Headlines News :
Home » » ਪੰਜਾਬ - ਬੇਅੰਤ ਕੌਰ ਧਾਲੀਵਾਲ

ਪੰਜਾਬ - ਬੇਅੰਤ ਕੌਰ ਧਾਲੀਵਾਲ

Written By Unknown on Thursday 12 June 2014 | 01:07

ਪੰਜਾਬ ਮੇਰੇ ਦੇ ਲੋਕਾ ਦਾ ਹਾਲ ਦੇਖੋ...
ਕਹਿੰਦੇ ਸਿਰ ਦੇ ਕੇ ਲਈਆਂ ਅਸੀਂ ਸਰਦਾਰੀਆਂ ਨੇ....
ਪਰ ਪਤਾ ਨਹੀ ਸੋਚ ਇਹਨਾ ਦੀ ਕਿਥੇ ਜਾਂਦੀ..
ਜਦੋ ਲਾਓੰਦੇ ਸਿਗਰਟਾ ਸ਼ਰਾਬਾ ਨਾਲ ਯਾਰੀਆਂ ਨੇ...
ਦੇਸ਼ ਕੋਮ ਲਈ ਆਖਣ ਅਸੀਂ ਹਾਂ ਮਰ ਸਕਦੇ .
ਪਰ .ਕਿਓਂ ਨਸ਼ਿਆਂ ਪਿਛੇ ਅੱਜ ਇਹ ਫਿਰਨ ਮਰਦੇ ...
ਪਤਾ ਨਹੀ ਕੀ ਡਰ ਹੈ ਜਾਂ ਹੈ ਮਜਬੂਰੀ ਕੋਈ..
ਕਿਓਂ ਗਲਤ ਦੇ ਖਿਲਾਫ਼ ਨਹੀ ਇਹ ਬੋਲ ਸਕਦੇ.
ਵਿਰਸਾ ਆਪਣਾ ਇਹ ਕਿਓਂ ਭੁੱਲ ਚੱਲੇ....
ਪੱਲੇ ਕੁਝ ਨਾ ਰਿਹਾ ਬਿਨਾ ਨਸ਼ਿਆਂ ਤੋਂ..
ਕੁਝ ਪੱਟੇ ਆਸ਼ਿਕੀ ਦੇ ਤੇ ਬਾਕੀ ਨਸ਼ਿਆਂ ਦੇ...
ਗਈ ਮੁਕ ਗੇਰਤ ਇਹਨਾ ਦਿਆਂ ਜਿਸਮਾ ਚੋ...
ਦੋਸ਼ ਨਾ ਕੱਲਾ ਇਕ ਪਾਸੇ...
ਇਹ ਵਕ਼ਤ ਹੀ ਮਾੜਾ ਚਲਦਾ ਏ..
ਗੱਲਾਂ ਕਰਦੇ ਨੇ ਭਗਤ ਸਿੰਘ ਸਰਾਭੇ ਤੇ ਭਿੰਡਰਾਵਾਲੇ ਦੀਆਂ..
ਪਰ ਕੋਈ ਨਾ ਗੱਲ ਉਹਨਾ ਦੀ ਤੇ ਖੜਦਾ ਏ...
ਕੀ ਫਾਇਦਾ ਫੋਕੀਆਂ ਗੱਲਾਂ ਕਰਨ ਦਾ...
ਜਦੋ ਜ਼ਮੀਰ ਆਪਣਾ ਹੀ ਅਸੀਂ ਨਹੀ ਸੁਧਾਰ ਸਕਦੇ...
ਪਹਿਲਾ ਆਪਣੀ ਛਾਂਨਨੀ ਦੇ ਛੇਕ ਅਸੀਂ ਬੰਦ ਕਰੀਏ..
ਫੇਰ ਹੀ ਹਾਂ ਕੋਮ ਅਸੀਂ ਆਪਣੀ ਬਚਾ ਸਕਦੇ.....

ਬੇਅੰਤ ਕੌਰ ਧਾਲੀਵਾਲ

Share this article :

1 comment:

  1. sadly all this is true....jadh dustmana nu eh samajh lag gayi ki eh punjaabi kaum hor kisse vi tareeke jiti nahi ja sakdi taan ohna eh zehar mere Punjab vich suttna shuru kar ditta.

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template