Headlines News :
Home » » ਸਾਹਿਤਕ ਅਤੇ ਅਰਥਪੂਰਨ ਸਿਨੇਮੇ ਦੀ ਮਿਸਾਲ ਲਘੂ ਫਿਲਮ ‘‘ਖ਼ੂਨ” - ਸੁਖਵਿੰਦਰ ਰਾਜ ਸਿੰਘ

ਸਾਹਿਤਕ ਅਤੇ ਅਰਥਪੂਰਨ ਸਿਨੇਮੇ ਦੀ ਮਿਸਾਲ ਲਘੂ ਫਿਲਮ ‘‘ਖ਼ੂਨ” - ਸੁਖਵਿੰਦਰ ਰਾਜ ਸਿੰਘ

Written By Unknown on Wednesday 10 September 2014 | 02:45

ਸਾਹਿਤਕਾਰ ਰਾਮ ਸਰੂਪ ਅਣਖੀ ਜੀ ਦੇ ਨਾਵਲ ‘‘ਸੁੱਤਾ ਨਾਗ” ਤੇ ਲਘੂ ਫਿਲਮ ਬਣਾਉਣ ਤੋਂ ਬਾਅਦ ਹੁਣ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਜੀ, ਗੁਰਬਚਨ ਸਿੰਘ ਭੁੱਲਰ ਜੀ ਦੀ ਕਹਾਣੀ ‘‘ਖੂਨ” ਤੇ ਆਧਾਰਿਤ ਇਸੇ ਸਿਰਲੇਖ ਹੇਠ ਇਕ ਲਘੂ ਫਿਲਮ ਦਾ ਨਿਰਮਾਣ ਕਰ ਰਹੇ ਨੇ ਜੋ ਕਿ ‘ਤਖਤ ਹਜ਼ਾਰਾ ਫਿਲਮਜ਼’ ਅਤੇ ‘ਟਾਡਾ ਫਿਲਮਜ਼ ਨਾਰਵੇ’ ਦੀ ਪੇਸ਼ਕਸ਼ ਹੇਠ ਬਣ ਰਹੀ ਹੈ। ਪਿਛਲੇ ਦਿਨੀ ਤਲਵੰਡੀ ਸਾਬੋ ਦੇ ਪਿੰਡ ਲਹਿਰੀ, ਮੈਨੂਆਣਾ, ਕੌਰੇਆਣਾ, ਮਿਰਜ਼ੇਆਣਾ ਆਦਿ ਪਿੰਡਾਂ ਵਿਚ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਗਈ ਹੈ। ਬਹੁਤ ਹੀ ਪ੍ਰਭਾਵਸ਼ਾਲੀ ਅਦਾਕਾਰ ਹੈਰੀਸ਼ਰਨ ਸੇਧਾ (ਹਰਸ਼ਰਨ ਸਿੰਘ), ਕੁਲ ਸਿੱਧੂ, ਸੁੱਖੀ ਬੱਲ, ਭਾਰਤੀ ਦੱਤ, ਅਜੇ ਜੇਠੀ, ਗੁਲਜ਼ਾਰ ਅਜ਼ੀਜ਼, ਸੁਖਦੇਵ ਬਰਨਾਲਾ, ਹਰਵਿੰਦਰ ਤਾਤਲਾ, ਪ੍ਰੀਤ ਰਾਜਪਾਲ, ਰੁਪਿੰਦਰ ਸਿੰਘ ਮਾਨ, ਭਗਵੰਤ ਸਿੰਘ, ਗੁਰੀ ਮਾਂਗਟ, ਸੁਖਦੇਵ ਲੱਧੜ, ਅਮਲੋਕ ਸਿੱਧੂ, ਮਹਿੰਦਰਪਾਲ ਮਾਨਸਾ, ਕੇਵਲ ਬਾਂਸਲ, ਮਿਲਨ ਮਨਦੀਪ, ਹਰਦੀਪ ਬਰਾੜ, ਧਰਮਿੰਦਰ ਕੁਮਾਰ, ਹਰਪਾਲ ਸਿੱਧੂ, ਗੁਰਵਿੰਦਰ ਸਿੰਘ, ਗੁਰਸੇਵਕ ਸਿੱਧੂ, ਮੋਹੰਤੀ ਸ਼ਰਮਾ, ਗੁਰਪ੍ਰੀਤ ਤੋਤੀ, ਸਰਬਜੀਤ ਗਿੱਲ, ਮਾਸਟਰ ਰੌਬੀ ਅਤੇ ਮਾਸਟਰ
