Headlines News :
Home » » ਉੱਚੀ ਸੋਚ - ਪਰਸ਼ੋਤਮ ਲਾਲ ਸਰੋਏ

ਉੱਚੀ ਸੋਚ - ਪਰਸ਼ੋਤਮ ਲਾਲ ਸਰੋਏ

Written By Unknown on Thursday 4 September 2014 | 03:09

ਸਾਰੇ ਘਰ ਵਿੱਚ ਆਈ ਉਦੋਂ ਖੁਸ਼ੀ ਡਾਅਢੀ,
ਬੇਵੀ ਜਨਮੀਂ ਤੇ ਖੁਦ ਰੱਬ ਪਧਾਰਿਆ ਜੀ,
ਮਾਤਾ ਪਿਤਾ ਦੀ ਖੁਸ਼ੀ ਦਾ, ਨਾ ਰਿਹਾ ਅੰਤ ਕੋਈ,
ਦਾਦਾ ਦਾਦੀ, ਨਾਨਾ-ਨਾਨੀ ਬੜਾ ਦੁਲਾਰਿਆ ਜੀ।
ਸਾਰੇ ਘਰ ਵਿੱਚ ਆਈ ---–।

ਧੀ ਹੁੰਦੀ ਹੈ ਲੱਕਸ਼ਮੀ ਦਾ ਰੂਪ ਲੋਕੇ,
ਇਹ ਤਾਂ ਜਗਤ ਸਾਰਾ ਗੱਲ ਜਾਣਦਾ ਏ,
ਡਾਅਢੀ ਖੁਸ਼ੀ ਹੋਈ, ਘਰ ਵਿੱਚ ਆਈ ਲੱਕਸ਼ਮੀ,
ਵਧਾਈ ਹੋ! ਵਧਾਈ ਜੀ। ਸਭ ਮੁਖੋਂ ਉਚਾਰਿਆ ਏ।
ਸਾਰੇ ਘਰ ਵਿੱਚ ਆਈ ---–।

ਧੀ-ਪੁੱਤ ਵਿੱਚ, ਜਿਹੜੇ ਨੇ ਫ਼ਰਕ ਸਮਝਣ,
ਉਹ ਸੋਚ ਮਾੜੀ, ਦੁਨੀਆਂ ‘ਤੇ ਰੱਖਦੇ ਨੇ,
ਏਥੇ ਗੱਲ ਵੱਖਰੀ, ਉੱਚੀ ਸੋਚ ਘਰ ਦੀ,
ਪੁੱਤ ਤੋਂ ਵੱਧ ਕੇ ਧੀ ਨੂੰ ਦੁਲਾਰਿਆ ਏ।
ਸਾਰੇ ਘਰ ਵਿੱਚ ਆਈ ---–।

ਪੁੱਤਾਂ ਤੋਂ ਵਧ ਕੇ ਧੀ ਨੇ ਪਿਆਰ ਪਾਇਆ,
ਉਲਟੀ ਸੋਚ ਨੂੰ, ਮਾਪਿਆ ਦੁਤਕਾਰਿਆ ਏ,
ਨਾਂਅ ਰੱਖਿਆ ਗਿਆ, ਬੇਬੀ ਤਨੀਮਾ ਸੂਰੀ,
ਐਤਵਾਰ, ਮੰਗਲਵਾਰ ਤੇ ਵੀਰਵਾਰ ਸ਼ੁੱਭ ਦਿਨ,
ਜ਼ੋਤਸ਼ੀਆਂ ਨੇ ਵੀ ਇਹੋ ਵਿਚਾਰਿਆ ਏ।
ਸਾਰੇ ਘਰ ਵਿੱਚ ਆਈ ---–।

ਧੀ ਹੀ ਕਰਦੀ ਮਾਪਿਆ ਦਾ ਦੁੱਖ-ਸੁੱਖ ਸਾਂਝਾ,
ਪੁੱਤਰ ਲੋੜ ਪੈਣ ਤੇ ਮਾਪਿਆ ਨੂੰ ਵਿਸਾਰ ਦ੍ਯਿੰਦੇ,
ਧੀ ਹੀ ਪੁੱਤਰਾਂ ਤੋਂ ਵੱਧ ਹੈਂ ਲਾਡ ਲੈਂਦੀ,
ਇਹ ਸੱਚ ਐਵੇਂ ਨਹੀਂ ਸਿਆਣਿਆਂ, ਉਚਾਰਿਆ ਏ।
ਸਾਰੇ ਘਰ ਵਿੱਚ ਆਈ ---–।

ਜਿਹੜੇ ਲੋਕ ਧੀ-ਪੁੱਤ ਵਿੱਚ ਅੰਤਰ ਰੱਖਣ,
ਪਰਸ਼ੋਤਮ ਆਖਦਾ ਏ, ਐਹੋ ਜਿਹੀ ਭੈੜੀ ਸੋਚ ਬਦਲੋ,
ਧੀ ਹੀ, ਭੈਣ ਤੇ ਮਾਂ ਦਾ ਨਿਭਾਵੇ ਰਿਸ਼ਤਾ,
ਆਪਣਾ ਆਪ ਜਿਹਨੇ ਬ੍ਯੰਦੇ ਤੋਂ ਵਾਰਿਆ ਏ।
ਸਾਰੇ ਘਰ ਵਿੱਚ ਆਈ ---–

ਪਰਸ਼ੋਤਮ ਲਾਲ ਸਰੋਏ, 
ਮੋਬਾਈਲ- 92175-44348

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template