ਜਿਹੜੀ ਹਰ ਮੋੜ ਤੇ ਸਸਤੀ ਤੇ ਅਸਾਨੀ ਨਾਲ ਮਿਲ ਜਾਦੀ ਹੈ!
ਸਰਕਾਰ ਤੋ ਇਲਾਵਾ ਝੂਠੇ ਸਾਧਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ!
ਜਿਹਨਾ ਕੋਲ ਜਾ ਕੇ ਉਹ ਭੰਗ,ਸਿਗਰੇਟਾਂ  ਆਂਦਿ ਵਗੈਰਾ ਦਾ ਨਸਾਂ ਕਰਨਾ ਸਿੱਖ ਜਾਦੇ ਹਨ!
ਬਹੁਤ ਸਰਮ ਦੀ ਗੱਲ ਹੈ ਕਿ ਉਹ ਗੁਰੂ ਸਹਿਬਾਨਾ ਦੀ ਦਿੱਤੀ ਕੁਰਬਾਨੀ ਨੂੰ ਭੁੱਲ ਕੇ ਉਹ ਉਥੇ ਜਾਦੇ ਹਨ , ਅੱਜ ਦੇ ਨੌਜਵਾਨ ਨੂੰ ਦੁਨੀਆ ਦੇ ਸਾਰੇ ਨਸਿਆ ਦਾ ਨਾਮ ਤਾ ਪਤਾ ਹੋਵੇਗਾ ਪਰ ਗੁਰੂ ਸਹਿਬਾਨਾ ਦਾ ਜਨਮ ਬਿਊਰਾ ਨਹੀ!
ਪਤਾ ਨਹੀ ਕਿਉ ਲੋਕ ਇਹਨਾ ਨਕਲੀ ਸਹਾਰਿਆ ਦਾ ਆਸਰਾ ਲੇਦੈ ਹਨ ,ਜਿਸਦਾ ਆਨੰਦ ਪਲ ਜਾ ਦੋ ਪਲ ਦਾ ਹੁੰਦਾ ਹੈ !ਪ੍ਰੰ੍ਰਤੂ ਇਸੇ ਹੀ ਆਨੰਦ ਵਿੱਚ ਉਹ ਹਜਾਰਾ ਬਿਮਾਰੀਆ ਨੂੰ ਆਪਣੇ ਗਲ਼ ਲਾ ਲੈਦੇ ਹਨ ! ਅਤੇ ਜਿੰਦਗੀ ਭਰ ਦਾ ਪਛਤਾਵਾ ਬੋਝੇ ਵਿੱਚ ਪਾ ਲੇਦੈ ਹਨ !ਨਸੇ ਦੀ ਇਹ ਸਮੱਸਿਆ ਬਹੁਤ ਗੁੰਝਲ ਬਣ ਗਈ ਹੈ ,ਜਿਸਦਾ ਇੱਕੋ ਹੱਲ ਹੈ ਜਾਗਰੂਕਤਾ ਨਾ ਕਿ ਵੱਡੇ ਦਾਅਵੇ !
ਇਸ ਲਈ ਨਸੇ ਵਰਗੇ ਭੈੜੇ ਕਲੰਕ ਨੂੰ ਮਿਟਾਉਣ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ! ਜਿਸ ਨਾਲ ਉਹਨਾ ਦੇ ਮੱਥੇ ਤੇ ਲੱਗਾ ਕਲੰਕ ਮਿਟਾਇਆ ਜਾ ਸਕੇ !
                                  



 ਰਾਮ ਸਿੰਘ ਝੁਨੇਰ
                                   8196070803
                           

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template