ਹਰਮਨ ਕੈਂਥ ਆਦਿ ਪ੍ਰਮੁੱਖ ਅਦਾਕਾਰ ਹਨ। ਕਈ ਨਵੇਂ ਚਿਹਰੇ ਜੋ ਆਡੀਸ਼ਨ ਰਾਹੀਂ ਚੁਣੇ ਗਏ ਉਹਨਾਂ ਨੂੰ ਵੀ ਫਿਲਮ ਵਿਚ ਆਪਣੀ ਅਦਾਕਾਰੀ ਵਿਖਾਉਣ ਦਾ ਮੌਕਾ ਦਿੱਤਾ ਗਿਆ। ਆਉਣ ਵਾਲੇ ਕੁਝ ਕੁ ਦਿਨਾਂ ਤੱਕ ਇਹ ਫਿਲਮ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ ਤੇ ੰਿਫਲਮ ‘‘ਸੁੱਤਾ ਨਾਗ” ਵਾਂਗ ਵਿਦੇਸ਼ਾਂ ਵਿਚ ਵੀ ਵਿਖਾਈ ਜਾਵੇਗੀ। ਅਣਥੱਕ ਮਿਹਨਤ ਨਾਲ ਬਣਾਈ ਜਾ ਰਹੀ ਇਸ ਸਾਹਿਤਕ ਫਿਲਮ ਜਿਹੀਆਂ ਹੋਰ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜੋ ਸਾਡੇ ਸੱਭਿਆਚਾਰ, ਵਿਰਾਸਤ, ਸਾਡੇ ਪਿਛੋਕੜ ਤੋਂ ਸਾਨੂੰ ਜਾਣੂ ਕਰਵਾਉਣ। ਅੰਨ੍ਹੇ ਘੋੜੇ ਦਾ ਦਾਨ, ਵੱਤਰ, ਸੁੱਤਾ ਨਾਗ, ਅਤੇ ਹੋਰ ਵੀ ਬਹੁਤ ਸਾਰੀਆਂ
ਨਵੀਆਂ ਫਿਲਮਾਂ ਦੀਆਂ ਉਦਾਹਰਣਾਂ ਨੇ ਜੋ ਕਿ ਸਾਹਿਤਕ ਅਤੇ ਉਸਾਰੂ ਵਿਸ਼ੇ ਤੇ ਬਣੀਆਂ। ਚੰਗਾ ਕੰਮ ਕਰਨ ਵਾਲਿਆਂ ਦੀ ਘਾਟ ਨਹੀਂ ਹੈ, ਪਰ ਸ਼ਾਇਦ ਚੰਗੇ ਦਰਸ਼ਕਾਂ ਦੀ ਜ਼ਰੂਰ ਘਾਟ ਹੈ। ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਅੱਜਕੱਲ੍ਹ ਚੰਗੀਆਂ ਫਿਲਮਾਂ ਕਿੱਥੇ ਬਣਦੀਆਂ ਨੇ। ਫਿਲਮ ‘‘ਖੂਨ” ਦੀ ਕਾਮਯਾਬੀ ਲਈ ਸ਼ੁਭ ਕਾਮਨਾਵਾਂ ਤੇ ਸਾਨੂੰ ਆਸ ਹੈ ਕਿ ਜਿਵੇਂ ਉਸਾਰੂ ਫਿਲਮਾਂ ਬਣਨ ਦਾ ਦੌਰ ਸ਼ੁਰੂ ਹੋਇਆ ਹੈ ਅਸੀਂ ਅਜਿਹੀਆਂ ਫਿਲਮਾਂ ਲਈ ਚੰਗਾ ਦਰਸ਼ਕ ਵਰਗ ਵੀ ਪੈਦਾ ਕਰਨ ਵਿਚ ਕਾਮਯਾਬ ਹੋਵਾਂਗੇ।


ਸੁਖਵਿੰਦਰ ਰਾਜ ਸਿੰਘ
ਜਿਲ੍ਹਾ ਮਾਨਸਾ ।
ਸੰਪਰਕ 9988222668

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template